Friday , 17 January 2020
Breaking News
You are here: Home » PUNJAB NEWS » ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ-ਕਈ ਥਾਵਾਂ ‘ਤੇ ਲਾਇਆ ਜਾਮ

ਪੰਜਾਬ ਬੰਦ ਨੂੰ ਭਰਵਾਂ ਹੁੰਗਾਰਾ-ਕਈ ਥਾਵਾਂ ‘ਤੇ ਲਾਇਆ ਜਾਮ

ਵਪਾਰਕ, ਵਿਦਿਅਕ ਅਦਾਰੇ, ਅਤੇ ਬਾਜ਼ਾਰ ਰਹੇ ਬੰਦ-ਆਵਾਜਾਈ ਠੱਪ

ਚੰਡੀਗੜ੍ਹ, 13 ਅਗਸਤ- ਦਿੱਲੀ ਵਿੱਚ ਗੁਰੂ ਰਵਿਦਾਸ ਮੰਦਰ ਢਾਹੁਣ ਦੇ ਵਿਰੋਧ ਵਿੱਚ ਅੱਜ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਿਆ। ਵੱਖ-ਵੱਖ ਜਥੇਬੰਦੀਆਂ ਵੱਲੋਂ ਪੰਜਾਬ ਭਰ ਦੇ ਵੱਖ-ਵੱਖ ਸ਼ਹਿਰਾਂ ਨੂੰ ਬੰਦ ਕਰਵਾਉਂਦੇ ਹੋਏ ਸ਼ਹਿਰਾਂ ਵਿੱਚ ਰੋਸ ਮਾਰਚ ਕੱਢੇ ਗਏ। ਲੁਧਿਆਣਾ ਵਿੱਚ ਰੋਸ ਪ੍ਰਗਟਾ ਰਹੀਆਂ ਜਥੇਬੰਦੀਆਂ ਵੱਲੋਂ ਬੰਦ ਕਰਵਾਇਆ ਗਿਆ, ਉੱਥੇ ਪ੍ਰਦਰਸ਼ਨਕਾਰੀਆਂ ਨੇ ਜਾਮ ਲਗਾਕੇ ਆਵਾਜਾਈ ਬੰਦ ਕਰ ਦਿੱਤੀ। ਜਲੰਧਰ ਵਿੱਚ ਰਵਿਦਾਸ ਭਾਈਚਾਰੇ ਵੱਲੋਂ ਰੇਲਵੇ ਲਾਈਨ ਉੱਤੇ ਧਰਨਾ ਦਿੱਤਾ ਗਿਆ, ਜਿਸ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਅੰਮ੍ਰਿਤਸਰ ਵਿੱਚ ਵੀ ਰਵਿਦਾਸ ਭਾਈਚਾਰੇ ਦੇ ਲੋਕਾਂ ਵੱਲੋਂ ਸ਼ਹਿਰ ਵਿੱਚ ਰੋਸ ਮਾਰਚ ਕੀਤਾ ਗਿਆ। ਅੰਮ੍ਰਿਤਸਰ ਸ਼ਹਿਰ ਵਿੱਚ ਬੰਦ ਨੂੰ ਚੰਗਾ ਹੁੰਗਾਰਾ ਮਿਲਿਆ। ਪਟਿਆਲਾ ਵਿੱਚ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਵੱਲੋਂ ਪਟਿਆਲਾ ਬੱਸ ਅੱਡੇ ਦੇ ਨੇੜੇ ਜਾਮ ਲਗਾਇਆ ਗਿਆ। ਰਵਿਦਾਸ ਮੰਦਰ ਤੋੜੇ ਜਾਣ ਵਿਰੁੱਧ ਲੋਕਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮਾਨਸਾ ਬੱਸ ਅੱਡੇ ਦੇ ਬਾਹਰ ਬਹੁਜਨ ਸਮਾਜ ਭਾਈਚਾਰੇ ਦੇ ਬੈਨਰ ਹੇਠ ਧਰਨਾ ਲਗਾਕੇ ਬੱਸਾਂ ਨੂੰ ਰੋਕ ਦਿੱਤਾ ਗਿਆ। ਇਸ ਤੋਂ ਇਲਾਵਾ ਪੰਜਾਬ ਭਰ ਵਿੱਚ ਵੱਖ-ਵੱਖ ਥਾਵਾਂ ਉੱਤੇ ਲੋਕਾਂ ਵੱਲੋਂ ਰੋਸ ਮਾਰਚ ਕੱਢੇ ਗਏ। ਪੰਜਾਬ ਭਰ ਵਿੱਚ ਅੱਜ ਦਿੱਤੇ ਗਏ ਬੰਦ ਦੇ ਸੱਦੇ ਨੂੰ ਚੰਗਾ ਹੁੰਗਾਰਾ ਮਿਲਿਆ ਹੈ। ਭਾਈਚਾਰੇ ਦੇ ਲੋਕਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਮੰਗ ਨਹੀਂ ਮੰਨੀ ਜਾਂਦੀ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਇਸ ਤੋਂ ਵੀ ਵੱਡਾ ਐਕਸ਼ਨ ਵਿੱਢਣ ਲਈ ਮਜਬੂਰ ਹੋਣਗੇ।
ਜਲੰਧਰ ਬੇਹਾਲ-
ਜਲੰਧਰ, (ਰਾਜੂ ਸੇਠ)- ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀਂ ਦੇ ਦਿੱਲੀ ਦੇ ਨੇੜੇ ਮੰਦਿਰ ਤੋੜਨ ਦੇ ਰੋਸ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ.ਜੋ ਕੇ ਜਲੰਧਰ ਪੂਰਨ ਤੋਰ ਤੇ ਬੰਦ ਰਿਹਾ,ਬੰਦ ਦੇ ਦੌਰਾਨ ਰਾਹੀਂਗਰਾ ਨੂੰ ਮੁਸ਼ਕਲਾਂ ਦਾ ਸਾਮਣਾ ਕਰਨਾ ਪਿਆ.ਜਗਾਹ ਜਗਾਹ ਰਸਤੇ ਬੰਦ ਕਰਕੇ ਆਪਣਾ ਰੋਸ ਦਾ ਪ੍ਰਗਟਾਵਾ
ਕੀਤਾ.ਫ਼ੁਟਬਾਲ ਚੋਕ ਵਿੱਚ ਜਲੰਧਰ ਕਾਂਗਰਸ ਦੇ ਐੱਮ.ਐੱਲ.ਏ ਸੁਸ਼ੀਲ ਰਿੰਕੂ ਵੀ ਧਰਨੇ ਵਿੱਚ ਸ਼ਾਮਿਲ ਹੋਏ.ਬੰਦ ਦਾ ਅਸਰ ਇਸ ਤਰਾਂ ਦੇਖਣ ਨੂੰ ਮਿਲਿਆ ਕੇ ਕੋਈ ਵੀ ਦੁਕਾਨ ਖੁੱਲੀ ਦੇਖੀ ਨਹੀਂ ਗਈ, ਜੇਕਰ ਕੋਈ ਦੁਕਾਨ ਖੁੱਲੀ ਵੀ ਦੇਖੀ ਗਈ ਤਾਂ ਉਸਨੂੰ ਜਬਰਨ ਬੰਦ ਕਰਾ ਦਿੱਤਾ ਗਿਆ.ਸੜਕਾਂ ਪੂਰੀ ਤਰਾਂ ਜਾਮ ਕਰ ਦਿੱਤੀਆਂ ਗਈਆਂ,ਇੱਕ ਖਬਰ ਦੇ ਮੁਤਾਬਿਕ ਲੁਧਿਆਣਾ ਦੇ ਕੋਲ ਟ੍ਰੇਨਾਂ ਨੂੰ ਰੋਕ ਦਿੱਤਾ ਗਿਆ ਹੈ.ਪਹਿਲੇ ਕਿਹਾ ਗਿਆ ਸੀ ਕੇ ਆਵਾਜਾਈ ਨੂੰ ਰੋਕਿਆ ਨਹੀਂ ਜਾਵੇਗਾ ਲੇਕਿਨ ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਬਸਾਂ/ਟ੍ਰੇਨਾਂ ਤੱਕ ਨਹੀਂ ਚਲਣ ਦਿੱਤੀਆਂ.ਇਸ ਨਾਲ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ.ਦੂਸਰੇ ਪਾਸੇ ਬੰਦ ਦੇ ਦੌਰਾਨ ਪ੍ਰਦਰਸ਼ਨ ਵਿੱਚ ਆਤੰਕਵਾਦੀਆਂ ਘੁਸਪੈਠ ਦੀ ਅਸ਼ੰਕਾ ਜਤਾਈ ਜਾ ਰਹੀ ਹੈ.ਇਸ ਕਰਕੇ ਪੁੱਜ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ.ਪੂਰੇ ਰਾਜ ਵਿੱਚ ਸੁਰੱਖਿਆ ਦੇ ਸਖ਼ਤ ਇੰਤਜਾਮ ਕੀਤੇ ਗਏ ਹਨ.ਪੰਜ ਜ਼ਿਲਿਆਂ ਵਿੱਚ ਸਕੂਲ/ਕਾਲਜ਼ਾਂ ਨੂੰ ਬੰਦ ਰੱਖਿਆ ਗਿਆ ਹੈ.ਰਾਜ ਵਿੱਚ ਪੰਜ ਹਜਾਰ ਪੁਲਿਸ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਹਨ.ਜਲੰਧਰ ਪਠਾਨਕੋਟ ਚੌਕ ਵਿੱਚ ਵੀ ਰਵਿਦਾਸ ਭਾਈਚਾਰੇ ਦੇ ਲੋਕ ਪ੍ਰਦਰਸ਼ਨ ਕਰ ਰਹੇ ਹਨ.ਫਗਵਾੜਾ ਵਿੱਚ ਵੀ ਹਜਾਰਾਂ ਲੋਕ ਪ੍ਰਦਰਸ਼ਨ ਕਰ ਰਹੇ ਹਨ.ਫਰੀਦਕੋਟ,ਮੋਗਾ,ਕਪੂਰਥਲਾ ਵਿੱਚ ਵੀ ਬੰਦ ਦਾ ਅਸਰ ਦੇਖਣ ਨੂੰ ਮਿਲਿਆ.ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਨੇ ਕਿਹਾ ਕੇ ਪੰਜਾਬ ਰੋਡਵੇਜ਼ ਦੇ ਮੁੱਖ ਦਫਤਰ ਨੇ ਬੱਸਾਂ ਬੰਦ ਕਰਨ ਦਾ ਕੋਈ ਆਦੇਸ਼ ਨਹੀਂ ਦਿੱਤਾ ਗਿਆ.ਦੂਸਰੀ ਤਰਫ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਡੇਰਾ ਸੱਚਖੰਡ ਬਲਾਂ ਵਿੱਚ ਸ਼੍ਰੀ 108 ਸੰਤ ਨਿਰੰਜਨ ਦਾਸ ਜੀ ਨਾਲ ਮੁਲਾਕਾਤ ਕਰਕੇ ਉਹਨਾਂ ਦਾ ਅਸ਼ੀਰਵਾਦ ਲਿਆ.ਉਹਨਾਂ ਨੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।

Comments are closed.

COMING SOON .....


Scroll To Top
11