Sunday , 26 May 2019
Breaking News
You are here: Home » BUSINESS NEWS » ਪੰਜਾਬ ’ਚ ਬਾਈਓ ਗੈਸ ਸੀਐਨਜੀ ਤੇ ਬਾਈਓ ਇਥਨੋਲ ਪਲਾਂਟ ਲੱਗਣਗੇ

ਪੰਜਾਬ ’ਚ ਬਾਈਓ ਗੈਸ ਸੀਐਨਜੀ ਤੇ ਬਾਈਓ ਇਥਨੋਲ ਪਲਾਂਟ ਲੱਗਣਗੇ

ਪਰਾਲੀ ਦੇ ਪ੍ਰਦੂਸ਼ਣ ਤੋਂ ਅਜ਼ਾਦੀ ਲਈ ਚਾਰ ਕੰਪਨੀਆਂ ਦੇ ਨਾਲ ਸਮਝੌਤਾ ਸਹੀਬਧ : ਸ. ਕਾਂਗੜ

ਚੰਡੀਗੜ, 11 ਜੂਨ- ਪੰਜਾਬ ਨੂੰ ਝੋਨੇ ਦੀ ਪਰਾਲੀ ਦੇ ਪ੍ਰਦੂਸ਼ਣ ਤੋ ਆਜ਼ਾਦ ਕਰਨ ਲਈ ਸਰਕਾਰ ਦੀ ਕੋਸ਼ਿਸ਼ ਲਗਾਤਾਰ ਜਾਰੀ ਹੈ । ਇਸਦੇ ਲਈ ਪੰਜਾਬ ਏਨਰਜੀ ਡਿਵੈਲਪਮੇਂਟ ਏਜੰਸੀ ( ਪੇਡਾ ) ਗੰਭੀਰ ਹੈ ਅਤੇ ਇਸ ਦਿਸ਼ਾ ਵਿਚ ਲਗਾਤਾਰ ਕੰਮ ਕਰ ਰਹੀ ਹੈ । ਇਹ ਜਾਣਕਾਰੀ ਦਿੰਦੇ ਹੋਏ ਬਿਜਲੀ ਅਤੇ ਨਵੀਆਉਣਯੋਗ ਊਰਜਾ ਮੰਤਰੀ ਸ਼੍ਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਮੌਜੂਦਾ ਸਮੇ ਵਿਚ ਪੰਜਾਬ ਵਿਚ ਸਲਾਨਾ 20 ਮਿਲਿਅਨ ਟਨ ਝੋਨੇ ਦੀ ਪਰਾਲੀ ਦਾ ਉਤਪਾਦਨ ਹੁੰਦਾ ਹੈ । ਇਸਦਾ ਲਗਭਗ 20 ਤੋਂ 25 ਫ਼ੀਸਦੀ ਵਰਤੋ ਕੀਤਾ ਜਾ ਰਿਹਾ ਹੈ ਅਤੇ ਬਾਕੀ ਖੇਤਾਂ ਵਿਚ ਸੜ ਜਾਂਦਾ ਹੈ । ਜਦਕਿ ਜਿਹੜੀ ਝੋਨੇ ਦੀ ਪਰਾਲੀ ਖੇਤਾਂ ਵਿਚ ਸੜ ਰਹੀ ਹੈ ਉਸਤੋਂ 5-6 ਮਿਲੀਅਨ ਟਨ ਬਾਈਓ ਗੈਸ/ ਬਾਈਓ ਸੀਐਨਜੀ/ ਬਾਈਓ ਇਥਨੋਲ ਦਾ ਉਤਪਾਦਨ ਹੋ ਸਕਦਾ ਹੈ ।
ਉਨ•ਾਂ ਕਿਹਾ ਕਿ ਪ੍ਰਦੇਸ਼ ਵਿਚ ਪਹਿਲਾਂ ਹੀ ਸਤ ਬਾਈਓ ਮਾਸ ਪਾਵਰ ਪਲਾਂਟ ਚਲ ਰਹੇ ਹਨ ਪਰੰਤੂ ਹੁਣ ਝੋਨੇ ਦੀ ਪਰਾਲੀ ਤੋ ਸੀਐਨਜੀ /ਬਾਈਓ ਇਥਨੋਲ ਦੀ ਦਿਸ਼ਾ ਵਿਚ ਕਦਮ ਵਧਾਇਆ ਗਿਆ ਹੈ । ਰਾਜ ਨੇ ਚਾਰ ਵਡੀ ਕੰਪਨੀਆਂ ਨਾਲ ਸਮਝੌਤਾ ਕਰਕੇ ਪਲਾਂਟ ਲਗਾਉਣ ਵਲ ਕਾਰਜ ਸ਼ੁਰੂ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਇਸ ਪ੍ਰੋਜੈਕਟਾਂ ਦੇ ਲਗਣ ਨਾਲ ਜਿਥੇ ਝੋਨੇ ਦੀ ਪਰਾਲੀ ਤੋਂ ਹੋ ਰਹੇ ਪ੍ਰਦੂਸ਼ਣ ਵਿਚ ਕਮੀ ਆਵੇਗੀ ਊੱਥੇ ਹੀ ਕਿਸਾਨਾਂ ਨੂੰ ਇਸਦਾ ਮੁਨਾਫ਼ਾ ਵੀ ਹੋਵੇਗਾ। ਜਿਹੜੀ ਝੋਨੇ ਦੀ ਪਰਾਲੀ ਕਿਸਾਨ ਦੇ ਕੰਮ ਦੀ ਨਹੀਂ ਸੀ ਉਸਦੀ ਏਵਜ ਵਿਚ ਕਿਸਾਨ ਨੂੰ ਪੈਸਾ ਮਿਲੇਗਾ। ਉਥੇ ਹੀ ਜਿਥੇ ਇਹ ਪ੍ਰੋਜੇਕਟ ਲਗਣਗੇ ਉਥੇ ਦੇ ਸਥਾਨਕ ਲੋਕਾਂ ਨੂੰ ਵੀ ਰੋਜਗਾਰ ਮਿਲੇਗਾ ।
ਸ਼੍ਰੀ ਕਾਂਗੜ ਨੇ ਕਿਹਾ ਕਿ ਇਸ ਪ੍ਰੋਜੇਕਟ ਲਈ ਪ੍ਰਦੇਸ਼ ਵਿਚ ਦੇਸ਼ ਦੀ ਵਡੀ-ਵਡੀ ਕੰਪਨੀਆਂ ਨਿਵੇਸ਼ ਕਰ ਰਹੀਆਂ ਹਨ ਅਤੇ ਅਸੀਂ ਇਹਨਾਂ ਕੰਪਨੀਆਂ ਨਾਲ ਸਮਝੌਤਾ ਵੀ ਕਰ ਲਿਆ ਹੈ ।ਜਿਸ ਦੇ ਅਧੀਨ ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿ., ਇੰਡੀਅਨ ਆਇਲ ਕਾਰਪੋਰੇਸ਼ਨ, ਵਰਬਿਯੋ ਇੰਡੀਆ ਪ੍ਰਾਈਵੇਟ ਲਿ., ਰਿਕਾ ਬਾਓ ਯੂਲ ਡਿਵੇਲਪਮੈਂਟ ਲਿ. ਦੇ ਨਾਲ ਸਮਝੌਤੇ ਸਹੀਬਧ ਕੀਤੇ ਹਨ। ਇਹ ਕੰਪਨੀਆਂ ਝੋਨੇ ਦੀ ਪਰਾਲੀ ਨਾਲ ਬਾਈਓਗੈਸ/ਬਾਈਓ ਸੀ.ਐਨ.ਜੀ. ਤੇ ਬਾਈਓ ਇਥੇਨੋਲ ਦਾ ਉਤਪਾਦਨ ਕਰਨਗੀਆਂ।ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿ. ਪਰਾਲੀ ਨਾਲ ਬਾਈਓ ਇਥੇਨੋਲ ਬਣਾਏਗੀ ਜੋ ਕਿ ਪੈਟਰੋਲ ਅਤੇ ਡੀਜ਼ਲ ਦੇ ਮਿਸ਼ਰਣ ਵਿਚ ਕੰਮ ਆਉਂਦਾ ਹੈ।ਐਚ.ਪੀ.ਸੀ.ਐਲ ਇਹ ਪਲਾਂਟ ਜਿਲ•ਾ ਬਠਿੰਡਾ ਦੇ ਤਲਵੰਡੀ ਸਾਬੋ ਤਹਿਸੀਲ ਦੇ ਪਿੰਡ ਨਸੀਬਪੁਰਾ ਵਿਚ ਲਗਾਏਗੀ। ਜਿਸ ਸਬੰਧੀ ਕਾਗਜੀ ਕਾਰਵਾਈ ਪੂਰੀ ਹੋ ਚੁਕੀ ਹੈ ਅਤੇ ਇਸ ਨੂੰ ਲਗਾਉਣ ਦੀ ਦਿਸ਼ਾ ਵਿਚ ਕੰਮ ਚਲ ਰਿਹਾ ਹੈ। ਕੰਪਨੀ ਇਸ ਪ੍ਰਾਜੈਕਟ ਉਤੇ ਲਗਭਗ 1000 ਕਰੋੜ ਰੁਪਏ ਨਿਵੇਸ਼ ਕਰ ਰਹੀ ਹੈ। ਪਲਾਂਟ ਲਗਾਉਣ ਤੋਂ ਬਾਅਦ ਇਥੇ ਪ੍ਰਤੀ ਦਿਨ ਕਰੀਬ 500 ਟਨ ਝੋਨੇ ਦੀ ਪਰਾਲੀ ਦੀ ਵਰਤੋਂ ਹੋਵੇਗੀ ਅਤੇ ਰੋਜਾਨਾ ਇਸ ਪਰਾਲੀ ਨਾਲ 100 ਕਿਲੋ ਲੀਟਰ ਬਾਈਓ ਇਥੇਨਾਲ ਬਣੇਗਾ।ਜਰਮਨ ਸਥਿਤ ਕੰਪਨੀ ਵਰਗਿਯੋ ਇੰਡੀਆ ਪ੍ਰਾਈਵੇਟ ਲਿ. ਨੇ ਝੋਨੇ ਦੀ ਪਰਾਲੀ ਤੋਂ ਬਾਈਓ ਸੀ.ਐਨ.ਜੀ. ਬਣਾਉਣ ਲਈ ਸਮਝੌਤਾ ਸਹੀਬਧ ਕੀਤਾ ਹੈ। ਇਹ ਕੰਪਨੀ ਸੰਗਰੂਰ ਜਿਲ•ੇ ਦੀ ਲਹਿਰਾਗਾਗਾ ਤਹਿਸੀਲ ਦੇ ਪਿੰਡ ਭੂਟਲਕਲਾਂ ਵਿਚ ਆਪਣਾ ਪਲਾਂਟ ਲਗਾਵੇਗੀ। ਇਸ ਪ੍ਰਾਜੈਕਟ ਵਿਚ 100 ਫੀਸਦੀ ਐਫ.ਡੀ.ਆਈ. ਹੈ। ਇਸ ਦੀ ਕੁਲ ਲਾਗਤ ਲਗਭਗ 75 ਕਰੋੜ ਹੈ। ਇਸ ਪਲਾਂਟ ਵਿਚ ਰੋਜਾਨਾ 300 ਟਨ ਝੋਨੇ ਦੀ ਪਰਾਲੀ ਦੀ ਵਰਤੋਂ ਹੋਵੇਗੀ ਜੋ ਕਿ ਹਰ ਰੋਜ਼ 33.23 ਟਨ ਬਾਈਓ ਸੀ.ਐਨ.ਜੀ. ਦਾ ਉਤਪਾਦਨ ਕਰੇਗਾ। ਇਸ ਤੋਂ ਇਲਾਵਾ 350 ਟਨ ਆਰਗੈਨਿਕ ਖਾਦ ਵੀ ਹਰ ਰੋਜ਼ ਦੇ ਹਿਸਾਬ ਨਾਲ ਬਣ ਸਕੇਗੀ। ਇਸ ਪ੍ਰਾਜੈਕਟ ਲਈ ਕੰਪਨੀ ਨੇ 20 ਏਕੜ ਥਾਂ ਵੀ ਖਰੀਦ ਲਈ ਹੈ।ਇਸੇ ਤਰ•ਾਂ ਇੰਡਿਅਨ ਆਇਲ ਕਾਰਪੋਰੇਸ਼ਨ ਦਾ ਪੇਡਾ ਦੇ ਨਾਲ 15 ਜਨਵਰੀ 2018 ਨੂੰ ਸਮਝੌਤਾ ਸਹੀਬਧ ਹੋਇਆ ਸੀ । ਇੰਡਿਅਨ ਆਇਲ ਪੰਜਾਬ ਵਿਚ ਬਾਈਓ ਸੀਏਨਜੀ ਪਲਾਂਟ ਲਗਾਏਗੀ । ਪਹਿਲੀ ਸਟੇਜ ਵਿਚ ਕਾਰਪੋਰੇਸ਼ਨ ਪੰਜਾਬ ਵਿਚ ਲਗਭਗ 42 ਪਲਾਂਟ ਲਗਾਵੇਗੀ, ਜਿਸ ਵਿਚੋਂ ਤਿੰਨ ਸਥਾਨਾਂ ਉਤੇ ਇਨ•ਾਂ ਦੇ ਕੋਲ ਜਗ•ਾ ਹੈ ਜਿਥੇ ਇਹ ਪਲਾਂਟ ਪਹਿਲਾਂ ਲਗਣਗੇ । ਜਿਨ•ਾਂ ਵਿਚ ਸੰਗਰੁਰ, ਬਠਿੰਡਾ ਅਤੇ ਨਾਭਾ ਹੈ ।
ਉਥੇ ਹੀ ਰਿਕਾ ਬਾਈਓ ਯੂਲ ਡਿਵੇਲਪਮੇਂਟ ਲਿਮਿਟੇਡ ਨੇ 11 ਮਈ 2018 ਨੂੰ ਇਨਵੇਸਟ ਪੰਜਾਬ ਦੇ ਜਰਿਏ ਸਮਝੌਤਾ ਸਹੀਬਧ ਕੀਤਾ ਜੋ ਕਿ ਪੰਜਾਬ ਵਿਚ ਕਰੀਬ 700 ਕਰੋੜ ਰੁਪਏ ਦਾ ਨਿਵੇਸ਼ ਕਰ ਬਾਈਓ ਗੈਸ / ਬਾਈਓ ਸੀਏਨਜੀ ਪਲਾਂਟ ਲਗਾਵੇਗੀ। ।

Comments are closed.

COMING SOON .....


Scroll To Top
11