Tuesday , 17 July 2018
Breaking News
You are here: Home » PUNJAB NEWS » ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਐਨ.ਆਰ.ਆਈ. ਬਲਜੀਤ ਸਿੰਘ ਨੇ ਕਰਵਾਇਆ ਵਿਸ਼ੇਸ਼ ਧਾਰਮਿਕ ਸਮਾਗਮ

ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਐਨ.ਆਰ.ਆਈ. ਬਲਜੀਤ ਸਿੰਘ ਨੇ ਕਰਵਾਇਆ ਵਿਸ਼ੇਸ਼ ਧਾਰਮਿਕ ਸਮਾਗਮ

ਅਮਲੋਹ, 22 ਨਵੰਬਰ (ਰਣਜੀਤ ਸਿੰਘ ਘੁੰਮਣ)-ਪੰਥ ਅਤੇ ਸ਼੍ਰੌੰਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਐਨ ਆਰ ਆਈ ਬਲਜੀਤ ਸਿੰਘ ਖਨਿਆਣ ਤੇ ਜਥੇਦਾਰ ਪਰਮਜੀਤ ਸਿੰਘ ਖਨਿਆਣ ਵਲੋਂ ਅਜ ਇਕ ਧਾਰਮਿਕ ਸਮਾਗਮ ਪਿੰਡ ਖਨਿਆਣ ਵਿਚ ਕਰਵਾਇਆ ਗਿਆ ਜਿਸ ਵਿਚ ਸ਼੍ਰੌਮਣੀ ਅਕਾਲੀ ਦਲ ਦੇ ਹਲਕਾ ਅਮਲੋਹ ਤੋਂ ਮੁਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਤੋਂ ਇਲਾਵਾ ਹਲਕੇ ਦੀ ਸਮੁਚੀ ਅਕਾਲੀ ਭਾਜਪਾ ਲੀਡਰਸ਼ਿਪ ਵਿਸ਼ੇਸ਼ ਤੌਰ ਤੇ ਗੁਰੂ ਦਾ ਆਸ਼ੀਰਵਾਦ ਲੈਣ ਲਈ ਪੁਜੀ। ਭਰਵੇਂ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਐਨ ਆਰ ਆਈ ਬਲਜੀਤ ਸਿੰਘ ਤੇ ਜਥੇਦਾਰ ਪਰਮਜੀਤ ਸਿੰਘ ਖਨਿਆਣ ਦਾ ਸਮੂਹ ਪਰਿਵਾਰ ਪਿਛਲੇ ਲੰਮੇ ਸਮੇਂ ਤੋਂ ਸ਼ੌੰ੍ਰਮਣੀ ਅਕਾਲੀ ਦਲ ਦੀ ਸੇਵਾ ਕਰਦਾ ਆ ਰਿਹਾ ਹੈ ਜਿਹਨਾਂ ਵਲੋਂ ਅਜ ਪੰਥ ਅਤੇ ਸ਼੍ਰੌੰਮਣੀ ਅਕਾਲੀ ਦਲ ਦੀ ਚੜਦੀਕਲਾ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠਾਂ ਦੇ ਭੋਗ ਪਾਏ ਗਏ ਹਨ ਜਿਹੜਾ ਕਿ ਸਮੁਚੇ ਅਕਾਲੀ ਦਲ ਲਈ ਮਾਣ ਵਾਲੀ ਗਲ ਹੈ। ਸਮਾਗਮ ਸਮੇਂ ਜਾਣਕਾਰੀ ਦਿੰਦੇ ਹੋਏ ਰਾਜੂ ਖੰਨਾ ਨੇ ਕਿਹਾ ਕਿ ਸ਼੍ਰੌੰਮਣੀ ਅਕਾਲੀ ਦਲ ਦੇ ਨਵਨਿਯੁਕਤ ਜਿਲ੍ਹਾ ਪ੍ਰਧਾਨ ਸਵਰਨ ਸਿੰਘ ਚਨਾਰਥਲ ਵਲੌਂ ਕਲ 23 ਨਵੰਬਰ ਨੂੰ ਸਵੇਰੇ 10 ਵਜੇ ਗੁਰੂਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤ ਮਸਤਕ ਹੋਕੇ ਗੁਰੂ ਦਾ ਆਸ਼ੀਰਵਾਦ ਲਿਆ ਜਾਵੇਗਾ। ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਹਲਕਾ ਅਮਲੋਹ ਦੀੌ ਸਮਚੀ ਅਕਾਲੀ ਭਾਜਪਾ ਲੀਡਰਸ਼ਿਪ ਸਵੇਰੇ 9 ਵਜੇ ਸ਼੍ਰੌੰਮਣੀ ਅਕਾਲੀ ਦਲ ਦੇ ਮੁਖ ਦਫਤਰ ਅਮਲੋਹ ਤੋਂ ਰਵਾਨਾ ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਅਜ ਦੇ ਇਸ ਧਾਰਮਿਕ ਸਮਾਗਮ ਵਿਚ ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਕਰਮਜੀਤ ਸਿੰਘ ਭਗੜਾਣਾ, ਜਥੇਦਾਰ ਜਸਾ ਸਿੰਘ ਆਹਲੁਵਾਲੀਆ, ਭਾਈ ਰਵਿੰਦਰ ਸਿੰਘ ਖਾਲਸਾ, ਜਥੇਦਾਰ ਕੁਲਦੀਪ ਸਿੰਘ ਮੁਢੜੀਆਂ, ਕੈਪਟਨ ਜਸਵੰਤ ਸਿੰਘ ਬਾਜਵਾ, ਭਿੰਦਰ ਸਿੰਘ ਮੰਡੀ, ਜਤਿੰਦਰ ਸਿੰਘ ਧਾਲੀਵਾਲ, ਸੁਰਜੀਤ ਸਿੰਘ ਬਰੋਂਗਾ, ਗੁਰਦੀਪ ਸਿੰਘ ਮੰਡੋਫਲ, ਬਹਾਦਰ ਸਿੰਘ ਕਾਲਾ, ਰੋਸ਼ਨ ਲਾਲ ਸੂਦ, ਜਗਦੀਸ਼ ਸਿੰਘ ਰਾਣਾ, ਗੁਰਬਖਸ਼ ਸਿੰਘ ਬੈਣਾ, ਸੁਦਰਸ਼ਨ ਵਰਮਾ, ਨੀਟਾ ਸੰਧੂ, ਹਰਭਜਨ ਸਿੰਘ ਅਮਲੋਹ, ਬਲਵਿੰਦਰ ਸਿੰਘ ਰੁੜਕੀ, ਸੰਤੋਖ ਸਿੰਘ ਖਨਿਆਣ, ਕਾਲੀ ਚਰਨ ਭਟੌਂ, ਅਵਤਾਰ ਸਿੰਘ ਰਾਣਾ, ਸੁਰਜਨ ਸਿੰਘ ਮਹਿਮੀ, ਡਾ ਅਰਜਨ ਸਿੰਘ, ਕਰਨੈਲ ਸਿੰਘ ਕੈਲੀ, ਤਰਸੇਮ ਸਿੰਘ ਮਾਜਰਾ, ਛਜਾ ਸਿੰਘ ਭਦਲਥੁਹਾ, ਪਰਮਜੀਤ ਸਿੰਘ ਪੰਮਾ, ਧਰਮਪਾਲ ਭੜੀ ਪੀਏ ਰਾਜੂ ਖੰਨਾ ਤੋਂ ਇਲਾਵਾ ਵਡੀ ਗਿਣਤੀ ਵਿਚ ਹਲਕਾ ਵਾਸੀ ਹਾਜਰ ਸਨ।

 

Comments are closed.

COMING SOON .....
Scroll To Top
11