Wednesday , 21 November 2018
Breaking News
You are here: Home » BUSINESS NEWS » ਪੰਜਾਬ ਭਵਨ ਕੈਨੇਡਾ ਵੱਲੋਂ ਨਸ਼ੇ ਖਿਲਾਫ਼ ਉਤਰੀ ਅਮਰੀਕਾ ’ਚ ਵਿਸ਼ਾਲ ਸੰਮੇਲਨ 27 ਤੋਂ

ਪੰਜਾਬ ਭਵਨ ਕੈਨੇਡਾ ਵੱਲੋਂ ਨਸ਼ੇ ਖਿਲਾਫ਼ ਉਤਰੀ ਅਮਰੀਕਾ ’ਚ ਵਿਸ਼ਾਲ ਸੰਮੇਲਨ 27 ਤੋਂ

ਫ਼ਤਹਿਗੜ੍ਹ ਸਾਹਿਬ, 22 ਅਕਤੂਬਰ (ਪੰਜਾਬ ਟਾਇਮਜ਼ ਬਿਊਰੋ)- ਪੰਜਾਬ ਭਵਨ ਸਰੀ ਕੈਨੇਡਾ ਦੇ ਸਰਪ੍ਰਸਤ ਤੇ ਉਘੇ ਉਦਯੋਗਪਤੀ ਸ੍ਰੀ ਸੁਖੀ ਬਾਠ ਦੇ ਵਿਸ਼ੇਸ਼ ਉਪਰਾਲੇ ਨਾਲ ਕਰਵਾਇਆ ਜਾ ਰਿਹੈ ਨਸ਼ਿਆਂ ਖਿਲਾਫ ਉਤਰੀ ਅਮਰੀਕਾ ਵਿਚ ਵਿਸ਼ਾਲ ਸੰਮੇਲਨ 27 ਤੇ 28 ਅਕਤੂਬਰ 2018 ਨੂੰ ਹੋਵੇਗਾ ਜਿਸ ਦੀਆਂ ਤਿਆਰੀਆਂ ਤਕਰੀਬਨ ਮੁਕੰਮਲ ਹੋ ਚੁਕੀਆਂ ਹਨ ਇਸ ਵਿਚ ਦੇਸ਼ ਵਿਦੇਸ਼ਾਂ ਤੋਂ ਨਾਮਵਰ ਸ਼ਖ਼ਸੀਅਤਾਂ ਹਾਜ਼ਰੀ ਭਰ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੁਖੀ ਬਾਠ ਜੀ ਦੇ ਪ੍ਰੋਗਰਾਮ ਕੁਆਰਡੀਨੇਟਰ ਜਗਜੀਤ ਸਿੰਘ ਪੰਜੋਲੀ ਨੇ ਦਸਿਆ ਕਿ ਸ੍ਰੀ ਸੁਖੀ ਬਾਠ ਜੀ ਹਮੇਸ਼ਾ ਹੀ ਸਮਾਜ ਦੇ ਭਲੇ ਹਿਤ ਪ੍ਰੋਗਰਾਮ ਕਰਵਾ?ਣ ਲਈ ਤਤਪਰ ਰਹਿੰਦੇ ਹਨ ਜਿਸ ਲੜੀ ਦੇ ਤਹਿਤ ਹੀ ਉਪਰੋਕਤ ਸਮਾਗਮ ਕਰਾਇਆ ਜਾ ਰਿਹਾ ਹੈ।ਉਨ੍ਹਾਂ ਦਸਿਆ ਕਿ ਜਿਥੇ ਪੰਜਾਬ ਭਵਨ ਸਰੀ ਕੈਨੇਡਾ ਵਿਚ ਕਰਵਾਏ ਜਾ ਰਹੇ ਵਿਸ਼ਾਲ ਸੰਮੇਲਨ ਚ ਨਸ਼ਿਆਂ ਖਿਲਾਫ ਆਵਾਜ਼ ਬੁਲੰਦ ਹੋਵੇਗੀ ਉਥੇ ਇਸ ਮੌਕੇ ਦੁਨੀਆਂ ਭਰ ਦੀਆਂ ਨਾਮਵਰ ਸਾਹਿਤਕ ਸ਼ਖ਼ਸੀਅਤਾਂ, ਬੁਧੀਜੀਵੀਆਂ, ਗਾਇਕਾਂ ਅਤੇ ਕਵੀਆਂ ਵਲੋਂ ਨਸ਼ਿਆਂ ਦੇ ਕੋਹੜ ਵਿਰੁਧ ਇਕ ਲਹਿਰ ਖੜੀ ਕਰਨ ਦਾ ਯਤਨ ਕੀਤਾ ਜਾਵੇਗਾ।ਨਸ਼ਿਆਂ ਨੂੰ ਠਲ੍ਹ ਪਾਉਣ ਲਈ ਸਾਨੂੰ ਗੰਭੀਰਤਾ ਨਾਲ ਇਕ ਜੁਟ ਹੋ ਕੇ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ ਜੋ ਕਿ ਚੰਗਾ ਨਾਗਰਿਕ ਹੋਣ ਦਾ ਸਾਡਾ ਮੁਢਲਾ ਫਰਜ਼ ਵੀ ਹੈ ।ਇਸ ਸੰਮੇਲਨ ਦਾ ਇਕ ਮਕਸਦ ਮਹਾਨ ਵਿਰਾਸਤ ਦੇ ਹਵਾਲੇ ਨਾਲ਼ ਸਾਡੀ ਨੋਜਵਾਨ ਪੀੜ੍ਹੀ ਨੂੰ ਸਹੀ ਸੇਧ ਦੇਣਾ ਤੋਂ ਵੀ ਹੈ।

Comments are closed.

COMING SOON .....


Scroll To Top
11