Monday , 17 June 2019
Breaking News
You are here: Home » PUNJAB NEWS » ਪੰਚਾਇਤੀ ਚੋਣਾਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਨਾਲ ਨੇਪਰੇ ਚਾੜ੍ਹਨ ’ਤੇ ਜਟਾਣਾ ਨੇ ਵੋਟਰਾਂ ਅਤੇ ਆਗੂਆਂ ਦਾ ਕੀਤਾ ਧੰਨਵਾਦ

ਪੰਚਾਇਤੀ ਚੋਣਾਂ ਸ਼ਾਂਤੀ ਅਤੇ ਭਾਈਚਾਰਕ ਸਾਂਝ ਨਾਲ ਨੇਪਰੇ ਚਾੜ੍ਹਨ ’ਤੇ ਜਟਾਣਾ ਨੇ ਵੋਟਰਾਂ ਅਤੇ ਆਗੂਆਂ ਦਾ ਕੀਤਾ ਧੰਨਵਾਦ

ਤਲਵੰਡੀ ਸਾਬੋ, 2 ਜਨਵਰੀ (ਰਾਮ ਰੇਸ਼ਮ ਨਥੇਹਾ)- ਬੀਤੀ 30 ਦਸੰਬਰ ਨੂੰ ਹੋਈਆਂ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਦੌਰਾਨ ਸੁਖ ਸ਼ਾਂਤੀ ਅਤੇ ਭਾਈਚਾਰਕ ਸਦਭਾਵਨਾਂ ਵਾਲਾ ਮਾਹੌਲ ਬਣਾਏ ਰਖਣ ਦੇ ਨਾਲ ਨਾਲ ਵਡੀ ਗਿਣਤੀ ਵਿਚ ਕਾਂਗਰਸੀ ਪੰਚਾਇਤਾਂ ਚੁਣੇ ਜਾਣ ਤੇ ਮੈਂਬਰ ਆਲ ਇੰਡੀਆ ਕਾਂਗਰਸ ਕਮੇਟੀ ਸ. ਖੁਸ਼ਬਾਜ਼ ਸਿੰਘ ਜਟਾਣਾ ਹਲਕਾ ਸੇਵਾਦਾਰ ਤਲਵੰਡੀ ਸਾਬੋ ਨੇ ਵੋਟਰਾਂ, ਕਾਂਗਰਸੀ ਆਗੂਆਂ ਅਤੇ ਆਮ ਲੋਕਾਂ ਧੰਨਵਾਦ ਕਰਦਿਆਂ ਆਖਿਆ ਕਿ ਵਡੀ ਗਿਣਤੀ ਵਿਚ ਪਿੰਡਾਂ ਅੰਦਰ ਕਾਂਗਰਸ ਪਖੀ ਪੰਚਾਂ ਸਰਪੰਚਾਂ ਦੀ ਚੋਣ ਕਰਕੇ ਜਨਤਾ ਨੇ ਕਾਂਗਰਸ ਪਾਰਟੀ ਅਤੇ ਕੈਪਟਨ ਸਰਕਾਰ ਦੀਆਂ ਲੋਕ ਪਖੀ ਨੀਤੀਆਂ ਤੇ ਮੋਹਰ ਲਾਈ ਹੈ।ਉਨ੍ਹਾਂ ਆਖਿਆ ਕਿ ਚੋਣਾਂ ਦੌਰਾਨ ਕਿਸੇ ਵੀ ਕਿਸਮ ਦਾ ਧਕਾ ਨਾ ਕਰਕੇ ਅਤੇ ਨਸ਼ਾ ਆਦਿ ਨਾ ਵੰਡ ਕੇ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਜਿਥੇ ਨਿਰਪਖ ਚੋਣਾਂ ਕਰਵਾਉਣ ਵਿਚ ਵਿਸ਼ਵਾਸ ਪ੍ਰਗਟ ਕੀਤਾ ਹੈ ਉਥੇ ਨਸ਼ੇ ਅਤੇ ਨੋਟਾਂ ਦੇ ਸਿਰ ਤੇ ਚੋਣਾਂ ਜਿਤਣ ਦੀ ਧਾਰਨਾ ਨੂੰ ਵੀ ਰਦ ਕੀਤਾ ਹੈ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਰਣਜੀਤ ਸਿੰਘ ਸੰਧੂ ਨਿਜੀ ਸਹਾਇਕ, ਸ. ਕ੍ਰਿਸ਼ਨ ਸਿੰਘ ਭਾਗੀਵਾਂਦਰ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਤਲਵੰਡੀ ਸਾਬੋ, ਸ. ਗੁਰਪ੍ਰੀਤ ਸਿੰਘ ਮਾਨਸ਼ਾਹੀਆ ਪ੍ਰਧਾਨ ਨਗਰ ਪੰਚਾਇਤ,ਸ. ਗੁਰਤਿੰਦਰ ਸਿੰਘ ਰਿੰਪੀ ਮਾਨ ਸਾਬਕਾ ਪ੍ਰਧਾਨ ਨਗਰ ਪੰਚਾਇਤ, ਅਜੀਜ ਖਾਨ, ਹਰਬੰਸ ਸਿੰਘ,ਤਰਸੇਮ ਸੇਮੀ, ਜੋਗਿੰਦਰ ਸਿੰਘ ਜਗਾ ਮੈਂਬਰ ਜਿਲ੍ਹਾ ਪ੍ਰੀਸ਼ਦ,ਲਖਵਿੰਦਰ ਲਕੀ,ਨੰਬਰਦਾਰ ਮਨਦੀਪ ਸਿੰਘ ਨੰਗਲਾ, ਗੁਰਸੇਵਕ ਸਿੰਘ ਗਹਿਲੇਵਾਲਾ , ਅੰਮ੍ਰਿਤਪਾਲ ਕਾਕਾ ਗਰਗ ਅਤੇ ਧਨਦੀਪ ਸਿੰਘ ਗਹਿਲੇ ਵਾਲਾ ਹਾਜ਼ਰ ਸਨ।

Comments are closed.

COMING SOON .....


Scroll To Top
11