Sunday , 26 May 2019
Breaking News
You are here: Home » PUNJAB NEWS » ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ ਦਲ ਵਲੋਂ ਹੰਗਾਮਾ

ਪੰਜਾਬ ਵਿਧਾਨ ਸਭਾ ਇਜਲਾਸ : ਅਕਾਲੀ ਦਲ ਵਲੋਂ ਹੰਗਾਮਾ

ਚੰਡੀਗੜ੍ਹ, 27 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ਦਾ ਮਾਨਸੂਨ ਇਜਲਾਸ ਦਾ ਦੂਜਾ ਦਿਨ ਹੰਗਾਮੇ ਨਾਲ ਸ਼ੁਰੂ ਹੋਇਆ। ਇਸ ਦੌਰਾਨ ਰਾਹੁਲ ਗਾਂਧੀ ਵਲੋਂ 1984 ਸਿਖ ਕਤਲੇਆਮ ‘ਚ ਕਾਂਗਰਸ ਦੀ ਸ਼ਮੂਲੀਅਨ ਨਾ ਹੋਣ ਦੇ ਦਿਤੇ ਬਿਆਨ ‘ਤੇ ਅਕਾਲੀ ਦਲ ਵਲੋਂ ਹੰਗਾਮਾ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਵਲੋਂ ਇੰਦਰਾਗਾਂਧੀ 1984 ਦੇ ਇਨਸਾਫ ਦੇ ਪੋਸਟਰ ਫੜ ਕੇ ਨਾਅਰੇਬਾਜ਼ੀ ਕੀਤੀ ਗਈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸਟਿੰਗ ਆਪ੍ਰੇਸ਼ਨ ‘ਚ ਜਗਦੀਸ਼ ਟਾਈਟਲਰ ਨੇ ਆਪਣੇ ਇਕ ਬਿਆਨ ਵਿਚ ਖੁਦ ਕਿਹਾ ਸੀ ਕਿ ਜਦੋਂ 1984 ਸਿਖ ਕਤੇਲਆਮ ਹੋਇਆ ਸੀ ਤਾਂ ਉਸ ਸਮੇਂ ਆਪਣੀ ਜੀਪ ਵਿਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਗਏ ਸਨ ਅਤੇ ਉਥੇ ਉਨ੍ਹਾਂ ਦੇਖਿਆ ਕਿ ਕਿਵੇਂ ਕਤਲੇਆਮ ਹੋਇਆ। ਇਸ ਦੇ ਜਵਾਬ ਵਿਚ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਿਸ ਸਮੇਂ ਸਿਖ ਕਤਲੇਆਮ ਹੋਇਆ, ਉਸ ਸਮੇਂ ਰਾਜੀਵ ਗਾਂਧੀ ਦਿਲੀ ਵਿਚ ਨਹੀਂ ਸਗੋਂ ਵੈਸਟ ਬੰਗਾਲ ਗਏ ਹੋਏ ਸਨ।
ਇਸ ਦੌਰਾਨ ਲੰਮੇ ਸਮੇਂ ਤੋਂ 1984 ਸਿਖ ਦੰਗਿਆਂ ਨੂੰ ਲੈ ਕੇ ਸੰਘਰਸ਼ ਕਰ ਰਹੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ. ਐਸ. ਫੂਲਕਾ ਨੇ ਵਿਧਾਨ ਸਭਾ ਵਿਚ ਸਪੀਕਰ ਤੋਂ ਬੋਲਣ ਲਈ ਸਮਾਂ ਦਿਤੇ ਜਾਣ ਦੀ ਮੰਗ ਵੀ ਕੀਤੀ।
ਦੂਜੇ ਪਾਸੇ ਅਕਾਲੀ ਦਲ ਵਲੋਂ ਸਰਕਾਰ ਖਿਲਾਫ ਕੀਤੀ ਜਾ ਰਹੀ ਨਾਅਰੇਬਾਜ਼ੀ ਦੇ ਵਿਰੋਧ ਵਿਚ ਕਾਂਗਰਸੀਆਂ ਵਲੋਂ ਅਕਾਲੀਆਂ ਖਿਲਾਫ ‘ਗੁਰੂ ਦੇ ਕਾਤਲ ਮੁਰਦਾਬਾਦ‘ ਦੇ ਨਾਅਰੇ ਲਗਾਏ ਗਏ।

Comments are closed.

COMING SOON .....


Scroll To Top
11