Thursday , 27 June 2019
Breaking News
You are here: Home » BUSINESS NEWS » ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ’ਤੇ ਸ਼ਿਕੰਜਾ: 19.29 ਕਰੋੜ ਦੇ ਗਬਨ ਦਾ ਪਰਦਾਫਾਸ਼

ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ’ਤੇ ਸ਼ਿਕੰਜਾ: 19.29 ਕਰੋੜ ਦੇ ਗਬਨ ਦਾ ਪਰਦਾਫਾਸ਼

ਵਿੱਤ ਵਿਭਾਗ ਵੱਲੋਂ ਸਾਰੇ ਭ੍ਰਿਸ਼ਟਾਚਾਰੀਆਂ ਵਿਰੁੱਧ ਤੁਰੰਤ ਕਾਰਵਾਈ ਸ਼ੁਰੂ

ਚੰਡੀਗੜ੍ਹ, 12 ਜੂਨ- ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖਿਲਾਫ ਸ਼ਿਕੰਜਾ ਹੋਰ ਕੱਸ ਦਿੱਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਵਿਤ ਵਿਭਾਗ ਨੇ ਜਨਤਕ ਫੰਡਾਂ ਵਿਚ 19.29 ਕਰੋੜ ਰੁਪਏ ਦੇ ਗਬਨ ਦਾ ਪਰਦਾਫਾਸ਼ ਕੀਤਾ ਹੈ। ਇਸ ਤੋਂ ਇਲਾਵਾ ਪ੍ਰੀ-ਆਡਿਟ ਦੌਰਾਨ ਸਰਕਾਰ ਦੇ 4.40 ਕਰੋੜ ਰੁਪਏ ਵੀ ਬਚਾਏ ਗਏ ਹਨ ਜਿਨ੍ਹਾਂ ਦੀ ਵੱਖ-ਵੱਖ ਸੰਸਥਾਵਾਂ ਵੱਲੋਂ ਜ਼ਿਆਦਾ ਜਾਂ ਗਲਤ ਤਰੀਕੇ ਨਾਲ ਅਦਾਇਗੀ ਕੀਤੀ ਜਾਣੀ ਸੀ। ਵਿੱਤ ਵਿਭਾਗ ਦੇ ਲੋਕਲ ਆਡਿਟ ਵਿੰਗ ਵੱਲੋਂ ਵਿਤੀ ਸਾਲ 2017-18 ਲਈ ਸਥਾਨਕ ਫੰਡਾਂ, ਜਨਤਕ ਅਤੇ ਅਰਧ ਸਰਕਾਰੀ ਸੰਸਥਾਵਾਂ ਦੇ ਆਡਿਟ ਦੌਰਾਨ ਗੰਭੀਰ ਵਿਤੀ ਗੜਬੜੀਆਂ ਦਾ ਪਤਾ ਲਗਾਇਆ ਗਿਆ ਹੈ। ਇਿਸ ਸਬੰਧੀ ਇਕ ਬੁਲਾਰੇ ਨੇ ਦਸਿਆ ਕਿ ਭ੍ਰਿਸ਼ਟ ਗਤੀਵਿਧੀਆਂ ’ਤੇ ਸ਼ਿਕੰਜਾ ਕੱਸਦਿਆਂ ਵਿੱਤ ਵਿਭਾਗ ਨੇ ਉਨ੍ਹਾਂ ਸਾਰਿਆਂ ਵਿਰੁਧ ਤੁਰੰਤ ਕਾਰਵਾਈ ਸ਼ੁਰੂ ਕਰ ਦਿਤੀ ਹੈ ਜੋ ਵਿੱਤੀ ਗੜਬੜੀਆਂ ਵਿਚ ਲਿਪਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਉਚ ਅਧਿਕਾਰੀਆਂ ਵਲੋਂ ਕਿਸੇ ਵੀ ਦੋਸ਼ੀ ਨੂੰ ਨਾ ਬਖਸ਼ਣ ਦੇ ਨਿਰਦੇਸ਼ ਦਿਤੇ ਗਏ ਹਨ। ਉਨ੍ਹਾਂ ਦਸਿਆ ਕਿ ਜਨਤਕ ਪੈਸੇ ਦਾ ਗਬਨ ਕਰਨ ਵਾਲੇ ਦੋਸ਼ੀ ਅਧਿਕਾਰੀਆਂ/ਕਰਮਚਾਰੀਆਂ ਨਾਲ ਸਖ਼ਤੀ ਨਾਲ ਨਜਿਠਿਆ ਜਾਵੇਗਾ।
ਤਫਸੀਲ ਸਹਿਤ ਜਾਣਕਾਰੀ ਦਿੰਦਿਆਂ ਉਨ੍ਹਾਂ ਦਸਿਆ ਕਿ ਨਗਰ ਸੁਧਾਰ ਟਰਸਟ ਅੰਮ੍ਰਿਤਸਰ, ਨਗਰ ਨਿਗਮ ਮੋਗਾ, ਨਗਰ ਕੌਂਸਲ ਰਾਮਪੁਰਾ ਫੂਲ, ਨਗਰ ਕੌਂਸਲ ਬੇਗੋਵਾਲ, ਨਗਰ ਪੰਚਾਇਤ ਮਹਿਤਪੁਰ, ਨਗਰ ਕੌਂਸਲ ਰਾਏਕੋਟ, ਨਗਰ ਪੰਚਾਇਤ ਚਾਉਕੇ (ਬਠਿੰਡਾ), ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਅਤੇ ਬਾਕੀ ਹੋਰ ਗ੍ਰਾਮ ਪੰਚਾਇਤਾਂ ਵਿਚ 19.29 ਕਰੋੜ ਰੁਪਏ ਦੀਆਂ ਗੜਬੜੀਆਂ ਪਾਈਆ ਗਈਆਂ ਹਨ। ਕਿਸੇ ਥਾਂ ਰੁਪਏ ਘੱਟ ਜਮ੍ਹਾਂ ਕਰਵਾਏ ਗਏ ਹਨ ਜਾਂ ਕਿਤੇ ਅਧਿਕਾਰੀ/ਕਰਮਚਾਰੀ ਵੱਲੋਂ ਪੈਸੇ ਖੁਰਦ-ਬੁਰਦ ਕੀਤੇ ਗਏ ਹਨ। ਇਨ੍ਹਾਂ ਗਬਨਾਂ/ਗੜਬੜੀਆਂ ਤੋਂ ਪਰਦਾ ਉਠਾਉਣ ਵਾਲੇ ਸਥਾਨਕ ਆਡਿਟ ਵਿੰਗ ਵਲੋਂ ਖਾਤਿਆਂ ਦੇ ਆਡਿਟ ਦੌਰਾਨ ਕੁਲ 7.62 ਕਰੋੜ ਰੁਪਏ ਆਡਿਟ ਫੀਸ ਵਜੋਂ ਵਸੂਲੇ ਗਏ ਹਨ ਜੋ ਕਿ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾ ਦਿਤੇ ਗਏ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਵੱਖ-ਵੱਖ ਸੰਸਥਾਵਾਂ ਵੱਲੋਂ ਕੀਤੀਆਂ ਗਲਤ ਅਦਾਇਗੀਆਂ (ਜ਼ਿਆਦਾ ਜਾਂ ਗਲਤ ਅਦਾਇਗੀ) ਦਾ ਪਤਾ ਲਗਾ ਕੇ ਪ੍ਰੀ-ਆਡਿਟਿੰਗ ਦੌਰਾਨ ਕੁੱਲ 4.40 ਕਰੋੜ ਰੁਪਏ ਬਚਾਏ ਗਏ ਹਨ।
ਇਹ ਪ੍ਰੀ-ਆਡਿਟਿੰਗ ਵੱਖ ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ, ਇੰਪਰੂਵਮੈਂਟ ਟਰੱਸਟਾਂ, ਯੂਨੀਵਰਸਿਟੀਆਂ, ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸੀਵਰੇਜ ਬੋਰਡ ਦੀ ਕੀਤੀ ਗਈ, ਜਿੱਥੇ ਗਲਤ ਜਾਂ ਜ਼ਿਆਦਾ ਅਦਾਇਗੀਆਂ ਦਾ ਪਤਾ ਲਗਾਇਆ ਗਿਆ ਅਤੇ ਇਹ ਰਕਮ ਕੁੱਲ 4.40 ਕਰੋੜ ਰੁਪਏ ਬਣਦੀ ਸੀ। ਜੇਕਰ ਆਡਿਟ ਵਿੰਗ ਇਨ੍ਹਾਂ ਗੜਬੜੀਆਂ ਦਾ ਪਤਾ ਨਾ ਲਗਾਉਂਦਾ ਤਾਂ ਇਸ ਨਾਲ ਸਰਕਾਰੀ ਖਜ਼ਾਨੇ ਨੂੰ ਰਗੜਾ ਲੱਗਣਾ ਸੀ।

Comments are closed.

COMING SOON .....


Scroll To Top
11