Monday , 17 June 2019
Breaking News
You are here: Home » HEALTH » ਪੰਜਾਬ ਰੋਡਵੇਜ ਤੇ ਪ੍ਰਾਈਵੇਟ ਬਸ ਵਾਲਿਆਂ ’ਚ ਟਕਰਾਅ- ਦੋ ਜ਼ਖਮੀ

ਪੰਜਾਬ ਰੋਡਵੇਜ ਤੇ ਪ੍ਰਾਈਵੇਟ ਬਸ ਵਾਲਿਆਂ ’ਚ ਟਕਰਾਅ- ਦੋ ਜ਼ਖਮੀ

ਰਾਮਪੁਰਾ ਫੂਲ, 11 ਦਸੰਬਰ (ਮਨਦੀਪ ਢੀਂਗਰਾ, ਸੁਖਮੰਦਰ ਰਾਮਪੁਰਾ)- ਸਥਾਨਕ ਸਹਿਰ ਦੇ ਟੀ ਪੁਆਇੰਟ ਤੇ ਸਥਿਤੀ ਉਸ ਸਮੇਂ ਤਨਾਅਪੂਰਨ ਹੋ ਗਈ ਜਦੋ ਸਵਾਰੀਆਂ ਤੇ ਟਾਇਮ ਦੇ ਮਾਮਲੇ ਨੂੰ ਲੈ ਕੇ ਪੰਜਾਬ ਰੋਡਵੇਜ ਲੁਧਿਆਣਾ ਅਤੇ ਇੱਕ ਪ੍ਰਾਈਵੇਟ ਕੰਪਨੀ ਦੇ ਮੁਲਾਜਮਾਂ ਵਿਚ ਹੱਥੋਪਾਈ ਹੋ ਗਈ। ਪ੍ਰਤੱਖਦਰਸ਼ੀਆਂ ਅਨੁਸਾਰ ਰਾਜਧਾਨੀ ਬਸ ਸਰਵਿਸ ਅਤੇ ਪੰਜਾਬ ਰੋਡਵੇਜ ਲੁਧਿਆਣਾ ਦੀ ਬੱਸ ਜਦ ਟੀ-ਪੁਆਇੰਟ ਲਾਗੇ ਪਹੁੰਚੀ ਤਾਂ ਪ੍ਰਾਈਵੇਟ ਬੱਸ ਦੇ ਕਰਿੰਦਿਆਂ ਨੇ ਰੋਡਵੇਜ ਬੱਸ ਵਾਲੇ ਕੰਡਕਟਰ ਰਵਿੰਦਰ ਸਿੰਘ ਵਾਸੀ ਹੁਸ਼ਿਆਰਪੁਰ ਦੀ ਬੁਰੀ ਤਰਾਂ ਕੁੱਟਮਾਰ ਕਰ ਦਿੱਤੀ ਅਤੇ ਮੌਕੇ ਤੇ ਮੌਜੂਦ ਲੋਕਾਂ ਨੇ ਲੜਾਈ ਤੋ ਰੋਕ ਕੇ ਜਖਮੀ ਉੱਕਤ ਕੰਡਕਟਰ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਜਿੱਥੇ ਉਹ ਜੇਰੇ ਇਲਾਜ ਹੈ। ਦੂਜੇ ਪਾਸੇ ਰਾਜਧਾਨੀ ਬੱਸ ਦਾ ਮੁਲਾਜਮ ਵੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਜਿਕਰਯੋਗ ਹੈ ਕਿ ਪੰਜਾਬ ਰੋਡਵੇਜ ਦੀ ਬਸ ( ਪੀ.ਬੀ.10. ਏ 5745) ਜੋ ਕਿ ਲੁਧਿਆਣਾ ਤੋਂ ਚਲ ਕੇ ਗੰਗਾਨਗਰ ਜਾਂਦੀ ਹੈ ਅਤੇ ਪ੍ਰਾਈਵੇਟ ਕੰਪਨੀ ਦੀ ਬਸ ਪਟਿਆਲਾ ਤੋਂ ਚਲਦੀ ਹੈ, ਭਾਵੇਂ ਦੋਵਾਂ ਦੇ ਰੂਟ ਤੇ ਸਮਾਂ ਵਖ-ਵਖ ਹਨ। ਪ੍ਰਤੂੰ ਹੰਢਿਆਇਆ ਕੈਂਚੀਆਂ ਤੇ ਆ ਕੇ ਦੋਵਾਂ ਦਾ ਸਮਾਂ ਇਕ ਹੋ ਜਾਂਦਾ ਹੈ ਜਿਸ ਕਾਰਨ ਦੋਵਾਂ ਧਿਰਾਂ ਵਿਚ ਤਕਰਾਰਬਾਜੀ ਸੁਰੂ ਹੋ ਗਈ। ਕੁਟਮਾਰ ਤੋਂ ਬਾਅਦ ਪੰਜਾਬ ਰੋਡਵੇਜ ਅਤੇ ਪੀ.ਆਰ.ਟੀ.ਸੀ ਦੀਆਂ ਬਸਾਂ ਦੇ ਡਰਾਇਵਰ ਤੇ ਕੰਡਕਟਰਾਂ ਨੇ ਇਸ ਘਟਨਾ ਨੂੰ ਲੈ ਕੇ ਕੌਮੀ ਸ਼ਾਹ ਮਾਰਗ ਅੱਧੇ ਘੰਟੇ ਲਈ ਜਾਮ ਕਰ ਦਿੱਤਾ। ਮੌਕੇ ਤੇ ਪਹੁੰਚੀ ਪੁਲਸ ਨੇ ਕਾਰਵਾਈ ਦਾ ਭਰੋਸਾ ਦੇ ਕੇ ਜਾਮ ਖੁਲਵਾ ਦਿੱਤਾ। ਤਫਸ਼ੀਸ਼ੀ ਅਫਸਰ ਸੱਤਪਾਲ ਸਿੰਘ ਨੇ ਦੱਸਿਆ ਕਿ ਦੋਵੇ ਧਿਰਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ ਅਤੇ ਬਾਅਦ ਵਿਚ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਇਸ ਸੰਬੰਧੀ ਰਾਜਧਾਨੀ ਬਠਿੰਡਾ ਦੇ ਇੰਚਾਰਜ ਮਾਸ਼ਾ ਬਰਾੜ ਨੇ ਕਿਹਾ ਕਿ ਟਾਇਮ ਅਤੇ ਸਵਾਰੀਆਂ ਨੂੰ ਲੈ ਕੇ ਜੋ ਲੜਾਈ ਹੋਈ ਉਹ ਮੰਦਭਾਗੀ ਹੈ। ਉਨਾਂ ਕਿਹਾ ਕਿ ਜਿਹੜਾ ਕੰਡਕਟਰ ਇਸ ਘਟਨਾ ਵਿਚ ਜਖਮੀ ਹੋਇਆ ਹੈ ਉਸਦਾ ਇਲਾਜ ਕੰਪਨੀ ਵੱਲੋਂ ਕਰਵਾਇਆ ਜਾਵੇਗਾ।

Comments are closed.

COMING SOON .....


Scroll To Top
11