Friday , 6 December 2019
Breaking News
You are here: Home » Editororial Page » ਪੰਜਾਬੀ ਭਾਸ਼ਾ:ਅਜੋਕੀਆਂ ਸਮੱਸਿਆਵਾਂ ਤੇ ਭਵਿੱਖੀ ਸੰਭਾਵਨਾਵਾਂ

ਪੰਜਾਬੀ ਭਾਸ਼ਾ:ਅਜੋਕੀਆਂ ਸਮੱਸਿਆਵਾਂ ਤੇ ਭਵਿੱਖੀ ਸੰਭਾਵਨਾਵਾਂ

ਪੰਜਾਬੀ ਭਾਸ਼ਾ ਇਕ ਇੰਡੋ-ਆਰੀਅਨ ਭਾਸ਼ਾ ਹੈ ਅਤੇ ਇਤਿਹਾਸਕ ਪੰਜਾਬ ਖੇਤਰ ਦੇ ਨਿਵਾਸੀਆਂ ਅਤੇ ਪਰਵਾਸੀਆ ਦੁਆਰਾ ਬੋਲੀ ਜਾਂਦੀ ਹੈ।ਇਸ ਭਾਸ਼ਾ ਨੂੰ ਬੋਲਣ ਵਾਲੇ ਸਿੱਖ,ਹਿੰਦੂ,ਮੁਸਲਮਾਨ ਆਦਿ ਵੀ ਹਨ। ਇਸ ਭਾਸ਼ਾ ਦਾ ਖੇਤਰ ਸਿਰਫ ਪੰਜਾਬ ਹੀ ਨਹੀਂ ਹੈ ਬਲਕਿ ਹਰਿਆਣਾ,ਜੰਮੂ,ਹਿਮਾਚਲ,ਪਾਕਿਸਤਾਨ ਅਤੇ ਪਰਵਾਸੀ ਧਰਤੀ ਕਨੇਡਾ ਵੀ ਹੈ।2010 ਤੱਕ ਦੇ ਸਰਵੇਂ ਅਨੁਸਾਰ ਇਸਨੂੰ ਬੋਲਣ ਵਾਲੇ 100 ਮਿਲੀਅਨ ਲੋਕ ਹਨ। ਇਸ ਲਈ ਹਰ ਖੇਤਰ ਦੀ ਭਾਸ਼ਾ ਕਿਸੇ ਵੀ ਸਮਾਜ, ਜੀਵਨ ਦੇ ਵੱਖ-ਵੱਖ ਭਾਗ ਸਮਾਜਿਕ, ਰਾਜਨੀਤਿਕ, ਆਰਥਿਕ ਸੰਗਠਨਾਂ ਅਤੇ ਵਿਚਾਰਾਂ ਨੂੰ ਅਲਾਪ ਵਿਚ ਜੋੜ ਕੇ ਅੱਗੇ ਵਧਣ ਦਾ ਕੰਮ ਬੜੇ ਹੀ ਸੁਚੇਤ, ਜਾਗ੍ਰਿਤ ਪੱਧਰ ਉੱਤੇ ਕਰਦੀ ਹੈ। ਸਮਾਜਿਕ ਵਿਕਾਸ ਦੇ ਵੱਖ-ਵੱਖ ਪੜਾਵਾਂ ‘ਤੇ ਇਸਦੀ ਭੂਮਿਕਾ ਵੀ ਵੱਖ-ਵੱਖ ਹੁੰਦੀ ਹੈ। ਅਜੋਕੇ ਸਮੇਂ ਵਿਚ ਭਾਸ਼ਾ ਦਾ ਸਰੂਪ ਬਦਲ ਚੁੱਕਾ ਹੈ। ਹਰ ਸਮਾਜ ਇਸਦੇ ਬਦਲੇ ਸਰੂਪ, ਇਸਨੂੰ ਅਪਣਾਉਣ, ਲਾਗੂ ਕਰਨ, ਸਿਖਾਉਣ ਵਿਚ ਆਪਣੀ ਵੱਖਰੀ ਭੂਮਿਕਾ ਅਦਾ ਕਰ ਰਿਹਾ ਹੈ। ਕੋਈ ਵੀ ਸਮਾਜ ਭਾਸ਼ਾ ਤੋਂ ਬਿਨਾ ਕਦੇ ਵਿਕਾਸ ਨਹੀਂ ਕਰ ਸਕਦਾ। ਸਮਾਜ, ਮਨੁੱਖ ਦੀ ਹੋਂਦ ਭਾਸ਼ਾ ਉਪਰ ਆਧਾਰਿਤ ਹੁੰਦੀ ਹੈ, ਜੇਕਰ ਕਿਸੇ ਦੇਸ਼ ਦਾ ਵਿਕਾਸ ਦੇਖਣਾ ਹੋਵੇ ਤਾਂ ਪਹਿਲਾਂ ਉਸਦੀ ਭਾਸ਼ਾ ਨੂੰ ਦੇਖਿਆ ਜਾਂਦਾ ਹੈ। ਸਾਡੇ ਅਧਿਐਨ ਦਾ ਮੁੱਖ ਮਕਸਦ ਪੰਜਾਬੀ ਭਾਸ਼ਾ ਦਾ ਅਜੋਕੇ ਸਮੇਂ ਦੀ ਸਥਿਤੀ, ਭਵਿੱਖਮਈ ਚੁਣੌਤੀਆਂ ਉਪਰ ਧਿਆਨ ਕੇਂਦਰਿਤ ਕਰਨਾ ਹੈ।
ਪੰਜਾਬ ਤੇ ਪੰਜਾਬੀ ਭਾਸ਼ਾ ਦੋਵੇਂ ਮਹਾਨ ਸੂਬੇ ਦੀ ਵੱਖਰੀ ਪਹਿਚਾਣ ਹਨ। ਸਦੀਆਂ ਤੋਂ ਬਾਹਰੀ ਹਮਲਾਵਰਾਂ ਦੇ ਹਮਲੇ, ਦੇਸ਼ ਅੰਦਰਲੀ ਗੜਬੜ-ਸਮਾਜਿਕ, ਰਾਜਨੀਤਿਕ, ਦੇਸ਼ ਵੰਡ, ਅਤੇ ਹੋਰ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਨੇ ਸਮੇਂ-ਸਮੇਂ ਉਪਰ ਇਸਨੂੰ ਪ੍ਰਭਾਵਿਤ ਕੀਤਾ ਹੈ। ਸਮੇਂ ਦੇ ਦੁਖਾਂਤ ਨੂੰ ਸਹਿੰਦੀ ਆਈ ਪੰਜਾਬੀਆਂ ਦੀ ਮਾਨਸਿਕਤਾ ਕਿਸ ਪ੍ਰਕਾਰ ਹੁਣ ਦੇ ਸਮੇਂ ਤੱਕ ਦੋਫਾੜ ਹੋ ਚੁੱਕੀ ਹੈ, ਇਸਦਾ ਅੰਦਾਜਾ ਅਜੋਕੀ ਵਰਤਮਾਨ ਸਥਿਤੀਆਂ ਤੋਂ ਲਗਾਇਆ ਜਾ ਸਕਦਾ ਹੈ।
ਸਿੱਖ ਗੁਰੂਆਂ ਦੁਆਰਾ ਸਥਾਪਿਤ ਗੁਰਮੁਖੀ ਲਿੱਪੀ ਜੋ ਪੰਜਾਬੀ ਭਾਸ਼ਾ ਦਾ ਆਧਾਰ ਬਣੀਂ। ਉਸਦਾ ਅਜੋਕਾ ਸਰੂਪ ਭਾਵੇਂ ਵਿਲੱਖਣ ਹੈ ਪਰ ਉਸਦੀ ਹੋਂਦ ਉੱਪਰ ਉੱਠ ਰਹੇ ਪ੍ਰਸ਼ਨ, ਭਵਿੱਖ ਲਈ ਖ਼ਤਰਨਾਕ ਹਨ।
ਹਰ ਬੋਲੀ, ਭਾਸ਼ਾ ਦਾ ਆਪਣਾ ਵੱਖਰਾ ਰੁਤਬਾ, ਮਿਆਰ ਹੁੰਦਾ ਹੈ। ਇਸ ਗੱਲ ਦਾ ਅੰਦਾਜਾ ਇਸ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਪੰਜਾਬੀਆਂ ਨੇ ਹਰ ਭਾਸ਼ਾ ਨੂੰ ਉਸਦਾ ਬਣਦਾ ਸਤਿਕਾਰ ਦਿੱਤਾ ਹੈ। ਮਹਾਰਾਜਾ ਰਣਜੀਤ ਸਿੰਘ ਕਾਲ ਵਿਚ ਪੰਜਾਬੀ ਦੀ ਭਾਸ਼ਾ ਉਰਦੂ ਰਹੀ ਹੈ।
ਰਸੂਲ ਹਮਜਾਤੋਵ ਦੇ ਵਿਚਾਰਾਂ ਅਨੁਸਾਰ : ਜਦੋਂ ਕਿਸੇ ਨੂੰ ਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਜਾ ਤੇਰੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ — ਜੇਕਰ ਕਿਸੇ ਨੂੰ ਬਦਅਸੀਸ ਦੇਣੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ ਜਾ ਤੈਨੂੰ ਤੇਰੀ ਮਾਂ ਬੋਲੀ ਭੁੱਲ ਜਾਵੇ।
ਉਪਰੋਕਤ ਟਿੱਪਣੀ ਪ੍ਰਮੁੱਖ ਰੂਪ ਵਿਚ ਖਿੱਤੇ ਦੇ ਸਭਿਆਚਾਰ ਮਾਂ-ਬੋਲੀ, ਦੇ ਮਹੱਤਵ ਨੂੰ ਉਜਾਗਰ ਕਰਦੀ ਹੈ। ਜੇਕਰ ਮਨੁੱਖ ਤੋਂ ਉਸਦੀ ਮਾਤ ਭਾਸ਼ਾ ਨੂੰ ਹੀ ਖੋਹ ਲਿਆ ਜਾਵੇਂ ਤਾ ਉਸਦੀ ਪਹਿਚਾਣ ਹੀ ਖ਼ਤਮ ਹੋ ਜਾਵੇਗੀ।
ਜੇਕਰ ਇਨਸਾਨ ਨੂੰ ਉਸਦੀ ਪਹਿਚਾਣ, ਬੋਲੀ, ਸਭਿਆਚਾਰ ਹੀ ਭੁੱਲ ਜਾਏ ਤਾਂ ਉਸਦੀ ਆਪਣੀ ਕੋਈ ਹੋਂਦ ਨਹੀਂ ਰਹੇਗੀ। ਮਨੁੱਖ ਦੀ ਪਹਿਚਾਣ ਉਸਦੀ ਭਾਸ਼ਾ ਹੈ। ਭਾਸ਼ਾ ਮਨੁੱਖ ਤੇ ਸਮਾਜ ਦੀ ਤਸਵੀਰ ਪੇਸ਼ ਕਰਦੀ ਹੈ। ਪੰਜਾਬ ਵਿਚ ਸਮੇਂ ਦੇ ਨਾਲ ਆਏ ਪਰਿਵਰਤਨ, ਰਾਜਸੀ, ਧਾਰਮਿਕ, ਸਮਾਜਿਕ ਆਦਿ ਦਾ ਪ੍ਰਭਾਵ, ਵਿਦੇਸ਼ੀ ਪ੍ਰਭਾਵ ਇਸਦੀ ਹੋਂਦ, ਵਿਕਾਸ ਉਪਰ ਆਪਣਾ ਵੱਖਰਾ ਪ੍ਰਭਾਵ ਪਾਇਆ ਹੈ।
ਪੰਜਾਬੀ ਭਾਸ਼ਾ/ਬੋਲੀ ਨਾਲ ਇਤਿਹਾਸ ਵਿਚ ਜੋ ਕੁਝ ਵਾਪਰ ਰਿਹਾ ਉਸਨੇ ਇਸਦੀ ਹੋਂਦ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ। ਡਾ. ਸਵਰਨ ਚੰਦਨ ਦੀ ਧਾਰਣਾ ਇਸ ਗੱਲ ਦੀ ਪ੍ਰੌੜਤਾ ਕਰਦੀ ਹੈ :
ਪੰਜਾਬੀ ਭਾਸ਼ਾ ਬੁਰੀ ਤਰ੍ਹਾਂ ਪੰਜਾਬ ਵਿਚਲੇ ਫਿਰਕੂ ਵਿਰੋਧਾਂ ਦਾ ਸ਼ਿਕਾਰ ਹੋ ਕੇ ਰਸਾਤਲ ਦੀ ਅਵਸਥਾ ਨੂੰ ਪਹੁੰਚਦੀ ਰਹੀ।
ਭਾਸ਼ਾ ਦੀ ਬੋਲੀ ਕਿਸੇ ਸਭਿਆਚਾਰ ਨੂੰ ਪ੍ਰਸਾਰਿਤ ਕਰਨ ਵਾਲਾ ਉਹ ਵਾਹਕ ਹੈ, ਜਿਸ ਤੋਂ ਬਿਨਾਂ, ਇਕ ਪੀੜ੍ਹੀ ਆਪਣਾ ਸਭਿਆਚਾਰ, ਦੂਜੀ ਪੀੜ੍ਹੀ ਨੂੰ ਸੌਂਪ ਹੀ ਨਹੀਂ ਸਕਦੀ। ਬੋਲੀ ਦੇ ਗੁਆਚ ਜਾਣ ਨਾਲ ਸਭਿਆਚਾਰ ਵੀ ਗੁਆਚ ਜਾਂਦਾ ਹੈ ਅਤੇ ਸਭਿਆਚਾਰ ਦੁ ਗੁਆਚਣ ਦਾ ਅਰਥ ਹੁੰਦਾ ਹੈ ਸੰਬੰਧਿਤ ਕੌਮ ਦਾ ਘੋਰ ਸਫ਼ਾਇਆ। ਇਸਦੇ ਮਿਆਰ ਨੂੰ ਨੀਵਾਂ ਕੀਤਾ ਗਿਆ ਹੈ।
ਵਿਸ਼ਵੀਕਰਨ ਦੀ ਮੰਡੀ ਸਭਿਅਤਾ ਨੇ ਪੰਜਾਬੀ ਭਾਸ਼ਾ ਦੇ ਪੈਰਾਂ ਹੇਠੋਂ ਬਚਦੀ ਧਰਤੀ ਵੀ ਖਿੱਚ ਲਈ ਹੈ। ਅਜੋਕੇ ਸਮੇਂ ਵਿਚ ਮੰਡੀ ਸਭਿਆਚਾਰ ਨੇ ਪੰਜਾਬੀ ਭਾਸ਼ਾ ਨੂੰ ਬਹੁਤ ਹੱਦ ਤੱਕ ਨੁਕਸਾਨ ਪਹੁੰਚਾਇਆ ਹੈ। ਨਵੇਂ ਪਰਿਵੇਸ਼ ਵਿਚ ਬਦਲਦੇ ਨਵੇਂ ਪ੍ਰਤੀਮਾਨਾਂ ਨੇ ਉਸਦੀ ਹੋਂਦ ਉਪਰ ਪ੍ਰਸ਼ਨ ਉਠਾਏ ਹਨ, ਨਾਲ ਹੀ ਪੰਜਾਬੀ ਭਾਸ਼ਾ ਦਾ ਪੰਜਾਬੀ ਸਮਾਜ ਵਿਚ ਘੱਟਦਾ ਅਸਰ ਰਸੂਖ, ਪ੍ਰਭਾਵ, ਲੋਕਾਂ ਦੁਆਰਾ ਪੰਜਾਬੀ ਭਾਸ਼ਾ ਨੂੰ ਛੱਡ ਕੇ ਦੂਸਰੀਆਂ ਭਾਸ਼ਾਵਾਂ ਵੱਲ ਉਸਾਰੂ ਹੋਣਾ, ਇਹ ਸਭ ਉਸਦੀ ਹੋਂਦ, ਅਸਤਿਤਵ Àੇਪਰ ਖ਼ਤਰੇ ਹਨ।
ਰਹੇਗਾ ਸੰਗੀਤ, ਰਾਗੀ ਢਾਡੀ ਜਿਊਂਦੇ ਰਹਿਣਗੇ, ਲੋਕ ਗੀਤਾਂ ਰਾਹੀਂ ਦਾਦਾ ਦਾਦੀ ਜਿਊਂਦੇ ਰਹਿਣਗੇ।
ਭਰ-ਭਰ ਮੁੱਠੀਆਂ, ਦਿੰਦੇ ਰਹੋ ਪਿਆਰ ਇਹਨੂੰ, ਪੰਜਾਬੀ ਜਿਊਂਦੀ ਰਹੀਂ ਤਾ ਪੰਜਾਬੀ ਜਿਊਂਦੇ ਰਹਿਣਗੇ।
ਭਾਸ਼ਾ ਸਿਰਫ਼ ਇਕ ਸੂਚਨਾ ਦਾ ਮਾਧਿਅਮ ਹੀ ਨਹੀਂ ਹੈ। ਇਹ ਆਪਣੇ ਆਪ ਨਾਲ ਇਕ ਪੂਰੇ ਦਾ ਪੂਰਾ ਸੰਕਲਪਾਤਮਕ ਸੰਸਾਰ ਲੈ ਕੇ ਆਉਂਦੀ ਹੈ। ਆਪਣੀਆਂ ਭਾਸ਼ਾਵਾਂ ਤੋਂ ਦੂਰ ਰੱਖ ਕੇ ਅਤੇ ਅੰਗਰੇਜ਼ੀ ਵਿਚ ਡੋਬ ਕੇ ਕੀ ਅਸੀਂ ਸਮਾਜਿਕ ਰੂਪ ਵਿਚ ਓਪਰੇ ਨਾਗਰਿਕ ਤਾਂ ਪੈਦਾ ਨਹੀਂ ਕਰ ਰਹੇ?
ਭਾਸ਼ਾ ਵਿਚਾਰਾਂ ਦਾ ਆਦਾਨ-ਪ੍ਰਦਾਨ ਹੈ ਅਤੇ ਵਿਚਾਰ ਕੇਵਲ ਸੰਬੰਧਿਤ ਮਾਤ-ਭਾਸ਼ਾ ਰਾਹੀਂ ਹੀ ਅਭਿਵਿਅਕਤ ਹੁੰਦੇ ਹਨ। ਇੱਥੋਂ ਤਕ ਕਿ ਕਿਸੇ ਵੀ ਵਿਦੇਸ਼ੀ ਭਾਸ਼ਾ ਨੂੰ ਬੋਲਣ ਸਮੇਂ ਮੁੱਢਲੇ ਵਿਚਾਰ ਮਾਤ ਭਾਸ਼ਾ ਰਾਹੀਂ ਪੈਦਾ ਹੁੰਦੇ ਹਨ। ਦਿਮਾਗ ਦੀ ਸਮਰੱਥਾ ਸ਼ਕਤੀ ਉਸਨੂੰ ਦੂਸਰੀ (ਓਪਰੀ ਭਾਸ਼ਾ) ਵਿਚ ਅਨੁਵਾਦਿਤ ਕਰਦੀ ਹੈ।
ਕਿਸੇ ਵੀ ਭਾਸ਼ਾ ਦੇ ਵਿਕਾਸ ਤੇ ਉਨਤੀ ਨੂੰ ਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਸਮਝਣਾ ਅਤੇ ਇਸੇ ਹੀ ਸੰਦਰਭ ਵਿਚ ਪੰਜਾਬੀ ਭਾਸ਼ਾ ਦੀ ਉਨਤੀ ਨੂੰ ਵੇਖਣਾ ਲਾਜ਼ਮੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਸਧਾਰਨ ਪੰਜਾਬੀ ਨੂੰ ਆਪਣੀ ਬਿਮਾਰ ਮਾਨਸਿਕਤਾ ਨਾਲ ਵਰਗਲਾ ਦੇਣ ਵਾਲੇ ਬੜੇ ਲੋਕ ਬੈਠੇ ਹਨ।
ਉਪਰੰਤ ਸਾਰੇ ਬੋਲਣ ਅੰਗ ਹੋਰਨਾਂ ਭਾਸ਼ਾਵਾਂ ਦੀ ਸ਼ਬਦਾਵਲੀ ਦਾ ਉਚਾਰਨ ਕਰਦੇ ਹਨ। ਇਹ ਕ੍ਰਮ ਇਸੇ ਪ੍ਰਕਾਰ ਨਿਰੰਤਰਿਤ ਹੁੰਦਾ ਹੈ।
9nput /Process/Output
ਨਿਵੇਸ਼ (ਵਿਚਾਰ) ਅਨੁਵਾਦ ਉਤਪਾਦਨ
ਮਾਤ ਭਾਸ਼ਾ ਦਾ ਸ਼ਬਦ/ਦ੍ਰਿਸ਼, (ਦੂਸਰੀ ਭਾਸ਼ਾ ਵਿਚ) (ਨਵਾਂ ਸ਼ਬਦ) ਅਨੁਵਾਦਿਤ ਸ਼ਬਦ
ਇਸ ਕ੍ਰਮ ਨੂੰ ਉਚਾਰਨ ਨਾਲ ਸਪੱਸ਼ਟ ਕੀਤਾ ਜਾ ਸਕਦਾ ਹੈ, ਜਿਸ ਸ਼ਬਦ ਉਚਾਰਨ ਕਰਦਿਆਂ ਸਾਡੇ ਜੋ ਦ੍ਰਿਸ਼ ਦ੍ਰਿਸ਼ਟੀਮਾਨ ਹੁੰਦਾ ਹੈ ਉਹ ਸਾਡੇ ਘਰ/ਸਕੂਲ/ਕਾਲਜ ਵਿਚ ਲੱਗੇ ਪੱਖੇ ਦੀ ਕਲਪਨਾ ਨਾਲ ਸਾਹਮਣੇ ਆਵੇਗਾ। ਨਾ ਕਿ ਪੰਜਾਬੀ ਭਾਸ਼ਾ ਇਕ ਅਮੀਰ ਭਾਸ਼ਾ ਹੈ। ਮੱਧਕਾਲ ਸਮੇਂ ਤੋਂ ਹੀ ਸਮੇ-ਸਮੇਂ ਤੇ ਅਨੇਕਾਂ ਵਿਦੇਸ਼ੀ ਨਸਲਾਂ ਦੀ ਪੰਜਾਬ ਵਿਚ ਆਮਦ, ਰਿਹਾਇਸ਼ ਤੇ ਇਸਦੇ ਵਿਕਾਸ ਨੂੰ ਤੇਜ਼ ਕੀਤਾ। ਪੰਜਾਬੀ ਭਾਸ਼ਾ ਨੇ ਵਿਦੇਸ਼ੀ ਭਾਸ਼ਾਵਾਂ ਦੀ ਨਾਕਾਰਤਮਕਤਾ ਨੂੰ ਗ੍ਰਹਿਣ ਨਹੀਂ ਕੀਤਾ ਸਗੋਂ ਉਸਨੂੰ ਆਪਣੇ ਵਿਚ ਸਮਾਂ ਲਿਆ। ਇਸੇ ਕਰਕੇ ਪੰਜਾਬੀ ਦੀ ਸ਼ਬਦਾਵਲੀ ਇੰਨੀ ਅਮੀਰ ਹੈ। ਪੰਜਾਬੀ ਭਾਸ਼ਾ ਦੇ ਇਸੇ ਗੁਣ ਕਰਕੇ ਅਸੀਂ ਇਸਨੂੰ ੰÂਲਟਨਿਗ ਫੋਟ ਦਾ ਨਾਮ ਦਿੰਦੇ ਹਨ। ਜਿਸ ਵਿਚ ਅਨੇਕਾਂ ਭਾਸ਼ਾਵਾਂ ਦੀ ਸ਼ਬਦਾਵਲੀ ਸ਼ਾਮਿਲ ਹੈ।
ਪੰਜਾਬੀ ਭਾਸ਼ਾ ਦੀ ਇਹ ਖ਼ਾਸੀਅਤ ਰਹੀ ਹੈ ਕਿ ਬੇਸ਼ਕ ਇਸਨੇ ਹੋਰਨਾਂ ਭਾਸ਼ਾਵਾਂ ਦਾ ਰੂਪ ਗ੍ਰਹਿਣ ਕੀਤਾ ਪਰ ਆਪਣੇ-ਆਪ ਨੂੰ ਇਹਨਾਂ ਵਿਚ ਪਰਿਵਰਤਿਤ ਨਹੀਂ ਕੀਤਾ। ਉਦਹਾਰਨ ਵਜੋਂ ਅੰਗਰੇਜ਼ੀ:
2uses ਲਈ ਬੱਸਾਂ ਨਾ ਕਿ ਬਸਿਜ਼। 2ook ਬੁੱਕਾਂ-ਬੁਕਸ। 3hair ਚੇਅਰਾਂ -ਚੇਅਰਜ਼।
ਉਰਦੂ ‘ਚ ਕਾਇਦਾ-ਕੈਦਾ
ਵਰਕ -ਵਰਕਾ
ਹਿੰਦੀ: ਆਸਮਾਨ -ਅਸਮਾਨ
ਕੇਸ਼ -ਕੇਸ
ਪਰ ਆਧੁਨਿਕ ਸਮੇਂ ਵਿਚ ਮਾਤ-ਭਾਸ਼ਾ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਰਿਹਾ ਹੈ। ਜੋ ਨਾ ਸਿਰਫ ਇਸਦੀ ਭਾਸ਼ਾਈ ਅਮੀਰੀ ਨੂੰ ਹੀ ਅੱਖੋ-ਪਰੋਖੇ ਕਰ ਰਹੀਂ ਹੈ ਬਲਕਿ ਇਸਦੀ ਹੋਂਦ ਤੇ ਵੀ ਪ੍ਰਸ਼ਨ ਚਿੰਨ੍ਹ ਹੈ। ਆਉਣ ਵਾਲੇ ਸਮੇਂ ਵਿਚ ਇਹ ਸਮੱਸਿਆ ਇਕ ਭਿਆਨਕ ਰੂਪ ਅਖ਼ਤਿਆਰ ਕਰਨ ਵਾਲੀ ਹੈ।
ਆਓ ਰਲ ਮਿਲ ਬੈਠੀਏ ਕਿ ਗੱਲ ਤੁਰੇ,
ਪੰਜਾਬ ਤੇ ਪੰਜਾਬੀ ਬਾਰੇ ਸਿਫਤ ਸਲਾਹ ਹੋਵੇ।
ਵਿਰਸੇ ਨੂੰ ਸਾਂਭੀਏ,
ਵੰਡੀਏ ਜਹਾਨ ਵਿਚ,
ਘਰ ਵੀ ਸਲਾਹੀਏ ਤਾਂਹੀ ਬਾਹਰ ਵਾਹ-ਵਾਹ ਹੋਵੇ।
ਮਾਪਿਆਂ ਦੇ ਦਿਲਾਂ ਵਿਚੋਂ, ਬੱਚਿਆਂ ਦੇ ਦਿਲਾਂ ਤਾਈਂ
ਬੋਲੀਆਂ, ਅਖਾਣਾਂ, ਗੀਤਾਂ, ਕਿੱਸਿਆਂ ਦੀ ਰਾਹ ਹੋਵੇ।
ਆਧੁਨਿਕ ਪੂੰਜੀਵਾਦੀ/ਮੰਡੀ ਸਭਿਆਚਾਰ ਵਿੱਚ ਜਿੱਥੇ ਹਰ ਵਸਤੂ ਨੂੰ ਮੁਨਾਫ਼ੇ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਭਾਸ਼ਾ ਨੂੰ ਵੀ ਮੁਨਾਫ਼ੇ ਦੀ ਵਸਤੂ ਬਣਾ ਲਿਆ ਗਿਆ ਹੈ। ਸੋ ਲੋੜ ਹੈ ਮਾਤ ਭਾਸ਼ਾ ਦੇ ਬਦਲਦੇ ਵਿਗੜਦੇ ਸਰੂਪ ਪਿਛੇ ਕੰਮ ਕਰ ਰਹੀ ਸੌੜੀ ਸੋਚ ਨੂੰ ਸਮਝਣ ਤੇ ਇਸਨੂੰ ਬਚਾਉਣ ਲਈ ਸਹੀ ਕਦਮ ਚੁੱਕਣ ਦੀ।

Comments are closed.

COMING SOON .....


Scroll To Top
11