Friday , 24 May 2019
Breaking News
You are here: Home » SPORTS NEWS » ਪੰਜਾਬ ਸਰਕਾਰ ਖੇਡ ਕਾਲਜਾਂ ਨੂੰ ਮੁੜ ਕਰੇਗੀ ਸੁਰਜੀਤ

ਪੰਜਾਬ ਸਰਕਾਰ ਖੇਡ ਕਾਲਜਾਂ ਨੂੰ ਮੁੜ ਕਰੇਗੀ ਸੁਰਜੀਤ

ਜਲੰਧਰ, 4 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਦੇ ਖੇਡ ਅਤੇ ਯੁਵਕ ਮਾਮਲੇ ਮੰਤਰੀ ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦਾ ਪਧਰ ਉਚਾ ਚੁਕਣ ਲਈ ਅਤੇ ਗੁਆਚੀ ਹੋਈ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਖੇਡਾਂ ਦਾ ਬਜਟ ਪਿਛਲੀ ਵਾਰ ਨਾਲੋਂ ਵਧਾਇਆ ਜਾਵੇਗਾ।ਅਜ ਸਰਕਟ ਹਾਊਸ ਵਿਖੇ ਪਤਰਕਾਰਾਂ ਨਾਲ ਗਲਬਾਤ ਦੌਰਾਨ ਸ੍ਰੀ ਸੋਢੀ ਨੇ ਕਿਹਾ ਕਿ ਪਿਛਲੇ ਸਾਲ ਸੂਬਾ ਸਰਕਾਰ ਨੇ 145 ਕਰੋੜ ਰੁਪਿਆ ਖੇਡਾਂ ਲਈ ਰਖਿਆ ਸੀ ਜੋ ਕਿ ਕਈ ਗੁਣਾ ਵਧਾਉਣ ਦੀ ਲੋੜ ਹੈ। ਸ੍ਰੀ ਸੋਢੀ ਨੇ ਕਿਹਾ ਕਿ ਉਨਾਂ ਨੇ ਇਸ ਬਾਰੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੇ ਬਜਟ ਵਿਚ ਖੇਡਾਂ ਲਈ ਰਾਸ਼ੀ ਵਧਾਉਣ ਸਬੰਧੀ ਸਿਹਮਤੀ ਪ੍ਰਗਟਾਈ ਹੈ। ਉਨਾਂ ਦਸਿਆ ਕਿ ਪੰਜਾਬ ਸਰਕਾਰ ਖੇਡਾਂ ਦਾ ਪਧਰ ਉਚਾ ਚੁਕਣ ਲਈ ਵਚਨਬਧ ਹੈ, ਿਜਸ ਲਈ ਨਿਜੀ ਅਦਾਰਿਆਂ, ਕਾਰਪੋਰੇਟ ਘਰਾਨਿਆਂ ਅਤੇ ਸਨਅਤਕਾਰਾਂ ਨੂੰ ਵੀ ਵਿਤੀ ਸਹਿਯੋਗ ਲਈ ਕਿਹਾ ਜਾਵੇਗਾ।
ਸਵਾਲ ਦਾ ਜਵਾਬ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ ਨਵੀਂ ਖੇਡ ਨੀਤੀ ਜਲਦ ਹੀ ਲਾਗੂ ਕਰ ਦਿਤੀ ਜਾਵੇਗੀ। ਜਿਸ ਵਿਚ ਉਨਾਂ ਖਿਡਾਰੀਆਂ ਜਿਨਾਂ ਨੇ ਪੰਜਾਬ ਅਤੇ ਦੇਸ਼ ਲਈ ਖੇਡਾਂ ਵਿਚ ਮਲਾਂ ਮਾਰੀਆਂ ਹਨ,ਦੇ ਵਾਸਤੇ ਰੁਜ਼ਗਾਰ ਨੂੰ ਸੁਰਖਿਅਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਇਸ ਨੀਤੀ ਵਿਚ ਖਿਡਾਰੀਆਂ ਨੂੰ ਉਨਾਂ ਦੀ ਸਰਕਾਰੀ ਨੌਕਰੀ ਦੇ ਦੌਰਾਨ ਤਰਕੀ ਨੂੰ ਲਾਜ਼ਮੀ ਕੀਤਾ ਜਾਵੇਗਾ ਅਤੇ ਨਾਲ ਹੀ ਉਨਾਂ ਨੂੰ ਅੰਤਰਰਾਸ਼ਟਰੀ ਪਧਰ ਦੇ ਕੋਚਿੰਗ ਵੀ ਦਿਤੀ ਜਾਵੇਗੀ।
ਮੰਤਰੀ ਨੇ ਕਿਹਾ ਕਿ ਖੇਡ ਨੀਤੀ ਜਿਥੇ ਇਕ ਪਾਸੇ ਲਾਲਫੀਤਾ ਸ਼ਾਹੀ ਨੂੰ ਖਤਮ ਕਰੇਗੀ ਉਥੇ ਨਾਲ ਹੀ ਖਿਡਾਰੀਆਂ ਦੇ ਮਸਲਿਆਂ ਨੂੰ ਜਲਦੀ ਨਿਪਟਾਇਆ ਜਾਵੇਗਾ।ਉਨਾਂ ਕਿਹਾ ਕਿ ਪੰਜਾਬ ਵਿਚ ਖੇਡ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਅਤੇ ਸੂਬਾ ਸਰਕਾਰ ਇਸਦਾ ਪੂਰਾ ਲਾਹਾ ਲਵੇਗੀ।ਇਕ ਹੋਰ ਮਸਲੇ ਉਪਰ ਚਾਨਣਾ ਪਾਉਂਦੇ ਹੋਏ ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਖੇਡ ਯੂਨਿਵਰਸਿਟੀ ਬਣਾਉਣ ਦਾ ਆਪਣਾ ਵਾਅਦਾ ਪੂਰਾ ਕਰ ਦਿਤਾ ਹੈ ਅਤੇ ਇਸ ਦੇ ਲਈ ਪਟਿਆਲਾ ਵਿਖੇ ਜ਼ਮੀਨ ਦੀ ਪਛਾਣ ਕਰ ਲਿਤੀ ਗਈ ਹੈ। ਜਲਦ ਹੀ ਯੂਨਿਵਰਸਿਟੀ ਦੀਆਂ ਕਲਾਸਾਂ ਵੀ ਸ਼ੁਰੂ ਕਰ ਦਿਤੀਆਂ ਜਾਣਗੀਆਂ। ਉਨਾਂ ਕਿਹਾ ਕਿ ਇਹ ਯੂਨਿਵਰਸਿਟੀ ਮਨੋਵਿਗਿਆਨ, ਖੇਡਾਂ ਦੌਰਾਨ ਲਗਣ ਵਾਲੀਆਂ ਸਟਾ ਅਤੇ ਖੁਰਾਕਾਂ, ਖਿਡਾਰੀਆਂ ਅਤੇ ਕੋਚਾਂ ਦੀ ਸਿਖਲਾਈ ਅਤੇ ਹੋਰ ਖੇਤਰਾਂ ਵਲ ਖਾਸ ਧਿਆਨ ਦੇਵੇਗੀ।ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਖੇਡ ਕਾਲਜਾ ਅਤੇ ਸਰੀਰਕ ਸਿਖਿਆ ਦੀਆਂ ਸੰਸਥਾਵਾਂ ਨੂੰ ਮੁੜ ਸੁਰਜੀਤ ਕਰੇਗੀ। ਇਸਦੇ ਨਾਲ ਇਹ ਸਾਰੇ ਕਾਲਜ ਅਤੇ ਸੰਸਥਾਵਾਂ ਖੇਡ ਯੂਨਿਵਰਸਿਟੀ ਤੋਂ ਮਾਨਤਾ ਪ੍ਰਾਪਤ ਹੋਣਗੇ।ਖੇਡ ਮੰਤਰੀ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਰਿਵਾਇਤੀ ਖੇਡਾਂ ਨੂੰ ਮੁੜ ਸੁਰਜੀਤ ਕਰੇਗੀ।ਸ੍ਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਕਿ ਪੰਜਾਬ ਸਰਕਾਰ ਉਨਾਂ ਸਾਰੇ ਖਿਡਾਰੀਆਂ ਜੋ ਕਿ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ ਦੀ ਸਹਾਇਤਾ ਕਰਨ ਲਈ ਵਚਨਬਧ ਹੈ। ਅਤੇ ਉਨਾਂ ਨੇ ਖਿਡਾਰੀਆਂ ਨੂੰ ਅਪੀਲ ਕੀਤੀ ਕਿ ਉਹ ਉਨਾਂ ਨਾਲ ਸਿਧਾ ਰਾਬਤਾ ਕਾਇਮ ਕਰਨ,ਤਾਂ ਜੋ ਉਨਾਂ ਦੀ ਮੁਸ਼ਕਿਲ ਦਾ ਜਲਦ ਤੋਂ ਜਲਦ ਹਲ ਕੀਤਾ ਜਾ ਸਕੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ, ਕਮਿਸ਼ਨਰ ਪੁਲਿਸ ਸ੍ਰੀ ਪਰਵੀਨ ਕੁਮਾਰ ਸਿਨਹਾ, ਕਮਿਸ਼ਨਰ ਨਗਰ ਨਿਗਮ ਸ੍ਰੀ ਦੀਪਰਵ ਲਾਕਰਾ,ਵਧੀਕ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ, ਸਮਾਰਟ ਸਿਟੀ ਪ੍ਰਾਜੈਕਟ ਦੇ ਮੁਖ ਕਾਰਜ਼ਗਾਰੀ ਅਧਿਕਾਰੀ ਸ੍ਰੀ ਵਿਸ਼ੇਸ਼ ਸਾਰੰਗਲ,ਡਿਪਟੀ ਕਮਿਸ਼ਨਰ ਆਫ ਪੁਲਿਸ ਸ੍ਰੀ ਗੁਰਮੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਆਫ ਪੁਲਿਸ ਸ੍ਰੀ ਮਨਦੀਪ ਸਿੰਘ ਤੇ ਹੋਰ ਵੀ ਹਾਜ਼ਰ ਸਨ।

Comments are closed.

COMING SOON .....


Scroll To Top
11