Monday , 22 October 2018
Breaking News
You are here: Home » PUNJAB NEWS » ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਰਗਸੇਨ ਚੇਅਰ ਸਥਾਪਿਤ ਕਰੇਗੀ : ਕੈਪਟਨ ਅਮਰਿੰਦਰ ਸਿੰਘ

ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਵਿਖੇ ਅਰਗਸੇਨ ਚੇਅਰ ਸਥਾਪਿਤ ਕਰੇਗੀ : ਕੈਪਟਨ ਅਮਰਿੰਦਰ ਸਿੰਘ

ਚੰਡੀਗੜ੍ਹ, 30 ਨਵੰਬਰ- ਅਗਰਵਾਲ ਭਾਈਚਾਰੇ ਦੀ ਵਡੀ ਮੰਗ ਨੂੰ ਸਵੀਕਾਰ ਕਰਦੇ ਹੋਏ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਮਹਾਰਾਜਾ ਅਗਰਸੇਨ ਦੇ ਨਾਂ ’ਤੇ ਇਕ ਅਕਾਦਮਿਕ ਚੇਅਰ ਅਤੇ ਸਕਾਲਰਸ਼ਿਪ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਅਗਰੋਹਾ ਦੇ ਪ੍ਰਸਿੱਧ ਰਾਜਾ ਸਨ। ਮੁਖ ਮੰਤਰੀ ਦੇ ਸਾਹਮਣੇ ਬੁੱਧਵਾਰ ਸ਼ਾਮ ਨੂੰ ਸੰਗਰੂਰ ਦੇ ਵਿਧਾਇਕ ਵਿਜੇ ਇੰਦਰ ਸਿੰਗਲਾ ਨੇ ਇਹ ਮੰਗ ਪੇਸ਼ ਕੀਤੀ ਸੀ ਜਿਸ ਸਬੰਧੀ ਮੁਖ ਮੰਤਰੀ ਨੇ ਤੁਰੰਤ ਹੁਕਮ ਜਾਰੀ ਕਰ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਅਗਰਸੇਨ ਚੇਅਰ ਦੀ ਸਥਾਪਨਾ ਸਬੰਧੀ ਉਚ ਸਿਖਿਆ ਵਿਭਾਗ ਨੂੰ ਕਾਰਵਾਈ ਸ਼ੁਰੂ ਕਰਨ ਲਈ ਨਿਰਦੇਸ਼ ਦਿਤੇ ਹਨ। ਇਹ ਚੇਅਰ ਛੇਤੀ ਹੀ ਅਮਲ ਵਿੱਚ ਆ ਜਾਵੇਗੀ ਅਤੇ ਇਹ ਵਿਦਵਾਨਾਂ ਤੇ ਖੋਜਕਾਰਾਂ ਲਈ ਮਹਾਰਾਜਾ ਅਗਰਸੇਨ ਬਾਰੇ ਸਿਖਣ ਲਈ ਇਕ ਵਰਦਾਨ ਸਾਬਤ ਹੋਵੇਗੀ ਜਿਨ੍ਹਾਂ ਨੂੰ ਸਮਾਜ ਦੇ ਗਰੀਬ ਤਬਕਿਆਂ ਦੇ ਉਥਾਨ ਲਈ ਆਪਣੀ ਵਚਨਬਧਤਾ ਵਾਸਤੇ ਅਤੇ ਪੁਰਾਣੇ ਸਮਿਆਂ ਦੌਰਾਨ ਉਤਰ ਭਾਰ ਵਿੱਚ ਵਪਾਰ ਅਤੇ ਵਪਾਰੀ ਭਾਈਚਾਰੇ ਦੀ ਤਰਕੀ ਲਈ ਯਾਦ ਕੀਤਾ ਜਾਂਦਾ ਹੈ। ਸਿੰਗਲਾ ਨੇ ਇਸ ਮਾਮਲੇ ਵਿੱਚ ਮੁਖ ਮੰਤਰੀ ਦੇ ਨਿਜੀ ਦਖਲ ਦੀ ਮੰਗ ਕੀਤੀ ਅਤੇ ਕਿਹਾ ਕਿ ਵਰਤਮਾਨ ਸਮੇਂ ਵਿੱਚ ਅਗਰਵਾਲ/ਬਾਣੀਆ ਸਮਾਜ ਨੂੰ ਮਹਾਰਾਜਾ ਅਗਰਸੇਨ ਦਾ ਵੰਸ਼ ਮੰਨਿਆ ਜਾਂਦਾ ਹੈ ਅਤੇ ਇਸ ਭਾਈਚਾਰੇ ਦੇ 17 ਗੋਤਾਂ ਦਾ ਨਾਂ ਮਹਾਰਾਜਾ ਅਗਰਸੇਨ ਦੇ ਪੁੱਤਰਾਂ ਦੇ ਨਾਂ ’ਤੇ ਰਖਿਆ ਗਿਆ ਹੈ। ਸਿੰਗਲਾ ਨੇ ਮੁਖ ਮੰਤਰੀ ਨੂੰ ਇਹ ਵੀ ਦਸਿਆ ਕਿ ਦੇਸ਼ ਦੇ ਵਖ-ਵਖ ਹਿਸਿਆਂ ਵਿੱਚ ਮਹਾਰਾਜਾ ਅਗਰਸੇਨ ਦੇ ਨਾਂ ’ਤੇ ਕਈ ਸਮਾਜਿਕ ਸੰਗਠਨਾਂ, ਵਿਦਿਅਕ ਸੰਸਥਾਵਾਂ ਅਤੇ ਇਕ ਯੂਨੀਵਰਸਿਟੀ ਦਾ ਨਾਂ ਰਖਿਆ ਗਿਆ ਹੈ। ਉਨ੍ਹਾਂ ਨੇ ਚੇਅਰ ਦੇ ਸੁਚਾਰੂ ਕੰਮਕਾਜ ਲਈ ਘਟੋ-ਘਟ ਸੱਤ ਕਰੋੜ ਰੁਪਏ ਦੇ ਫੰਡ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ।

Comments are closed.

COMING SOON .....


Scroll To Top
11