Thursday , 27 February 2020
Breaking News
You are here: Home » PUNJAB NEWS » ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੇ ਪ੍ਰੀਖਿਆ ਕੇਂਦਰ ਦੇ ਆਲੇ ਦੁਆਲੇ ਮਨਾਹੀ ਦੇ ਹੁਕਮ ਜਾਰੀ

ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਦੇ ਪ੍ਰੀਖਿਆ ਕੇਂਦਰ ਦੇ ਆਲੇ ਦੁਆਲੇ ਮਨਾਹੀ ਦੇ ਹੁਕਮ ਜਾਰੀ

ਜਲੰਧਰ, 18 ਜਨਵਰੀ (ਰਾਜੂ ਸੇਠ)- ਜ਼ਿਲ੍ਹਾ ਮੈਜੀਸਟ੍ਰੇਟ ਜਲੰਧਰ ਸ਼੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਫੌਜਦਾਰੀ ਜਾਬਤਾ ਸੰਘਤਾ 1973(1974 ਦਾ ਐਕਟ ਨੰਬਰ 2)ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲਾ ਜਲੰਧਰ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 19/01/2020 ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਲਿਆ ਜਾ ਰਿਹਾ ਹੈ ਦੇ ਪ੍ਰੀਖਿਆ ਕੇਂਦਰਾਂ ਆਰੀਆ ਕੰਨਿਆ ਸੈਕੰਡਰੀ ਸਕੂਲ ਬਸਤੀ ਨੋ ਜਲੰਧਰ, ਦੇਵੀ ਸਹਾਏ ਐੱਸ.ਡੀ. ਸੀਨੀਅਰ ਸੈਕੰਡਰੀ ਸਕੂਲ ਬਸਤੀ ਨੋ ਜਲੰਧਰ, ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਜਲੰਧਰ, ਗੌਰਮਿੰਟ ਗਰਲਸ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਜਲੰਧਰ, ਗੋਰਮਿੰਟ ਗਰਲਜ਼ ਸੈਕੰਡਰੀ ਸਕੂਲ ਭਾਰਗੋ ਕੈਂਪ, ਜਲੰਧਰ, ਸਰਕਾਰੀ ਮਾਡਲ ਕੋ-ਏਜ-ਸੀਨੀਅਰ ਸੈਕੰਡਰੀ ਸਕੂਲ ਜਲੰਧਰ ਸ਼ਹਿਰ, ਸਾਈਂ ਦਾਸ ਏ.ਐੱਸ. ਸੀਨੀਅਰ ਸੈਕੰਡਰੀ ਸਕੂਲ ਪਟੇਲ ਚੋਂਕ, ਜਲੰਧਰ ਸ਼ਹਿਰ, ਸ਼੍ਰੀ ਪਾਰਵਤੀ ਜੈਨ ਸਹਿ ਸਿਖਿਆ ਸੀਨੀਅਰ ਸੈਕੰਡਰੀ ਸਕੂਲ ਵਿਜੈ ਨਗਰ ਜਲੰਧਰ ਸ਼ਹਿਰ, ਆਰੀਆ ਸੀਨੀਅਰ ਸੈਕੰਡਰੀ ਸਕੂਲ ਬਸਤੀ ਗੁਜਾਂ, ਜਲੰਧਰ, ਐੱਸ.ਡੀ. ਫੁੱਲਰਵਾਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨਿਊ ਰੇਲਵੇ ਕਲੋਨੀ ਜਲੰਧਰ,ਸ਼ਹੀਦ ਮੇਜਰ ਰੋਹਿਤ ਸ਼ਰਮਾ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਜਲੰਧਰ ਸ਼ਹਿਰ ਅਤੇ ਐੱਲ.ਆਰ.ਦੋਆਬਾ ਸੀਨੀਅਰ ਸੈਕੰਡਰੀ ਸਕੂਲ ਦੋਆਬਾ ਚੋਕ ਜਲੰਧਰ ਸ਼ਹਿਰ ਦੇ ਆਲ਼ੇ ਦੁਆਲੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੀ ਇੱਕਤਰਤਾ ‘ਤੇ ਪੂਰਨ ਤੋਰ ਤੇ ਪਾਬੰਧੀ ਲਗਾ ਦਿੱਤੀ ਹੈ.ਇਹ ਹੁਕਮ 19/01/2020 ਦਿਨ ਐਤਵਾਰ ਨੂੰ ਲਾਗੂ ਹੋਵੇਗਾ।

Comments are closed.

COMING SOON .....


Scroll To Top
11