Thursday , 27 June 2019
Breaking News
You are here: Home » Editororial Page » ਪੰਜਾਬ ਦੇ ਪਿੰਡਾਂ ’ਚੋਂ ਅਲੋਪ ਹੋ ਰਹੀ ਕੁੱਪ ਬੰਨਣ ਦੀ ਕਲਾ

ਪੰਜਾਬ ਦੇ ਪਿੰਡਾਂ ’ਚੋਂ ਅਲੋਪ ਹੋ ਰਹੀ ਕੁੱਪ ਬੰਨਣ ਦੀ ਕਲਾ

ਤੂੜੀ ਪਸ਼ੂਆਂ ਦੇ ਚਾਰੇ ਦੀ ਪਟਰਾਣੀ ਖ਼ੁਰਾਕ ਹੈ ਜੋ ਹਰੇ ਚਾਰੇ ਵਿੱਚ ਮਿਲਾਕੇ ਤਾਂ ਪਾਈ ਹੀ ਜਾਂਦੀ ਹੈ ਸਗੋਂ ਹਰੇ ਚਾਰੇ ਦੀ ਘਾਟ ਦੌਰਾਨ ਵੀ ਇਸ ਵਿੱਚ ਮੱਕੀ, ਕਣਕ ਅਤੇ ਜ਼ੌਆਂ ਤੋਂ ਬਣੇ ਦਾਣੇ ਨੂੰ ਮਿਲਾਕੇ ਸੰਨੀਂ ਦੇ ਰੂਪ ਵਿੱਚ ਵੀ ਪਸ਼ੂਆਂ ਲਈ ਮੁੱਖ ਖ਼ੁਰਾਕ ਵਜ਼ੋਂ ਵੀ ਵਰਤੀ ਜਾਂਦੀ ਹੈ।ਪਿਛਲੇ ਸਮਿਆਂ ’ਚ ਕਣਕ ਨੂੰ ਹੱਥੀਂ ਦਾਤੀਆਂ ਨਾਲ ਵੱਢਕੇ ਥੱਬਿਆਂ ’ਤੇ ਭਰੀਆਂ ਨਾਲ ਇੱਕ ਥਾਂ ਉ¤ਤੇ ਇਕੱਠਾ ਕਰ ਲਿਆ ਜਾਂਦਾ, ਫ਼ਿਰ ਬਲਦਾਂ ਨਾਲ ਉਸ ਨੂੰ ਗਾਹਿਆ ਜਾਂਦਾ, ਫ਼ਿਰ ਹਵਾ ਦਾ ਰੁੱਖ ਦੇਖਕੇ ਤੰਗਲੀਆਂ ਨਾਲ ਤੂੜੀ ਅਤੇ ਦਾਣਿਆਂ ਨੂੰ ਅੱਡ ਕੀਤਾ ਜਾਂਦਾ।ਸਮੇਂ ਦੀ ਕਰਵਟ ਅਤੇ ਵਿਗਿਆਨ ਦੀ ਤਰੱਕੀ ਨਾਲ ਡਰੰਮੀਆਂ ਹੋਂਦ ’ਚ ਆਈਆਂ ਇੰਜਣ ਜਾਂ ਮੋਟਰ ਫ਼ਿੱਟ ਕਰਕੇ ਕਣਕ ਦੀ ਫ਼ਸਲ ਦਾ ਟੋਕਾ ਕਰ ਲਿਆ ਜਾਂਦਾ, ਬਲਦਾਂ ਦਾ ਖ਼ਹਿੜਾ ਛੁੱਟਿਆ, ਕਿਸਾਨ ਵੀ ਕੁੱਝ ਸੌਖਾ ਹੋਇਆ ਮਹਿਸੂਸ ਕਰਨ ਲੱਗਾ।ਫ਼ਿਰ ਹੜੰਬੇ ਆ ਗਏ ਜਿਸ ’ਤੇ ਦਸ-ਬਾਰਾਂ ਬੰਦੇ ਕੰਮ ਕਰਦੇ ਹੱਥੋਂ-ਹੱਥੀਂ ਸਾਰਾ ਕੰਮ ਨਿੱਬੜ ਜਾਂਦਾ ’ਤੇ ਤੂੜੀ ਅਤੇ ਦਾਣੇ ਵੀ ਹੜੰਬਾ ਆਪ ਹੀ ਵੱਖੋ-ਵੱਖ ਕਰ ਦਿੰਦਾ।ਹੜੰਬੇ ਦੀ ਤੂੜੀ ਪਸ਼ੂ ਚੂਰੀ ਵਾਂਗ ਖਾਂਦੇ, ਫ਼ਿਰ ਕੰਬਾਇਨ ਅਤੇ ਤੂੜੀ ਵਾਲੇ ਰੀਪਰ ਕਾਰਨ ਪੇਂਡੂ ਖੇਤੀ ਵਿੱਚ ਆਈ ਤਬਦੀਲੀ ਨੇ ਕਿਸਾਨਾਂ ਨੂੰ ਹੜੰਬੇ ਦੇ ਅਕਾਊ ਅਤੇ ਔਖੇ ਕੰਮ ਤੋਂ ਬਿਲਕੁਲ ਸੌਖਾ ਤਾਂ ਕਰ ਦਿੱਤਾ ਪਰ ਪਸ਼ੂਆਂ ਨੂੰ ਹੜੰਬੇ ਦੀ ਚੂਰੀ ਵਰਗੀ ਤੂੜੀ ਤੋਂ ਵਾਝਾਂ ਕਰ ਦਿੱਤਾ।ਇਸ ਬਦਲੇ ਉਨ੍ਹਾਂ ਨੂੰ ਬਰਫ਼ ਦੇ ਫੰਬਿਆਂ ਵਰਗੀ ਹਲਕੀ-ਫ਼ੁਲਕੀ ਤੂੜੀ ਖਾਕੇ ਹੀ ਸਬਰ ਕਰਨਾ ਪੈਂਦਾ ਹੈ।ਕਿਸਾਨਾਂ ਨੇ ਇਸ ਫਲਾਵਟ ਵਾਲੀ ਤੂੜੀ ਨੂੰ ਸਾਂਭਣ ਲਈ ਹੁਣ ਕੁੱਪਾਂ ਨਾਲੋਂ ਵੱਡੇ-ਵੱਡੇ ਦਲਾਣ ਪਾਕੇ ਸਾਂਭਣਾਂ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਕਿਸਾਨ ਕੁੱਪ ਬੰਨਣ ਦੇ ਔਖੇ ਕੰਮ ਤੋਂ ਵੀ ਖਹਿੜਾ ਛਡਾਉਣਾ ਚਾਹੁੰਦੇ ਹਨ ਜਿਸ ਕਰਕੇ ਪੰਜਾਬ ਦੇ ਜਿਆਦਾ ਹਿੱਸਿਆਂ ’ਚੋਂ ਕੁੱਪ ਬੰਨਣ ਦੀ ਕਲਾ ਖ਼ਤਮ ਹੋਣ ਕਿਨਾਰੇ ਹੈ।ਪੰਜਾਬ ਦੇ ਕਈ ਹਿੱਸਿਆਂ ’ਚ ਤੂੜੀ ਨੂੰ ਸਾਂਭਣ ਲਈ ਗਾਰੇ ਨਾਲ ਧੜਾਂ ਵੀ ਲਿੱਪੀਆਂ ਜਾਂਦੀਆਂ ਹਨ ਅਤੇ ਕਈ ਥਾਂਈਂ ਅੱਧ ਤੱਕ ਕੁੱਪ ਬੰਨਕੇ ਉ¤ਪਰੋਂ ਮੋਮੀਂ ਕਾਗਜ਼ ਨਾਲ ਢਕ ਕੇ ਸੁੱਕੀ ਮਿੱਟੀ ਪਾ ਦਿੱਤੀ ਜਾਂਦੀ ਹੈ।ਪਰ ਕਈ ਇਲਾਕਿਆਂ ਵਿੱਚ ਹੁਣ ਵੀ ਬੋਦੀ ਵਾਲੇ ਕੁੱਪ ਬੰਨੇ ਜਾਂਦੇ ਹਨ।ਭਾਂਵੇ ਕਿ ਪੰਜਾਬੀਆਂ ਤੋਂ ਕੋਈ ਵੀ ਕੰਮ ਪਚਰਿਆ ਨਹੀਂ ਪਰ ਕੁੱਪ ਬੰਨਣ ਦੀ ਕਲਾ ’ਚ ਯੂਪੀ ਅਤੇ ਬਿਹਾਰ ਤੋਂ ਆਏ ਪ੍ਰਵਾਸੀ ਮਜ਼ਦੂਰ ਕੁੱਪ ਬੰਨਣ ਦੀ ਕਲਾ ’ਚ ਕਾਫ਼ੀ ਮਾਹਿਰ ਹਨ।ਆਪਣੇ ਆਲ੍ਹਣੇ ਬਣਾਉਣ ਲਈ ਕੁੱਪ ਵਿੱਚ ਖੁੱਡਾਂ ਕਰਨ ਵਾਲੇ ਪੰਛੀਆਂ ਨੂੰ ਬੰਦੇ ਦਾ ਹੂਬ-ਹੂ ਭੁਲੇਖਾ ਪਾਉਦਾ ਕੁੱਪ ਦੀ ਬੋਦੀ ’ਤੇ ਡਰਨਾਂ ਬਣਾਕੇ ਇਹ ਆਪਣੀ ਕਲਾ ਰਾਂਹੀ ਜਾਨਵਰਾਂ ਨੂੰ ਵੀ ਅਚੰਭੇ ’ਚ ਪਾ ਦਿੰਦੇ ਹਨ।ਤੂੜੀ ਸਾਂਭਣ ਲਈ ਬਣਾਏ ਜਾਂਦੇ ਇਸ ਕੁੱਪ ’ਤੇ ਤਰ੍ਹਾਂ-ਤਰ੍ਹਾਂ ਦੇ ਡਿਜ਼ਾਇਨ ਬਣਾਕੇ ਪ੍ਰਵਾਸੀ ਮਜ਼ਦੂਰ ਅਕਸਰ ਆਪਣੀ ਕਲਾ ਦੇ ਜ਼ੌਹਰ ਦਿਖਾ ਹੀ ਜਾਂਦੇ ਹਨ।ਪੰਜਾਬ ਸਮੇਤ ਕਈ ਰਾਜ਼ਾਂ ਵਿੱਚ ਕੇਂਦਰ ਸਰਕਾਰ ਦੁਆਰਾ ਮਜ਼ਦੂਰਾਂ ਲਈ ਚਲਾਈ ਨਰੇਗਾ ਸਕੀਮ ਤਹਿਤ ਪੱਕਾ ਕੰਮ ਮਿਲਣ ਕਾਰਨ ਜਿੱਥੇ ਕਿਸਾਨੀ ਕੰਮਾਂ ਵਿੱਚ ਪੰਜਾਬੀ ਮਜ਼ਦੂਰਾਂ ਦੀ ਕਮੀਂ ਹੋਈ ਹੈ ਉ¤ਥੇ ਹੀ ਪ੍ਰਵਾਸੀ ਮਜ਼ਦੂਰਾਂ ਦੀ ਆਮਦ ਵੀ ਕਾਫ਼ੀ ਹੱਦ ਤੱਕ ਘੱਟ ਹੋ ਚੁੱਕੀ ਹੈ, ਜਿਸ ਕਾਰਨ ਕੁੱਪ ਬੰਨਣ ਦੀ ਕਲਾ ਹੌਲ਼ੀ-ਹੌਲ਼ੀ ਅਲੋਪ ਹੁੰਦੀ ਜਾ ਰਹੀ ਹੈ।ਪਰ ਅੱਜ ਵੀ ਕਈ ਕਿਸਾਨਾਂ ਨੇ ਜਿਆਦਾ ਪਸ਼ੂ ਅਤੇ ਤੂੜੀ ਵਾਸਤੇ ਛੱਤੀ ਸੀਮਤ ਜਗ੍ਹਾ ਕਾਰਨ ਕੁੱਪ ਬੰਨਣ ਦੀ ਕਲਾ ਨੂੰ ਜਿਉਂਦਾ ਰੱਖਿਆ ਹੋਇਆ ਹੈ।

Comments are closed.

COMING SOON .....


Scroll To Top
11