Thursday , 27 June 2019
Breaking News
You are here: Home » PUNJAB NEWS » ਪੰਜਾਬ ’ਚ ਅਰਾਜਕਤਾ, ਗੈਂਗਸਟਰ ਅਤੇ ਨਸ਼ਾ ਅਕਾਲੀ ਦਲ ਦੀ ਦੇਣ : ਡਿੰਪਾ

ਪੰਜਾਬ ’ਚ ਅਰਾਜਕਤਾ, ਗੈਂਗਸਟਰ ਅਤੇ ਨਸ਼ਾ ਅਕਾਲੀ ਦਲ ਦੀ ਦੇਣ : ਡਿੰਪਾ

ਜੰਡਿਆਲਾ ਗੁਰੂ, 3 ਮਾਰਚ- ਅਜ ਜੰਡਿਆਲਾ ਗੁਰੂ ਨਜ਼ਦੀਕ ਸਟਾਰ ਪੈਲੇਸ ਵਿਚ ਜਸਬੀਰ ਸਿੰਘ ਡਿਮਪਾ ਲੋਕਸਭਾ ਖਡੂਰ ਸ਼ਾਹਿਬ ਵਿਚ ਸੰਭਾਵੀ ਉਮੀਦਵਾਰ ਦੇ ਹਕ ਵਿਚ ਕਾਂਗਰਸ ਪਾਰਟੀ ਨੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਮਲਹੋਤਰਾ ਦੀ ਅਗਵਾਈ ਵਿਚ ਵਿਸ਼ਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਾਂਗਰਸ ਵਰਕਰ ਅਤੇ ਲੋਕ ਸ਼ਾਮਿਲ ਹੋਏ।ਇਸ ਵਿਚ ਵਖ ਵਖ ਨੇਤਾਵਾਂ ਦਵਾਰਾ ਆਉਣ ਵਾਲੇ ਲੋਕਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਭਾਰੀ ਮਤਾ ਤੋਂ ਜਿਤਵਾਉਣ ਦੀ ਅਪੀਲ ਕੀਤੀ ਗਈ।ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਨੇ ਕਿਹਾ ਕਿ ਅਜ ਦੇ ਪ੍ਰੋਗਰਾਮ ਵਿਚ ਇਕਠ ਹੋਈ ਭੀੜ ਨੇ ਇਹ ਸਾਬਿਤ ਕਰ ਦਿਤਾ ਕਿ ਇਸ ਹਲਕੇ ਦੇ ਲੋਕ ਕਾਂਗਰਸ ਪਾਰਟੀ ਦੇ ਸੰਭਾਵੀ ਉਮੀਦਵਾਰ ਜਸਬੀਰ ਸਿੰਘ ਡਿਮਪਾ ਨੂੰ ਭਾਰੀ ਬਹੁਮਤ ਨਾਲ ਚੋਣਾਂ ਵਿਚ ਜੀਤਵਾਉਣਗੇ ।ਉਹਨਾਂ ਨੇ ਕਿਹਾ ਕਿ ਡਿਮਪਾ ਦੀ ਜਿਤ ਸਾਰੀਆਂ ਦੀ ਜਿਤ ਹੈ।ਇਸ ਤੋਂ ਇਲਾਵਾ ਡਿਮਪਾ ਨੇ ਸੰਬੋਧਿਤ ਕਰਦੇ ਹੋਏ ਕਿਹਾ ਕਿ ਅਜ ਪੰਜਾਬ ਵਿਚ ਜੋ ਗੈਂਗਸਟਰ ਅਤੇ ਨਸ਼ਾ ਚਲ ਰਿਹਾ ਹੈ ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੇਣ ਹੈ।ਅਜ ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਵਡੇ ਵਡੇ ਗੈਂਗਸਟਰ ਨੂੰ ਫੜ ਕੇ ਜੇਲ ਵਿਚ ਬੰਦ ਕਰ ਦਿਤਾ ਹੈ। ਅਤੇ ਨਸ਼ੇ ਨੂੰ ਖ਼ਤਮ ਕਰਨ ਲਈ ਪੂਰੀ ਤਾਕਤ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਹਰ ਇਕ ਵਰਗ ਦੇ ਮੋਢੇ ਨਾਲ ਮੋਢੇ ਜੋੜ ਕੇ ਆਮ ਲੋਕਾਂ ਦੇ ਵਿਕਾਸ ਦੇ ਕੰਮਾਂ ਵਿਚ ਜੁਟੇ ਹੋਏ ਹਨ।ਇਸ ਮੌਕੇ ਆਸ਼ੂ ਵਿਨਾਇਕ,ਜਗਬੀਰ ਸਿੰਘ ਲਾਲੀ,ਚਿਮਨ ਲਾਲ ਸੀਨੀਅਰ ਕਾਂਗਰਸ ਆਗੂ,ਕਮਲਜੀਤ ਸਿੰਘ,ਚਰਨਜੀਤ ਸਿੰਘ ਟੀਟੂ, ਸੁਰੇਸ਼ ਟਾਂਗਰੀ, ਨਿਰਮਲ ਸਿੰਘ ਨਿਮਾ, ਐਡਵੋਕੇਟ ਅਮਿਤ ਅਰੋੜਾ,ਰਾਕੇਸ਼ ਕੁਮਾਰ ਰਿਮਪੀ,ਸੁਖਵਿੰਦਰ ਸਿੰਘ ਨਵਾਂਕੋਟ,ਜਗਜੀਤ ਸਿੰਘ ਜੋਗੀ,ਚਾਚਾ ਦਰਸ਼ਨ ਸਿੰਘ,ਕਸ਼ਮੀਰ ਸਿੰਘ ਜਾਹਨਿਆ, ਬਿੰਦਰ ਸਿੰਘ,ਮਹਿਤਾਬ ਸਿੰਘ,ਮਿਲਾਪ,ਸਾਧੂ ਸਿੰਘ ਸ਼ਾਹ,ਜੋਗਾ ਸਿੰਘ,ਮਨਜੀਤ ਸਿੰਘ ਪਪੀ,ਦਿਲਬਾਗ ਸਿੰਘ,ਜਗਜੀਤ ਸਿੰਘ,ਦਿਲਬਾਗ ਸਿੰਘ ਵਡਾਲਾ,ਆਰਤੀ ਐਸੋਸੀਏਸ਼ਨ ਦੇ ਪ੍ਰਧਾਨ ਰੋਮੀ ਅਤੇ ਹਜ਼ਾਰਾਂ ਕਾਂਗਰਸ ਵਰਕਰ ਹਾਜ਼ਰ ਸਨ।

Comments are closed.

COMING SOON .....


Scroll To Top
11