Tuesday , 19 February 2019
Breaking News
You are here: Home » BUSINESS NEWS » ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਹਿਮਤ’

ਪੰਜਾਬ ਅਤੇ ਇਜ਼ਰਾਈਲ ਜਲ ਸੰਭਾਲ ਤੇ ਸੁਰੱਖਿਆ ਦੇ ਖੇਤਰਾਂ ਵਿੱਚ ਆਪਸੀ ਸਹਿਯੋਗ ਲਈ ਸਹਿਮਤ’

ਕੈਪਟਨ ਅਤੇ ਇਜ਼ਰਾਈਲੀ ਸਫ਼ੀਰ ਵੱਲੋਂ ਨਾਸ਼ਤਾ ਮੀਟਿੰਗ ਦੌਰਾਨ ਦੁਵੱਲੀ ਦਿਲਚਸਪੀ ਵਾਲੇ ਮਸਲਿਆਂ ’ਤੇ ਵਿਚਾਰ-ਚਰਚਾ

ਚੰਡੀਗੜ੍ਹ, 6 ਜੁਲਾਈ- ਪੰਜਾਬ ਤੇ ਇਜ਼ਰਾਈਲ ਨੇ ਜਲ ਸੰਭਾਲ ਤੇ ਸੁਰੱਖਿਆ ਦੇ ਨਾਜ਼ੁਕ ਖੇਤਰਾਂ ਵਿੱਚ ਤਕਨਾਲੋਜੀ ਦੇ ਆਦਾਨ-ਪ੍ਰਦਾਨ ਤੋਂ ਇਲਾਵਾ ਖੇਤੀਬਾੜੀ ਅਤੇ ਸਮਾਜਿਕ ਵਿਕਾਸ ਦੇ ਖੇਤਰਾਂ ਵਿੱਚ ਆਪਸੀ ਮਿਲਵਰਤਣ ’ਤੇ ਸਹਿਮਤੀ ਪ੍ਰਗਟਾਈ ਹੈ। ਅੱਜ ਇੱਥੇ ਨਾਸ਼ਤੇ ’ਤੇ ਹੋਈ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਇਜ਼ਾਈਰਲ ਦੇ ਭਾਰਤੀ ਸਫ਼ੀਰ ਡੇਨੀਅਲ ਕਾਰਮੋਨ ਨੇ ਦੁਵੱਲੇ ਹਿੱਤ ਵਾਲੇ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਦੀ ਇਸ ਮਹੀਨੇ ਦੇ ਅਖੀਰ ਵਿੱਚ ਭਾਰਤ ਤੋਂ ਨਿਰਾਧਤ ਰਵਾਨਗੀ ਤੋਂ ਪਹਿਲਾਂ ਇਜ਼ਾਈਰਲ ਸਫ਼ੀਰ ਨੇ ਉਨ੍ਹਾਂ ਨਾਲ ਸ਼ਿਸ਼ਟਾਚਾਰ ਦੇ ਨਾਤੇ ਮੁਲਾਕਾਤ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਪਾਸੋਂ ਉਨ੍ਹਾਂ ਦੇ ਇਜ਼ਰਾਈਲ ਦੌਰੇ ਨੂੰ ਪ੍ਰਵਾਨਗੀ ਮਿਲਣ ਨਾਲ ਉਹ ਛੇਤੀ ਹੀ ਪੱਛਮੀ ਏਸ਼ੀਆਈ ਮੁਲਕ ਦਾ ਦੌਰਾ ਕਰਨ ਦੇ ਇਛੁੱਕ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਜ਼ਮੀਨੀ ਪਾਣੀ ਦੀ ਸੰਭਾਲ ਸਬੰਧੀ ਕਾਇਮ ਕੀਤੀ ਪੰਜ ਮੈਂਬਰੀ ਕੈਬਨਿਟ ਸਬ-ਕਮੇਟੀ ਇਜ਼ਰਾਇਲ ਦਾ ਦੌਰਾ ਕਰੇਗੀ, ਉਨ੍ਹਾਂ ਨੂੰ ਇਸ ਤੋਂ ਪਹਿਲਾਂ ਕੁਝ ਜ਼ਰੂਰੀ ਸਮਝੌਤੇ ਸਹੀਬੰਦ ਕਰਨ ਹੋਣ ਦੀ ਆਸ ਹੈ। ਉਨ੍ਹਾਂ ਨੇ ਰਾਜਦੂਤ ਨੂੰ ਦੱਸਿਆ ਕਿ ਖੇਤੀ ਵੰਨ-ਸੁਵੰਨਤਾ ਬਾਰੇ ਇਜ਼ਰਾਈਲ ਵੱਲੋਂ ਵਰਤੇ ਜਾਂਦੇ ਢੰਗ-ਤਰੀਕਿਆਂ ਦਾ ਅਧਿਐਨ ਕਰਨ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਕਿ ਪਾਣੀ ਦੀ ਖਪਤ ਘੱਟ ਕਰਨ ਦੇ ਨਾਲ-ਨਾਲ ਅਜਾਈਂ ਜਾਂਦੇ ਪਾਣੀ ਦੀ ਮੁੜ ਵਰਤੇ ਕੀਤੀ ਜਾ ਸਕੇ।
੍ਯਮੁੱਖ ਮੰਤਰੀ ਨੇ ਪੰਜਾਬ ਅਤੇ ਇਜ਼ਰਾਈਲ ਦੀਆਂ ਯੂਨੀਵਰਸਿਟੀਆਂ ਦਰਮਿਆਨ ਆਪਸੀ ਗਿਆਨ ਤੇ ਵਿਚਾਰ ਸਾਂਝੇ ਕਰਨ ਦਾ ਪ੍ਰਸਤਾਵ ਵੀ ਰੱਖਿਆ। ਰਾਜਦੂਤ ਨੇ ਸਮਾਜਿਕ ਵਿਕਾਸ ’ਤੇ ਇਕਜੁਟ ਹੋ ਕੇ ਕੰਮ ਕਰਨ ਦੀ ਤਜਵੀਜ਼ ਰੱਖੀ ਜਿਸ ਲਈ ਉਨ੍ਹਾਂ ਦੇ ਮੁਲਕ ਨੇ ਪਹਿਲਾਂ ਹੀ ਸੰਕਲਪ ਪੇਪਰ ਤਿਆਰ ਕੀਤਾ ਹੋਇਆ ਹੈ ਜਿਸ ਨੂੰ ਪੰਜਾਬ ਸਰਕਾਰ ਨਾਲ ਸਾਂਝਾ ਕੀਤਾ ਜਾ ਸਕਦਾ ਹੈ।ਮੀਟਿੰਗ ਵਿੱਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਵਧੀਕ ਮੁੱਖ ਸਕੱਤਰ (ਵਿਕਾਸ) ਵਿਸਵਾਜੀਤ ਖੰਨਾ, ਡੀ.ਜੀ.ਪੀ. ਸੁਰੇਸ਼ ਅਰੋੜਾ, ਡੀ.ਜੀ.ਪੀ. ਇੰਟੈਲੀਜੈਂਸ ਦਿਨਕਰ ਗੁਪਤਾ, ਸਕੱਤਰ ਜਲ ਸਪਲਾਈ ਤੇ ਸੈਨੀਟੇਸ਼ਨ ਜਸਪ੍ਰੀਤ ਤਲਵਾਰ, ਮੁੱਖ ਮੰਤਰੀ ਦੇ ਵਧੀਕ ਪ੍ਰਮੁੱਖ ਸਕੱਤਰ ਡਾ. ਗਿਰੀਸ਼ ਦਯਾਲਨ ਹਾਜ਼ਰ ਸਨ। ਵਫ਼ਦ ਵਿੱਚ ਫਸਟ ਸੈਕਟਰੀ (ਪੋਲੀਟੀਕਲ) ਨੋਆ ਹਾਕਿਮ ਅਤੇ ਲਾਇਨ ਬੇਨ ਅਮੀ ਵੀ ਸ਼ਾਮਲ ਸਨ।

Comments are closed.

COMING SOON .....


Scroll To Top
11