Thursday , 27 June 2019
Breaking News
You are here: Home » EDITORIALS » ਪੰਜਾਬ ’ਚ ਨਵੀਂ ਸਿਆਸੀ ਪਹਿਲ ਕਦਮੀਆਂ ਦੀ ਨਿਸ਼ਾਨਦੇਹੀ ਕਰਦੈ ਵੋਟਰਾਂ ਦਾ ਫਤਵਾ

ਪੰਜਾਬ ’ਚ ਨਵੀਂ ਸਿਆਸੀ ਪਹਿਲ ਕਦਮੀਆਂ ਦੀ ਨਿਸ਼ਾਨਦੇਹੀ ਕਰਦੈ ਵੋਟਰਾਂ ਦਾ ਫਤਵਾ

ਵਿਧਾਨ ਸਭਾ ਚੋਣਾਂ  2012 ਵੇਲੇ ਪੰਜਾਬ ਦੇ ਵੋਟਰਾਂ ਨੇ  ਜਿਸ ਤਰਾਂ ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਦੁਬਾਰਾ ਸੱਤਾ ਵਿਚ ਲਿਆ ਕੇ ਕਾਂਗਰਸ ਦੇ ਸੱਤਾ ਵਿਚ ਪਰਤਣ ਦਾ ਅਨੁਮਾਨ ਲਾ ਰਹੇ  ਸਿਆਸੀ ਪੰਡਤਾਂ  ਨੂੰ ਮਾਤ ਦੇ ਦਿੱਤੀ ਸੀ ਉਸੇ ਤਰਾਂ ਉਹਨਾਂ ਨੇ ਇਸ ਵਾਰ 2017 ਦੀਆਂ ਚੋਣਾਂ ਸਮੇ ਵੀ   ਪੰਜਾਬ  ਵਿਚ ਅਕਾਲੀ ਭਾਜਪਾ ਤੇ ਕਾਂਗਰਸ ਦਾ ਮਜਬੂਤ ਬਦਲ  ਬਨਣ ਦਾ ਦਾਅਵਾ ਕਰ ਰਹੇ ਸਿਆਸੀ ਮਾਹਿਰਾ ਨੂੰ ਹਰਾ ਦਿੱਤਾ ਹੈ।  ਵਿਧਾਨ ਸਭਾ ਚੋਣਾ ਦੇ ਨਤੀਜੇ ਆਉਣ ਤੋਂ ਪਹਿਲਾਂ ਅਕਾਲੀ ਭਾਜਪਾ ਗੱਠਜੋੜ ਦੀ ਹਾਰ ਤਾਂ ਨਿਸਚਿਤ ਵਿਖਾਈ ਦੇ ਰਹੀ ਸੀ ਪਰ  117 ਵਿਚੋ 100 ਸੀਟਾਂ ਜਿੱਤਣ ਦਾ ਦਾਆਵਾ  ਕਰ ਰਹੀ ਆਮ ਆਦਮੀ ਪਾਰਟੀ ਦੇ ਵਰਕਰ ਤੇ ਉਹਨਾਂ ਦੇ ਹਿਮਾਇਤੀਆਂ ਨੂੰ ਇਸ ਗੱਲ ਦਾ   ਅੰਦੇਸ਼ਾ ਨਹੀਂ ਸੀ ਕਿ ਉਹਨਾਂ ਦੀ ਪਾਰਟੀ ਸੀਟਾਂ  ਵੀਹ ਸੀਟਾਂ ਤੱਕ ਹੀ  ਸਿਮਟ ਕੇ ਰਹਿ ਜਾਵੇਗੀ ।    ਆਮ ਆਦਮੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਆਪਣੀ  ਜਿੱਤ ਹੋਣ ਦਾ ਅਨੁਮਾਨ ਲਾ ਕੇ   ਬਹੁਤ ਉਤਸ਼ਾਹਿਤ ਸੀ  ਪਰ ਪੰਜਾਬ ਦੇ ਵੋਟਰਾਂ ਨੇ  ਦੱਸ ਦਿੱਤਾ ਕਿ ਸਾਰਾ ਪੰਜਾਬ ਆਪਣੇ ਨਾਲ ਹੋਣ ਦੇ ਪੋਸਟਰ ਲਾਉਣ ਵਾਲੇ  ਕਿਸੇ ਬਾਹਰੀ  ਵਿਅਕਤੀ ਦੇ ਨਾਲ ਜਾਣ  ਦੇ ਮੂੜ ਵਿਚ  ਉਹ  ਅਜੇ ਨਹੀਂ ਹਨ  । ਭਾਵੇਂ ਵੱਡੀ ਜਿੱਤ ਦੇ ਬਾਵਜੂਦ ਕਾਂਗਰਸ਼ ਦੇ  ਬੀਬੀ ਰਜਿੰਦਰ ਕੌਰ ਭੱਠਲ, ਸੁਨੀਲ ਕੁਮਾਰ ਜਾਖੜ ਤੇ ਮਹਿੰਦਰ ਸਿੰਘ ਕੇ. ਪੀ, ਵਰਗੇ  ਪੁਰਾਣੇ ਦਰਖਤ ਡਿੱਗੇ ਹਨ    ਪਰ  ਭਾਰੀ ਬਹੁਮੱਤ ਨਾਲ ਸੱਤਾ  ਵਿਚ  ਪਰਤਣ ਨਾਲ ਉਸਦੇ ਇਸ ਨੁਕਸਾਨ ਦੀ ਪੂਰਤੀ ਅਸਾਨੀ ਨਾਲ ਹੋ ਜਾਵੇਗੀ ।  
ਅਕਾਲੀ ਦਲ ਕੋਲ ਕੇਂਦਰ ਸਰਕਾਰ ਦੀ ਮੱਦਦ ਨਾਲ ਪੰਜਾਬ ਵਿਚ ਲਿਆਂਦੇ  ਵਿਕਾਸ ਪ੍ਰੋਜੈਕਟਾਂ  ਤੇ ਆਟਾ ਦਾਲ ਵਰਗੀਆ ਸਕੀਮਾਂ  ਦੇ ਪ੍ਰਚਾਰ ਤੋ ਬਿਨਾਂ ਚੋਣਾ ਵਿਚ ਉਤਰਣ ਲਈ ਕੋਈ ਵਿਸ਼ੇਸ਼ ਮੁੱਦਾ ਨਹੀਂ ਸੀ ਪਰ ਉਸਦੀ ਵਿਰੋੱਧੀ ਪਾਰਟੀਆਂ ਕਾਂਗਰਸ ਤੇ ਆਮ ਆਦਮੀ ਪਾਰਟੀ ਕੋਲ ਉਸ ਨੂੰ ਭੰਡਣ ਲਈ ਬਹੁਤ ਸਾਰੇ ਮੁੱਦੇ ਸਨ ।ਪੰਜਾਬ ਵਿਚ ਵੱਧ ਰਹੇ ਨਸ਼ਿਆ ਦੇ ਰੁਝਾਣ, ਰੇਤਾ ਬਜਰੀ ਦੀ ਬਲੈਕ, ਆਰਬਿਟ ਬੱਸਾ ਦੀ ਇਜਾਰੇਦਾਰੀ , ਸਿਵਲ ਤੇ ਪੁਲਿਸ ਪ੍ਰਸ਼ਾਸ਼ਂਨ ਵਿੱਚ ਸੱਤਾਧਾਰੀਲੋਕਾਂ ਵੱਲੋ ਕੀਤੀ ਜਾ ਰਹੀ ਲੋੜੋ ਵੱਧ ਦਖਲਅੰਦਾਜ਼ੀ , ਸ਼੍ਰੀ ਗੁਰ ਗ੍ਰੰਥ ਸਾਹਿਬ ਦੀ ਬੇ ਅਦਬੀ ਦੀਆ ਘਟਨਾਵਾਂ ਦੇ ਦੋਸ਼ੀਆ ਨੂੰ ਨਾ ਫੜ ਸਕਣ ਦਾ ਰੋਸ  ਤੇ  ਪ੍ਰਸ਼ਾਸ਼ਨਿਕ ਖੇਤਰ ਦਾ ਭ੍ਰਿਸ਼ਟਾਚਾਰ ਅਜਿਹੇ ਮੁੱਦੇ ਸਨ ਜਿਹੜੇ ਪੰਜਾਬ ਦੇ ਵੋਟਰਾ ਨੂੰ ਭਾਵੁਕ  ਕਰ ਕੇ  ਉਹਨਾਂ ਨੂੰ ਸੱਤਾ ਤਬਦੀਲੀ ਲਈ ਪ੍ਰੇਰਿਤ ਕਰਨ  ਵਿੱਚ ਪੂਰੇ ਸਮਰੱਥ ਸਨ।   ਲੱਗਾਤਾਰ ਇੱਕ ਦਹਾਕੇ ਦੇ ਰਾਜ  ਪ੍ਰਬੰਧ ਤੋਂ ਲੋਕਾਂ ਦਾ ਅੱਕਣਾ ਵੀ ਸੁਭਾਵਿਕ ਸੀ । ਭਾਵੇਂ ਪੰਜਾਬ ਵਿਚ ਆਮ ਆਦਮੀ ਨੂੰ ਪੈਰ ਪਸਾਰਣ ਦਾ ਮੌਕਾ ਅਕਾਲੀ ਭਾਜਪਾ ਗੱਠਜੋੜ ਦੇ ਵਿਰੋੱਧ ਵਿੱਚ ਭੁਗਤਦੇ ਇਹਨਾਂ ਮੁੱਦਿਆ ਨੇ ਹੀ ਦਿੱਤਾ ਪਰ ਉਹ ਇਹਨਾਂ ਦਾ ਕਾਂਗਰਸ ਪਾਰਟੀ ਜਿਨਾਂ ਲਾਭ ਨਾ ਉੱਠਾ ਸਕੇ । ਪਾਰਟੀ ਸੁਪਰੀਮੋ ਅਰਵਿੰਦ ਕੇਜ਼ਰੀਵਾਲ  ਵੱਲੋਂ ਲੋਕ ਪਾਲ ਬਿਲ ਦੇ ਮੱਦੇ ਨੂੰ ਵਿਸਾਰਣਾ , ਉਸਦਾ ਆਪਣੇ ਸਾਥੀਆਂ ਪ੍ਰਤੀ ਤਾਨਾਸ਼ਾਹੀ ਰੱਵਈਆ ,ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਹਰਿੰਦਰ ਸਿੰਘ ਖਾਲਸਾ ਤੋਂ ਬਾਦ ਸੁੱਚਾ ਸਿੰਘ ਛੋਟੇ ਪੁਰ ਨਾਲ ਕੀਤੀ ਬਦਸਲੂਕੀ, ਦੂਸਰੀਆ ਪਾਰਟੀਆ ਦੇ ਭ੍ਰਿਸ਼ਟ ਸਿੱਧ ਹੋ ਚੁੱਕੇ ਨੇਤਾਵਾਂ ਨੂੰ ਧੜਾਧੜ ਆਪਣੀ ਪਾਰਟੀ ਵਿਚ ਸਾਮਿਲ ਕਰਨਾ, ਭਗਵੰਤ ਮਾਨ ਦਾ ਬੜਬੋਲਾਪਣ, ਉਸਦੀ ਸ਼ਰਾਬੀ ਹੋਣ ਦੀਆਂ ਵੀਡੀ? ਦਾ ਵਾਈਰਲ ਹੋਣਾਂ ਆਦਿ ਅਜਿਹੇ ਤੱਥ ਸਨ ਜਿਹਨਾਂ ਦੀ ਡੂੰਘਾਈ ਨਾਲ ਖੋਜ਼ ਤੋਂ ਬਾਦ ਪੰਜਾਬ ਦੇ ਵੋਟਰਾਂ ਨੇ ਕੇਜ਼ਰੀਵਾਲ ਦੀ ਬਜਾਇ  ਕੈਪਟਨ ਅੰਮਰਿੰਦਰ ਸਿੰਘ ਨਾਲ ਜਾਣ ਦਾ ਫੈਸਲਾ ਕੀਤਾ ।
ਪੰਜਾਬ ਦੇ ਵੋਟਰਾਂ ਨੇ ਬੜੀ ਨੀਝ ਨਾਲ ਇਸ ਗੱਲ ਨੂੰ ਵਿਚਾਰਿਆ ਲੱਗਦਾ ਹੈ ਕਿ ਕੇਜ਼ਰੀਵਾਲ ਦੇ ਮੁਕਾਬਲੇ ਕੈਪਟਨ ਅੰਮਰਿੰਦਰ ਸਿੰਘ ਦਾ ਸਟੈੰਡ ਬਹੁਤ ਬਹੁਤ ਮਜਬੂਤ ਹੈ ।  ਉਹਨਾਂ ਇਸ ਗੱਲ ਨੂੰ ਆਪਣੇ ਦਿਮਾਗ ਵਿਚ ਰੱਖਿਆ ਕਿ ਕੇਜ਼ਰੀਵਾਲ  ਲੋਕ ਪਾਲ ਬਿਲ ਤੇ  ਵੀ.ਆਈ, ਪੀ, ਕਲਚਰ ਖਤਮ ਕਰਨ  ਸਮੇਤ ਬਹੁਤ ਸਾਰੇ ਆਪਣੇ ਹੀ ਐਲਾਣਾਂ ਤੋ ਯੂ ਟਰਨ ਲੈ ਚੁੱਕੇ ਹਨ ਪਰ   ਉਹਨਾਂ ਦੇ ਮੁਕਾਬਲੇ ਵਿਚ  ਕੈਪਟਨ ਅੰਮਰਿੰਦਰ ਸਿੰਘ ਨੇ ਜੋ ਕਿਹਾ ਹੈ, ਉਹ ਕੀਤਾ ਵੀ ਹੈ। ।  ਭਾਵੇ ਸ਼੍ਰੀ ਅਕਾਲ ਤਖਤ ਦੀ ਬੇ -ਅਦਬੀ ਦੇ ਮਾਮਲੇ ਤੇ ਅਸਤੀਫਾ ਦੇਣ ਦੇਣ ਦੀ ਗੱਲ ਹੋਵੇ   , ਪੰਜਾਬ ਦੇ ਪਾਣੀਆਂ ਨੂੰ ਬਚਾਉਣ ਲਈ ਆਪਣੀ ਹੀ ਪਾਰਟੀ ਦੀ ਸਰਕਾਰ ਦੇ ਪਿੱਛਲੇ ਫੈਸਲੇ ਨੂੰ ਉਲਟਾਉਣ ਦਾ ਮਾਮਲਾ ਹੋਵੇ, ਬਾਦਲ ਪਿਉ ਪੁੱਤਰਾ ਨੂੰ ਆਪਣੇ ਪਿਛਲੇ ਕਾਰਜ਼ਕਾਲ ਦੌਰਾਨ ਜੇਲ ਭੇਜਣ ਦਾ ਸਿਆਸੀ ਜੂਆ ਖੇਡਣ ਵਰਗਾ ਫੈਸਲਾ ਹੋਵੇ ਜਾਂ   ਸਰਕਾਰੀ ਨੌਕਰੀਆਂ ਨਿਰੋਲ ਮੈਰਿਟ ਦੇ ਅਧਾਰ ਤੇ ਦੇਣ ਦਾ ਮਾਮਲਾ ਹੋਵੇ ,ਉਹਨਾਂ ਆਪਣਾ ਹਰ ਫੈਸਲਾ ਦ੍ਰਿੜਤਾ ਨਾਲ ਕੀਤਾ ਤੇ  ਦ੍ਰਿੜਤਾ ਨਾਲ ਹੀ ਨੇਪਰੇ ਚਾੜ੍ਹਿਆ । ਭਾਵੇਂ ਉਹਨਾਂ ‘ਤੇ    ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨਾਲ ਦੋਸਤੀ ਤੇ  ਉਹਨਾਂ ਦੀ ਅਰਾਮਪ੍ਰਸਤੀ ਨੂੰ ਲੈ ਕੇ ਕਈ ਤਰਾਂ ਦੇ ਇਲਜ਼ਾਮ ਲੱਗਦੇ ਰਹੇ ਪਰ ਪੰਜਾਬ ਦੇ ਵੋਟਰਾਂ ਨੇ ਇਹਨਾਂ ਗੱਲਾਂ ਨੂੰ ਨਜ਼ਰ ਅੰਦਾਜ਼ ਕਰਕੇ ਇਕ ਵਾਰ ਫਿਰ ਉਹਨਾਂ ਤੇ ਹੀ ਆਪਣਾ ਵਿਸਵਾਸ਼  ਪ੍ਰਗਟਾਇਆ ਹੈ।ਅਕਾਲੀ ਦਲ ਤੇ ਭਾਜਪਾ ਗੱਠਜੋੜ ਇਹ ਅਨੁਮਾਨ ਲਾਉਣ ਵਿਚ ਰੁੱਝਿਆ  ਰਿਹਾ ਕਿ ਜਿਸ ਤਰਾਂ  2012 ਦੀਆਂ ਚੋਣਾਂ ਵੇਲੇ ਸੱਤਾ ਪੱਖ  ਵਿਰੁੱਧ ਪੈਦਾ ਹੋਏ  ਲੋਕਾਂ  ਰੋਹ ਕਾਰਨ  ਪ੍ਰਭਾਵਿਤ ਹੋਈਆਂ    ਵੋਟਾਂ  ਦੀ ਕਾਗਰਸ਼ ਤੇ ਪੀ, ਪੀ. ਪੀ, ਵਿਚ ਵੰਡ ਹੋ ਜਾਣ ‘ਤੇ ਉਹ ਦੁਬਾਰਾ ਸੱਤਾ ਹਾਸਿਲ ਕਰਨ ਵਿਚ ਕਾਮਯਾਬ ਹੋ ਗਿਆ ਸੀ, ਉਸੇ ਤਰਾਂ ਇਸ ਵਾਰ ਇਹ ਕਾਰਜ਼  ਪੀ. ਪੀ. ਪੀ. ਦੀ ਥਾਂ ਆਮ ਆਦਮੀ ਪਾਰਟੀ ਕਰ ਦੇਵੇਗੀ।  ਪਰ ਉਹਨਾਂ ਦਾ ਇਹ ਅਨੁਮਾਨ ਪੂਰੀ ਤਰਾਂ ਗਲਤ ਸਿੱਧ ਹੋਇਆ । ਆਮ ਆਦਮੀ ਪਾਰਟੀ  ਦੇ ਸਾਰੇ ਪ੍ਰਚਾਰ ਦਾ ਨਿਸ਼ਾਨਾਂ ਕਾਂਗਰਸ ਦੀ ਬਜ਼ਾਇ ਅਕਾਲੀ ਦਲ ਤੇ ਭਾਜਪਾ ਗੱਠਜੋੜ ਸੀ ਇਸ ਦਾ ਨਤੀਜਾ ਵੀ ਇਹ ਹੋਇਆ ਕਿ ਨਵੀਂ ਪਾਰਟੀ ਕਾਂਗਰਸ ਦੀ ਬਜ਼ਾਇ ਅਕਾਲੀ ਦਲ ਦੇ ਪੇਂਡੂ ਵੋਟ ਬੈਂਕ ਵਿਚ ਪਾੜ ਲਾਉਣ ਵਿਚ ਵਧੇਰੇ ਸ਼ਫਲ ਹੋਈ।  ਭਾਵੇਂ ਆਮ ਆਦਮੀ ਪਾਰਟੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਮੁਕਾਬਲੇ ਚਾਰ ਸੀਟਾਂ ਵੱਧ ਲਿਜਾਣ ਵਿਚ ਸਫਲ ਹੋ ਗਈ ਹੈ ਪਰ ਇਸਦਾ ਭਾਵ ਇਹ ਨਹੀਂ ਬਣਦਾ ਕਿ ਉਸ  ਹਮੇਸ਼ਾ ਲਈ  ਅਕਾਲੀ ਦਲ ਨੂੰ ਤੀਜੇ ਨੰਬਰ ਤੇ ਛੱਡ ਦਿੱਤਾ ਹੈ। ਇਸ ਪਾਰਟੀ ਰਾਹੀ ਇੰਨਕਲਾਬ ਲਿਆਉਣ ਲਈ ਕਾਹਲੇ ਪਏ ਇਸੇ ਸਮਰੱਥਕ ਆਪਣਾ ਸੁਫਨਾਂ  ਪੂਰਾ ਨਾ ਹੋਣ ਤੇ ਛੇਤੀ ਹੀ ਫਿਰ ਰਵਾਇਤੀ ਪਾਰਟੀਆ ਵੱਲ ਮੁੜ ਜਾਣਗੇ । 
ਅਕਾਲੀ ਦਲ  ਵੱਲੋਂ ਪ੍ਰਾਪਤ ਵੋਟ ਪ੍ਰਤੀਸ਼ਤ ਅਜੇ ਵੀ ਆਮ ਆਦਮੀ ਪਾਰਟੀ ਤੋਂ ਵੱਧ ਹੈ ਤੇ ਇਸ ਦੀਆਂ  ਜੜ੍ਹਾਂ ਵੀ ਨਵੀ  ਪਾਰਟੀ ਨਾਲੋਂ    ਮਜਬੂਤ ਹਨ ।  ਮੇਰਾ ਅਨੁਮਾਨ ਹੈ ਕਿ  ਹੈ ਕਿ ਅਗਲੇ ਸਮੇ ਵਿੱਚ  ਕਾਂਗਰਸ ਸਰਕਾਰ ਦੀ ਸੱਤਾ ਵਿਰੁੱਧ ਜੋ ਲੋਕ ਗੁੱਸਾ ਪੈਦਾ ਹੋਵੇਗਾ ਉਸਦਾ ਲਾਭ ਆਮ ਆਦਮੀ ਪਾਰਟੀ ਨਾਲੋਂ ਅਕਾਲੀ ਦਲ ਵਧੇਰੇ ਉਠਾਵੇਗਾ ਤੇ 2019 ਦੀਆਂ  ਲੋਕ ਸਭਾ ਚੋਣਾਂ ਵਿਚ ਇਕ ਵਾਰ ਫਿਰ ਕਾਂਗਰਸ ਤੇ ਅਕਾਲੀ ਭਾਜਪਾ  ਵਰਗੀਆ ਰਵਾਇਤੀ  ਪਾਰਟੀਆ ਵਿਚਕਾਰ ਹੀ ਸਿੱਧੀ  ਟੱਕਰ ਹੋਵੇਗੀ।
ਅਕਾਲੀ ਦਲ ਤੇ ਭਾਜਪਾ ਗੱਠਜੋੜ ਨੂੰ ਮਿਲੀ ਕਰਾਰੀ ਹਾਰ ਦਾ ਅਸਰ ਇਸ ਗੱਠਜੋੜ ਵਿਚ ਸ਼ਾਮਿਲ ਦੋਹੇ ਪਾਰਟੀਆ ਦੇ ਸਬੰਧਾਂ ਤੇ ਵੀ ਪੈ ਸਕਦਾ ਹੈ। ਉਤਰ ਪ੍ਰਦੇਸ਼ ਵਿਚ ਮਿਲੀ ਜਬਰਦਰਸਤ ਜਿੱਤ  ਭਾਜਪਾ ਆਗੂਆ ਨੂੰ ਇਹ ਸੋਚਣ ਲਈ ਮਜਬੂਰ ਕਰ ਸਕਦੀ ਹੈ ਕਿ ਮੋਦੀ ਦੇ ਜਾਦੂ ਕਾਇਮ  ਰਹਿਣ ਤੇ ਵੀ ਜੇ ਉਹ ਪੰਜਾਬ ਵਿਚ  ਹਾਰੇ ਹਨ ਤਾਂ ਉਸਦਾ ਕਾਰਨ ਅਕਾਲੀ ਦਲ ਦੀਆਂ ਨੀਤੀਆ ਹਨ। ਨੇੜਲੇ ਭਵਿੱਖ ਵਿਚ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ , ਇਹਨਾਂ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ  ਅਕਾਲੀ ਦਲ ਤੋਂ ਵੱਖ ਹੋ ਕੇ ਚੋਣਾਂ ਲੜਣ ਦੀ ਇੱਛਾ ਵੀ ਜ਼ਾਹਿਰ ਕਰ ਸਕਦੀ ਹੈ । ਭਾਵੇ ਪ੍ਰਕਾਸ਼ ਸਿੰਘ ਬਾਦਲ ਨਾਲ ਪ੍ਰਧਾਨ ਮਤਰੀ ਮੋਦੀ ਦੇ ਚੰਗੇ ਸਬੰਧਾਂ ਦੇ ਚਲਦਿਆ ਇਹ ਇਜ਼ਾਜਤ ਮਿਲਣ ਦੀ ਸੰਭਾਵਨਾਂ ਘੱਟ ਹੈ ਪਰ  ਵੱਡੀ ਹਾਰ ਤੋਂ ਬਾਦ ਅਜਿਹੇ ਮੱਤਭੇਦ ਉਭਰਣੇ ਬਹੁਤ ਸੁਭਾਵਿਕ ਹੁੰਦੇ  ਹਨ। ਇਹਨਾਂ ਚੋਣਾਂ ਵਿਚ ਮਿਲੀ ਹਾਰ ਤੋਂ ਬਾਦ ਅਕਾਲੀ ਦਲ ਦੇ ਸੰਗਠਨਾਤਮਕ ਢਾਂਚੇ ਵਿਚ ਤਾਂ ਕੋਈ ਵੱਡੀ ਤਬਦੀਲੀ ਹੋਣ ਦੀ ਸੰਭਾਵਨਾ ਨਹੀਂ ਹੈ ਪਰ ਭਾਜਪਾ ਦੇ ਪੰਜਾਬ ਇਕਾਈ ਦੇ ਪ੍ਰਧਾਨ  ਸ਼੍ਰੀ ਵਿਜੈ ਸ਼ਾਪਲਾਂ ਦੀ ਛੁੱਟੀ ਹੋਣਾ ਯਕੀਨੀ ਜਾਪ ਰਿਹਾ ਹੈ।
ਨਿਰੰਜਣ ਬੋਹਾ
ਕੱਕੜ ਕਾਟੇਜ਼, ਮਾਡਲ ਟਾਊਨ
ਬੋਹਾ (ਮਾਨਸਾ)
ਸੰਪਰਕ : 89682-82700

Comments are closed.

COMING SOON .....


Scroll To Top
11