Wednesday , 19 December 2018
Breaking News
You are here: Home » PUNJAB NEWS » ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਉਪਰੇਸ਼ਨ ’ਚ 3 ਸ਼ੱਕੀ ਕਸ਼ਮੀਰੀ ਕਾਬੂ

ਪੰਜਾਬ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਸਾਂਝੇ ਉਪਰੇਸ਼ਨ ’ਚ 3 ਸ਼ੱਕੀ ਕਸ਼ਮੀਰੀ ਕਾਬੂ

ਜਲੰਧਰ ਦੇ ਇੱਕ ਵਿਦਿਅਕ ਅਦਾਰੇ ’ਚ ਛਾਪਾਮਾਰੀ ਦੌਰਾਨ ਹਥਿਆਰ ਵੀ ਮਿਲੇ

ਚੰਡੀਗੜ੍ਹ/ਜਲੰਧਰ 10 ਅਕਤੂਬਰ- ਇਕ ਸਾਂਝੇ ਅਪ੍ਰੇਸ਼ਨ ਦੌਰਾਨ ਪੰਜਾਬ ਪੁਲਿਸ ਅਤੇ ਜੰਮੂ ਅਤੇ ਕਸ਼ਮੀਰ ਪੁਲਿਸ ਦੇ ਸਪੈਸ਼ਲ ਆਪ੍ਰੇਸ਼ਨਜ਼ ਗਰੁੱਪ (ਐਸ.ਓ.ਜੀ) ਨੇ ਮਿਲ ਕੇ ਅੱਜ ਜ¦ਧਰ ਵਿਖੇ ਜੰਮੂ-ਕਸ਼ਮੀਰ ਦੇ ਅਤਵਾਦੀ ਸੰਗਠਨ ’ਅੰਸਾਰ ਗਜ਼ਵਤ-ਉਲ-ਹਿੰਦ’ (ਏ.ਜੀ.ਐਚ) ਨਾਲ ਸਬੰਧਤ ਤਿੰਨ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਜੈਸ਼-ਏ-ਮੁਹੰਮਦ (ਜੇ.ਈ.ਐਮ) ਨਾਲ ਵੀ ਸਬੰਧ ਹਨ ਤੇ ਉਨ੍ਹਾਂ ਤੋਂ ਦੋ ਹਥਿਆਰ ਵੀ ਬਰਾਮਦ ਕੀਤੇ ਹਨ। ਡੀ ਜੀ ਪੀ ਸੁਰੇਸ਼ ਅਰੋੜਾ ਨੇ ਇਥੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਜਲੰਧਰ ਦੇ ਸ਼ਾਹਪੁਰ ਵਿਚ ਸਥਿਤ ਸੀ.ਟੀ. ਇੰਸਟੀਚਿਊਟ ਆਫ ਇੰਜੀਨੀਅਰਿੰਗ ਮੈਨੇਜਮੈਂਟ ਅਤੇ ਤਕਨਾਲੋਜੀ ਦੇ ਹੋਸਟਲ ਤੋਂ ਇਨ੍ਹਾਂ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੱਜ ਸਵੇਰੇ ਸਾਂਝੀ ਟੀਮ ਵਲੋਂ ਇਸ ਸੰਸਥਾ ਦੇ ਇਕ ਹੋਸਟਲ ‘ਤੇ ਛਾਪਾ ਮਾਰਕੇ ਇਕ ਅਸਾਲਟ ਰਾਈਫਲ ਸਮੇਤ ਦੋ ਹਥਿਆਰ ਬੀ.ਟੇਕ (ਸਿਵਲ) ਦੂਜੇ ਸਮੈਸਟਰ ਦੇ ਵਿਦਿਆਰਥੀ ਜ਼ਾਹੀਦ ਗੁਲਜਾਰ ਪੁੱਤਰ ਗੁਲਜ਼ਾਰ ਅਹਮਦ ਰਾਦਰ ਵਾਸੀ ਰਾਜਪੋਰਾ, ਥਾਣਾ ਅਵਨਤੀਪੁਰਾ, ਸ਼੍ਰੀਨਗਰ (ਜੰਮੂ ਅਤੇ ਕਸ਼ਮੀਰ) ਦੇ ਕਮਰੇ ਵਿਚੋ ਬਾਰਮਦ ਕੀਤੇ ਗਏ। ਜ਼ਾਹਿਦ ਨੂੰ ਮੁਹੰਮਦ ਇੰਦਰੀਸ ਸ਼ਾਹ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਜੋ ਕਿ ਪੁੱਲਵਾਮਾ ਜੰਮੂ-ਕਸ਼ਮੀਰ ਤੋਂ ਅਤੇ ਯੂਸੁਫ ਰਫੀਕ ਭੱਟ, ਨੂਰਪੁਰਾ, ਪੁੱਲਵਾਮਾ ਜੰਮੂ ਅਤੇ ਕਸ਼ਮੀਰ ਦਾ ਵਾਸੀ ਹੈ। ਡੀ.ਜੀ.ਪੀ ਨੇ ਕਿਹਾ ਕਿ ਇਹਨਾਂ ਗ੍ਰਿਫਤਾਰੀਆਂ ਨੇ ਜੰਮੂ-ਕਸ਼ਮੀਰ ਅਤੇ ਪੰਜਾਬ ਵਿਚ ਸਰਗਰਮ ਹੋ ਰਹੀਆਂ ਅੱਤਵਾਦੀ ਜਥੇਬੰਦੀਆਂ/ਵਿਅਕਤੀਆਂ ਦੀ ਮੌਜੂਦਗੀ ਅਤੇ ਗਤੀਵਿਧੀਆਂ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਕੇਸ (ਐਫ.ਆਈ.ਆਰ. ਨੰਬਰ 166 ਮਿਤੀ 10.10.18, ਧਾਰਾ 121, 121-ਏ, 120-ਆਈ.ਪੀ.ਸੀ. ਅਤੇ 25/54/59 ਆਰਮਜ਼ ਐਕਟ, 3/4/5 ਵਿਸਫੋਟਕ ਐਕਟ, 10/13/17/18/ 18-ਬੀ /20/38/39/40 ਗ਼ੈਰਕਾਨੂੰਨੀ ਪ੍ਰੀਵੈਨਸ਼ਨ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਜ¦ਧਰ ਸਥਿਤ ਸਦਰ ਥਾਣੇ ਵਿਖੇ ਦਰਜ ਕੀਤਾ ਗਿਆ ਹੈ। ਇਸ ਸਬੰਧੀ ਹੋਰ ਪੜਤਾਲ ਜਾਰੀ ਹੈ ਅਤੇ ਪੰਜਾਬ ਪੁਲਿਸ ਜੰਮੂ-ਕਸ਼ਮੀਰ ਪੁਲੀਸ ਨਾਲ ਮਿਲ ਕੇ ਜਾਂਚ ਕਰ ਰਹੀ ਹੈ ਤਾਂ ਕਿ ਪੰਜਾਬ ਅਤੇ ਜੰਮੂ-ਕਸ਼ਮੀਰ ਵਿਚ ਇਨ੍ਹਾਂ ਅੱਤਵਾਦੀ ਸੰਗਠਨਾਂ/ਵਿਅਕਤੀਆਂ ਦੁਆਰਾ ਤਿਆਰ ਕੀਤੀ ਸਾਰੀ ਸਾਜ਼ਿਸ਼ ਅਤੇ ਨੈਟਵਰਕ ਨੂੰ ਖਤਮ ਕੀਤਾ ਜਾ ਸਕੇ।
ਡੀ.ਜੀ.ਪੀ ਨੇ ਕਿਹਾ ਕਿ ਏ.ਜੀ.ਐਚ ਨਾਲ ਸਬੰਧਤ ਅੱਤਵਾਦੀ ਗਰੁੱਪ ਦੀ ਮੌਜੂਦਗੀ ਅਤੇ ਜਲੰਧਰ ਵਿਚ ਹਥਿਆਰਾਂ ਦੀ ਪ੍ਰਾਪਤੀ ਭਾਰਤ ਦੇ ਪੱਛਮੀ ਸਰਹੱਦ ‘ਤੇ ਅੱਤਵਾਦ ਨੂੰ ਵਧਾਉਣ ਲਈ ਪਾਕਿਸਤਾਨ ਦੇ ਆਈ.ਐਸ.ਆਈ ਦੇ ਯਤਨਾਂ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਵੀ ਖੁਲਾਸਾ ਹੋਇਆ ਕਿ ਇਨ੍ਹਾਂ ਦਾ ਸਬੰਧ ਜੈਸ਼-ਏ-ਮੁਹੰਮਦ (ਜੇ. ਈ.ਐਮ) ਨਾਲ ਹੈ। ਇਹ ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਪੰਜਾਬ ਪੁਲਿਸ ਨੇ ਬਨੂੜ, ਪਟਿਆਲਾ ਵਿਖੇ ਗਾਜ਼ੀ ਅਹਮਦ ਮਲਿਕ ਵਾਸੀ ਸ਼ੌਪੀਆਂ, ਜੰਮੂ-ਕਸ਼ਮੀਰ, ਜੋ ਕਿ ਆਰੀਅਨਜ਼ ਗਰੁੱਪ ਪਾਲੀਟੈਕਨਿਕ ਕਾਲਜ ਵਿਚ ਪੜ੍ਹ ਰਿਹਾ ਸੀ ਨੂੰ ਗ੍ਰਿਫਤਾਰ ਕੀਤਾ ਗਿਆ ਕਿਉਕਿ ਇਹ ਪਤਾ ਲਗਿਆ ਸੀ ਕਿ ਗਾਜ਼ੀ ਸ਼੍ਰੀਨਗਰ ਦੇ ਪੀ.ਡੀ.ਪੀ ਵਿਧਾਇਕ ਦੇ ਨਿਵਾਸ ਤੋਂ 7 ਰਾਈਫਲਜ਼ਾਂ ਸਮੇਤ ਭਗੌੜਾ ਹੋਇਆ ਜੰਮੂ ਅਤੇ ਕਸ਼ਮੀਰ ਪੁਲਿਸ ਵਿਚ ਤਾਇਨਾਤ ਐਸ.ਪੀ.ਓ. ਅਦਿਲ ਬਸ਼ੀਰ ਸ਼ੇਖ ਨਾਲ ਨਜ਼ਦੀਕੀ ਸਬੰਧ ਰਖਦਾ ਸੀ ਅਤੇ ਇਕ ਅੱਤਵਾਦੀ ਸਮੂਹ ਹਿਜ਼ਬ-ਉਲ-ਮੁਜਾਹਿਦੀਨ ਨਾਲ ਜੁੜੇ ਹੋਣ ਦਾ ਸ਼ੱਕੀ ਸੀ ਅਤੇ ਬਾਅਦ ਵਿਚ ਉਸ ਨੂੰ ਅਗਲੇਰੀ ਜਾਂਚ ਲਈ ਜੰਮੂ ਅਤੇ ਕਸ਼ਮੀਰ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਸੀ।

Comments are closed.

COMING SOON .....


Scroll To Top
11