Monday , 17 June 2019
Breaking News
You are here: Home » PUNJAB NEWS » ਪੰਜਾਬ ’ਚ ਠੰਡ ਦੇ ਬਾਵਜੂਦ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਦਾ ਭੁਗਤਾਨ ਉਤਸ਼ਾਹ ਨਾਲ

ਪੰਜਾਬ ’ਚ ਠੰਡ ਦੇ ਬਾਵਜੂਦ ਪੰਚਾਇਤੀ ਚੋਣਾਂ ਦੌਰਾਨ ਵੋਟਾਂ ਦਾ ਭੁਗਤਾਨ ਉਤਸ਼ਾਹ ਨਾਲ

ਕੁਝ ਥਾਵਾਂ ’ਤੇ ਝੜਪਾਂ, 1 ਮੌਤ ਅਤੇ ਬੂਥਾਂ ’ਤੇ ਕਬਜ਼ੇ

ਚੰਡੀਗੜ੍ਹ, 30 ਦਸੰਬਰ- ਪੰਜਾਬ ਵਿਚ ਪੰਚਾਇਤੀ ਚੋਣਾਂ ਦੌਰਾਨ ਕੜਾਕੇ ਦੀ ਠੰਢ ਹੋਣ ਦੇ ਬਾਵਜੂਦ ਵੋਟਾਂ ਦਾ ਭੁਗਤਾਨ ਉਤਸ਼ਾਹ ਨਾਲ ਹੋਇਆ। ਕੁਝ ਥਾਈਂ ਹਿੰਸਕ ਘਟਨਾਵਾਂ ਹੋਈਆਂ ਤੇ ਬੂਥਾਂ ‘ਤੇ ਕਬਜ਼ੇ ਦੀਆਂ ਵੀ ਖਬਰਾਂ ਆਈਆਂ। ਮਿਲੀਆਂ ਰਿਪੋਰਟਾਂ ਮੁਤਾਬਕ ਛੋਟੀਆਂ-ਮੋਟੀਆਂ ਹਿੰਸਕ ਘਟਨਾਵਾਂ ਨੂੰ ਛਡ ਚੋਣਾਂ ਦਾ ਕੰਮ ਸ਼ਾਂਤਮਈ ਨੇਪਰੇ ਚੜ੍ਹਿਆ। ਵੋਟਾਂ ਦਾ ਕੰਮ ਮੁਕੰਮਲ ਹੋ ਗਿਆ ਹੈ ਤੇ ਦੇਰ ਰਾਤ ਤੱਕ ਜ਼ਿਆਦਾਤਰ ਨਤੀਜੇ ਸਾਹਮਣੇ ਆ ਗਏ।ਪੰਜਾਬ ਵਿਚ ਅਕਾਲੀ ਦਲ-ਬੀਜੇਪੀ ਦੀ 10 ਸਾਲ ਸਤਾ ਰਹਿਣ ਕਰਕੇ ਇਸ ਵਾਰ ਸਰਪੰਚੀ ਤੇ ਪੰਚੀ ਦੀਆਂ ਚੋਣਾਂ ਜਿਤਣ ਲਈ ਉਮੀਦਵਾਰਾਂ ਵਿਚਾਲੇ ਸਿਰ ਧੜ ਦੀ ਬਾਜ਼ੀ ਲਗੀ ਰਹੀ। ਚੋਣ ਪ੍ਰੋਗਰਾਮ ਅੁਨਸਾਰ ਵੋਟਾਂ ਸਵੇਰੇ ਅਠ ਵਜੇ ਪੈਣੀਆਂ ਸ਼ੁਰੂ ਹੋਈਆਂ ਤੇ ਸ਼ਾਮ ਚਾਰ ਵਜੇ ਤੋਂ ਬਾਅਦ ਵੀ ਵੋਟਾਂ ਪਾਉਣ ਦਾ ਕੰਮ ਚਲਦਾ ਰਿਹਾ। ਜ਼ਿਕਰਯੋਗ ਹੈ ਕਿ ਪੰਜਾਬ ਦੀਆਂ 13,276 ਪੰਚਾਇਤਾਂ ਵਿਚੋਂ 4363 ਪੰਚਾਇਤਾਂ ਦੇ ਸਰਪੰਚ ਤੇ 46754 ਪੰਚ ਸਰਬਸੰਮਤੀ ਨਾਲ ਚੁਣੇ ਗਏ ਹਨ। ਹਰੇਕ ਜ਼ਿਲ੍ਹੇ ਵਿਚ ਸਰਬਸੰਮਤੀ ਨਾਲ ਚੋਣਾਂ ਹੋਣ ਦੀਆਂ ਰਿਪੋਰਟਾਂ ਹਨ ਤੇ ਦੋ ਹਜ਼ਾਰ ਤੋਂ ਵਧ ਪੰਚਾਇਤਾਂ ਦੀਆਂ ਚੋਣਾਂ ਸਰਬਸੰਮਤੀ ਨਾਲ ਹੋਣ ਦੀਆਂ ਰਿਪੋਰਟਾਂ ਹਨ।
ਪੰਜਾਬ ਵਿੱਚ ਪੰਚਾਇਤ ਚੋਣਾਂ ਲਈ 1,27,87,395 ਵੋਟਰ ਹਨ ਜਿਨ੍ਹਾਂ ਵਿਚੋਂ 6688245 ਪੁਰਸ਼, 6066245 ਔਰਤਾਂ ਤੇ 97 ਕਿੰਨਰ ਹਨ। 12,276 ਪੰਚਾਇਤਾਂ ਵਿਚੋਂ 4363 ਸਰਪੰਚ ਬਿਨਾਂ ਮੁਕਾਬਲਾ ਚੁਣੇ ਜਾ ਚੁਕੇ ਹਨ। ਸਰਪੰਚੀ ਦੀਆਂ 8913 ਸੀਟਾਂ ਲਈ 22801 ਤੇ ਪੰਚੀ ਲਈ 76960 ਉਮੀਦਵਾਰ ਚੋਣ ਮੈਦਾਨ ਵਿਚ ਹਨ। ਸੂਬੇ ਵਿਚ ਪੰਚਾਇਤ ਚੋਣਾਂ ਲਈ 17,268 ਪੋਲਿੰਗ ਬੂਥ ਬਣਾਏ ਗਏ ਹਨ।
ਫ਼ਿਰੋਜ਼ਪੁਰ: ਦੁਪਹਿਰ ਤੋਂ ਪਹਿਲਾਂ ਜ਼ਿਲ੍ਹੇ ਦੇ ਪਿੰਡ ਲਖਮੀਰ ਕੇ ਹਿਠਾੜ ਦੇ ਪੋਲਿੰਗ ਬੂਥ ਅੰਦਰ ਜ਼ਬਰਦਸਤ ਹੰਗਾਮਾ ਹੋਇਆ। ਝੜਪ ਦੌਰਾਨ ਜਿਥੇ ਕੁਝ ਬਦਮਾਸ਼ਾਂ ਨੇ ਬੈਲੇਟ ਬੌਕਸ ਨੂੰ ਹੀ ਅਗ ਲਾ ਦਿਤੀ, ਉਥੇ ਹੀ ਬਦਮਾਸ਼ਾਂ ਦਾ ਪਿਛਾ ਕਰ ਰਹੇ ਮਹਿੰਦਰ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ।
ਬਾਅਦ ਦੁਪਹਿਰ ਜ਼ਿਲ੍ਹੇ ਦੇ ਪਿੰਡ ਖੁੰਦਰ ਉਤਾੜ ‘ਚ ਪੋਲਿੰਗ ਦੌਰਾਨ ਗੋਲ਼ੀ ਚਲੀ। ਇਥੇ ਦੋ ਗਰੁਪਾਂ ਵਿਚ ਝੜਪ ਹੋਈ ਤੇ ਪੁਲਿਸ ਮੂਕ ਦਰਸ਼ਕ ਬਣੀ ਰਹੀ। ਘਟਨਾ ਵਿਚ ਕਿਸੇ ਵੀ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਕੋਠੀ ਰਾਏ ਸਾਹਿਬ ਵਾਲੀ ਵਿਚ ਵੀ ਪੋਲਿੰਗ ਦੌਰਾਨ ਗੋਲ਼ੀ ਚਲਣ ਦੀ ਘਟਨਾ ਸਾਹਮਣੇ ਆਈ। ਇਸ ਦੌਰਾਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਗੋਲ਼ੀ ਚਲਾਉਣ ਦਾ ਇਲਜ਼ਾਮ ਕਾਂਗਰਸੀ ਵਰਕਰਾਂ ‘ਤੇ ਲਗਾ ਹੈ।
ਫ਼ਰੀਦਕੋਟ: ਜ਼ਿਲ੍ਹੇ ਦੇ ਪਿੰਡ ਪਕਾ ਚਾਰ ਦੇ ਵਾਸੀਆਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਅਗੇ ਕੀਤਾ ਸੜਕ ਜਾਮ ਕਰ ਦਿਤੀ। ਪਿੰਡ ਵਾਸੀ ਕਾਂਗਰਸੀ ਸਰਪੰਚ ਉਮੀਦਵਾਰ ਵਲੋਂ ਦੂਜੇ ਕਾਂਗਰਸੀ ਉਮੀਦਵਾਰ ‘ਤੇ ਧਕੇ ਨਾਲ ਜਾਅਲੀ ਵੋਟਾਂ ਪੁਵਾਉਣ ਦੇ ਇਲਜ਼ਾਮਾਂ ਦਾ ਵਿਰੋਧ ਕਰ ਰਹੇ ਹਨ।
ਜ਼ਿਲ੍ਹੇ ਦੇ ਪਿੰਡ ਹਰੀਏ ਵਾਲਾ ਵਿਚ ਵੀ ਕੁਝ ਹਿੰਸਾ ਹੋਈ। ਇਥੇ ਕਾਂਗਰਸ ਵਲੋਂ ਸਮਰਥਿਤ ਉਮੀਦਵਾਰ ਰਮਨਦੀਪ ਸਿੰਘ ਦੀ ਕਾਰ ਦਾ ਸ਼ੀਸ਼ਾ ਤੋੜ ਦਿਤਾ ਗਿਆ, ਪਰ ਪੁਲਿਸ ਕਪਤਾਨ ਸੇਵਾ ਸਿੰਘ ਮਲ੍ਹੀ ਨੇ ਕਿਹਾ ਕਿ ਉਨ੍ਹਾਂ ਨੂੰ ਹਿੰਸਾ ਦੀ ਕੋਈ ਸ਼ਿਕਾਇਤ ਨਹੀਂ ਮਿਲੀ।
ਮੋਗਾ: ਜ਼ਿਲ੍ਹੇ ਦੇ ਪਿੰਡ ਬਹਿਰਾਮ ਵਿਚ ਦੋ ਗੁਟਾਂ ਦਰਮਿਆਨ ਝੜਪ ਹੋ ਗਈ, ਜਿਸ ਕਾਰਨ ਵੋਟਿੰਗ ਰੋਕ ਦਿਤੀ ਗਈ। ਤਕਰੀਬਨ ਦੋ ਘੰਟੇ ਵੋਟਿੰਗ ਬੰਦ ਰਹੀ। ਇਸ ਤੋਂ ਇਲਾਵਾ ਮੋਗਾ ਦੇ ਪਿੰਡ ਦੀਨਾ ਵਿਚ ਹਵਾਈ ਫਾਇਰ ਕੀਤੇ ਜਾਣ ਦੀ ਖ਼ਬਰ ਹੈ। ਕੁਝ ਸ਼ਰਾਰਤੀ ਅਨਸਰਾਂ ਨੇ ਤਿੰਨ-ਚਾਰ ਗੋਲ਼ੀਆਂ ਚਲਾਈਆਂ ਤੇ ਬੇਸਬਾਲ-ਡੰਡੇ ਨਾਲ ਬਦਮਾਸ਼ੀ ਵੀ ਕੀਤੀ।
ਗੁਰਦਾਸਪੁਰ: ਪਿੰਡ ਬਜ਼ੁਰਗਵਾਲ ਬੂਥ ਨੰਬਰ 129 ਵਿਚ ਕਰੀਬ 20-25 ਨਕਾਬਪੋਸ਼ ਨੌਜਵਾਨਾਂ ਕਬਜ਼ਾ ਕਰ ਲਿਆ। ਚੋਣ ਅਫ਼ਸਰ ਪ੍ਰਸ਼ੋਤਮ ਲਾਲ ਨੇ ਦਸਿਆ ਕਿ ਉਨ੍ਹਾਂ ਲੁਕ ਕੇ ਜਾਨ ਬਚਾਈ ਤੇ ਘਟਨਾ ਬਾਰੇ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਦੇ ਆਦੇਸ਼ ‘ਤੇ ਇਸ ਬੂਥ ਦੀ ਵੋਟਿੰਗ ਰਦ ਕਰ ਦਿਤੀ ਗਈ ਹੈ।
ਪਿੰਡ ਸ਼ਕਰੀ ਵਿਚ ਵੀ ਬੂਥ ਕੈਪਚਰਿੰਗ ਦੀ ਘਟਨਾ ਸਾਹਮਣੇ ਆਈ। ਚੋਣ ਅਮਲੇ ਦੇ ਮੁਖੀ ਮਾਲਵਿੰਦਰ ਸਿੰਘ ਨੇ ਦਸਿਆ ਕਿ ਕਾਫੀ ਗਿਣਤੀ ਵਿਚ ਆਏ ਨਕਾਬਪੋਸ਼ਾਂ ਨੇ ਬੂਥ ਦੇ ਲੋਹੇ ਦੇ ਗੇਟ ਨੂੰ ਤੇਜ਼ਧਾਰ ਹਥਿਆਰ ਨਾਲ ਤੋੜ ਦਿਤਾ ਤੇ ਅੰਦਰ ਆ ਕੇ ਬੈਲੇਟ ਪੇਪਰਾਂ ‘ਤੇ ਵੋਟਾਂ ਪਾਉਣੀਆਂ ਸ਼ੁਰੂ ਕਰ ਦਿਤੀਆਂ। ਇਥੇ ਸਾਬਕਾ ਅਕਾਲੀ ਮੰਤਰੀ ਸੁਚਾ ਸਿੰਘ ਲੰਗਾਹ ਨੇ ਲੋਕਾਂ ਨਾਲ ਰਲ਼ ਕੇ ਧਰਨਾ ਦਿਤਾ।
ਹਲਕਾ ਫ਼ਤਿਹਗੜ੍ਹ ਚੂੜੀਆਂ ਦੇ ਪਿੰਡ ਖਾਨਫਤਾ ਦੇ ਪੋਲਿੰਗ ਬੂਥ ਅੰਦਰ ਦੋ ਕਾਂਗਰਸੀ ਧੜੇ ਭਿੜ, ਜਿਸ ਦੌਰਾਨ ਚਾਰ ਜਣਿਆਂ ਦੀਆਂ ਪਗਾ ਵੀ ਲਥੀਆਂ ਤੇ ਦੋ ਜ਼ਖ਼ਮੀ ਹੋਏ।
ਜ਼ਿਲ੍ਹੇ ਦੇ ਪਿੰਡ ਨਡਾ ਵਾਲੀ ਵਿਚ ਕਾਂਗਰਸੀ ਵਰਕਰਾਂ ਵਲੋਂ ਕਾਮਰੇਡਾਂ ਦੇ ਉਮੀਦਵਾਰ ਨਾਲ ਕੁਟਮਾਰ ਕਰਨ ਦੀ ਖ਼ਬਰ ਆਈ। ਸੀਪੀਆਈ ਐਮ ਦੇ ਸੂਬਾ ਸਕਤਰ ਦੀ ਲਤ ਟੁਟ ਗਈ ਤੇ ਉਹ ਹਸਪਤਾਲ ਵਿਚ ਜ਼ੇਰੇ ਇਲਾਜ ਹੈ।

Comments are closed.

COMING SOON .....


Scroll To Top
11