ਧੂਰੀ, 28 ਦਸੰਬਰ (ਸੰਜੀਵ ਸਿੰਗਲਾ)- ਪੰਜਾਬ ਵਿਚ ਹੋਣ ਵਾਲੀਆਂ ਪੰਚਾਇਤਾਂ ਦੀਆਂ ਚੋਣਾਂ ਵਿਚ ਸੁਰਖਿਆ ਦੇ ਮਦੇਨਜ਼ਰ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗਰਗ ਦੇ ਨਿਰਦੇਸ਼ ਤੇ ਅਮਲ ਕਰਦਿਆਂ ਡੀ ਐਸ ਪੀ ਧੂਰੀ ਸ੍ਰ ਅਕਾਸ਼ ਦੀਪ ਸਿੰਘ ਔਲਖ ਦੀ ਅਗਵਾਈ ਹੇਠ ਸਬ ਡਵੀਜ਼ਨ ਧੁਰੀ ਦੇ ਪਿੰਡਾਂ ਵਿਚ ਫਲੈਗ ਮਾਰਚ ਕਢਿਆ ਗਿਆ। ਇਸ ਮੌਕੇ ਡੀਐਸਪੀ ਨੇ ਕਿਹਾ ਕਿ ਪੰਚਾਇਤਾਂ ਦੀਆਂ ਚੋਣਾਂ ਪੁਰ ਅਮਨ-ਸ਼ਾਂਤੀ ਨਾਲ ਕਰਾਉਣ ਪੰਜਾਬ ਪੁਲਿਸ ਪੂਰੀ ਤਰ੍ਹਾਂ ਵਚਨਬਧ ਹੈ।ਚੋਣਾਂ ਵਿਚ ਕਿਸੇ ਕਿਸਮ ਦੀ ਹੁਲੜਬਾਜ਼ੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਤੇ ਕਿਸੇ ਵੀ ਸਿਆਸੀ ਪਾਰਟੀ ਦੀ ਦਖਲ ਅੰਦਾਜੀ ਨਹੀਂ ਹੋਣ ਦਿਤੀ ਜਾਵੇਗੀ। ਉਨ੍ਹਾਂ ਅਸਲਾ ਦਾਰੂ ਨੂੰ ਸਖ਼ਤੀ ਨਾਲ ਆਦੇਸ਼ ਦਿਤੇ ਕਿ ਉਹ ਆਪਣੇ ਅਸਲੇ ਨੂੰ ਥਾਣੇ ਵਿਚ ਜਮ੍ਹਾਂ ਕਰਵਾਉਣ। ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾਂ ਸਦਰ ਧੂਰੀ ਦੇ ਇੰਨਚਾਰਜ ਗੁਰਭਜਨ ਸਿੰਘ, ਸਿਟੀ ਇੰਚਾਰਜ਼ ਸ੍ਰ ਮੇਜਰ ਸਿੰਘ, ਸ਼ੇਰ ਪੁਰ ਦੇ ਇੰਚਾਰਜ ਜਸਵੀਰ ਸਿੰਘ ਵੀ ਹਾਜ਼ਰ ਸਨ।