Saturday , 23 June 2018
Breaking News
You are here: Home » BUSINESS NEWS » ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਵੱਲੋਂ ਆਮਦਨ ਕਰ ਖੁਦ ਭਰਨ ਦਾ ਫੈਸਲਾ

ਪੰਜਾਬ ਦੇ ਮੁੱਖ ਮੰਤਰੀ ਤੇ ਮੰਤਰੀਆਂ ਵੱਲੋਂ ਆਮਦਨ ਕਰ ਖੁਦ ਭਰਨ ਦਾ ਫੈਸਲਾ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ’ਚ ਕੈਬਨਿਟ ਵੱਲੋਂ ਅਹਿਮ ਫੈਸਲੇ

ਚੰਡੀਗੜ੍ਹ, 15 ਫਰਵਰੀ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਅੱਜ ਸਾਰੇ ਮੰਤਰੀਆਂ ਨੇ ਸਵੈ-ਇਛੁਕ ਤੌਰ ’ਤੇ ਆਪਣਾ ਆਮਦਨ ਕਰ ਭਰਨ ਦੇ ਫੈਸਲੇ ਦਾ ਐਲਾਨ ਕੀਤਾ ਹੈ ਜੋ ਇਸ ਵੇਲੇ ਸਰਕਾਰੀ ਖਜ਼ਾਨੇ ਵਿੱਚੋਂ ਅਦਾ ਕੀਤਾ ਜਾ ਰਿਹਾ ਹੈ। ਇਹ ਐਲਾਨ ਅੱਜ ਪੰਜਾਬ ਵਜ਼ਾਰਤ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਵੱਲੋਂ ਨਿੱਜੀ ਤੌਰ ’ਤੇ ਕੀਤੀ ਅਪੀਲ ਤੋਂ ਬਾਅਦ ਕੀਤਾ ਗਿਆ। ਵਿਧਾਇਕਾਂ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਇਕਾਂ ਵੱਲੋਂ ਆਮਦਨ ਕਰ ਦੀ ਸਵੈ-ਅਦਾਇਗੀ ਬਾਰੇ ਅੰਤਿਮ ਫੈਸਲਾ ਇਸ ਬਾਰੇ ਤਜਵੀਜ਼ ’ਤੇ ਵਿਧਾਇਕਾਂ ਦੀ ਫੀਡਬੈਕ ਮਿਲਣ ਤੋਂ ਬਾਅਦ ਲਿਆ ਜਾਵੇਗਾ। ਮੁੱਖ ਮੰਤਰੀ ਨੇ ਸੂਬੇ ਵਿੱਚ ਮੰਤਰੀਆਂ ਅਤੇ ਵਿਧਾਇਕਾਂ ਸਮੇਤ ਚੁਣੇ ਹੋਏ ਨੁਮਾਇੰਦਿਆਂ ਨੂੰ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਨੂੰ ਆਪਣਾ ਆਮਦਨ ਕਰ ਖੁਦ ਅਦਾ ਕਰਨਾ ਚਾਹੀਦਾ ਹੈ ਜਿਸ ਤੋਂ ਬਾਅਦ ਸਮੁੱਚੇ ਮੰਤਰੀ ਮੰਡਲ ਨੇ ਪਹਿਲ ਕਰਦਿਆਂ ਇਹ ਐਲਾਨ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਆਮਦਨ ਕਰ ਸਰਕਾਰ ਵੱਲੋਂ ਅਦਾ ਕੀਤਾ ਜਾ ਰਿਹਾ ਹੈ ਜਿਸ ਦਾ ਸੇਕ ਸਰਕਾਰੀ ਖਜ਼ਾਨੇ ਨੂੰ ਲਗਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਮੁਲਕ ਵਿੱਚ ਸ਼ਾਇਦ ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿੱਥੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦਾ ਆਮਦਨ ਕਰ ਸਰਕਾਰ ਵੱਲੋਂ ਭਰੇ ਜਾਣ ਦੀ ਪ੍ਰਣਾਲੀ ਅਪਣਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਸਰਕਾਰ ਵੱਲੋਂ 11.08 ਕਰੋੜ ਰੁਪਏ ਦਾ ਟੈਕਸ ਅਦਾ ਕੀਤਾ ਜਾ ਰਿਹਾ ਹੈ। ਇਸ ਵਿੱਚੋਂ ਵਿਧਾਇਕਾਂ ਲਈ 10.72 ਕਰੋੜ ਰੁਪਏ ਟੈਕਸ ਦੇ ਰੂਪ ਵਿੱਚ ਦਿੱਤੇ ਜਾਂਦੇ ਹਨ ਜਦ ਕਿ ਬਾਕੀ ਪੈਸੇ ਮੰਤਰੀਆਂ ਲਈ ਅਦਾ ਕੀਤੇ ਜਾਂਦੇ ਹਨ।
ਕਾਬਨਿਟ ਮੀਟਿੰਗ ਵਿਚ ਨਵੀਂ ਆਊਟਡੋਰ ਇਸ਼ਤਿਹਾਰ ਨੀਤੀ ਨੂੰ ਵੀ ਪਾਸ ਕੀਤਾ ਗਿਆ ਹੈ।ਇਸ ਵਿਚ ਪਹਿਲਾਂ ਵਡਾ ਘਪਲਾ ਹੋਣ ਦੇ ਇਲਜ਼ਾਮ ਸੀ ਤੇ ਹੁਣ ਰਾਜ ਦੇ ਖ਼ਜ਼ਾਨੇ ਵਿਚ ਜ਼ਿਆਦਾ ਪੈਸਾ ਆਉਣ ਦਾ ਦਾਅਵਾ ਕੀਤਾ ਗਿਆ ਹੈ।ਇਸ ਨਾਲ 20 ਕਰੋੜ ਤੋਂ ਵਧ ਕੇ ਆਮਦਨ 200 ਕਰੋੜ ਰੁਪਏ ਹੋਵੇਗੀ।ਇਸ ਤੋਂ ਇਲਾਵਾ ਸੈਰ ਸਪਾਟਾ ਨੀਤੀ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਸ ਤਹਿਤ ਮੈਡੀਕਲ ਟੂਰਿਜ਼ਮ ਵਧੇਗਾ ਕਿਉਂਕਿ ਵਿਦੇਸ਼ਾਂ ਵਿਚ ਇਲਾਜ ਮਹਿੰਗਾ ਤੇ ਭਾਰਤ ਵਿਚ ਸਸਤਾ ਹੈ।ਮੁਹਾਲੀ ਵਿਚ ਫ਼ਿਲਮ ਸਿਟੀ ਬਣੇਗੀ। ਸਿਖਿਆ ਵਿਭਾਗ ਦਾ ਸਰਹਦੀ ਕਾਡਰ ਬਣਨ ਨੂੰ ਮਨਜ਼ੂਰੀ ਦਿਤੀ ਗਈ ਹੈ। ਛੇ ਜ਼ਿਲ੍ਹਿਆਂ ਦਾ ਅਲਗ ਕਾਡਰ ਬਣੇਗਾ। ਇਕ ਕੈਬਨਿਟ ਮੰਤਰੀ ਨੇ ਦਸਿਆ ਕਿ ੍ਰਠ5 ਲਾਗੂ ਕਰਵਾਉਣ ਲਈ ਕੈਬਿਨਟ ਦੀ ਸਬ ਕਮੇਟੀ ਬਣਾਈ ਹੈ। ਸਰਕਾਰੀ ਜ਼ਮੀਨ ਦੇ ਨਾਜਾਇਜ਼ ਕਬਜ਼ੇ ਛਡਾਉਣ ਲਈ ਕਮੇਟੀ ਬਣਾਈ ਜਾਵੇਗੀ ਤਾਂ ਕਿ ਪੰਜਾਬ ਦੀ ਆਮਦਨ ਵਧੇ। ਉਨ੍ਹਾਂ ਕਿਹਾ ਕਿ ਗੁੰਡਾ ਟੈਕਸ ਤੇ ਨਾਜਾਇਜ਼ ਮਈਨਿੰਗ ਬਿਲਕੁਲ ਬੰਦ ਕੀਤੀ ਜਾਵੇਗੀ।ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪਤਰ ਲਿਖ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਯਾਦਗਾਰੀ ਸਮਾਗਮਾਂ ਲਈ ਵਿਸ਼ੇਸ ਸਹਾਇਤਾ ਦੀ ਮੰਗ ਕਰਦਿਆਂ ਤਿਆਰੀਆਂ ਲਈ ਇੰਤਜ਼ਾਮੀਆਂ ਕਮੇਟੀ ਦਾ ਗਠਨ ਕਰਨ ਦੀ ਅਪੀਲ ਕੀਤੀ ਹੈ।

Comments are closed.

COMING SOON .....
Scroll To Top
11