Monday , 19 August 2019
Breaking News
You are here: Home » PUNJAB NEWS » ਪੰਚਾਇਤ ਦੀ ਮੌਜੂਦਗੀ ’ਚ ਨੂੰਹ ਨੂੰ ਸਾੜਨ ਦੀ ਕੋਸ਼ਿਸ਼

ਪੰਚਾਇਤ ਦੀ ਮੌਜੂਦਗੀ ’ਚ ਨੂੰਹ ਨੂੰ ਸਾੜਨ ਦੀ ਕੋਸ਼ਿਸ਼

ਬੋਹਾ, 21 ਅਪ੍ਰੈਲ (ਸੰਤੋਖ ਸਿੰਘ ਸਾਗਰ)- ਗਾਮੀਵਾਲਾ ਵਸਨੀਕ ਰੁਪਿੰਦਰ ਕੌਰ ਸਪੁੱਤਰ ਸਵ. ਜੋਗਿੰਦਰ ਸਿੰਘ ਨੂੰ ਉਸਦੇ ਸਹੁਰਾ ਪਰਿਵਾਰ ਵੱਲੋਂ ਤੇਲ ਪਾਕੇ ਸਾੜਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਿਛਲੇ ਹਫਤੇ ਤੋਂ ਰੁਪਿੰਦਰ ਕੌਰ ਨਾਲ ਉਸਦੇ ਸਹੁਰੇ ਪਰਿਵਾਰ ਵਾਲੇ ਕੁੱਟਮਾਰ ਕਰ ਰਹੇ ਸਨ ਅਤੇ ਅੱਜ ਸਵੇਰੇ ਹੀ ਪਿੰਡ ਗਾਮੀਵਾਲਾ ਦੀ ਪੰਚਾਇਤ ਮੁੰਦਲੀਆਂ ਪਿੰਡ ਵਿਖੇ ਪਹੁੰਚ ਗਈ ਪਰ ਪੰਚਾਇਤ ਨਾਲ ਗੱਲ ਕਰਨ ਦੀ ਬਿਜਾਏ ਰੁਪਿੰਦਰ ਕੌਰ ਦੇ ਪਤੀ ਕੁਲਦੀਪ ਸਿੰਘ ਅਤੇ ਸਹੁਰਾ ਅਜੈਬ ਸਿੰਘ ਨੇ ਰੁਪਿੰਦਰ ਕੌਰ ਨੂੰ ਇਕ ਬੰਦ ਕਮਰੇ ਵਿੱਚ ਲੈ ਗਏ ਅਤੇ ਉਸ ਉਪਰ ਡੀਜਲ ਦਾ ਛਿੜਕਾਅ ਕਰ ਦਿੱਤਾ, ਰੁਪਿੰਦਰ ਕੌਰ ਦੇ ਰੌਲਾ ਪਾਉਣ ਤੇ ਮੌਕੇ ਤੇ ਮੌਜੂਦ ਗਾਮੀਵਾਲਾ ਪਿੰਡ ਦੀ ਪੰਚਾਇਤ ਨੇ ਰੁਪਿੰਦਰ ਕੌਰ ਨੂੰ ਬਚਾਅ ਲਿਆ ਅਤੇ ਬੋਹਾ ਥਾਣਾ ਵਿਖੇ ਰੁਪਿੰਦਰ ਕੌਰ ਨੇ ਇਸ ਸਾਰੀ ਮੰਦ ਭਾਗੀ ਘਟਨਾਂ ਦੀ ਦਰਖਾਸਤ ਲਿਖਵਾ ਦਿੱਤੀ ਹੈ। ਇਸ ਮੌਕੇ ਰੁਪਿੰਦਰ ਕੌਰ ਨੇ ਅਪਣੀਆਂ ਨਮ ਅੱਖਾ ਕਰਦਿਆਂ ਸਾਡੇ ਪੱਤਰਕਾਰ ਨੂੰ ਦੱਸਿਆ ਕਿ ਲੱਗਭਗ 10 ਸਾਲ ਪਹਿਲਾਂ ਮੇਰਾ ਵਿਆਹ ਸਮਾਜਿਕ ਰੀਤੀ ਰਿਵਾਜ ਅਨੁਸਾਰ ਕੁਲਦੀਪ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਮੁੰਦਲੀਆਂ, ਜਾਖਲ (ਹਰਿਆਣਾ) ਨਾਲ ਹੋਇਆ ਸੀ। ਮੇਰੇ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਮੇਰੇ ਨਾਲ ਮੇਰੇ ਸਹੁਰੇ ਪਰਿਵਾਰ ਨੇ ਦਾਜ ਦਹੇਜ ਨਾ ਲੈਕੇ ਆਉਣ ਦੇ ਕਾਰਨ ਮੇਰੀ ਕੁੱਟ ਮਾਰ ਸ਼ੁਰੂ ਕਰ ਦਿੱਤੀ ਸੀ। ਮੇਰੇ ਪਰਿਵਾਰ ਵਿੱਚ ਦੋ ਬੱਚਿਆਂ ਨੇ ਵੱਡਾ ਲੜਕਾ ਗੁਰਮਹਿਕ ਸਿੰਘ (9) ਅਤੇ ਛੋਟਾ ਦਿਲਜੀਤ ਸਿੰਘ (8) ਨੇ ਜਨਮ ਲਿਆ।ਮੇਰਾ ਪਤੀ ਸ਼ਰਾਬ ਦੇ ਨਸ਼ੇ ਵਿੱਚ ਮੇਰੇ ਅਣ ਮਨੁੱਖੀ ਤਸ਼ੱਦਦ ਕਰਦਾ ਰਿਹਾ ਹੈ ਅਤੇ ਮੇਰਾ ਪਤੀ ਗਲਤ ਸੰਗਤ ਦਾ ਸ਼ਿਕਾਰ ਹੋ ਗਿਆ ਹੈ ਅਤੇ ਕੁਝ ਦਿਨਾਂ ਤੋਂ ਮੇਰਾ ਪਤੀ ਅਤੇ ਸਹੁਰਾ ਮੈਨੂੰ ਮਾਰਨ ਦੀਆਂ ਗੱਲਾਂ ਕਰ ਰਹੇ ਸਨ ਅਤੇ ਰਾਤ ਜਦ ਮੇਰੀ ਕੁੱਟ ਮਾਰ ਕਰਕੇ ਮੇਰਾ ਪਤੀ ਸੌਂ ਗਿਆ ਤਾਂ ਮੈ ਉਹਨਾਂ ਤੋਂ ਚੋਰੀ ਉਸਦੇ ਮੋਬਾਇਲ ਤੋਂ ਮੇਰੇ ਪੇਕਾ ਪਿੰਡ ਫੋਨ ਕੀਤਾ ਅਤੇ ਸਵੇਰ ਨੂੰ ਮੇਰਾ ਭਰਾ ਮਨਿੰਦਰ ਸਿੰਘ ਅਤੇ ਚਾਚਾ ਮਲਕੀਤ ਸਿੰਘ, ਸਰਪੰਚ ਅਮਰੀਕ ਸਿੰਘ, ਅਸ਼ੋਕ ਕੁਮਾਰ ਪੰਚ, ਗੁਰਜੰਟ ਸਿੰਘ ਪੰਚ, ਬਲਵੀਰ ਸਿੰਘ ਮਾਧੋ ਆਦਿ ਪੰਚਾਇਤ ਨੂੰ ਨਾਲ ਲੈਕੇ ਮੇਰੇ ਕੋਲ ਆ ਗਏ। ਉਸਨੇ ਕਿਹਾ ਕਿ ਜੇਕਰ ਮੇਰਾ ਪੇਕਾ ਪਰਿਵਾਰ ਅੱਜ ਮੇਰੇ ਕੋਲ ਨਾ ਪਹੁੰਚਦਾ ਤਾਂ ਮੇਰੇ ਸਹੁਰਾ ਪਰਿਵਾਰ ਨੇ ਮੈਨੂੰ ਤੇਲ ਪਾਕੇ ਸਾੜ ਦੇਣਾ ਸੀ ਅਤੇ ਮੇਰੇ ਸਹੁਰਾ ਪਰਿਵਾਰ ਨੇ ਮੇਰੇ ਭਰਾ ਅਤੇ ਗਾਮੀਵਾਲਾ ਪਿੰਡ ਦੀ ਪੰਚਾਇਤ ਨੂੰ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਬਾਰੇ ਅਮਰੀਕ ਸਿੰਘ ਸਰਪੰਚ ਗਾਮੀਵਾਲਾ ਨੇ ਕਿਹਾ ਕਿ ਰੁਪਿੰਦਰ ਕੌਰ ਇੱਕ ਸ਼ਰੀਫ ਪਰਿਵਾਰ ਨਾਲ ਸਬੰਧਤ ਹੋਣ ਕਰਕੇ ਇਸ ਦੇ ਸਹੁਰਾ ਪਰਿਵਾਰ ਨੇ ਇਸ ਦੀ ਸ਼ਰਾਫਤ ਦਾ ਨਜਾਇਜ਼ ਫੈਇਦਾ ਉਠਾਇਆ ਹੈ ਅਤੇ ਉਹ ਇਸ ਦੀ ਲੰਬੇ ਸਮੇਂ ਤੋਂ ਕੁੱਟ ਮਾਰ ਕਰ ਰਹੇ ਹਨ ਅਤੇ ਸਮਾਜ ਦੇ ਅਜਿਹੇ ਦੋਸ਼ੀ ਬੰਦਿਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ।ਰੁਪਿੰਦਰ ਕੌਰ ਦੇ ਪਤੀ ਕੁਲਦੀਪ ਸਿੰਘ ਨਾਲ ਫੋਨ ਤੇ ਗੱਲ ਤਾਂ ਉਹਨਾਂ ਕਿਹਾ ਮੇਰੀ ਪਤਨੀ ਮੇਰੇ ਕਹਿਣੇ ਵਿੱਚ ਨਹੀ ਅਤੇ ਇਸ ਦੇ ਪੇਕੇ ਪਰਿਵਾਰ ਦੇ ਮੈਂਬਰਾਂ ਨੇ ਮੇਰੀ ਕੁੱਟ ਮਾਰ ਕਰਕੇ ਮੇਰੀ ਪਤਨੀ ਨੂੰ ਅਪਣੇ ਨਾਲ ਲੈ ਗਏ ਹਨ। ਇਸ ਮੌਕੇ ਬੋਹਾ ਥਾਣੇ ਵਿੱਚ ਤਾਇਨਾਤ ਸਹਾਇਕ ਥਾਣੇਦਾਰ ਬਲਵੀਰ ਸਿੰਘ ਅਤੇ ਮੁੱਖ ਮੁਨਸ਼ੀ ਹਰਵਿੰਦਰ ਸਿੰਘ ਨੇ ਦੱਸਿਆ ਕਿ ਦਰਖਾਸਤ ਤੇ ਪੜਤਾਲ ਕਰਕੇ ਦੋਸ਼ੀਆਂ ਨੂੰ ਬਖਸ਼ਿਆ ਨਹੀ ਜਾਵੇਗਾ।

Comments are closed.

COMING SOON .....


Scroll To Top
11