Friday , 17 January 2020
Breaking News
You are here: Home » NATIONAL NEWS » ਪੰਜਾਬ ਕੈਡਰ ਦੇ ਸੀਨੀਅਰ ਆਈ.ਪੀ.ਐਸ. ਸਾਮੰਤ ਗੋਇਆ ਰਾਅ ਦੇ ਅਗਲੇ ਮੁਖੀ ਨਿਯੁਕਤ

ਪੰਜਾਬ ਕੈਡਰ ਦੇ ਸੀਨੀਅਰ ਆਈ.ਪੀ.ਐਸ. ਸਾਮੰਤ ਗੋਇਆ ਰਾਅ ਦੇ ਅਗਲੇ ਮੁਖੀ ਨਿਯੁਕਤ

ਅਰਵਿੰਦ ਕੁਮਾਰ ਹੋਣਗੇ ਆਈ.ਬੀ. ਦੇ ਨਵੇਂ ਪ੍ਰਮੁੱਖ

ਨਵੀਂ ਦਿੱਲੀ, 26 ਜੂਨ (ਪੰਜਾਬ ਟਾਇਮਜ਼ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਈ.ਪੀ.ਐਸ. ਅਧਿਕਾਰੀ ਸਾਮੰਤ ਗੋਇਲ ਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ (ਰਾਅ) ਅਤੇ ਅਰਵਿੰਦ ਕੁਮਾਰ ਨੂੰ ਇੰਟਲੀਜੈਂਸ ਬਿਊਰੋ (ਆਈ.ਬੀ.) ਦਾ ਅਗਲਾ ਪ੍ਰਮੁੱਖ ਨਿਯੁਕਤ ਕੀਤਾ ਗਿਆ ਹੈ। ਅਰਵਿੰਦ ਕੁਮਾਰ ਅਤੇ ਸਾਮੰਤ ਦੋਵੇਂ 1984 ਬੈਂਚ ਦੇ ਆਈ.ਪੀ.ਐਸ. ਅਫਸਰ ਹਨ। ਗੋਇਲ ਪੰਜਾਬ ਕੈਡਰ ਅਤੇ ਕੁਮਾਰ ਅਸਮ–ਮੇਘਾਲਿਆ ਕੈਡਰ ਤੋਂ ਹਨ। ਆਈ.ਬੀ. ਪ੍ਰਮੁੱਖ ਰਾਜੀਵ ਜੈਨ ਅਤੇ ਰਾਅ ਸਕੱਤਰ ਅਨਿਲ ਦੇ ਧਸਮਾਨਾ ਦਾ ਕਾਰਜਕਾਲ ਖ਼ਤਮ ਹੋਣ ਬਾਅਦ ਦੋਵੇਂ ਅਧਿਕਾਰੀ ਇਸ ਮਹੀਨੇ ਦੇ ਅੰਤ ਤੱਕ ਕਾਰਜਭਾਰ ਸੰਭਾਲਣਗੇ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਕੈਡਰ ਦੇ ਆਈ.ਪੀ.ਐਸ. ਅਧਿਕਾਰੀ ਸਾਮੰਤ ਗੋਇਲ ਨੇ ਹੀ ਫਰਵਰੀ 2019 ਦੀ ਬਾਲਾਕੋਟ ਏਅਰਸਟ੍ਰਾਈਕ ਅਤੇ 2016 ਦੀ ਸਰਜੀਕਲ ਸਟ੍ਰਾਇਕ ਦੀ ਪੂਰੀ ਪਲਾਨਿੰਗ ਕੀਤੀ ਸੀ।

Comments are closed.

COMING SOON .....


Scroll To Top
11