Friday , 19 April 2019
Breaking News
You are here: Home » Editororial Page » ਪੰਜਾਬ, ਪੰਜਾਬੀ ਅਤੇ ਪੰਜਾਬੀਅਤ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ

ਅਜ ਦਾ ਮਨੁੱਖ ਕੰਪਿਊਟਰ – ਇੰਟਰਨੈਟ ਯੁਗ ਵਿਚ ਵਿਚਰ ਰਿਹਾ ਹੈ। ਵਿਗਿਆਨ ਨੇ ਜੋ ਮਾਨਵ – ਹਿਤੈਸ਼ੀ ਖੋਜਾਂ ਕੀਤੀਆਂ ਹਨ , ਉਨ੍ਹਾਂ ਨੂੰ ਮੇਰਾ ਸਲਾਮ ਹੈ । ਪਰ ਜੇ ਗਲ ਕਰੀਏ ਪੰਜਾਬੀਅਤ ਦੀ , ਤਾਂ ਵੇਖਣ ਵਿਚ ਆਉਂਦਾ ਹੈ ਕਿ ਇਸ ਉਤੇ ਹੋਰ ਭਾਸ਼ਾਵਾਂ , ਪਹਿਰਾਵੇ , ਸਭਿਆਚਾਰ ਭਾਰੂ ਪੈ ਰਹੇ ਹਨ । ਗਲ ਅਜ ਦੇ ਪੜ੍ਹੇ – ਲਿਖੇ ਉਸ ਵਰਗ ਦੀ ਹੈ , ਜੋ ਆਪਣੇ – ਆਪ ਨੂੰ ਆਧੁਨਿਕ , ਪੜ੍ਹਿਆ – ਲਿਖਿਆ ਅਤੇ ਤਕਨੀਕੀ ਯੁਗ ਨਾਲ ਜੁੜਿਆ ਹੋਇਆ ਸਮਝਣ ਦਾ ਭੁਲੇਖਾ ਪਾਈ ਬੈਠਾ ਹੈ । ਵਿਅਕਤੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨਾਲੋਂ ਦਿਨ ਪ੍ਰਤੀ ਦਿਨ ਦੂਰ ਹੁੰਦਾ ਜਾ ਰਿਹਾ ਹੈ ।ਜ਼ਿਆਦਾਤਰ ਲੋਕ ਪੰਜਾਬੀਅਤ ਨੂੰ ਪ੍ਰਫੁਲਤ ਕਰਨ ਅਤੇ ਇਸ ਉਤੇ ਫ਼ਖ਼ਰ ਕਰਨ ਦੀ ਥਾਂ ਹੀਣਭਾਵਨਾ ਨਾਲ ਜੋੜ ਕੇ ਵੇਖਦੇ ਹਨ। ਅਜ ਹਰ ਪਾਸਿਓਂ ਪੰਜਾਬੀਅਤ ਨੂੰ ਖੋਰਾ ਲਗਦਾ ਜਾ ਰਿਹਾ ਹੈ । ਅਜ ਅਸੀਂ ਪੰਜਾਬੀ ਵਿਚ ਗਲਬਾਤ ਕਰਨ ਪੰਜਾਬੀ ਹਾਸੇ – ਠਠੇ ਮਾਨਣ , ਪੰਜਾਬੀ ਲਿਖਣ – ਪੜ੍ਹਨ ਨੂੰ ਪੇਂਡੂਪੁਣੇ ਅਤੇ ਗਵਾਰਪੁਣੇ ਨਾਲ ਜੋੜ ਕੇ ਆਪਣੇ – ਆਪ ਤੋਂ ਦੂਰ ਹੁੰਦੇ ਜਾ ਰਹੇ ਹਾਂ । ਅਸੀਂ ਆਪ ਅਤੇ ਆਪਣੇ ਬਚਿਆਂ ਨੂੰ ਘਰ ਆਏ ਹੋਏ ਰਿਸ਼ਤੇਦਾਰਾਂ ਅਤੇ ਘਰੋਂ ਬਾਹਰ ਗਲਬਾਤ ਕਰਨ ਲਈ ਹਿੰਦੀ -ਅੰਗਰੇਜ਼ੀ ਭਾਸ਼ਾਵਾਂ ਨੂੰ ਤਰਜੀਹ ਦੇਣ ਲਗੇ ਹਾਂ । ਜੋ ਕਿ ਇਕ ਸਮਝਦਾਰ ਪੰਜਾਬੀ ਦੀ ਪਛਾਣ ਨਹੀਂ । ਹੋਰ ਭਾਸ਼ਾਵਾਂ ਦਾ ਗਿਆਨ ਰਖਣਾ ਕੋਈ ਬੁਰੀ ਗਲ ਨਹੀਂ , ਪਰ ਆਪਣੀ ਮਾਤ ਭਾਸ਼ਾ ਪ੍ਰਤੀ ਬੇਰੁਖੀ ਠੀਕ ਨਹੀਂ । ਪੰਜਾਬੀ ਭਾਸ਼ਾ ਦਾ ਕਦ ਵੀ ਹੋਰ ਭਾਸ਼ਾਵਾਂ ਦੇ ਬਰਾਬਰ ਸੀ ਅਤੇ ਹੈ। ਅਸੀਂ ਅਕਸਰ ਵੇਖਦੇ ਹਾਂ ਕਿ ਪੰਜਾਬੀ ਭਾਸ਼ਾ ਵਿਚ ਕੁਝ ਵਾਕ ਬੋਲਣ ਸਮੇਂ ਅਸੀਂ ਇਕ ਵਾਰ ਵਿਚ ਦੋ – ਤਿੰਨ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਰਲਾ ਮਿਲਾ ਕੇ ਵਾਕ ਬੋਲਦੇ ਹਾਂ, ਜਿਵੇਂ : ਠਸੌਰੀ, ਮੈਂ ਕਲ੍ਹ ਬਠਿੰਡੇ ਆਪਣੀ ਸਿਸਟਰ ਕੋਲ ਗਿਆ ਸੀਠ ਅਤੇ ਠ ਉਹ ਗਾਡ, ਇਹ ਕੀ ਹੋ ਗਿਆ ?ਠ ਇਸ ਸੌਰੀ ਅਤੇ ਗਾਡ ਨੇ ਸਾਡੇ ਕੋਲੋਂ ਸਾਡਾ ਰਬ ਹੀ ਖੋਹ ਲਿਆ ਜਾਪਦਾ ਹੈ। ਅਸੀਂ ਵਿਆਹਾਂ ਪਾਰਟੀਆਂ ਸਮੇਂ ਆਪਣੇ ਘਰਾਂ ਦੇ ਦਰਵਾਜ਼ਿਆਂ ਆਦਿ ਉਤੇ ਠਜੀ ਆਇਆਂ ਨੂੰਠ ਕਹਿਣ – ਲਿਖਣ ਦੀ ਥਾਂ ਠਵੈਲਕਮਠ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿਤੀ ਹੈ । ਅਜ ਵਿਹਲੀਆਂ ਗਲਾਂ ਕਰਨਾ , ਪੰਜਾਬੀ ਹਾਸੇ ਠਠੇ ਕਰਨਾ , ਜੋ ਕਿ ਸਰੀਰਕ ਮਾਨਸਿਕ ਤਣਾਅ ਦੂਰ ਕਰਨ ਦੇ ਅਹਿਮ ਸਾਧਨ ਸਨ , ਉਹ ਵੀ ਅਜ ਆਧੁਨਿਕਤਾ ਦੇ ਭੁਲੇਖੇ ਵਿਚ ਗਵਾਰਪੁਣਾ , ਅਨਪੜ ਪੁਣਾ , ਹੋਛਾਪਣ ਸਮਝ ਕੇ ਪਸਾਰ ਦਿਤੇ ਗਏ । ਅਜ ਬਚਿਆਂ ਨੂੰ ਪੰਜਾਬੀ ਬਾਰੇ ਆਮ ਗਿਆਨ ਨਾ ਹੋਣਾ ਵੀ ਹੈਰਾਨ ਕਰ ਦਿੰਦਾ ਹੈ । ਸ਼ਰਮ ਤਾਂ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਚੰਗੇ ਘਰ ਦਾ ਪੜ੍ਹਿਆ – ਲਿਖਿਆ ਬਚਾ ਠਫੋਰਟੀ ਟੂਠ ਦੀ ਤਾਂ ਸਮਝ ਰਖਦਾ ਹੈ , ਪਰ ਪੰਜਾਬੀ ਵਿਚ ਬਤਾਲੀ ( 42) ਕਿੰਨੇ ਹੁੰਦੇ ਹਨ, ਨਹੀਂ ਜਾਣਦਾ । ਸਾਡੀ ਨਵੀਂ ਪੀੜ੍ਹੀ ਪੰਜਾਬੀ ਦੇ ਸ਼ਬਦਾ , ਸਭਿਆਚਾਰ, ਗਤੀਵਿਧੀਆਂ , ਅਖਾਣ ਬੋਲੀਆਂ ਤੋਂ ਅਣਜਾਣ ਹੁੰਦੀ ਜਾ ਰਹੀ ਹੈ। ਕਈ ਚੰਗੇ ਪੜ੍ਹੇ ਲਿਖੇ ਵੀ ਜੋ ਕੇ ਸੁਹਾਗਾ, ਕਾਟੋ , ਚਾਟੀ, ਚਾਟੀ ਮਧਾਣੀ ,ਘੋਟਣਾ , ਕੂੰਡਾ , ਚਰਖਾ ,ਪੰਜਾਲੀ , ਕੁਪ , ਕੁੰਨੂੰ , ਗੋਹਟੇ, ਗੁਲੇਲ , ਭੰਡ , ਪਰੈਣ , ਖੂਹ , ਹਲਟ , ਬਾਲੇ , ਸ਼ਤੀਰ , ਦਸਵੰਧ ਆਦਿ ਸ਼ਬਦਾਂ ਅਤੇ ਉਨ੍ਹਾਂ ਦੇ ਅਰਥਾਂ ਤੋਂ ਕੋਰੇ ਹਨ ।ਪੰਜਾਬ ਦਾ ਵਾਸੀ ਹੋ ਕੇ ਇਹ ਸਭ ਸ਼ੋਭਾ ਨਹੀਂ ਦਿੰਦਾ। ਸਾਨੂੰ ਪੰਜਾਬੀ ਅਤੇ ਪੰਜਾਬੀਅਤ ਦੀ ਅਮੀਰੀ ਅਤੇ ਰਵਾਨੀ ਉਤੇ ਮਾਣ ਹੋਣਾ ਚਾਹੀਦਾ ਹੈ। ਸਾਡਾ ਸਭਿਆਚਾਰ ਅਤੇ ਭਾਸ਼ਾ ਨਿਆਰੀ ਪਿਆਰੀ ਹੈ ਅਤੇ ਗੁਰੂਆ – ਪੀਰਾਂ ਦੀ ਦੇਣ ਹੈ ।ਸਾਨੂੰ ਇਸ ਉਤੇ ਮਾਣ ਹੋਣਾ ਚਾਹੀਦਾ ਹੈ , ਨਾ ਕਿ ਸੰਕੀਰਨਤਾ ਅਪਣਾਉਣੀ ਚਾਹੀਦੀ ਹੈ । ਅਜ ਲੋੜ ਹੈ ਕਿ ਅਸੀਂ ਆਪਣੇ ਆਪ ਨੂੰ ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀਏ ਅਤੇ ਨਵੀਂ ਪੀੜ੍ਹੀ ਨੂੰ ਵੀ ਇਸ ਨਾਲ ਜੋੜੀਏ ।ਆਖਰ ਵਿਚ ਇਹੋ ਕਹਾਂ ਕਹਾਂਗਾ :
ਠਪੰਜਾਬੀ ਭੁਲਦੇ – ਭੁਲਦੇ ਅਸੀਂ ,
ਅੰਗਰੇਜ਼ੀ ਵਿਚ ਹੀ ਗੁੰਮ ਨਾ ਹੋ ਜਾਈਏ ,
ਪੰਜਾਬੀ ਲਿਖੀਏ , ਪੜ੍ਹੀਏ – ਬੋਲੀਏ,
ਪੰਜਾਬੀਅਤ ਨੂੰ ਅਪਣਾਈਏ ,
ਪੰਜਾਬ, ਪੰਜਾਬੀ, ਪੰਜਾਬੀਅਤ,
ਰਹਿਣ ਸਦਾ ਆਬਾਦ,
ਪੰਜਾਬੀਅਤ ਜ਼ਿੰਦਾਬਾਦ, ਪੰਜਾਬੀਅਤ ਜ਼ਿੰਦਾਬਾਦ।’’

Comments are closed.

COMING SOON .....


Scroll To Top
11