Sunday , 26 May 2019
Breaking News
You are here: Home » PUNJAB NEWS » ਪੰਜਾਬ ’ਚ 5 ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਵਾਪਿਸ ਲੈਣ ਦਾ ਐਲਾਨ

ਪੰਜਾਬ ’ਚ 5 ਕਿਸਾਨ ਜਥੇਬੰਦੀਆਂ ਵੱਲੋਂ ਅੰਦੋਲਨ ਵਾਪਿਸ ਲੈਣ ਦਾ ਐਲਾਨ

ਸਬਜ਼ੀਆਂ ਤੇ ਡੇਅਰੀ ਵਾਲਿਆਂ ਨੇ ਕਿਸਾਨਾਂ ਵਿਰੁਧ ਖੋਲ੍ਹਿਆ ਮੋਰਚਾ

ਚੰਡੀਗੜ੍ਹ, 4 ਜੂਨ- ਭਾਵੇਂ ਕਿਸਾਨ ਜੱਥੇਬੰਦੀਆਂ ਵੱਲੋਂ 1 ਜੂਨ ਤੋਂ ਸ਼ੁਰੂ ਕੀਤਾ ਗਿਆ ਦੇਸ਼ ਵਿਆਪੀ ਅੰਦੋਲਨ 10 ਜੂਨ ਤੱਕ ਚੱਲਣਾ ਸੀ, ਪ੍ਰੰਤੂ ਹਾਲਾਤਾਂ ਨੂੰ ਦੇਖਦੇ ਹੋਏ ਅਜ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਅਤੇ ਲਖੋਵਾਲ ਸਮੇਤ 5 ਜੱਥੇਬੰਦੀਆਂ ਦੇ ਆਗੂਆਂ ਵਲੋਂ ਵਡਾ ਫੈਸਲਾ ਲੈਂਦਿਆਂ ਆਪਣਾ ਅੰਦੋਲਨ ਹੁਣ 6 ਜੂਨ ਨੂੰ ਹੀ ਖਤਮ ਕਰ ਦਿੱਤੇ ਜਾਣ ਦਾ ਐਲਾਨ ਕੀਤਾ ਹੈ।ਕਿਸਾਨਾਂ ਦੀਆਂ 5 ਜਥੇਬੰਦੀਆਂ ਵੱਲੋਂ ਇਹ ਫੈਸਲਾ ਪ੍ਰੋਗਰੈਸਿਵ ਡੈਅਰੀ ਫਾਰਮਰਜ਼ ਐਸੋਸੀਏਸ਼ਨ ਦੀ ਬੇਨਤੀ ਉਪਰ ਲਿਆ। ਇਸ ਦੀ ਜਾਣਕਾਰੀ ਕਿਸਾਨ ਆਗੂ ਸ. ਬਲਬੀਰ ਸਿੰਘ ਰਾਜੇਵਾਲ ਵੱਲੋਂ ਲੁਧਿਆਣਾ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਕਿਸਾਨਾਂ ਨੂੰ ਵੰ ਰਹੀ ਹੈ ਅਤੇ ਅੰਦੋਲਨ ਵਿੱਚ ਕੁਝ ਸ਼ਰਾਰਤੀ ਅਨਸਰ ਵੀ ਸ਼ਾਮਿਲ ਹੋ ਗਏ ਹਨ, ਇਸ ਕਾਰਨ ਹੀ ਕਿਸਾਨ ਜੱਥੇਬੰਦੀਆਂ ਨੇ ਫਿਲਹਾਲ ਅੰਦੋਲਨ ਵਾਪਿਸ ਲੈਣ ਦਾ ਫੈਸਲਾ ਕੀਤਾ ਹੈ। 6 ਜੂਨ ਤੋਂ ਬਾਅਦ ਇਹ ਅੰਦੋਲਨ ਖਤਮ ਕਰ ਦਿਤਾ ਜਾਵੇਗਾ। ਦੇਸ਼ ਦੇ ਦੂਸਰੇ ਭਾਗਾਂ ਵਿੱਚ ਇਹ ਅੰਦੋਲਨ 10 ਜੂਨ ਤੱਕ ਜਾਰੀ ਰਹੇਗਾ। ਕਿਸਾਨਾਂ ਦਾ ਇਹ ਪ੍ਰਦਰਸ਼ਨ ਲਗਾਤਾਰ ਪਿਛਲੇ 4 ਦਿਨ ਤੋਂ ਜਾਰੀ ਹੈ। ਕਿਸਾਨਾਂ ਦੇ ਇਸ ਸੰਘਰਸ਼ ਦੌਰਾਨ ਸ਼ਹਿਰਾਂ ਵਿਚ ਪਹੁੰਚੀ ਸਬਜ਼ੀਆਂ ਅਤੇ ਦੁਧ ਦੀ ਸਪਲਾਈ ਨੂੰ ਵੀ ਬੰਦ ਕੀਤਾ ਗਿਆ।ਜਿਸ ਨਾਲ ਬਹੁਤ ਲੋਕ ਪ੍ਰਭਾਵਿਤ ਹੋਏ ਹਨ।ਇਸ ਪ੍ਰਦਰਸ਼ਨ ਦੌਰਾਨ ਕਈ ਵਾਰ ਗਰੀਬ ਕਿਸਾਨਾਂ ਅਤੇ ਡੇਅਰੀ ਫਾਰਮ ਵਾਲਿਆਂ ਦਾ ਭਾਰੀ ਨੁਕਸਾਨ ਵੀ ਕੀਤਾ ਗਿਆ। ਕਿਸਾਨਾਂ ਦਾ ਕਹਿਣਾ ਹੈ ਕਿ ਸਿਰਫ ਪੰਜਾਬ ਵਿਚ ਹੀ ਇਹ ਅੰਦੋਲਨ ਬੰਦ ਕੀਤਾ ਜਾ ਰਿਹਾ ਹੈ।

Comments are closed.

COMING SOON .....


Scroll To Top
11