Sunday , 27 May 2018
Breaking News
You are here: Home » BUSINESS NEWS » ਪੰਜਾਬ ਰਾਜ ਪੈਨਸਨਜ਼ ਮਹਾਂ ਸੰਘ ਅਤੇ ਸੀਨੀਅਰ ਸੀਟੀਜ਼ਨ ਮੋਰਿੰਡਾ ਦੀ ਮੀਟਿੰਗ

ਪੰਜਾਬ ਰਾਜ ਪੈਨਸਨਜ਼ ਮਹਾਂ ਸੰਘ ਅਤੇ ਸੀਨੀਅਰ ਸੀਟੀਜ਼ਨ ਮੋਰਿੰਡਾ ਦੀ ਮੀਟਿੰਗ

ਮੋਰਿੰਡਾ, 12 ਸਤੰਬਰ (ਹਰਜਿੰਦਰ ਸਿੰਘ ਛਿੱਬਰ)-ਪੰਜਾਬ ਰਾਜ ਪੈਨਸਨਜ਼ ਮਹਾਂ ਸੰਘ ਅਤੇ ਸੀਨੀਅਰ ਸੀਟੀਜਨ ਇਕਾਈ ਮੋਰਿੰਡਾ ਦੀ ਅਹਿਮ ਮੀਟਿੰਗ ਇਕਾਈ ਦੇ ਪ੍ਰਧਾਨ ਮਾਸਟਰ ਰਾਮੇਸ਼ਵਰ ਦਾਸ ਦੀ ਪ੍ਰਧਾਨਗੀ ਹੇਠ ਸਥਾਨਕ ਪੁਰਾਣੀ ਹਿੰਦੂ ਧਰਮਸ਼ਾਲਾ ਵਿਖੇ ਹੋਈ।
ਮੀਟਿੰਗ ਵਿੱਚ ਪੈਨਸਨਰਾਂ ਅਤੇ ਸੀਨੀਅਰ ਸੀਟੀਜਨ ਨੂੰ ਪੇਸ਼ ਆਉਦੀਆਂ ਮੁਸਕਿਲਾਂ ’ਤੇ ਵਿਚਾਰ ਚਰਚਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘ ਦੇ ਜਰਨਲ ਸਕੱਤਰ ਰਾਮ ਸਰੂਪ ਸ਼ਰਮਾਂ ਨੇ ਦੱਸਿਆ ਕਿ ਮੀਟਿੰਗ ਦੋਰਾਨ ਹਾਜ਼ਰ ਮੈਬਰਾਂ ਵੱਲੋ ਮਤਾ ਪਾਸ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਵਿੱਤ ਮੰਤਰਾਲਾ ਵੱਲੋ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਨੂੰ ਮੁੱਖ ਰੱਖਦਿਆਂ ਭਾਵੇਂ ਪੱਤਰ ਜਾਰੀ ਕਰ ਦਿੱਤਾ ਹੈ ਪ੍ਰੰਤੂ ਪੰਜਾਬ ਸਰਕਾਰ ਦੇ ਕਿਸੇ ਵੀ ਵਿਭਾਗ ਵੱਲੋ ਇਸ ਸਬੰਧੀ ਕੋਈ ਪੱਤਰ ਜਾਰੀ ਨਹੀ ਕੀਤਾ ਗਿਆ। ਜਿਸ ਕਾਰਨ ਕਰਮਚਾਰੀਆਂ ਨੂੰ ਬਣਦਾ ਲਾਭ ਲੈਣ ਲਈ ਕਾਗਜੀ ਕਾਰਵਾਈ ਪੂਰੀ ਕਰਨ ਵਿੱਚ ਪ੍ਰੇਸ਼ਾਨੀ ਪੇਸ਼ ਆਉਂਦੀ ਹੈ। ਪੈਨਸ਼ਨਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋ ਅਪਣੇ ਵਿਧਾਇਕਾਂ ਅਤੇ ਉੱਚ ਅਧਿਕਾਰੀਆਂ ਨੂੰ ਡੀ.ਏ.ਦੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ ਪ੍ਰੰਤੂ ਹੇਠਲੇ ਕਰਮਚਾਰੀਆਂ ਜਿਨ੍ਹਾਂ ਨੂੰ ਇਸਦੀ ਜਿਆਦਾ ਜਰੂਰਤ ਸੀ ਉਨਾਂ ਨੂੰ ਜਾਰੀ ਨਹੀ ਕੀਤੀ ਗਈ। ਉਨਾ ਮੰਗ ਕੀਤੀ ਕਿ 23 ਮਹੀਨੇ ਡੀ.ਏ ਦੀ ਰਹਿੰਦੀ ਕਿਸ਼ਤ ਜਲਦੀ ਜਾਰੀ ਕੀਤੀ ਜਾਵੇ। ਇਸ ਮੋਕੇ ਉਨਾ ਮੋਰਿੰਡਾ ਸ਼ਹਿਰ ’ਚ ਹੋ ਰਹੇ ਨਜ਼ਾਇਜ ਕਬਜਿਆਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸਾਸ਼ਨ ਤੋ ਯੋਗ ਕਾਰਵਾਈ ਦੀ ਮੰਗ ਵੀ ਕੀਤੀ ਹੈ। ਇਸ ਮੋਕੇ ਹਰਦੇਵ ਸਿੰਘ ਰਾਣਾ, ਜਗਦੀਸ ਕੁਮਾਰ ਵਰਮਾ, ਬਾਵਾ ਸਿੰਘ ਲੱਧੜ, ਸੁਰਜੀਤ ਸਿੰਘ, ਜਗੀਰ ਸਿੰਘ ਅਤੇ ਰਾਜ ਕੁਮਾਰ ਮੈਂਗੀ ਆਦਿ ਮੈਂਬਰ ਹਾਜ਼ਰ ਸਨ।

Comments are closed.

COMING SOON .....
Scroll To Top
11