Tuesday , 23 October 2018
Breaking News
You are here: Home » PUNJAB NEWS » ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਤਵਾਦੀ ਗਰੁੱਪਾਂ ਤੇ ਅਪਰਾਧੀ ਗੈਂਗਾਂ ਨੂੰ ਖਤਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਮੇਜ਼ਬਾਨੀ

ਪੰਜਾਬ ਦੇ ਮੁੱਖ ਮੰਤਰੀ ਵੱਲੋਂ ਅੱਤਵਾਦੀ ਗਰੁੱਪਾਂ ਤੇ ਅਪਰਾਧੀ ਗੈਂਗਾਂ ਨੂੰ ਖਤਮ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੀ ਮੇਜ਼ਬਾਨੀ

ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁਲਿਸ ਮੁਲਾਜ਼ਮਾਂ ਦੀ ਪ੍ਰਸ਼ੰਸਾ, ਯੋਗਦਾਨ ਨੂੰ ਮਾਨਤਾ ਦੇਣ ਲਈ ਇਨਾਮ ਦੇਣ ਦੀ ਪ੍ਰਣਾਲੀ ’ਤੇ ਕਾਰਜ ਕਰਨ ਲਈ ਗ੍ਰਹਿ ਸਕੱਤਰ ਤੇ ਡੀ.ਜੀ.ਪੀ. ਨੂੰ ਨਿਰਦੇਸ਼

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਸੱਤ ਮਹੀਨਿਆਂ ਦੌਰਾਨ ਸੂਬੇ ਵਿੱਚ ਮਿੱਥ ਕੇ ਹਤਿਆਵਾਂ ਕਰਨ ਵਾਲਿਆਂ ਵਿੱਚ ਸ਼ਾਮਲ ਅਪਰਾਧੀਆਂ ਸਣੇ ਬਹੁਤ ਸਾਰੇ ਅੱਤਵਾਦੀ ਗਰੋਹਾਂ ਤੇ ਅਪਰਾਧੀ ਗੈਂਗਾਂ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲੇ ਵੱਖ ਵੱਖ ਰੈਂਕਾਂ ਦੇ ਪੁਲਿਸ ਮੁਲਾਜ਼ਮਾਂ ਦੀ ਪ੍ਰਸ਼ੰਸਾ ਵਜੋਂ ਸ਼ਨੀਵਾਰ ਨੂੰ ਆਪਣੇ ਨਿਵਾਸ ਸਥਾਨ ’ਤੇ ਰਾਤ ਦੇ ਖਾਣੇ ਦੀ ਮੇਜ਼ਬਾਨੀ ਕੀਤੀ। ਮੁੱਖ ਮੰਤਰੀ ਵੱਲੋਂ ਦਿੱਤੇ ਇਸ ਰਾਤ ਦੇ ਖਾਣੇ ਵਿੱਚ 80 ਤੋਂ ਵੱਧ ਪੁਲਿਸ ਮੁਲਾਜ਼ਮ ਅਤੇ ਵਿਅਕਤੀ ਸ਼ਾਮਲ ਹੋਏ। ਮੁੱਖ ਮੰਤਰੀ ਨੇ ਹਾਲ ਹੀ ਵਿੱਚ ਕੁਝ ਸਖਤ ਕੇਸਾਂ ਸਣੇ ਵੱਖ ਵੱਖ ਕੇਸਾਂ ਵਿੱਚ ਸਫਲਤਾ ਹਾਸਲ ਕਰਨ ਲਈ ਹਰੇਕ ਦਾ ਨਿੱਜੀ ਤੌਰ ’ਤੇ ਧੰਨਵਾਦ ਕੀਤਾ। ਇਨ੍ਹਾਂ ਕੇਸਾਂ ਵਿੱਚ ਸਭ ਤੋਂ ਅਹਿਮ ਆਰ ਐਸ.ਐਸ. ਸਿਵ ਸੈਨਾ ਤੇ ਡੇਰਾ ਸੱਚਾ ਸੌਦਾ ਦੇ ਛੇ ਮਾਲਿਆਂ ਵਿੱਚ ਸੱਤ ਵਿਅਕਤੀਆਂ ਦੀ ਹੱਤਿਆ ਨਾਲ ਸਬੰਧਿਤ ਮਾਮਲੇ ਸ਼ਾਮਲ ਸਨ। ਮੁੱਖ ਮੰਤਰੀ ਨੇ ਇਨ੍ਹਾਂ ਮੁਲਾਜ਼ਮਾਂ ਦੇ ਮਿਸਾਲੀ ਹੌਂਸਲ, ਦ੍ਰਿੜਤਾ ਅਤੇ ਸਖਤ ਜੱਦੋ-ਜਹਿਦ ਦੀ ਪ੍ਰਸ਼ੰਸਾ ਕੀਤੀ ਜਿਸ ਦੀ ਬਦੌਲਤ ਇਨ੍ਹਾਂ ਅੱਤਵਾਦੀ ਗਰੋਹਾਂ ਦਾ ਖਾਤਮਾ ਹੋਇਆ ਹੈ ਅਤੇ ਸੂਬੇ ਨੂੰ ਅਸਥਿਰ ਕਰਨ ਲਈ ਲੱਗੇ ਹੋਏ ਅਨੇਕਾਂ ਗੈਂਗਸਟਰਾਂ ਦੀ ਗ੍ਰਿਫਤਾਰੀ ਹੋਈ ਹੈ। ਇਸ ਮੌਕੇ ਇਨ੍ਹਾਂ ਮੁਲਾਜ਼ਮਾਂ ਨੂੰ ਸੰਬੋਧਿਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਲੋਕਾਂ ਨੂੰ ਅਰਾਜਕਤਾ ਤੋਂ ਬਚਾਉਣ ਅਤੇ ਪੁਲਿਸ ਦਾ ਮਾਣ ਵਧਾਉਣ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ। ਜੇ ਪੁਲਿਸ ਮੁਲਾਜ਼ਮ ਅਜਿਹਾ ਨਾ ਕਰਦੇ ਤਾਂ ਇਹ ਲੋਕ ਹੋ ਗੜਬੜ ਪੈਦਾ ਕਰ ਸਕਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਗਰਮ ਖਿਆਲੀਆਂ ਤੇ ਅਪਰਾਧੀਆਂ ਦੇ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਖੁਲ੍ਹੀ ਛੁੱਟੀ ਦਿੱਤੀ ਗਈ ਸੀ ਉਨ੍ਹਾਂ ਨੇ ਬਚਨਵੱਧਤਾ ਤੇ ਸੰਜੀਦਗੀ ਦੇ ਨਾਲ ਆਪਣੇ ਕੰਮ ਨੂੰ ਨੇਪਰੇ ਚੜ੍ਹਾਇਆ। ਮੁੱਖ ਮੰਤਰੀ ਨੇ ਗ੍ਰਹਿ ਸਕੱਤਰ ਤੇ ਡੀ.ਜੀ.ਪੀ. ਨੂੰ ਨਿਰਦੇਸ਼ ਦਿੱਤੇ ਕਿ ਉਹ ਅੱਤਵਾਦੀ ਗਰੋਹਾਂ ਅਤੇ ਗੈਂਗਸਟਰਾਂ ਦੇ ਖਾਤਮੇ ’ਚ ਸ਼ਾਮਲ ਇਨ੍ਹਾਂ ਮੁਲਾਜ਼ਮਾਂ ਨੂੰ ਅਵਾਰਡ ਤੇ ਇਨਾਮ ਦੇਣ ਲਈ ਕੋਈ ਸਕੀਮ ਤਿਆਰ ਕਰਨ। ਉਨ੍ਹਾਂ ਨੇ ਇਸ ਸਬੰਧ ਵਿੱਚ ਵਿਸਤ੍ਰਤ ਪ੍ਰਸਤਾਵ ਉਨ੍ਹਾਂ ਦੀ ਪ੍ਰਵਾਨਗੀ ਦੇ ਲਈ ਪੇਸ਼ ਕਰਨ ਵਾਸਤੇ ਆਖਿਆ। ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਦੇ ਲਈ ਵਿਲੱਖਣ ਭਾਈਚਾਰਕ ਸੇਵਾਵਾਂ ਮੁਹਈਆ ਕਰਵਾਉਣ ਵਿੱਚ ਅਹਿਮ ਯੋਗਦਾਨ ਪਾਉਣ ਵਾਲੇ ਜਾਂ ਪੜਤਾਲ ਦੇ ਰਾਹੀਂ ਫੌਜਦਾਰੀ ਕੇਸਾਂ ਨੂੰ ਹੱਲ ਕਰਨ ਵਿੱਚ ਵਧੀਆ ਭੂਮਿਕਾ ਨਿਭਾਉਣ ਵਾਲੇ ਪੁਲਿਸ ਮੁਲਾਜ਼ਮਾਂ ਦਾ ਸਨਮਾਣ ਕਰਨ ਲਈ ਉਨ੍ਹਾਂ ਦੀ ਚੋਣ ਵਾਸਤੇ ਕੋਈ ਪ੍ਰਣਾਲੀ ਸਥਾਪਿਤ ਕਰਨ ਲਈ ਵੀ ਡੀ.ਜੀ.ਪੀ. ਨੂੰ ਹਦਾਇਤਾਂ ਦਿੱਤੀਆਂ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੁਲਿਸ ਮੁਲਾਜਮਾਂ ਦੀ ਭਲਾਈ ਲਈ ਬਚਨਵੱਧ ਹੈ। ਉਨ੍ਹਾਂ ਵੱਲੋਂ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਨੂੰ ਸੰਕਟ ਵਿੱਚੋਂ ਕੱਢਣ ਲਈ ਵੱਖ ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਕੁਝ ਹੋਰ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਡੀ.ਜੀ.ਪੀ. ਸੁਰੇਸ਼ ਅਰੋੜਾ ਤੋਂ ਇਲਾਵਾ ਡੀ.ਜੀ. ਪੀ. (ਇੰਟੈਲੀਜੈਂਸ) ਦਿਨਕਰ ਗੁਪਤਾ, ਡੀ.ਜੀ.ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ, ਆਈ ਜੀ.ਪੀ. (ਐਫ.ਆਈ.ਯੂ.), ਆਈ ਜੀ.ਪੀ. (ਸੀ.ਆਈ.) ਅਤੇ ਆਈ ਜੀ.ਪੀ. (ਓ.ਸੀ.ਸੀ.ਯੂ.) ਡੀ. ਆਈ. ਜੀ. (ਸੀ.ਆਈ.), ਅੱਠ ਏ.ਆਈ.ਜੀ., ਮੋਗਾ, ਖੰਨਾ, ਬਟਾਲਾ ਤੇ ਨਵਾਂ ਸ਼ਹਿਰ ਦੇ ਐਸ.ਐਸ.ਪੀ., 20 ਇੰਸਪੈਕਟਰ, ਬੱਸੀ ਪਠਾਣਾ ਤੇ ਬਾਘਾਪੁਰਾਣਾ ਦੇ ਐਸ.ਐਚ.ਓ., 17 ਹੈਡ ਕਾਂਸਟੇਬਲ, 13 ਕਾਂਸਟੇਬਲ ਅਤੇ 2 ਹੋਮ ਗਾਰਡ ਰਾਤ ਦੇ ਭੋਜਨ ਵਿੱਜ ਹਾਜ਼ਰ ਸਨ। ਰਾਤ ਦੇ ਖਾਣੇ ਦੇ ਮੌਕੇ ਸਭ ਤੋਂ ਵੱਧ ਖਿੱਚ ਮਿੱਥ ਕੇ ਹੱਤਿਆਵਾਂ ਕਰਨ ਵਾਲੇ ਪੰਜ ਅਸ਼ੱਕੀਆਂ ਨੂੰ ਗ੍ਰਿਫਤਾਰ ਕਰਨ ਵਾਲੀ ਟੀਮ ਸੀ। ਇਹ ਸ਼ੱਕੀ ਪਾਕਿਸਤਾਨ ਦੀ ਆਈ.ਐਸ.ਆਈ. ਵੱਲੋਂ ਰਚੀ ਗਈ ਇੱਕ ਵੱਡੀ ਸਾਜਿਸ਼ ਦਾ ਹਿੱਸਾ ਸਨ। ਇਸ ਟੀਮ ਵਿੱਚ ਡੀ.ਜੀ.Êਪੀ. ਦਿਨਕਰ ਗੁਪਤਾ, ਆਈ.ਜੀ. ਅੰਮ੍ਰਿਤ ਪ੍ਰਸਾਦ, ਡੀ.ਆਈ.ਜੀ. ਰਣਬੀਰ ਖੱਟੜਾ, ਐਸ.ਐਸ.ਪੀ. ਮੋਗਾ ਰਣਜੀਤ ਸਿੰਘ, ਐਸ.ਐਸ.ਪੀ. ਬਟਾਲਾ ਓਪਿੰਦਰਜੀਤ ਘੁੰਮਣ, ਐਸ.ਐਸ.ਪੀ. ਖੰਨਾ ਨਵਜੋਤ ਮਾਹਲ, ਐਸ.ਪੀ. ਰਜਿੰਦਰ ਸਿੰਘ, ਐਸ.ਪੀ. ਵਾਜ਼ੀਰ ਸਿੰਘ, ਡੀ.ਐਸ.ਪੀ. ਸੁਲੱਖਣ ਸਿੰਘ ਅਤੇ ਸਰਬਜੀਤ ਸਿੰਘ ਅਤੇ ਇੰਸਪੈਕਟਰ ਸੀ.ਆਈ.ਏ. ਮੋਗਾ ਤੇ ਖੰਨਾ ਕਿੱਕਰ ਸਿੰਘ ਤੇ ਅਜੀਤ ਪਾਲ ਸਿੰਘ ਸਨ।

Comments are closed.

COMING SOON .....


Scroll To Top
11