Thursday , 19 July 2018
Breaking News
You are here: Home » PUNJAB NEWS » ਪੰਜਾਬ ਸਰਕਾਰ ਅੱਤਵਾਦ ਨਾਲ ਨਿਪਟਣ ਲਈ ਐਸ.ਪੀ.ਜੀ. ਦਾ ਗਠਨ ਕਰੇਗੀ

ਪੰਜਾਬ ਸਰਕਾਰ ਅੱਤਵਾਦ ਨਾਲ ਨਿਪਟਣ ਲਈ ਐਸ.ਪੀ.ਜੀ. ਦਾ ਗਠਨ ਕਰੇਗੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲਿਆ ਫੈਸਲਾ

ਚੰਡੀਗੜ੍ਹ, 10 ਅਗਸਤ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਥਿਆਰਬੰਦ ਹਮਲਿਆਂ ਨੂੰ ਅਸਫਲ ਬਣਾਉਣ ਅਤੇ ਅੱਤਵਾਦ, ਘੁਸਪੈਠ, ਹਵਾਈ ਜਹਾਜ਼ ਅਗਵਾਹ ਕਰਨ, ਲੋਕਾਂ ਨੂੰ ਬੰਦੀ ਬਣਾਉਣ ਅਤੇ ਹੋਰ ਨਾਜ਼ੁਕ ਸਥਿਤੀਆਂ ਨਾਲ ਨਿਪਟਣ ਲਈ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ.ਪੀ.ਜੀ.) ਸਥਾਪਿਤ ਕਰਨ ਲਈ ਸੂਬਾ ਪੁਲਿਸ ਦੇ ਪ੍ਰਸਤਾਵ ਨੂੰ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਐਸ.ਪੀ.ਜੀ. ਦੀ ਰੂਪ ਰੇਖਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਜੋ ਕਿ ਛੋਟੀ ਪਰ 270 ਮੈਂਬਰਾਂ ਵਾਲੀ ਪ੍ਰਭਾਵੀ ਯੂਵਾ ਅਤੇ ਗਤੀਸ਼ੀਲ ਟੀਮ ਹੋਵੇਗੀ। ਇਕ ਸਰਕਾਰੀ ਬੁਲਾਰੇ ਅਨੁਸਾਰ ਮੁੱਖ ਮੰਤਰੀ ਨੇ ਸੁਝਾਅ ਦਿੱਤਾ ਕਿ ਐਸ.ਪੀ.ਜੀ. ਵਿੱਚੋਂ ਇਕ ਛੋਟੀ ਪ੍ਰਮੁੱਖ ਟੀਮ ਨੂੰ ਬਗਾਵਤ ਨਾਲ ਨਿਪਟਣ ਦੇ ਸਬੰਧ ਵਿੱਚ ਇਜ਼ਰਾਇਲ ਵਿਖੇ ਅਤਿ ਆਧੁਨਿਕ ਸਿਖਲਾਈ ਪ੍ਰਾਪਤ ਕਰਨ ਲਈ ਭੇਜਿਆ ਜਾਵੇ। ਬੁਲਾਰੇ ਨੇ ਕਿਹਾ ਕਿ ਐਸ.ਪੀ.ਜੀ. ਦੀ ਸਥਾਪਨਾ ਬਾਰੇ ਰਸਮੀ ਪ੍ਰਸਤਾਵ ਮੰਤਰੀ ਮੰਡਲ ਦੀ ਅਗਲੀ ਮੀਟਿੰਗ ਦੌਰਾਨ ਰੱਖਿਆ ਜਾਵੇਗਾ। ਅੱਜ ਦੀ ਮੀਟਿੰਗ ਦੌਰਾਨ ਵਿਚਾਰੇ ਗਏ ਪ੍ਰਸਤਾਵ ਦੇ ਅਨੁਸਾਰ ਐਸ.ਪੀ.ਜੀ. ਦੇ ਮੁਖੀ ਏ.ਡੀ.ਜੀ.ਪੀ. ਰੈਂਕ ਦੇ ਇਕ ਅਧਿਕਾਰੀ ਹੋਣਗੇ ਅਤੇ ਉਸ ਦੀ ਆਈ.ਜੀ. ਅਤੇ ਇਕ ਡੀ.ਆਈ.ਜੀ. ਰੈਂਕ ਦੇ ਅਧਿਕਾਰੀ ਸਹਾਇਤਾ ਕਰਨਗੇ।
ਬੁਲਾਰੇ ਅਨੁਸਾਰ ਐਸ.ਪੀ.ਜੀ.ਨੂੰ ਤਿੰਨ ਟੀਮਾਂ ਵਿੱਚ ਵੰਡੀਆ ਜਾਵੇਗਾ। ਹਰੇਕ ਟੀਮ ਦਾ ਆਗੂ ਇਕ ਐਸ.ਪੀ. ਰੈਂਕ ਦਾ ਅਧਿਕਾਰੀ ਹੋਵੇਗਾ ਜੋ ਕਿ 35 ਸਾਲ ਦੀ ਉਮਰ ਤੋਂ ਘੱਟ ਉਮਰ ਦਾ ਹੋਵੇਗਾ। ਇਸ ਟੀਮ ਵਿੱਚ ਡੀ.ਐਸ.ਪੀ. ਰੈਂਕ ਦੇ ਅਧਿਕਾਰੀ 30 ਸਾਲ ਤੋਂ ਘੱਟ ਉਮਰ ਦੇ ਹੋਣਗੇ ਜਦਕਿ ਓ.ਆਰ. 18 ਤੋਂ 25 ਸਾਲ ਦੀ ਉਮਰ ਵਿੱਚਕਾਰ ਹੋਣਗੇ। ਇਨ੍ਹਾਂ ਟੀਮਾਂ ਨੂੰ ਵੱਖ-ਵੱਖ ਸਥਿਤੀਆਂ ਨਾਲ ਨਿਪਟਣ ਦੀ ਵਿਸ਼ੇਸ਼ ਮੁਹਾਰਤ ਹੋਵੇਗੀ। ਇਨ੍ਹਾਂ ਨੂੰ ਫੌਜ ਅਤੇ ਐਨ.ਐਸ.ਜੀ. ਦੋਵਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਮੀਟਿੰਗ ਦੌਰਾਨ ਮੁੱਖ ਮੰਤਰੀ ਦੇ ਇਸ ਸੁਝਾਅ ’ਤੇ ਸਹਿਮਤੀ ਪ੍ਰਗਟਾਈ ਕਿ ਇਸ ਟੀਮ ਦੀ ਕੋਰ ਯੂਨਿਟ ਇਜ਼ਰਾਇਲ ਵਿਖੇ ਵਿਸ਼ੇਸ਼ ਸਿਖਲਾਈ ਪ੍ਰਾਪਤ ਕਰੇ। ਮੀਟਿੰਗ ਵਿੱਚ ਹਾਜ਼ਰ ਹੋਰਨਾ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਵਧੀਕ ਮੁੱਖ ਸਕੱਤਰ ਗ੍ਰਹਿ ਮਨਦੀਪ ਸਿੰਘ ਸੰਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡੀ.ਜੀ.ਪੀ. ਸੁਰੇਸ਼ ਅਰੋੜਾ, ਏ.ਡੀ.ਜੀ.ਪੀ. ਹਰਦੀਪ ਸਿੰਘ ਢਿੱਲੋਂ ਅਤੇ ਏ.ਡੀ.ਜੀ.ਪੀ. ਦਿਨਕਰ ਗੁਪਤਾ ਵੀ ਸ਼ਾਮਲ ਸਨ।

Comments are closed.

COMING SOON .....
Scroll To Top
11