Tuesday , 16 July 2019
Breaking News
You are here: Home » PUNJAB NEWS » ਪੰਜਾਬ ਦੀ ਤਕਦੀਰ ਬਦਲਣ ਲਈ ਇਨਸਾਫ਼ ਮਾਰਚ 8 ਤੋਂ : ਸ. ਸੁਖਪਾਲ ਸਿੰਘ ਖਹਿਰਾ

ਪੰਜਾਬ ਦੀ ਤਕਦੀਰ ਬਦਲਣ ਲਈ ਇਨਸਾਫ਼ ਮਾਰਚ 8 ਤੋਂ : ਸ. ਸੁਖਪਾਲ ਸਿੰਘ ਖਹਿਰਾ

ਪਿੰਡ ਪੰਜਗਰਾਈਆਂ ਵਿਖੇ ਭਰਵੀਂ ਮੀਟਿੰਗ ਨੂੰ ਕੀਤਾ ਸੰਬੋਧਨ

ਸ਼ੇਰਪੁਰ, 5 ਦਸੰਬਰ (ਧੀਰਜ ਗੋਇਲ)- ਪੰਜਾਬ ਦੀ ਜਵਾਨੀ, ਕਿਰਸਾਨੀ, ਭੁਖਮਰੀ  ਦੇ ਮਾਮਲੇ ਵਿਚ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੇ ਵਾਅਦਿਆਂ ਦੀ ਫੂਕ ਨਿਕਲ ਚੁਕੀ ਹੈ। ਅਜ ਹਰ ਵਰਗ ਸੜਕਾਂ ‘ਤੇ ਹੈ, ਪਰ ਅਫਸੋਸ ਪੰਜਾਬ ਦੇ ਮੁਖ ਮੰਤਰੀ ਅਕਾਲੀ ਦਲ ਨਾਲ ਯਾਰੀਆਂ ਪੁਗਾ ਰਹੇ ਹਨ। ਇਹ ਵਿਚਾਰਾ ਦਾ ਪ੍ਰਗਟਾਵਾ ‘ਆਪ‘ ਦੇ ਬਾਗੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਇਕ ਭਰਵੀਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਨੇੜਲੇ ਪਿੰਡ ਪੰਜਗਰਾਈਂ ਵਿਖੇ ਕੀਤਾ। ਉਹ ਅਜ ਇਨਸਾਫ ਮਾਰਚ ਦੀਆਂ ਤਿਆਰੀਆਂ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਸਿਲਸਿਲੇ ਵਿਚ ਅਜ ਇਥੋਂ ਨੇੜਲੇ ਪਿੰਡ ਪੰਜਗਰਾਈਆਂ ਵਿਖੇ ਮੀਟਿੰਗ ਕਰਨ ਪੁਜੇ ਸਨ।  ਖਹਿਰਾ ਨੇ ਕਿਹਾ ਕਿ 8 ਦਸੰਬਰ ਤੋਂ ਬੈਂਸ ਭਰਾ, ਧਰਮਵੀਰ ਗਾਂਧੀ ਤੇ ਉਹ, ਇਨਸਾਫ ਪਸੰਦ ਲੋਕਾਂ ਨੂੰ ਨਾਲ ਲੈ ਕੇ ਤਲਵੰਡੀ ਸਾਬੋ ਤੋਂ ਸੁਰੂ ਕਰਕੇ  ਪੂਰੇ ਪੰਜਾਬ ਵਿਚ ਇਨਸਾਫ਼ ਮਾਰਚ ਕਢ ਰਹੇ ਹਨ। ਇਹ ਮਾਰਚ ਪੰਜਾਬ ਦੀ ਤਕਦੀਰ ਬਦਲਣ ਲਈ ਕਢਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਹ ਮਾਰਚ 9 ਦਿਨਾ ਵਿਚ ਪੂਰਾ ਪੰਜਾਬ ਵਿਚ ਕਢਿਆ ਜਾਵੇਗਾ ਤੇ ਪਹਿਲੇ ਦਿਨ ਉਨ੍ਹਾਂ ਦਾ ਕਾਫਲਾ ਯੋਧਪੁਰ ਪਾਖਰ ਰੁਕੇਗਾ ਅਤੇ 16 ਦਸੰਬਰ ਨੂੰ ਪਟਿਆਲਾ ਪੁਜੇਗਾ। ਅੰਤ ਵਿਚ ਓਹਨਾ ਸਮੂਹ ਇਲਾਕਾ ਨਿਵਾਸੀਆਂ ਨੂੰ ਇਸ ਇਨਸਾਫ ਮਾਰਚ ਵਿਚ ਵਧ ਚੜ੍ਹ ਕੇ ਸਮੂਲੀਅਤ ਕਰਨ ਲਈ ਬੇਨਤੀ ਕੀਤੀ, ਇਸ ਮੌਕੇ ਵਿਧਾਇਕ ਪਿਰਮਲ ਸਿੰਘ, ਕਾਲਾ ਢਿਲੋਂ, ਗਗਨ ਸਰਾਂ, ਕਰਮਜੀਤ ਸਿੰਘ ਹਰਦਾਸਪੁਰਾ, ਨਛਤਰ ਸਿੰਘ ਕਲਕਤਾ,ਜਥੇਦਾਰ ਅਜਮੇਰ ਸਿੰਘ ਮਹਿਲਕਲਾਂ ,ਅਮਨਦੀਪ ਸਿੰਘ ,ਨਿਰਮਲ ਸਿੰਘ ,ਪਰਗਟ ਸਿੰਘ, ਐਡਵੋਕੇਟ ਜਸਵੀਰ ਸਿੰਘ ਖੇੜੀ, ਅਤੇ ਹੋਰ ਵਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।

Comments are closed.

COMING SOON .....


Scroll To Top
11