Sunday , 19 January 2020
Breaking News
You are here: Home » ENTERTAINMENT » ਪੰਜਾਬ ਸਰਕਾਰ ਚੰਡੀਗੜਨੇੜੇ ਬਣਾਵੇਗੀ ਫਿਲਮ ਸਿਟੀ : ਲਖਮੀਰ ਸਿੰਘ

ਪੰਜਾਬ ਸਰਕਾਰ ਚੰਡੀਗੜਨੇੜੇ ਬਣਾਵੇਗੀ ਫਿਲਮ ਸਿਟੀ : ਲਖਮੀਰ ਸਿੰਘ

ਅੰਮ੍ਰਿਤਸਰ, 13 ਦਸੰਬਰ (ਦਵਾਰਕਾ ਨਾਥ ਰਾਣਾ)- ਬਾਲੀਵੁੱਡ ਵਿੱਚ ਪੰਜਾਬੀ ਸਭਿਆਚਾਰ ਅਤੇ ਪੰਜਾਬੀਅਤ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਚੰਡੀਗੜ ਨੇੜੇ ਫਿਲਮਸਿਟੀ ਵਸਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧ ਵਿੱਚ ਵਿਭਾਗੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਫਿਲਮਸਿਟੀ ਬਣਨ ਨਾਲ ਜਿਥੇ ਪੰਜਾਬੀ ਸਿਨੇਮਾ ਨੂੰ ਮਜਬੂਤੀ ਮਿਲੇਗੀ ਉਥੇ ਹੀ ਬਾਲੀਵੁੱਡ ਤੋਂ ਇਥੇ ਪਹੁੰਚਣ ਵਾਲੇ ਨਿਰਮਾਤਾ ਨਿਰਦੇਸ਼ਕਾਂ ਨੂੰ ਵੀ ਚੰਗੀ ਲੋਕੇਸ਼ਨ ਮਿਲ ਸਕੇਗੀ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਟੂਰਿਜ਼ਮ ਅਤੇ ਕਲਚਰ ਅਫੇਅਰ ਵਿਭਾਗ ਪੰਜਾਬ ਦੇ ਐਡੀਸ਼ਨਲ ਡਾਇਰੈਕਟਰ ਲਖਮੀਰ ਸਿੰਘ ਨੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਆਯੋਜਿਤ ਕੀਤੇ ਜਾ ਰਹੇ 14ਵੇਂ ਪੰਜਾਬ ਇੰਟਰਨੈਸ਼ਨਲ ਟਰੇਡ ਐਕਸਪੋ (ਪਾਈਟੈਕਸ) ਦੌਰਾਨ ਆਯੋਜਿਤ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕੀਤਾ। ਪੰਜਾਬ ਟੂਜਿਰਜ਼ਮ: ਮੌਕੇ ਅਤੇ ਚਣੌਤੀਆਂ ਵਿਸੇ ਦੇ ਆਯੋਜਿਤ ਸੈਮੀਨਾਰ ਵਿੱਚ ਭਾਗ ਲੈ ਰਹੇ ਟੂਰਿਜ਼ਮ ਨਾਲ ਜੁੜੇ ਕਾਰੋਬਾਰੀਆਂ ਨੂੰ ਸੰਬੋਧਨ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਾਲੂ ਮਾਲੀ ਸਾਲ ਦੌਰਾਨ ਟੂਰਿਜ਼ਮ ਦੇ ਖੇਤਰ ਨੂੰ ਉਤਸਾਹਿਤ ਕਰਨ ਲਈ 215 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਇਸ ਬਜਟ ਨੂੰ ਅਗਲੇ ਸਾਲ ਦੌਰਾਨ ਵਧਾ ਕੇ 227 ਕਰੋੜ ਤੱਕ ਲੈਕੇ ਜਾਣ ਦਾ ਟੀਚਾ ਮਿਥਿਆ ਗਿਆ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਪਿਛਲੇ 2 ਸਾਲ ਦੌਰਾਨ ਘਰੇਲੂ ਟੂਰਿਜ਼ਮ ਵਿੱਚ 27 ਪ੍ਰਤੀਸ਼ਤ ਅਤੇ ਵਿਦੇਸ਼ੀ ਟੂਰਿਜ਼ਮ ਵਿੱਚ 30 ਪ੍ਰਤੀਸ਼ਤ ਦਾ ਵਾਧਾ ਹੋਈਆ ਹੈ। ਸ੍ਰ.ਲਖਮੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਮੈਡੀਕਲ ਟੂਰਿਜ਼ਮ ਅਤੇ ਧਾਰਮਿਕ ਟੂਰਿਜ਼ਮ ਦੇ ਖੇਤਰ ਵਧੇਰੇ ਸੰਭਾਵਨਾਵਾਂ ਹਨ। ਪੰਜਾਬ ਸਰਕਾਰ ਵਲੋਂ ਚੰਡੀਗੜ ਨੇੜੇ ਵਸਾਏ ਜਾ ਰਹੇ ਮੈਡੀਸਿਟੀ ਵਿੱਚ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮਿਲਣਗੀ। ਇਸ ਤੋਂ ਇਲਾਵਾ ਅੰਮ੍ਰਿਤਸਰ, ਵਿਰਾਸਤ ਏ ਖਾਲਸਾ ਜਿਥੇ ਸਮੁੱਚੇ ਏਸ਼ੀਆ ਵਿੱਚ ਪਹਿਲੇ ਸਥਾਨ ਤੇ ਹਨ ਉਥੇ ਹੀ ਸਰਕਾਰ ਵਲੋਂ ਹੁਣ ਕਰਤਾਰਪੁਰ ਸਾਹਿਬ ਵਿਖੇ ਬਣਾਏ ਜਾ ਰਹੇ ਐਗਜੀਬਿਸ਼ਨ ਸੈਂਟਰ ਦਾ ਵੀ ਟੂਰਿਸ਼ਟਾਂ ਨੂੰ ਲਾਭ ਮਿਲੇਗਾ। ਇਸ ਮੌਕੇ ਤੇ ਇਤੀਹਾਸਕਾਰ ਹਰਬੀਰ ਸਿੰਘ ਰੰਧਾਵਾ, ਵਿਸ਼ਲਾਈਫ ਰਿਸਰਚ ਐਂਡ ਇਵੈਲੂਏਸ਼ਨ ਦੇ ਕੋ ਫਾਂਉਡਰ ਪੰਕਜ ਸਿੰਘ, ਸੰਗਰੂਰ ਹੈਰੀਟੇਜ਼ ਪ੍ਰੀਵੈਂਸਨ ਸੁਸਾਇਟੀ ਦੇ ਚੇਅਰਮੈਨ ਕਰਨਵੀਰ ਸਿੰਘ ਸੀਬਿਆ, ਪੰਜਾਬ ਨੌਰਦਨ ਇੰਡੀਆ, ਇੰਡੀਅਨ ਐਸੋਸੀਏਸ਼ਨ ਆਫ ਟੂਰ ਆਪਰੇਟਰ ਦੇ ਚੇਅਰਮੈਨ ਮਨਮੀਤ ਸਿੰਘ, ਹੋਟਲ ਐਂਡ ਰੈਸਟੋਰੇਂਟ ਐਸੋਸੀਏਸ਼ਨ ਅੰਮ੍ਰਿਤਸਰ ਦੇ ਜਰਨਲ ਸਕੱਤਰ ਪਿਯੂਸ਼ ਕਪੂਰ ਸਮੇਤ ਟੂਰ ਐਂਡ ਟਰੈਵਲ ਇੰਡਸਟਰੀ ਨਾਲ ਜੂੜੇ ਕਈ ਆਗੂਆਂ ਨੇ ਵਿਭਾਗੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਤੇ ਪੀਐਚਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਪ੍ਰਿੰਸੀਪਲ ਡਾਇਰੈਕਟਰ ਰਣਜੀਤ ਮਹਿਤਾ, ਉਪਦੇਸ਼ਕ ਆਰ.ਐਸ. ਸਚਦੇਵਾ, ਪੰਜਾਬ ਚੈਪਟਰ ਦੇ ਚੇਅਰਮੈਨ ਕਰਣ ਗਿਲਹੋਤਰਾ ਸਮੇਤ ਕਈ ਪਤਵੰਤੇ ਹਾਜਰ ਸਨ।

Comments are closed.

COMING SOON .....


Scroll To Top
11