Wednesday , 3 June 2020
Breaking News
You are here: Home » PUNJAB NEWS » ਪ੍ਰੀ ਪ੍ਰਾਇਮਰੀ ਕਲਾਸਾਂ ਬਿਨ੍ਹਾਂ ਸਪੈਸਲ ਟੀਚਰਾਂ ਤੋਂ ਸਕੂਲਾਂ ਦਾ ਧੀਮਾਨ ਨੇ ਸੂਚਨਾ ਦੇ ਅਧਿਕਾਰ ਤਹਿਤ ਕੀਤਾ ਖੁਲਾਸਾ।

ਪ੍ਰੀ ਪ੍ਰਾਇਮਰੀ ਕਲਾਸਾਂ ਬਿਨ੍ਹਾਂ ਸਪੈਸਲ ਟੀਚਰਾਂ ਤੋਂ ਸਕੂਲਾਂ ਦਾ ਧੀਮਾਨ ਨੇ ਸੂਚਨਾ ਦੇ ਅਧਿਕਾਰ ਤਹਿਤ ਕੀਤਾ ਖੁਲਾਸਾ।

ਗੜਸ਼ੰਕਰ 12 ਜਨਵਰੀ (ਬਿੱਟੂ ਚੌਹਾਨ)-ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਰਾਇਟ ਟੂ ਐਜੂਕੇਸਨ ਐਕਟ 2009 ਅਤੇ ਮੂਲ ਸੰਵਿਧਾਨਕ ਅਧਿਕਾਰਾਂ ਦੇ ਆਰਟੀਕਲ 21ਏ ਦੇ ਤਹਿਤ ਭਾਰਤ ਸਰਕਾਰ ਦੇ ਹਿਊਮਨ ਰੀਸੋਰਸਜ ਮੰਤਰਾਲੇ ਅਤੇ ਪ੍ਰਦੇਸ ਸਰਕਾਰਾਂ ਦੁਆਰਾ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਨੂੰ ਦਿਤੀ ਜਾ ਰਹੀ ਕਾਗਜਾਂ ਅਤੇ ਬੈਬ ਸਾਇਟਾਂ ਉਤੇ ਸਿਖਿਆ ਨੂੰ ਲੈ ਕੇ ਹੁਸਿਆਰਪੁਰ ਜਿਲੇ ਅੰਦਰ ਸਾਰੇ ਸਕੂਲਾਂ ਦੀ ਖਸਤਾ ਹਾਲਤ ਨੂੰ ਲੈ ਕੇ ਜਿਨ੍ਹਾਂ ਵਿਚ ਅਜ ਦੇ ਵਿਕਾਸ ਯੁੱਗ ਵਿਚ ਟੀਚਰ ਲੈਸ, ਸਿੰਗਲ ਟੀਚਰ ਸਕੂਲ, ਸਕੂਲਾਂ ਵਿਚ ਬਿਨ੍ਹਾਂ ਅਧਿਆਪਕਾਂ ਤੋਂ ਪ੍ਰੀ ਪ੍ਰਾਇਮਰੀ ਬੱਚਿਆਂ ਦੀਆਂ ਕਲਾਸਾਂ ਸਰੂ ਕਰਨ, ਬਿਨ੍ਹਾਂ ਲੇਡੀਜ ਹੈਲਪਰਾਂ ਅਤੇ ਸਫਾਈ ਕਰਮਚਾਰੀਆਂ ਤੋਂ ਸਕੂਲਾਂ ਨੂੰ ਚਲਾਉਣ ਆਦਿ ਹਲਾਤਾਂ ਦੀ ਸੂਚਨਾ ਅਧਿਕਾਰ ਤਹਿਤ ਖੁਲਾਸਾ ਕਰਦਿਆਂ ਦਸਿਆ ਕਿ ਜਿਲੇ ਵਿਚ ਕੁਲ ਸਰਕਾਰੀ ਐਲੀਮੈਂਟਰੀ 1173 ਹਨ ਤੇ ਜਿਨ੍ਹਾਂ ਵਿਚੋਂ ਇਸ ਵਿਗਿਆਨ ਅਤੇ ਫਿਟ ਇੰਡੀਆ ਦੇ ਯੁੱਗ ਵਿਚ 39 ਸਕੂਲ ਟੀਚਰ ਲੈਸ ਹਨ। ਜੋ ਬਿਨ੍ਹਾਂ ਅਧਿਆਪਕਾਂ ਤੋਂ ਹਨ ਤੇ ਇਨ੍ਹਾਂ ਸਕੂਲਾਂ ਵਿਚ ਸਿਰਫ ਵਿਦਿਆ ਦਾ ਨੁਕਸਾਨ ਕਰਕੇ ਇਕ ਦੁਸਰੇ ਸਕੂਲ ਤੋਂ ਅਡਜਸਟਮੈਂਟ ਕਰਕੇ ਡੰਗ ਟਪਾਇਆ ਜਾ ਰਿਹਾ ਹੈ, 234 ਸਕੂਲ ਸਿੰਗਲ ਟੀਚਰ ਹਨ, ਇਨ੍ਹਾਂ ਵਿਚ ਸਿਰਫ ਇਕ ਇਕ ਹੀ ਅਧਿਆਪਕ 6,6 ਕਲਾਸਾਂ (ਸਮੇਤ ਪ੍ਰੀ ਪ੍ਰਾਇਮਰੀ) ਨੂੰ ਪੜ੍ਹਾ ਰਿਹਾ ਹੈ, ਰਾਜਨੀਤੀਵਾਨਾ ਦੇ ਚਹੇਤੇ 115 ਅਧਿਆਪਕ ਸਕੂਲਾਂ ਵਿਚ ਵਾਧੂ ਪੋਸਟਾਂ ਉਤੇ ਬੈਠ ਕੇ ਨਜਾਰੇ ਲੈ ਰਹੇ ਹਨ ਅਤੇ ਦੁਸਰੇ ਪਾਸੇ ਸਿੰਗਲ ਟੀਚਰਾਂ ਦਾ ਜਿਲਾ ਸਿਖਿਆ ਅਫਸਰ ਵਲੋਂ ਜਾਣਬੁਝ ਕੇ ਕਲਚਰ ਬਣਾ ਕੇ ਬੱਚਿਆਂ ਦਾ ਭਾਰੀ ਨਾ ਪੂਰਾ ਹੋਣ ਵਾਲਾ ਨੁਕਸਾਨ ਕੀਤਾ ਜਾ ਰਿਹਾ ਹੈ। ਧੀਮਾਨ ਨੇ ਦਸਿਆ ਕਿ ਬਲਾਕ ਹੁਸਿਆਰ ਏ 1 ਦੇ 57 ਸਕੂਲਾਂ ਵਿਚ ਟੀਚਰ ਲੈਸ ਸਕੂਲ 1, ਸਿੰਗਲ ਟੀਚਰ 9, ਵਾਧੂ ਅਸਾਮੀਆਂ 6, ਜੇਬੀਟੀ ਟੀਚਰਾਂ ਦੀਆਂ ਕੁਲ ਮੰਜੂਰ ਅਸਮੀਆਂ 148 ਵਿਚੋਂ 53 ਖਾਲੀ ਹਨ, ਇਸੇ ਤਰ੍ਹਾਂ ਸੈਂਟਰ ਹੈਡ ਟੀਚਰ ਦੀਆਂ ਕੁਲ 6,ਹੈਡ ਟੀਚਰ ਦੀਆਂ ਕੁਲ ਮੰਜੂਰ 40 ਵਿਚੋਂ 15 ਖਾਲੀ ਹਨ।ਬਲਾਕ ਹੁਸਿਆਰ ਪੁਰ 1 ਬੀ ਵਿਚ ਸਰਪਲਸ ਟੀਚਰ 09 ਵਾਧੂ ਅਸਾਮੀਆਂ ਉਤੇ ਬੈਠੇ ਹਨ, ਸਿੰਗਲ ਟੀਚਰ ਸਕੂਲ 08,ਜੇਬੀਟੀ ਦੀਆਂ ਮੰਜੂਰ ਸੁਦਾ 215 ਵਿਚੋਂ 69 ਖਾਲੀ ਪੋਸਟਾਂ ਹਨ, ਸੈਂਟਰ ਹੈਡ ਟੀਚਰਾਂ ਦੀਆਂ 8 ਵਿਚੋਂ 2 ਖਾਲੀ,ਹੈਡ ਟੀਚਰਾਂ ਦੀਆਂ 43 ਵਿਚੋਂ 02 ਖਾਲੀ ਹਨ।ਬਲਾਕ ਹੁਸਿਆਰ ਪੁਰ 2ਏ ਵਿਚ ਸਿੰਗਲ ਟੀਚਰ 09, 08 ਟੀਚਰ ਸਰਪਲਸ, ਜੇਬੀਟੀ ਦੀਆਂ ਮੰਜੂਰ 165 ਵਿਚੋਂ 53 ਖਾਲੀ, ਸੈਂਟਰ ਹੈਡ ਟੀਚਰ ਦੀਆਂ 7 ਵਿਚੋਂ 3 ਖਾਲੀ, ਹੈਡ ਟੀਚਰ ਦੀਆਂ 44 ਵਿਚੋਂ 11 ਖਾਲੀ।ਬਲਾਕ ਹੁਸਿਆਰ ਪੁਰ 2ਬੀ ਵਿਚ ਸਿੰਗਲ ਟੀਚਰ ਸਕੂਲ 06, ਸਰਪਲਸ ਟੀਚਰ 01, ਜੇਬੀਟੀ ਦੀਆਂ 186 ਵਿਚੋਂ 54 ਖਾਲੀ, ਸੈਂਟਰ ਹੈਡ ਟੀਚਰ ਦੀਆ 6 ਵਿਚੋਂ 5 ਖਾਲੀ, ਹੈਡ ਟੀਚਰ ਦੀਆਂ 38 ਵਿਚੋਂ 9 ਖਾਲੀ।ਬਲਾਕ ਬੁਲੋਵਾਲ ਵਿਚ ਸਿੰਗਲ ਟੀਚਰ ਸਕੂਲ 17, ਸਰਪਲਸ ਟੀਚਰ 05 ਅਤੇ 04 ਸਕੂਲ ਟੀਚਰ ਲੈਸ, ਜੇਬੀਟੀ ਦੀਆਂ 128 ਵਿਚੋਂ 56 ਖਾਲੀ, ਸੈਂਟਰ ਹੈਡ ਟੀਚਰ ਦੀਆਂ 7 ਵਿਚੋਂ 1 ਖਾਲੀ,ਹੈਡ ਟੀਚਰ ਦੀਆਂ 45 ਵਿਚੋਂ 17 ਖਾਲੀ ਹਨ।ਬਲਾਕ ਟਾਂਡਾ 1 ਵਿਚ ਸਿੰਗਲ ਟੀਚਰ ਸਕੂਲ 19, ਸਰਪਲਸ ਟੀਚਰ 01, ਟੀਚਰ ਲੈਸ 10 ਸਕੂਲ,ਜੇਬੀਟੀ ਦੀਆਂ 154 ਵਿਚੋਂ 77 ਖਾਲੀ, ਸੈਂਟਰ ਹੈਡ ਟੀਚਰ 7 ਵਿਚੋਂ 3 ਖਾਲੀ, ਹੈਡ ਟੀਚਰ 41 ਵਿਚੋਂ 19 ਖਾਲੀ ਹਨ।ਬਲਾਕ ਟਾਂਡਾ 2 ਵਿਚ ਸਿੰਗਲ ਟੀਚਰ ਸਕੂਲ 11, ਟੀਚਰ ਲੈਸ 03 ਅਤੇ ਸਰਪਲਸ ਟੀਚਰ 08, ਜੇਬੀਟੀ ਦੀਆਂ 158 ਵਿਜੋਂ 82 ਖਾਲੀ, ਸੈਂਟਰ ਹੈਡ ਟੀਚਰ ਦੀਆਂ 7 ਵਿਚੋਂ 1 ਖਾਲੀ, ਹੈਡ ਟੀਚਰ ਦੀਆਂ 40 ਵਿਚੋਂ 15 ਖਾਲੀ ਹਨ।ਬਲਾਕ ਦਸੂਹਾ 1 ਵਿਚ ਸਿੰਗਲ ਟੀਚਰ ਸਕੂਲ 15, ਟੀਚਰ ਲੈਸ 01 ਅਤੇ ਸਰਪਲਸ ਟੀਚਰ 01 ਹਨ ਅਤੇ ਸੂਚਨਾ ਅਨੁਸਾਰ ਜੇਬੀਟੀ ਦੀਆਂ 156 ਵਿਚੋਂ ਭਰੀਆਂ 100 ਅਤੇ ਖਾਲੀ 06 ਹਨ, ਸੀਐਚਟੀ ਦੀਆਂ 7 ਵਿਚੋਂ 3 ਖਾਲੀ, ਹੈਡ ਟੀਚਰ ਦੀਆਂ 43, ਭਰੀਆਂ ਪੋਸਟਾਂ 100 ਤੇ 00 ਖਾਲੀ ਂੋ ਅਪਣੇ ਆਪ ਵਿਚ ਸਵਾਲੀਆ ਨਿਸਾਨ ਹੈ ਅਤੇ ਗਲਤ ਸੂਚਨਾ ਦਿਤੀ।ਬਲਾਕ ਦਸੂਹਾ 2 ਵਿਚ ਸਿੰਗਲ ਟੀਚਰ ਸਕੂਲ 04, ਸਰਪਲਸ ਟੀਚਰ 05 ਹਨ, ਜੇਬੀਟੀ ਦੀਆਂ 168 ਵਿਚੋਂ 52 ਖਾਲੀ, ਸੀਐਚਟੀ ਦੀਆਂ 7 ਵਿਚੋਂ 2 ਖਾਲੀ, ਹੈਡ ਟੀਚਰ ਦੀਆਂ 46 ਵਿਚੋਂ 22 ਖਾਲੀ ਹਨ।ਬਲਾਕ ਮੁਕੇਰੀਆਂ 1 ਵਿਚ ਸਰਪਲਸ ਟੀਚਰ 08, ਜੇਬੀਟੀ ਟੀਚਰਾਂ ਦੀਆਂ 147 ਵਿਚੋਂ 19 ਖਾਲੀ, ਸੈਂਟਰ ਹੈਡ ਟੀਚਰਾਂ ਦੀਆਂ 9 ਵਿਚੋਂ 5 ਖਾਲੀ ਅਤੇ ਹੈਡ ਟੀਚਰਾਂ ਦੀਆਂ 41 ਵਿਚੋਂ 21 ਹਨ। ਬਲਾਕ ਮੁਕੇਰੀਆਂ 2 ਵਿਚ ਸਿੰਗਲ ਟੀਚਰ ਸਕੂਲ 06, ਟੀਚਰ ਲੈਸ 06 ਅਤੇ ਸਰਪਲਸ ਟੀਚਰ 10, ਇਸੇ ਤਰ੍ਹਾਂ ਜੇਬੀਟੀ ਦੀਆਂ ਕੁਲ 151 ਵਿਚੋਂ 55 ਖਾਲੀ, ਸੈਂਟਰ ਹੈਡ ਟੀਚਰਾਂ ਦੀਆਂ 7 ਵਿਚੋਂ 6 ਖਾਲੀ, ਹੈਡ ਟੀਚਰਾਂ ਦੀਆਂ 44 ਵਿਚੋਂ 26 ਖਾਲੀ ਹਨ। ਬਲਾਕ ਤਲਵਾੜਾ ਵਿਚ ਸਿੰਗਲ ਟੀਚਰ 04, ਸਰਪਲਸ ਟੀਚਰਾਂ ਦੀਆਂ 15, ਟੀਚਰ ਲੈਸ ਸਕੂਲ 02, ਜੇਬੀਟੀ ਟੀਚਰਾਂ ਦੀਆਂ 142 ਵਿਚੋਂ 02 ਖਾਲੀ, ਸੈਂਟਰ ਹੈਡ ਟੀਚਰਾਂ ਦੀਆ 9 ਵਿਚੋਂ 3 ਖਾਲੀ, ਹੈਡ ਟੀਚਰਾਂ ਦੀਆਂ ਕੁਲ ਪੋਸਟਾਂ 40 ਤੇ ਭਰੀਆਂ 18 ਅਤੇ ਖਾਲੀ ਵਿਖਾਈਆਂ 00 ਅਤੇ ਪੂਰੀ ਤਰ੍ਹਾਂ ਗਲਤ ਡਾਟਾ ਭਰਿਆ ਜਾਂਦਾ ਹੈ, ਬਲਾਕ ਭੂੰਗਾ 1 ਵਿਚ ਸਿੰਗਲ ਟੀਚਰ ਸਕੂਲ 08, ਸਰਪਲਸ ਟੀਚਰ 04, ਜੇਬੀਟੀ ਦੀਆਂ 128 ਵਿਚੋਂ 08 ਖਾਲੀ,ਸੈਂਟਰ ਹੈਡ ਟੀਚਰਾਂ ਦੀਆ 7 ਵਿਚੋਂ 3 ਖਾਲੀ ਆਦਿ ਹਨ।ਬਲਾਕ ਭੂੰਗਾ 2 ਵਿਚ ਸਿੰਗਲ ਟੀਚਰ ਸਕੂਲ 09, ਸਰਪਲਸ ਟੀਚਰਾਂ ਦੀਆਂ 04 ਪੋਸਟਾਂ ਹਨ ਤੇ ਜੇਬੀਟੀ ਦੀਆਂ 123 ਵਿਚੋਂ 48 ਖਾਲੀ, ਸੈਂਟਰ ਹੈਡ ਟੀਚਰਾਂ ਦੀਆਂ 8 ਵਿਚੋਂ 5 ਖਾਲੀ, ਹੈਡ ਟੀਚਰਾਂ ਦੀਆਂ 31 ਵਿਚੋਂ 6 ਖਾਲੀ ਹਨ। ਬਲਾਕ ਮਾਹਿਲਪੁਰ 1 ਵਿਚ ਸਿੰਗਲ ਟੀਚਰ ਸਕੂਲ 28, ਟੀਚਰ ਲੈਸ 04 ਅਤੇ ਸਰਪਲਸ ਟੀਚਰ 01 ਹਨ, ਜੇਬੀਟੀ ਦੀਆਂ 129 ਵਿਚੋਂ 71 ਖਾਲੀ, ਸੈਂਟਰ ਹੈਡ ਟੀਚਰਾਂ ਦੀਆਂ 8 ਵਿਚੋਂ 6 ਖਾਲੀ, ਹੈਡ ਟੀਚਰਾਂ ਦੀਆਂ 35 ਵਿਚੋਂ 23 ਖਾਲੀ ਹਨ।ਬਲਾਕ ਮਾਹਿਲਪੁਰ 2 ਵਿਚ ਸਿੰਗਲ ਟੀਚਰ 28 ਸਕੂਲ, ਟੀਚਰ ਲੈਸ 02 ਅਤੇ ਸਰਪਲਸ ਟੀਚਰ 03 ਹਨ, ਜੇਬੀਟੀ ਦੀਆਂ 133 ਵਿਚੋਂ 87 ਖਾਲੀ, ਸੈਂਟਰ ਹੈਡ ਟੀਚਰਾਂ ਦੀਆਂ 6 ਵਿਚੋਂ 4 ਖਾਲੀ, ਹੈਡ ਟੀਚਰਾਂ ਦੀਆਂ 40 ਵਿਚੋਂ 28 ਖਾਲੀ ਹਨ।ਬਲਾਕ ਗੜ੍ਹਸੰਕਰ 1 ਵਿਚ ਸਿੰਗਲ ਟੀਚਰ ਸਕੂਲ 29, ਟੀਚਰ ਲੈਸ 02 ਅਤੇ ਸਰਪਲਸ ਟੀਚਰਾਂ ਦੀਆਂ 01 ਪੋਸਟਾਂ ਹਨ, ਜੇਬੀਟੀ ਦੀਆਂ 147 ਵਿਚੋਂ 49 ਖਾਲੀ, ਸੈਂਟਰ ਹੈੜ ਟੀਚਰਾਂ ਦੀਆਂ 07 ਵਿਚੋਂ 02 ਖਾਲੀ, ਹੈਡ ਟੀਚਰਾਂ ਦੀਆਂ 42 ਵਿਚੋਂ 26 ਖਾਲੀ ਹਨ।ਬਲਾਕ ਗੜ੍ਹਸਕਰ 2 ਵਿਚ ਸਿੰਗਲ ਟੀਚਰ ਸਕੂਲ 20, ਟੀਚਰ ਲੈਸ 02 ਅਤੇ ਸਰਪਲਸ ਪੋਸਟਾਂ 09, ਇਸੇ ਤਰ੍ਹਾਂ ਜੇਬੀਟੀ ਦੀਆਂ 160 ਵਿਚੋਂ 99 ਖਾਲੀ, ਸੈਂਟਰ ਹੈਡ ਟੀਚਰਾਂ ਦੀਆਂ 7 ਵਿਚੋਂ 3 ਖਾਲੀ, ਹੈਡ ਟੀਚਰਾਂ ਦੀਆਂ 39 ਵਿਚੋਂ 19 ਖਾਲੀ ਹਨ। ਬਲਾਕ ਹਾਜੀਪੁਰ ਵਿਚ ਸਿੰਗਲ ਟੀਚਰ ਸਕੂਲ 07, ਟੀਚਰ ਲੈਸ ਸਕੂਲ 01 ਅਤੇ ਸਰਪਲਸ ਟੀਚਰਾਂ ਦੀਆਂ ਪੋਸਟਾਂ 12 ਹਨ, ਇਸੇ ਤਰ੍ਹਾਂ ਜੇਬੀਟੀ ਦੀਆਂ 170 ਵਿਚੋਂ 55 ਖਾਲੀ, ਸੈਂਟਰ ਹੈਡ ਟੀਚਰਾਂ ਦੀਆਂ 9 ਵਿਚੋਂ 4 ਖਾਲੀ, ਹੈਡ ਟੀਚਰਾਂ ਦੀਆਂ 37 ਵਿਚੋਂ 23 ਖਾਲੀ ਹਨ। ਧੀਮਾਨ ਨੇ ਕਿਹਾ ਦਸਿਆ ਕਿ ਪੰਜਾਬ ਅੰਦਰ ਮੁਢੱਲੀ ਸੰਵਿਧਾਨਕ ਮੁਫਤ ਅਤੇ ਲਾਜਮੀ ਜੋ ਰਾਇਟ ਟੂ ਐਜੂਕੇਸਨ ਐਕਟ 2009 ਅਤੇ ਸੰਵਿਧਾਨ ਦੇ ਆਰਟੀਕਲ 21 ਏ ਤਹਿਤ ਸਰਕਾਰੀ ਐਲੀਮੈਂਟਰੀ ਸਕੂਲਾਂ ਵਿਚ ਦਿਤੀ ਜਾਂਦੀ ਸਿਖਿਆ ਦਾ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ ਤੇ ਇਹ ਲਗਾਤਾਰ ਹੋ ਰਿਹਾ ਹੈ।ਸਰਕਾਰ ਸਰਪਲਸ ਪੋਸਟਾਂ ਰੱਖ ਕੇ ਚਹੇਤਿਆਂ ਨੁੰ ਖੁਸ ਕਰਦੀ ਹੈ ਤੇ ਬੱਚਿਆਂ ਨਾਲ ਵਿਤਕਰਾ ਕਰਦੀ ਹੈ।ਬੱਚੇ ਦੇਸ ਦਾ ਭਵਿੱਖ ਹਨ ਪਰ ਹਨ ਵਿਤਕਰੇ ਦਾ ਸਿਕਾਰ।ਉਨ੍ਹਾਂ ਕਿਹਾ ਕਿ ਇਹ ਤਰੁੱਟੀਆਂ ਸਿਖਿਆ ਦੇ ਖੋਖਲੇਪਨ ਨੂੰ ਪੂਰੀ ਤਰ੍ਹਾਂ ਉਜਾਗਰ ਕਰਦੀਆਂ ਹਨ ਤੇ ਇਹ ਸਭ ਕੁਝ ਸਰਕਾਰਾਂ ਦੀਆਂ ਘਟੀਆਂ ਬੱਚਿਆਂ ਵਿਰੋਧੀ ਨੀਤੀਆਂ ਕਾਰਨ ਹੋ ਰਿਹਾ ਹੈ।ਮੁਢੱਲੀ ਸਿਖਿਆ ਦੀਆਂ ਖਾਮੀਆਂ ਦਾ ਖਮਿਆਜਾ ਦੇਸ ਨੂੰ ਭੁਗਤਣਾ ਪੈ ਰਿਹਾ ਹੈ। ਸਿਖਿਆ ਦੇ ਯੁੱਗ ਵਿਚ ਦੇਸ ਵਿਚ ਸਿੰਗਲ ਟੀਚਰ ਸਕੂਲ, ਟੀਚਰ ਲੈਸ ਸਕੂਲ ਅਤੇ ਸਕੂਲਾਂ ਵਿਚ ਸਰਪਲਸ ਟੀਚਰ ਬੈਠੇ ਹਨ ਅਤੇ ਇਹ ਸਭ ਕੁਝ ਸਰਕਾਰਾਂ ਕਰ ਰਹੀਆਂ ਹਨ।ਸਰਕਾਰਠ ਤੋਂ ਮੰਗ ਕੀਤੀ ਕਿ ਸਰਪਲਸ ਪੋਸਟਾਂ ਉਤੇ ਬੈਠੇ ਟੀਚਰਾਂ ਨੂੰ ਤੁਰੰਤ ਸਿੰਗਲ ਟੀਚਰਾਂ ਵਾਲੇ ਸਕੂਲਾਂ ਵਿਚ ਭੇਜਿਆ ਜਾਵੇ।ਧੀਮਾਨ ਨੇ ਦਸਿਆ ਕਿ ਮੁਢੱਲੀ ਸਿਖਿਆ ਨੂੰ ਬਚਾਉਣ ਲਈ ਉਹ ਮਾਨਯੋਗ ਹਾਈ ਕੋਰਟ ਵਿਚ ਇਹ ਸਾਰੀਆਂ ਰੀਪੋਰਟਾਂ ਰਖਣਗੇ ਤਾਂ ਕਿ ਸਕੂਲਾਂ ਵਿਚ ਬੱਚਿਆਂ ਦੇ ਭਵਿੱਖ ਨੂੰ ਰਾਸਟਰ ਨਿਰਮਾਣ ਲਈ ਮਜਬੂਤ ਕੀਤਾ ਜਾ ਸਕੇ।

Comments are closed.

COMING SOON .....


Scroll To Top
11