Wednesday , 21 November 2018
Breaking News
You are here: Home » ENTERTAINMENT » ਪੰਜਾਬੀ ਸੱਭਿਆਚਾਰ ਦਾ ਅਨਮੋਲ ਹੀਰਾ ਢੋਲਕ ਮਾਸਟਰ-ਗੁਰਮੁੱਖ ਸਿੰਘ ਜਵੰਧਾ

ਪੰਜਾਬੀ ਸੱਭਿਆਚਾਰ ਦਾ ਅਨਮੋਲ ਹੀਰਾ ਢੋਲਕ ਮਾਸਟਰ-ਗੁਰਮੁੱਖ ਸਿੰਘ ਜਵੰਧਾ

ਜੋ ਇਨਸਾਨ ਆਪਣੇ ਦ੍ਰਿੜ ਇਰਾਦੇ ਅਤੇ ਲਗਨ ਨਾਲ ਆਪਣੀ ਜ਼ਿੰਦਗੀ ਵਿੱਚ ਕੁੱਝ ਕਰਨ ਦੀ ਇੱਛਾ ਰੱਖਦੇ ਹੋਣ ਉਹ ਆਪਣੇ ਰਾਹਾਂ ’ਚ ਆਉਦੀਂਆ ਮੁਸ਼ਿਕਲਾ ਦਾ ਡੱਟ ਕੇ ਮੁਕਾਬਲਾ ਕਰਕੇ ਆਪਣੇ ਮਿੱਥੇ ਟੀਚੇ ਨੂੰ ਸਰ ਕਰਕੇ ਦੁਨੀਆਂ ਤੋਂ ਵੱਖਰੇ ਦਿਸਦੇ ਹਨ ਅਜਿਹੇ ਹੀ ਮਿਹਨਤੀ ਲੋਕਾਂ ਦੀ ਸ਼੍ਰੇਣੀ ਵਿੱਚ ਢੋਲਕ ਪਲੇਅਰ ਗੁਰਮੁੱਖ ਸਿੰਘ ਜਵੰਧਾ ਦਾ ਨਾਂਅ ਵੀ ਆਉਦਾ ਹੈ। 24 ਨਵੰਬਰ 1995 ਨੂੰ ਜਿਲ੍ਹਾ ਸੰਗਰੂਰ ਦੇ ਪਿੰਡ ਮਹੇਰਨਾ ਤਹਿਸੀਲ ਮਾਲੇਰਕੋਟਲਾ ਦੇ ਰਹਿਣ ਵਾਲੇ ਪਿਤਾ ਜਗਤਾਰ ਸਿੰਘ ਦੇ ਘਰ ਮਾਤਾ ਕੁਲਵਿੰਦਰ ਕੌਰ ਦੀ ਕੁੱਖੋਂ ਗੁਰਮੁੱਖ ਸਿੰਘ ਜਵੰਧਾ ਨੇ ਜਨਮ ਲਿਆ। ਬਚਪਨ ਤੋਂ ਹੀ ਸੰਗੀਤਕ ਦੁਨੀਆਂ ਵਿੱਚ ਰੁਚੀ ਹੋਣ ਕਰਕੇ ਬਾਰਵੀਂ ਜਮਾਤ ਦੀ ਪੜਾਈ ਗੁਰੁ ਹਰਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਅਹਿਮਦਗੜ ਤੋਂ ਕੀਤੀ। ਢੋਲਕ ਵਜਾਉਣ ਦਾ ਸ਼ੌਕ ਵੀ ਪੜਾਈ ਦੇ ਨਾਲ-ਨਾਲ ਜਾਰੀ ਰੱਖਿਆ ਅਤੇ ਸਕੂਲ ਵਿੱਚ ਹੁੰਦੀਆਂ ਸੱਭਿਆਚਾਰਕ ਗਤੀਵਿਧੀਆਂ ਵਿਚ ਵਧ ਚੜ ਕੇ ਭਾਗ ਲਿਆ। ਪੜਾਈ ਤੋਂ ਬਾਅਦ ਖੁੱਲਾ ਸਮਾਂ ਹੋਣ ਕਰਕੇ ਨੂੰ ਗੁਰਮੁੱਖ ਸਿੰਘ ਜਵੰਧਾ ਨੇ ਮੰਦਰੀ ਸਿੰਘ ਨੂੰ ਆਪਣਾ ਉਸਤਾਦ ਧਾਰ ਲਿਆ ਅਤੇ ਉਨਾ ਤੋ ਢੋਲਕ ਤੇ ਡਗਾ ਲਾਉਣਾ ਸਿੱਖਿਆ। ਗੁੱਰਮੁੱਖ ਪਿਛਲੇ ਕਈ ਸਾਲਾਂ ਤੋਂ ਸੰਗੀਤਕ ਦੁਨੀਆਂ ਵਿੱਚ ਵਾਹ-ਵਾਹ ਖੱਟ ਰਿਹਾ ਹੈ। ਢੋਲਕ ਮਾਸਟਰ ਗੁਰਮੁੱਖ ਸਿੰਘ ਜਵੰਧਾ ਨੇ ਕਾਫੀ ਕਲਾਕਾਰਾਂ ਨਾਲ ਸਟੇਜ ਤੇ ਸੰਗੀਤਕ ਮਾਹੌਲ ਬਣਾ ਕੇ ਖੂਬ ਨਾਮ ਕਮਾਇਆ ਹੈ। ਗੁਰਮੁੱਖ ਪ੍ਰਸਿੱਧ ਲੋਕ ਗਾਇਕ ਜੋਤੀ ਗਿੱਲ, ਆਰ.ਦੀਪ ਰਮਨ, ਵਕੀਲਾ ਮਾਨ,, ਬਲਵੀਰ ਚੋਟੀਆਂ ਜੈਸਮੀਨ ਕੌਰ, ਦਵਿੰਦਰ ਕੋਹਿਨੂਰ, ਜਸਪਾਲ ਜੱਸੀ, ਲਵਜੀਤ, ਸੁਖਰੀਤ ਕੌਰ, ਮਨਜੀਤ ਸ਼ਰਮਾ ਮਿਊਜੀਕਲ ਗਰੁੱਪਾਂ ਨਾਲ ਸਟੇਜਾਂ ਉਪਰ ਢੋਲਕ ਮਾਸਟਰ ਵਜੋਂ ਢੋਲਕ ਵਜਾ ਕੇ ਦੇਸ਼ ਵਿੱਚ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ ।
-ਸੋਨੀ ਕੁਮਾਰ, ਭਗਤਾ ਭਾਈਕਾ

Comments are closed.

COMING SOON .....


Scroll To Top
11