Sunday , 19 November 2017
Breaking News
You are here: Home » PUNJAB NEWS » ਪੰਜਾਬ ਪੁਲਿਸ ਵੱਲੋਂ ਸੂਬੇ ’ਚ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ ਸੁਲਝਾਉਣ ਦਾ ਦਾਅਵਾ

ਪੰਜਾਬ ਪੁਲਿਸ ਵੱਲੋਂ ਸੂਬੇ ’ਚ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਮਾਮਲੇ ਸੁਲਝਾਉਣ ਦਾ ਦਾਅਵਾ

ਕਤਲਾਂ ਦੀ ਸਾਜ਼ਿਸ਼ ਵਿਦੇਸ਼ਾਂ ਵਿੱਚ ਰਚੀ ਗਈ : ਕੈਪਟਨ

ਚੰਡੀਗੜ੍ਹ, 7 ਨਵੰਬਰ- ਪੰਜਾਬ ਪੁਲਿਸ ਨੇ ਸੂਬੇ ਵਿੱਚ ਹਿੰਦੂ ਨੇਤਾਵਾਂ ਦੇ ਕਤਲਾਂ ਦੇ ਮਾਮਲੇ ਸੁਲਝਾਉਣ ਦਾ ਦਾਅਵਾ ਕਰਦਿਆਂ ਇਸ ਸਬੰਧ ਵਿੱਚ 4 ਸ਼ਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਹਿੰਦੂ ਨੇਤਾਵਾਂ ਦੇ ਕਤਲਾਂ ਵਿੱਚ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਤਾਰ ਜੁੜੇ ਹੋਏ ਹਨ। ਜਿਨ੍ਹਾਂ ਕਤਲਾਂ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ ਜਲੰਧਰ ’ਚ ਮਾਰੇ ਗਏ ਆਰਐਸਐਸ ਦੇ ਮੀਤ ਪ੍ਰਧਾਨ ਜਗਦੀਸ਼ ਗਗਨੇਜਾ ਸ਼ਾਮਿਲ ਹਨ। ਇਸ ਤੋਂ ਇਲਾਵਾ ਅਮਿਤ ਅਰੋੜਾ, ਅਮਿਤ ਸ਼ਰਮਾ, ਸਤਪਾਲ ਕੁਮਾਰ, ਸੁਲਤਾਨ ਮਸੀਹ, ਰਵਿੰਦਰ ਗੋਸਾਈਂ ਦੇ ਕਤਲ ਵੀ ਸ਼ਾਮਿਲ ਹਨ। ਫੜੇ ਗਏ ਸ਼ੱਕੀਆਂ ਵਿੱਚ ਜੰਮੂ ਵਾਸੀ ਅਤੇ ਯੂਕੇ ਤੋਂ ਵਾਪਸ ਪਰਤੇ ਜਿੰਮੀ ਸਿੰਘ, ਯੂਕੇ ਦੇ ਨਾਗਰਿਕ ਜਗਤਾਰ ਸਿੰਘ ਜੌਹਲ ਅਤੇ ਧਰਮਿੰਦਰ ਉਰਫ ਗੁਗਨੀ ਨਾਂਅ ਦਾ ਗੈਂਗਸਰਟਰ ਸ਼ਾਮਿਲ ਹੈ। ਗੈਂਗਸਟਰ ਉਪਰ ਕਤਲਾਂ ਲਈ ਹਥਿਆਰ ਸਪਲਾਈ ਕਰਨ ਦਾ ਦੋਸ਼ ਹੈ। ਜਿੰਮੀ ਸਿੰਘ ਨੂੰ ਪਿਛਲੇ ਹਫਤੇ ਯੂਕੇ ਤੋਂ ਭਾਰਤ ਪਰਤਨ ’ਤੇ ਦਿੱਲੀ ਹਵਾਈ ਅੱਡੇ ਤੋਂ ਫੜਿਆ ਗਿਆ ਸੀ। ਇਸ ਮਾਮਲੇ ਵਿੱਚ ਫੜਿਆ ਗਿਆ ਚੌਥਾ ਦੋਸ਼ੀ ਮੁੱਖ ਸ਼ੂਟਰ ਦੱਸਿਆ ਜਾ ਰਿਹਾ ਹੈ। ਉਸ ਦੀ ਪੁੱਛਗਿਛ ਜਾਰੀ ਹੋਣ ਕਾਰਨ ਉਸ ਦਾ ਨਾਂਅ ਸਾਰਵਜਨਿਕ ਨਹੀਂ ਕੀਤਾ ਗਿਆ। ਇਸ ਸਬੰਧੀ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਪੁਲਿਸ ਕੋਲ ਫਾਰੰਸਿਕ ਅਤੇ ਬਾਲਿਸਟਿਕ ਸਬੂਤ ਮੌਜੂਦ ਹਨ। ਇਸ ਸਬੰਧੀ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਡੀਜੀਪੀ ਸ੍ਰੀ ਸੁਰੇਸ਼ ਅਰੋੜਾ ਅਤੇ ਦੂਸਰੇ ਅਧਿਕਾਰੀਆਂ ਨਾਲ ਮਿਲ ਕੇ ਸ਼ਾਮੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਵਿੱਚ ਖੁਲਾਸਾ ਕੀਤਾ ਗਿਆ।
ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਸਿਆ ਕਿ ਉਕਤ ਮਾਮਲਿਆਂ ‘ਚ ਪੁਲਿਸ ਵਲੋਂ 4 ਸ਼ਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੇ ਸਬੰਧ ਵਿਦੇਸ਼ਾਂ ਨਾਲ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਹਤਿਆਵਾਂ ‘ਚ ਜੋ ਹਥਿਆਰ ਵਰਤੇ ਗਏ ਸਨ ਉਨ੍ਹਾਂ ਦੀ ਵੀ ਪਹਿਚਾਣ ਕਰ ਲਈ ਗਈ ਹੈ, ਜਦਕਿ ਗ੍ਰਿਫ਼ਤਾਰ ਸ਼ਕੀਆਂ ਦੇ ਸਬੰਧ ਆਈ.ਐਸ.ਆਈ ਨਾਲ ਵੀ ਸਾਬਤ ਹੋ ਗਏ ਹਨ। ਕੈਪਟਨ ਅਨੁਸਾਰ ਗ੍ਰਿਫ਼ਤਾਰ ਸ਼ਕੀਆਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਕੁਝ ਗੈਂਗਸਟਰ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚੋਂ ਨਾਭਾ ਜੇਲ੍ਹ ‘ਚ ਬੰਦ ਇਕ ਗੈਂਗਸਟਰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਅਜੇ ਸਭ ਕੁਝ ਨਹੀ ਦਸਿਆ ਜਾ ਰਿਹਾ ਹੈ ਤੇ ਬਾਅਦ ਵਿਚ ਸਭ ਕੁਝ ਦਸ ਦਿਤਾ ਜਾਵੇਗਾ। ਇਸ ਮੌਕੇ ‘ਤੇ ਡੀ.ਜੀ.ਪੀ ਸੁਰੇਸ਼ ਅਰੋੜਾ ਵੀ ਮੌਜੂਦ ਸਨ।

Comments are closed.

COMING SOON .....
Scroll To Top
11