Monday , 27 January 2020
Breaking News
You are here: Home » PUNJAB NEWS » ਪੰਜਾਬ ਅੰਦਰ ਗੈਂਗਸਟਰ ਅਤੇ ਨਸ਼ਾ ਅਕਾਲੀ ਦਲ ਦੀ ਦੇਣ : ਬੀਬੀ ਰਜਿੰਦਰ ਕੌਰ ਭੱਠਲ

ਪੰਜਾਬ ਅੰਦਰ ਗੈਂਗਸਟਰ ਅਤੇ ਨਸ਼ਾ ਅਕਾਲੀ ਦਲ ਦੀ ਦੇਣ : ਬੀਬੀ ਰਜਿੰਦਰ ਕੌਰ ਭੱਠਲ

ਭਾਜਪਾ ਨੇ ਸੱਤਾ ਦੇ ਨਸ਼ੇ ਵਿੱਚ ਲੋਕਤੰਤਰ ਦੀਆਂ ਉਡਾਈਆਂ ਧੱਜੀਆਂ

ਲਹਿਰਾਗਾਗਾ, 28 ਨਵੰਬਰ- ਸੂਬੇ ਅੰਦਰ ਗੈਂਗਸਟਰ ਕਲਚਰ ਅਤੇ ਨਸ਼ਾ ਅਕਾਲੀ ਦਲ ਦੀ ਦੇਣ ਹੈ। ਜਿਸ ਦਾ ਖਮਿਆਜ਼ਾ ਅੱਜ ਵੀ ਪੰਜਾਬ ਭੁਗਤ ਰਿਹਾ ਹੈ, ਪਰ ਕਾਂਗਰਸ ਦੀ ਸਰਕਾਰ ਵੱਲੋਂ ਸੂਬੇ ਅੰਦਰੋਂ ਗੈਂਗਸਟਰ ਕਲਚਰ ਅਤੇ ਨਸ਼ੇ ਨੂੰ ਖਤਮ ਕਰਨ ਦੀਆਂ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ । ਇਸ ਗੱਲ ਦਾ ਪ੍ਰਗਟਾਵਾ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤਾ।ਬੀਬੀ ਭੱਠਲ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਦਲਿਤ ਵਿਰੋਧੀ ਰਿਹਾ ਹੈ ,ਅਕਾਲੀ ਦਲ ਦੀ ਸਰਕਾਰ ਸਮੇਂ ਦਲਿਤਾਂ ਉੱਪਰ ਜੋ ਅੱਤਿਆਚਾਰ ਹੋਏ ਹਨ,ਉਹ ਸਭ ਤੋਂ ਵੱਧ ਹਨ ,ਪਰ ਹੁਣ ਅਕਾਲੀ ਦਲ ਵਾਲੇ ਸੱਤਾ ਤੋਂ ਬਾਹਰ ਹੋ ਕੇ ਕਾਂਗਰਸ ਉੱਪਰ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਗਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕ ਰਹੇ ਹਨ, ਅਕਾਲੀ ਦਲ ਨੇ ਹਮੇਸ਼ਾ ਆਪਣੇ ਸਿਆਸੀ ਹਿੱਤਾਂ ਲਈ ਧਰਮ ਦੀ ਵਰਤੋਂ ਕੀਤੀ ਹੈ, ਜਿਸ ਨੂੰ ਪੰਜਾਬ ਦੀ ਜਨਤਾ ਚੰਗੀ ਤਰ੍ਹਾਂ ਜਾਣ ਚੁੱਕੀ ਹੈ ,ਬੀਬੀ ਭੱਠਲ ਨੇ ਲਹਿਰਾਗਾਗਾ ਵਿਖੇ ਸਥਿਤ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਬੰਦ ਹੋਣ ਲਈ ਵੀ ਅਕਾਲੀ ਸਰਕਾਰ ਨੂੰ ਦੋਸ਼ੀ ਠਹਿਰਾਉਂਦਿਆਂ ਕਿਹਾ ਜੇਕਰ ਸਮੇਂ ਸਿਰ ਅਕਾਲੀ ਸਰਕਾਰ ਵੱਲੋਂ ਉਕਤ ਸੰਸਥਾ ਨੂੰ ਲੋੜੀਦੀ ਗ੍ਰਾਂਟ ਦਿੱਤੀ ਗਈ ਹੁੰਦੀ ਤਾਂ ਅੱਜ ਕਾਲਜ ਬੁਲੰਦੀਆਂ ਤੇ ਹੁੰਦਾ ,ਪਰ ਅਕਾਲੀ ਸਰਕਾਰ ਨੇ ਉਕਤ ਸੰਸਥਾ ਨਾਲ ਵਿਤਕਰਾ ਕੀਤਾ ।ਉਨ੍ਹਾਂ ਸੂਬੇ ਦੇ ਜ਼ਿਲ੍ਹਾ ਪਟਿਆਲਾ ਅੰਦਰ ਕਾਂਗਰਸੀਆਂ ਵੱਲੋਂ ਅਫ਼ਸਰਸ਼ਾਹੀ ਤੇ ਰਾਜਨੀਤਿਕ ਵਿਅਕਤੀਆਂ ਉੱਪਰ ਭਾਰੂ ਹੋਣ ਦੇ ਲਾਏ ਜਾ ਰਹੇ ਦੋਸ਼ਾਂ ਸਬੰਧੀ ਬੀਬੀ ਭੱਠਲ ਨੇ ਕਿਹਾ ਕਿ ਉਕਤ ਮਾਮਲਾ ਬਹੁਤ ਗੰਭੀਰ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਕਤ ਮਸਲੇ ਦਾ ਹੱਲ ਕਰਕੇ ਅਫਸਰਸ਼ਾਹੀ ਨੂੰ ਪਾਰਟੀ ਵਰਕਰਾਂ ਤੇ ਆਗੂਆਂ ਦੀ ਗੱਲ ਮੰਨਣ ਲਈ ਸਖਤ ਅਦੇਸ਼ ਜਾਰੀ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਤੋਂ ਇਲਾਵਾ ਕਾਂਗਰਸ ਆਮ ਵਿਅਕਤੀ ਦੀ ਵੀ ਅਣਗਹਿਲੀ ਬਰਦਾਸ਼ਤ ਨਹੀਂ ਕਰੇਗੀ ।ਉਨ੍ਹਾਂ ਸੂਬੇ ਦੀ ਮਾੜੀ ਆਰਥਿਕ ਸਥਿਤੀ ਲਈ ਵੀ ਅਕਾਲੀ ਭਾਜਪਾ ਸਰਕਾਰ ਨੂੰ ਦੋਸ਼ੀ ਦੱਸਦਿਆਂ ਕਿਹਾ ਕਿ ਸੂਬੇ ਦਾ 31 ਹਜ਼ਾਰ ਕਰੋੜ ਰੁਪਏ ਅਕਾਲੀ ਭਾਜਪਾ ਸਰਕਾਰ ਨੇ ਲੋਨ ਖਾਤੇ ਵਿੱਚ ਪਾ ਦਿੱਤੇ। ਜਿਸਦੇ ਚੱਲਦੇ ਅੱਜ ਪੰਜਾਬ ਦੀ ਹਾਲਤ ਆਰਥਿਕ ਪੱਖੋਂ ਬਹੁਤ ਕਮਜ਼ੋਰ ਹੋ ਚੁੱਕੀ ਹੈ ।ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਹੱਥਾਂ ਵਿੱਚ ਦੇਸ਼ ਅਤੇ ਲੋਕਾਂ ਦੇ ਹਿੱਤ ਸੁਰੱਖਿਅਤ ਨਹੀਂ ਉਨ੍ਹਾਂ ਪਿਛਲੇ ਦਿਨੀਂ ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਦੀ ਘਟਨਾ ਕਰਮ ਤੇ ਭਾਜਪਾ ਵੱਲੋਂ ਅਪਣਾਏ ਗਏ ਰੁਖ਼ ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ ਕਿ ਭਾਜਪਾ ਸੱਤਾ ਦੇ ਨਸ਼ੇ ਵਿੱਚ ਲੋਕਤੰਤਰ ਦੀਆਂ ਧੱਜੀਆਂ ਉਡਾ ਰਹੀ ਹੈ ਪਰ ਦੇਸ਼ ਦੇ ਲੋਕ ਭਾਜਪਾ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਜਿਸ ਦੇ ਚੱਲਦੇ ਆਉਣ ਵਾਲੇ ਸਮੇਂ ਵਿੱਚੋਂ ਪੂਰੇ ਦੇਸ਼ ਵਿੱਚੋਂ ਭਾਜਪਾ ਦਾ ਸਫਾਇਆ ਹੋਣਾ ਤੈਅ ਹੈ ਬੀਬੀ ਭੱਠਲ ਨੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਆਉਣ ਵਾਲੇ ਕੁਝ ਹੀ ਸਮੇਂ ਵਿੱਚ ਜਿੱਥੇ ਸਾਰੇ ਵਾਅਦਿਆਂ ਨੂੰ ਅਮਲੀ ਰੂਪ ਦਿੱਤਾ ਜਾਵੇਗਾ। ਉਥੇ ਹੀ ਪ੍ਰਸ਼ਾਸਨ ਨੂੰ ਲੋਕਾਂ ਪ੍ਰਤੀ ਜਵਾਬਦੇਹ ਬਣਾਉਣ ਲਈ ਠੋਸ ਕਦਮ ਚੁੱਕੇ ਜਾਣਗੇ ਤਾ ਜੋ ਸੂਬੇ ਦੇ ਲੋਕਾਂ ਦਾ ਵਿਸ਼ਵਾਸ ਕਾਂਗਰਸ ਵਿੱਚ ਬਣਿਆ ਰਹੇ । ਇਸ ਮੋਕੇ ਉ ਐਂਸ ਡੀ ਰਵਿੰਦਰ ਸਿੰਘ ਟੁਰਨਾ, ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਸਿੱਧੂ, ਰਵਿੰਦਰ ਕੁਮਾਰ ਰਿੰਕੂ ਗੁਰਨੇ ਵਾਇਸ ਚੇਅਰਮੈਨ ਬਲਾਕ ਸੰਮਤੀ, ਰਾਜੇਸ਼ ਕੁਮਾਰ ਭੋਲਾ, ਗੁਰਲਾਲ ਸਿੰਘ ਜਿਲਾ ਚੇਅਰਮੈਨ ਐਸ ਸੀ ਸੈਲ , ਸਰਪੰਚ ਜਸਵਿੰਦਰ ਸਿੰਘ ਰਿੰਪੀ, ਚੜਤ ਸਿੰਘ ਭਾਠੂਆਂ ਸਰਪੰਚ , ਸਰਪੰਚ ਪੁਸ਼ਪਿੰਦਰ ਜੋਸ਼ੀ, ਸਾਹਿਬ ਸਿੰਘ ਲਹਿਲ ਕਲਾਂ ਅਤੇ ਗੁਰਤੇਜ ਕੋਟੜਾ ਆਦਿ ਕਾਂਗਰਸੀ ਆਗੂ ਮੋਜੂਦ ਸਨ।

Comments are closed.

COMING SOON .....


Scroll To Top
11