Tuesday , 31 March 2020
Breaking News
You are here: Home » PUNJAB NEWS » ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਬੈਸਟ ਸੀ.ਈ.ਓ. ਕੌਮੀ ਖ਼ਿਤਾਬ ਨਾਲ ਸਨਮਾਨਿਤ

ਪੰਜਾਬ ਦੇ ਮੁੱਖ ਚੋਣ ਅਫਸਰ ਡਾ. ਐਸ ਕਰੁਣਾ ਰਾਜੂ ਬੈਸਟ ਸੀ.ਈ.ਓ. ਕੌਮੀ ਖ਼ਿਤਾਬ ਨਾਲ ਸਨਮਾਨਿਤ

ਆਮ ਚੋਣਾਂ 2019 ਦੌਰਾਨ ਮਿਸਾਲੀ ਪ੍ਰਬੰਧਾਂ ਲਈ ਰਾਸ਼ਟਰਪਤੀ ਤੋਂ ਹਾਸਲ ਕੀਤਾ ਐਵਾਰਡ

ਚੰਡੀਗੜ੍ਹ – ਆਮ ਚੋਣਾਂ 2019 ਦੋਰਾਨ ਦਿਵਿਆਂਗ ਵੋਟਰਾਂ, ਬਿਰਧਾਂ ਅਤੇ ਬਿਮਾਰਾਂ, ਗਰਭਵਤੀ ਔਰਤਾਂ ਆਦਿ ਲਈ ਕੀਤੇ ਗਏ ਮਿਸਾਲੀ ਪ੍ਰਬੰਧਾਂ ਲਈ ਭਾਰਤੀ ਚੋਣ ਕਮਿਸ਼ਨ ਵਲੋ ਦਫ਼ਤਰ, ਮੁੱਖ ਚੋਣ ਅਫਸਰ ਪੰਜਾਬ ਨੂੰ ਅਕਸੈਸੀਬਲ ਇਲੈਕਸ਼ਨ ਲਈ ਬੈਸਟ ਸੀ.ਈ.ਓ. ਦਾ ਕੌਮੀ ਖ਼ਿਤਾਬ ਦਿੱਤਾ ਗਿਆ। ਇਹ ਐਵਾਰਡ ਅੱਜ ਇਥੇ ਕੌਮੀ ਵੋਟਰ ਦਿਵਸ ਦੇ ਮੌਕੇ ਤੇ ਮਾਨਕ ਸ਼ਾਅ ਸੈਂਟਰ ਦੇ ਜੋਰਾਵਰ ਆਡੀਟੋਰੀਅਮ ਵਿਖੇ ਡਾ.ਐਸ ਕਰੁਣਾ ਰਾਜੂ ਮੁੱਖ ਚੋਣ ਅਫਸਰ ਪੰਜਾਬ ਨੇ ਭਾਰਤ ਦੇ ਰਾਸ਼ਟਰਪਤੀ ਸੀ੍ਰ ਰਾਮ ਨਾਥ ਕੋਵਿੰਦ ਤੋਂ ਹਾਸਲ ਕੀਤਾ। ਐਵਾਰਡ ਹਾਸਲ ਕਰਨ ਤੋਂ ਬਾਅਦ ਡਾ. ਐਸ ਕਰੁਣਾ ਰਾਜੂ ਨੇ ਇਸ ਪ੍ਰਾਪਤੀ ਦਾ ਸਿਹਰਾ ਪੰਜਾਬ ਦੇ ਵੋਟਰਾਂ ਅਤੇ ਸਬੰਧਤ ਭਾਈਵਾਲਾਂ ਸਿਰ ਬੰਨ੍ਹÎਦਿਆਂ ਮੁੱਖ ਸਕੱਤਰ ਪੰਜਾਬ ਅਤੇ ਪ੍ਰਮੁੱਖ ਸਕੱਤਰ ਵਿੱਤ ਵਲੋਂ ਚੋਣਾਂ ਦੌਰਾਨ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਚੋਣ ਵਿਭਾਗ, ਪੇਡੂ ਵਿਕਾਸ ਤੇ ਪੰਚਾਇਤ ਵਿਭਾਗ, ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਸਮਾਜਿਕ ਸੁਰੱਖਿਆ ਵਿਭਾਗ ਦੇ ਅਣਥੱਕ ਯਤਨਾਂ ਸਦਕੇ ਹੀ ਅਸੀਂ ਇਹ ਐਵਾਰਡ ਹਾਸਲ ਕਰ ਸਕੇ ਹਾਂ। ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਿਸਾਲੀ ਪ੍ਰਬੰਧ ਕੀਤੇ ਗਏ। ਪੋਲਿੰਗ ਬੂਥਾਂ ਤੱਕ ਆਸਾਨੀ ਨਾਲ ਪਹੁੰਚ ਨੂੰ ਯਕੀਨੀ ਬਣਾਉਣ ‘ਤੇ ਵਿਸੇਸ਼ ਧਿਆਨ ਦਿੰਦਿਆਂ ਚੋਣ ਅਮਲੇ ਵੱਲੋਂ ਠੋਸ ਯਤਨ ਕੀਤੇ ਗਏ। ਸੂਬੇ ਵੱਲੋਂ ਦਿਵਿਆਂਗ ਵਿਅਕਤੀਆਂ ਨੂੰ ਵਿਸ਼ੇਸ਼ ਤੌਰ ‘ਤੇ ਬਣਾਈ ਗਈ ਸੰਕੇਤਕ ਭਾਸ਼ਾ ਵਾਲੀ ਮੋਬਾਇਲ ਐਪ ਅਤੇ ਉਨ੍ਹਾਂ ਨੂੰ ਲਿਆਉਣ ਅਤੇ ਲਿਜਾਣ ਲਈ ਮਿਨੀ ਬੱਸਾਂ, ਬੈਟਰੀ ਨਾਲ ਚੱਲਣ ਵਾਲੇ ਵਹੀਕਲਾਂ, ਆਟੋ ਰਿਕਸ਼ਿਕਾਂ ਆਦਿ ਦੀ ਮੁਫ਼ਤ ਸਹੂਲਤ ਵੀ ਦਿੱਤੀ ਗਈ। ਇਸ ਤੋਂ ਇਲਾਵਾ 13 ਵਿਧਾਨ ਸਭਾ ਹਲਕਿਆਂ ਦੇ ਸਾਰੇ 23214 ਪੋਲਿੰਗ ਬੂਥਾਂ ‘ਤੇ ਵਲੰਟੀਅਰਾਂ ਦੀ ਡਿਊਟੀ ਵੀ ਲਗਾਈ ਗਈ। ਇਸ ਤਰ੍ਹਾਂ ਹਰ ਵਰਗ ਦੇ ਵੋਟਰਾਂ ਲਈ ਵੋਟਿੰਗ ਪ੍ਰਕਿਰਿਆ ਨੂੰ ਸੰਤੁਸ਼ਟੀਜਨਕ ਬਣਾਉਣ ਲਈ ਸੁਚਾਰੂ ਪ੍ਰਬੰਧ ਕੀਤੇ ਗਏ। ਡਾ. ਰਾਜੂ ਨੇ ਇਸ ਪ੍ਰਾਪਤੀ ਦਾ ਸਿਹਰਾ ਐਡੀਸ਼ਨਲ ਮੁੱਖ ਚੋਣ ਅਫਸਰ ਪੰਜਾਬ ਸ੍ਰੀਮਤੀ ਕਵਿਤਾ ਸਿੰਘ, ਐਡੀਸ਼ਨਲ ਮੁੱਖ ਚੋਣ ਅਫਸਰ ਸ੍ਰੀ ਸੀਬਨ ਸੀ., ਐਡੀਸ਼ਨਲ ਮੁੱਖ ਚੋਣ ਅਫਸਰ ਗੁਰਪਾਲ ਸਿੰਘ ਚਾਹਲ, ਐਡੀਸ਼ਨਲ ਮੁੱਖ ਚੋਣ ਅਫਸਰ ਭੁਪਿੰਦਰ ਸਿੰਘ ਤੋਂ ਇਲਾਵਾ ਜ਼ਿਲ੍ਹਿਆਂ ਵਿਚ ਤਾਇਨਾਤ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀਜ਼ ਸਿਰ ਬੰਨ੍ਹਦਿਆਂ ਕਿਹਾ ਕਿ ਇਨ੍ਹਾਂ ਅਧਿਕਾਰੀਆਂ ਦੀ ਸਖ਼ਤ ਮਿਹਨਤ ਅਤੇ ਯਤਨਾਂ ਨਾਲ ਹੀ ਅਸੀਂ ਇਹ ਐਵਾਰਡ ਹਾਸਲ ਕਰ ਸਕੇ ਹਾਂ।

Comments are closed.

COMING SOON .....


Scroll To Top
11