Wednesday , 19 December 2018
Breaking News
You are here: Home » Editororial Page » ਪੰਜਾਬ ਵਿਚ ਬੜੀ ਤੇਜ਼ੀ ਨਾਲ ਫ਼ੈਲਦਾ ਜਾ ਰਿਹਾ ਹੈ ਵਹਿਮਾਂ-ਭਰਮਾਂ ਦਾ ਮਾਇਆਜਾਲ

ਪੰਜਾਬ ਵਿਚ ਬੜੀ ਤੇਜ਼ੀ ਨਾਲ ਫ਼ੈਲਦਾ ਜਾ ਰਿਹਾ ਹੈ ਵਹਿਮਾਂ-ਭਰਮਾਂ ਦਾ ਮਾਇਆਜਾਲ

ਪੰਜਾਬ ਵਿਚ ਹਰ ਸਾਲ ਕਰੀਬ 14 ਕਰੋੜ ਰੁਪਏ ਦੀਆਂ ਮਿਰਚਾਂ ਤੇ ਨਿੰਬੂ ਚੜਦੇ ਹਨ ਵਹਿਮਾਂ ਭਰਮਾਂ ਦੀ ਭੇਂਟ

ਪੰਜਾਬ ਦੇ ਲੋਕਾਂ ਦੇ ਮਨਾਂ ਦੇ ਅੰਦਰ ਵਹਿਮਾਂ ਭਰਮਾਂ ਨੇ ਆਪਣਾ ਵਿਸ਼ੇਸ ਥਾਂ ਬਣਾ ਲਈ ਹੈ।ਉਦਾਹਰਨ ਵਜੋਂ ਸ਼ਨੀਵਾਰ ਵਾਲੇ ਦਿਨ ਸ਼ਨੀ ਦੇਵਤਾ ਨੂੰ ਸ਼ਾਂਤ ਤੇ ਖੁਸ ਕਰਨ ਲਈ ਦੁਕਾਨਦਾਰਾਂ ਅਤੇ ਕਈ ਘਰਾਂ ਵਾਲਿਆਂ ਵਲੋਂ ਨਿੰਬੂ ਅਤੇ ਮਿਰਚਾਂ ਨੂੰ ਇਕ ਕਾਲੇ ਧਾਗੇ ਵਿਚ ਪਰੋ ਕੇ ਘਰ ਦੁਕਾਨ ਦੇ ਮੁਖ ਦੁਆਰ ਤੇ ਟੰਗ ਦਿਤਾ ਜਾਂਦਾ ਹੈ,ਮਾਨਤਾ ਹੈ ਕਿ ਅਜਿਹਾ ਕਰਨ ਨਾਲ ਘਰ ਅਤੇ ਦੁਕਾਨ ਵਿਚ ਸ਼ਾਂਤੀ ਬਣੀ ਰਹਿੰਦੀ ਹੈ ਅਤੇ ਕਾਰੋਬਾਰ ਵਿਚ ਵਾਧਾ ਹੁੰਦਾ ਹੈ।ਤਰਕਸ਼ੀਲ ਵਿਭਾਗ ਵਲੋਂ ਜਾਰੀ ਕੀਤੇ ਆਂਕੜਿਆ ਤੇ ਅਨੂਸਾਰ ਇਸ ਦਿਨ ਲਖਾਂ ਰੁਪਏ ਦੇ ਨਿੰਬੂ ਅਤੇ ਮਿਰਚਾਂ ਦੀ ਵਰਤੋਂ ਕਰਕੇ ਇਹਨਾਂ ਨੂੰ ਬਰਬਾਦ ਕਰ ਦਿਤਾ ਜਾਂਦਾ ਹੈ।ਨਿੰਬੂ ਅਤੇ ਮਿਰਚਾਂ ਦੀ ਬਰਬਾਦੀ ਦੇ ਨਾਲ ਨਾਲ ਹਰ ਹਫਤੇ ਲਖਾਂ ਰੁਪਏ ਦੀ ਵੀ ਬਰਬਾਦੀ ਹੁੰਦੀ ਹੈ ਜੋ ਇਹਨਾਂ ਨੂੰ ਖਰੀਦਣ ਲਈ ਵਰਤਿਆ ਜਾਂਦਾ ਹੈ।ਆਂਕੜਿਆਂ ਅਨੂਸਾਰ ਕੇਵਲ ਪੰਜਾਬ ਦੇ ਵਿਚ ਹੀ ਹਰ ਸਾਲ ਕਰੀਬ 14 ਕਰੋੜ ਰੁਪਏ ਦੀਆਂ ਮਿਰਚਾਂ ਤੇ ਨਿੰਬੂ ਲੋਕ ਆਪਣੀਆਂ ਦੁਕਾਨਾਂ, ਘਰਾਂ ਅਤੇ ਵਾਹਨਾਂ ਉਤੇ ਟੰਗ ਕੇ ਖ਼ਰਾਬ ਕਰ ਦਿੰਦੇ ਹਨ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਲੋਕ ਇਨਾ ਚੀਜ਼ਾਂ ਨੂੰ ਖਾਣ ਨਾਲੋਂ ਵਧ ਅਜਿਹੇ ਅੰਧਵਿਸ਼ਵਾਸ਼ਾਂ ਕਾਰਨ ਬਰਬਾਦ ਕਰਦੇ ਹਨ। ਇਨਾਂ ਅੰਧਵਿਸ਼ਵਾਸ਼ਾਂ ਕਾਰਨ ਹੀ ਇਨਾਂ ਚੀਜ਼ਾਂ ਦੀਆਂ ਕੀਮਤਾਂ ਅਜ ਅਸਮਾਨੀ ਚੜੀਆਂ ਹੋਈਆਂ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਵਲੋਂ ਸੂਬੇ ‘ਚ ਕੀਤੇ ਸਰਵੇ ਦੌਰਾਨ ਇਹ ਤਥ ਸਾਹਮਣੇ ਆਏ ਹਨ।ਤਰਕਸ਼ੀਲ ਸੁਸਾਇਟੀ ਵਲੋਂ ਇਹ ਅੰਕੜੇ ਪੰਜਾਬ ਦੇ ਵਖ-ਵਖ ਵਡੇ ਤੇ ਛੋਟੇ ਸ਼ਹਿਰਾਂ, ਕਸਬਿਆਂ, ਵਾਹਨਾਂ, ਪਿੰਡਾਂ ਦੀਆਂ ਦੁਕਾਨਾਂ ਆਦਿ ਦੇ ਆਧਾਰ ‘ਤੇ ਪੇਸ਼ ਕੀਤੇ ਗਏ ਹਨ। ਸੁਸਾਇਟੀ ਅਨੁਸਾਰ ਪੰਜਾਬ ਵਿਚ ਅੰਮ੍ਰਿਤਸਰ, ਜਲੰਧਰ ਸਮੇਤ ਅਜਿਹੇ ਕੁਲ 25 ਵਡੇ ਸ਼ਹਿਰ ਹਨ ਜਿਥੇ ਕਿ 25 ਹਜ਼ਾਰ ਦੁਕਾਨਾਂ ਹਨ ਜਿਨਾਂ ਦੇ ਵਰਾਂਡਿਆਂ ‘ਚ ਇਹ ਨਿੰਬੂ ਮਿਰਚਾਂ ਦੇ ਸੈਟ ਬਣਾ ਕੇ ਟੰਗੇ ਹੋਏ ਹਨ ਤੇ ਇਨਾ ਨਿੰਬੂ-ਮਿਰਚਾਂ ਦੇ ਹਰ ਸੈਟ ਦੀ ਕੀਮਤ 10 ਰੁਪਏ ਹੈ।ਹਰ ਸ਼ਨੀਵਾਰ ਨੂੰ ਕਰੀਬ 2 ਲਖ 50 ਹਜ਼ਾਰ ਰੁਪਏ ਦੇ ਨਿੰਬੂ-ਮਿਰਚਾਂ ਟੰਗੇ ਜਾਂਦੇ ਹਨ। ਜੇ ਇਨਾਂ ਨੂੰ ਸਾਲ ਦੇ 52 ਹਫ਼ਤਆਂਿ ਦੇ ਆਧਾਰ ‘ਤੇ ਗੁਣਾ ਕਰਕੇ ਦੇਖੀਏ ਤਾਂ ਇਹ ਰਕਮ 1 ਕਰੋੜ 30 ਲਖ ਰੁਪਏ ਦੀ ਬਣਦੀ ਹੈ।ਇਸੇ ਤਰਾਂ ਸੂਬੇ ਵਿਚ ਕੁਲ ਛੋਟੇ 25 ਸ਼ਹਿਰ ਹਨ ਜਿਨਾਂ ‘ਚ ਕਰੀਬ 500 ਦੇ ਕਰੀਬ ਦੁਕਾਨਾਂ ਹਨ। ਇਸ ਫ਼ਾਰਮੂਲੇ ਦੇ ਆਧਾਰ ‘ ਤੇ ਇਨਾਂ ਦੁਕਾਨਾਂ ‘ਤੇ ਸਾਲਾਨਾ ਕੁਲ 65 ਲਖ ਰੁਪਏ ਦੇ ਨਿੰਬੂ-ਮਿਰਚਾਂ ਟੰਗ ਕੇ ਸੁਕਾ ਦਿਤੇ ਜਾਂਦੇ ਹਨ। ਇੰਝ ਹੀ ਪੰਜਾਬ ਵਿਚ ਕਰੀਬ 120 ਦੇ ਕਰੀਬ ਕਸਬੇ ਹਨ ਜਿਥੇ 100 ਦੇ ਕਰੀਬ ਦੁਕਾਨਾਂ ਹਨ ਜਿਨਾ ‘ਤੇ ਹਰ ਹਫ਼ਤੇ 1 ਲਖ 20 ਹਜ਼ਾਰ ਅਤੇ ਸਾਲਾਨਾ 62 ਲਖ 40 ਹਜ਼ਾਰ ਰੁਪਏ ਦੀਆਂ ਦੋਵੇਂ ਖਾਣ ਵਾਲੀਆਂ ਚੀਜ਼ਾਂ ਭੰਗ ਦੇ ਭਾਣੇ ਗਵਾ ਦਿਤੀਆਂ ਜਾਂਦੀਆਂ ਹਨ।ਪੰਜਾਬ ਦੇ ਕਿੰਨੇ ਹੀ ਸ਼ਹਿਰ ਦੀਆਂ ਮਾਰਕਿਟਾਂ ਸਮੇਂ-ਸਮੇਂ ਤਬਾਹ ਹੋਈਆਂ ਹਨ ਅਤੇ ਕਿੰਨੀਆਂ ਹੀ ਦੁਕਾਨਾਂ ‘ਚੋਂ ਰੋਜ਼ਾਨਾ ਚੋਰੀਆਂ ਹੋ ਰਹੀਆਂ ਹਨ ਜਿਨਾਂ ‘ਤੇ ਨਿੰਬੂ-ਮਿਰਚਾਂ ਟੰਗੇ ਹੁੰਦੇ ਹਨ ਪਰ ‘ਨਿੰਬੂ-ਮਿਰਚਾਂ‘ ਕਿਸੇ ਦੀ ਕੋਈ ਸਹਾਇਤਾ ਨਹੀਂ ਕਰਦੀਆਂ। ਇਸ ਸਰਵੇ ਵਿਚ ਵਾਹਨਾਂ ‘ਤੇ ਟੰਗੀਆਂ ਜਾਣ ਵਾਲੀਆਂ ਨਿੰਬੂ-ਮਿਰਚਾਂ ਨੂੰ ਵੀ ਸ਼ਾਮਲ ਕੀਤਾ ਗਿਆ। ਸੂਬੇ ਵਿਚ ਇਸ ਸਮੇਂ ਕਰੀਬ 10 ਲਖ ਵਾਹਨ ਹਨ।ਜੇ ਇਹ ਮੰਨ ਲਿਆ ਜਾਵੇ ਕਿ ਇਨਾ ‘ਚੋਂ ਸਿਰਫ਼ 10 ਫ਼ੀਸਦੀ ਭਾਵ 1 ਲਖ ਵਾਹਨਾਂ ਦੇ ਮਾਲਕ ਹੀ ਇਸ ਵਹਿਮ ਦਾ ਸ਼ਿਕਾਰ ਹਨ ਤਾਂ ਇਨਾ ‘ਤੇ ਟੰਗੇ ਜਾਣ ਵਾਲੀਆਂ ਨਿੰਬੂ-ਮਿਰਚਾਂ ਦੀ ਗਿਣਤੀ ਸਾਲਾਨਾ 5 ਕਰੋੜ 20 ਲਖ ਰੁਪਏ ਬਣਦੀ ਹੈ। ਸਰਵੇ ‘ਚ ਇਹ ਗਲ ਵੀ ਸਾਹਮਣੇ ਆਈ ਹੈ ਕਿ ਸੂਬੇ ਦੇ 12 ਹਜ਼ਾਰ ਪਿੰਡਾਂ ‘ ਚੋਂ 7 ਹਜ਼ਾਰ ਪਿੰਡ ਅਜਿਹੇ ਹਨ ਜਿਥੇ ਔਸਤਨ 10 ਦੁਕਾਨਾਂ ਹਨ ਜਿਥੇ ਨਿੰਬੂ-ਮਿਰਚਾਂ ਦਾ ਵਹਿਮ ਪਾਇਆ ਜਾਂਦਾ ਹੈ। ਇਸ ਤਰਾਂ ਇਨਾਂ ਦੁਕਾਨਾਂ ‘ਤੇ ਵੀ ਕੁਲ 3 ਕਰੋੜ 64 ਲਖ ਰੁਪਏ ਦੀਆਂ ਨਿੰਬੂ-ਮਿਰਚਾਂ ਨੂੰ ਸੁਕਣ ਲਈ ਛਡ ਦਿਤਾ ਜਾਂਦਾ ਹੈ।ਇਸ ਤੋਂ ਇਲਾਵਾ ਪੰਜਾਬ ਵਿਚ ਲਗਪਗ 50 ਹਜ਼ਾਰ ਰੇਹੜੀਆਂ ਹਨ। ਜਿਨਾਂ ਦੇ ਮਾਲਕ ਆਪਣੇ ਕਾਰੋਬਾਰ ਨੂੰ ਵਧੀਆ ਚਲਾਉਣ ਦੀ ਮਨਸ਼ਾ ਨਾਲ ਨਿੰਬੂ-ਮਿਰਚਾਂ ਟੋਟਕੇ ਦੀ ਵਰਤੋਂ ਕਰਦੇ ਹਨ। ਜਿਹੜੇ ਇਕ ਹਫ਼ਤੇ ਵਿਚ 5 ਲਖ ਅਤੇ ਇਕ ਸਾਲ ਵਿਚ 2 ਕਰੋੜ 60 ਲਖ ਰੁਪਏ ਦੇ ਨਿੰਬੂ-ਮਿਰਚਾਂ ਅਜਾਈਂ ਗਵਾ ਦਿੰਦੇ ਹਨ। ਸਰਵੇ ਮੁਤਾਬਕ ਜੇ ਇਸ ਰਾਸ਼ੀ ਨੂੰ ਮਿਲਾ ਦਿਤਾ ਜਾਵੇ ਤਾਂ ਇਹ ਕੁਲ 14 ਕਰੋੜ 1 ਲਖ 40 ਹਜ਼ਾਰ ਰੁਪਏ ਬਣਦਾ ਹੈ।ਜੇਕਰ ਇਕਲੇ ਪੰਜਾਬ ਅੰਦਰ ਹੀ 14 ਕਰੋੜ ਦੇ ਨਿੰਬੂ ਅਤੇ ਮਿਰਚਾਂ ਇਸ ਕੰਮ ਵਿਚ ਬਰਬਾਦ ਕੀਤੇ ਜਾਂਦੇ ਹਨ ਤਾਂ ਪੂਰੇ  ਦੇਸ਼ ਵਿਚ ਇਸ ਦੇ ਕੀ ਆਂਕੜੇ ਹੋਣਗੇ।ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਵਹਿਮਾਂ ਦਾ ਇਹ ਜਾਲ ਲਗਾਤਾਰ ਫੈਲਦਾ ਹੀ ਜਾ ਰਿਹਾ ਹੈ।
-ਸਰਵਨ ਸਿੰਘ ਰੰਧਾਵਾ 78372-87127

Comments are closed.

COMING SOON .....


Scroll To Top
11