Tuesday , 23 April 2019
Breaking News
You are here: Home » BUSINESS NEWS » ਪੰਜਾਬ ਦਾ ਅੰਨ ਦਾਤਾ ਸੜਕਾਂ ’ਤੇ ਸੌਣ ਲਈ ਮਜਬੂਰ

ਪੰਜਾਬ ਦਾ ਅੰਨ ਦਾਤਾ ਸੜਕਾਂ ’ਤੇ ਸੌਣ ਲਈ ਮਜਬੂਰ

ਅਕਾਲੀ ਦਲ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ : ਸ ਮਲੂਕਾ

ਫੂਲ ਟਾਊਨ, 5 ਦਸੰਬਰ (ਮੱਖਣ ਸਿੰਘ ਬੁੱਟਰ, ਮਨਦੀਪ ਸਿੰਘ ਢੀਂਗਰਾ)- ਝੂਠਾਂ ਦੇ ਬਲਬੂਤੇ ਤੇ ਸੱਤਾ ਚ ਆਈ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਲਾਰਿਆਂ ਦੇ ਸਹਾਰੇ ਜਿਉਣ ਲਈ ਮਜਬੂਰ ਕਰ ਦਿੱਤਾ ਹੈ। ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਦਿੱਤੀਆਂ ਸਹੂਲਤਾਂ ਤੋਂ ਵੀ ਲੋਕਾਂ ਨੂੰ ਬਾਂਝੇ ਕਰ ਦਿੱਤਾ ਹੈ।ਕੈਪਟਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਿਆ ਹੈ।ਇਹਨਾਂ ਸਬਦਾਂ ਦਾ ਪ੍ਰਗਟਾਵਾ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਕੈਪਟਨ ਸਰਕਾਰ ਨੇ ਅਧਿਆਪਕਾਂ ਨਾਲ ਧੱਕੇਸਾਹੀ ਅਤੇ ਬੇਰੁਖੀ ਵਾਲਾ ਸਲੂਕ ਕਰ ਰਹੀ ਹੈ ਉਥੇ ਪੰਜਾਬ ਦਾ ਅੰਨ ਦਾਤਾ ਵੀ ਸਿਆਲ ਦੀਆਂ ਰਾਤਾਂ ਨੂੰ ਸੜਕਾਂ ਤੇ ਧਰਨੇ ਲਗਾ ਕੇ ਸਾਉਣ ਲਈ ਮਜਬੂਰ ਹੋ ਚੁੱਕਿਆ ਹੈ ਅਤੇ ਜਿਸ ਦੀ ਮਿਸਾਲ ਭੋਗਪੁਰ ਵਿਖੇ ਧਰਨੇ ਤੇ ਬੈਠੇ ਗੰਨਾ ਕਿਸਾਨ ਆਪਣਾ ਕਾਰੋਬਾਰ ਛੱਡ ਕੇ ਸਰਕਾਰ ਖਿਲਾਫ ਆਪਣੀ ਬਕਾਇਆ ਰਾਸ਼ੀ ਲੈਣ ਲਈ ਸੰਘਰਸ ਕਰ ਰਹੇ ਹਨ। ਮਲੂਕਾ ਨੇ ਕਿਹਾ ਕਿ ਕਿਸਾਨਾਂ ਦੀ ਹਮਾਇਤ ਲਈ ਅਕਾਲੀ ਦਲ ਪਾਰਟੀ ਦੇ ਪ੍ਰਧਾਨ ਸੂਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਕਿਸਾਨਾਂ ਨਾਲ ਅਕਾਲੀ ਦਲ ਡਟ ਕੇ ਸਾਥ ਦੇਵੇਗਾ ਅਤੇ ਜਿੰਨਾਂ ਚਿਰ ਕਿਸਾਨਾਂ ਨੂੰ ਉਹਨਾਂ ਦਾ ਹੱਕ ਨਹੀ ਮਿਲੇਗਾ ਅਕਾਲੀ ਦਲ ਕਿਸਾਨਾਂ ਨਾਲ ਚਟਾਨ ਵਾਂਗ ਖੜਾ ਹੈ। ਇਸ ਮੌਕੇ ਜਥੇਦਾਰ ਭਰਪੂਰ ਸਿੰਘ ਢਿੱਲੋ, ਸੁਖਮੰਦਰ ਸਿੰਘ ਮਾਨ, ਜਸਵੰਤ ਸਿੰਘ ਭਾਈਰੂਪਾ, ਮਨਜੀਤ ਸਿੰਘ ਧੁੰਨਾਂ, ਹਰਿੰਦਰ ਸਿੰਘ ਹਿੰਦਾ, ਜਲੌਰ ਸਿੰਘ ਢਿੱਲੋ, ਬੂਟਾ ਸਿੰਘ ਢਿੱਲੋਂ, ਕੌਸ਼ਲਰ ਸੁਖਦੇਵ ਸਿੰਘ ਸੁੱਖੀ, ਮਾਟਾ ਢਿੱਲੋਂ, ਸ਼ਿੰਦਰਪਾਲ ਤਿਵਾੜੀ, ਦਲਜੀਤ ਸਿੰਘ ਭੱਟੀ, ਪਾਲੀ ਮਹਿਰਾਜ, ਸਿੰਦਰਪਾਲ ਸਿੰਘ ਚਹਿਲ, ਹਰਬੰਸ ਸਿੰਘ ਸੋਹੀ, ਬਲਕਰਨ ਸਿੰਘ ਜਟਾਣਾ, ਰੁਪਿੰਦਰ ਸਿੰਘ ਰੂਪੀ ਕੌਲੋਕੇ, ਸੁਦਾਗਰ ਸਿੰਘ ਫੌਜੀ, ਗੁਰਦਿਆਲ ਸਿੰਘ ਚਹਿਲ ਆਦਿ ਹਾਜ਼ਰ ਸਨ।

Comments are closed.

COMING SOON .....


Scroll To Top
11