Tuesday , 13 November 2018
Breaking News
You are here: Home » INTERNATIONAL NEWS » ਪ੍ਰਿੰਸ ਹੈਰੀ ਤੇ ਮੇਗਨ ਮਾਰਕੇਲ ਹੋਏ ਇਕ ਦੂਜੇ ਦੇ

ਪ੍ਰਿੰਸ ਹੈਰੀ ਤੇ ਮੇਗਨ ਮਾਰਕੇਲ ਹੋਏ ਇਕ ਦੂਜੇ ਦੇ

ਲੰਡਨ, 19 ਮਈ (ਪੰਜਾਬ ਟਾਇਮਜ਼ ਬਿਊਰੋ)- ਬ੍ਰਿਟਿਸ਼ ਰਾਜ ਘਰਾਣੇ ਦੇ ਪ੍ਰਿੰਸ ਹੈਰੀਅਤੇ ਹਾਲੀਵੁਡ ਅਦਾਕਾਰਾ ਮੇਗਨ ਮਾਰਕੇਲ ਦਾ ਅਜ ਸ਼ਾਹੀ ਵਿਆਹ ਮੁਕੰਮਲ ਹੋ ਚੁਕਿਆ ਹੈ। ਇਸ ਸ਼ਾਹੀ ਵਿਆਹ ‘ਚ ਬਾਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ, ਸਾਬਕਾ ਫੁਟਬਾਲ ਖਿਡਾਰੀ ਡੇਵਿਡ ਬੇਕਹਮ ਅਤੇ ਉਨ੍ਹਾਂ ਦੀ ਪਤਨੀ ਵਿਕਟੋਰੀਆ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। 6 ਮਹੀਨੇ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਅਜ 19 ਮਈ ਨੂੰ ਵਿੰਡਸਰ ਕੈਸਲ ਵਿਚ ਇਹ ਵਿਆਹ ਹੋਇਆ। ਇਸ ਵਿਆਹ ‘ਤੇ ਦੁਨੀਆ ਦੇ ਵਖ-ਵਖ ਕੋਨੇ ਤੋਂ ਸਬ ਦੀਆਂ ਅਖਾਂ ਸਨ। ਮਹਾਰਾਣੀ ਅਲਿਜ਼ਾਬੀਥ ਨੇ ਵਿਆਹ ਤੋਂ ਪਹਿਲਾਂ ਸ਼ਾਹੀ ਜੋੜੇ ਨੂੰ ਨਵੇਂ ਅਹੁਦੇ ਦਿਤੇ ਹਨ। ਪ੍ਰਿੰਸ ਹੈਰੀ ਨੂੰ ਤਿੰਨ ਖ਼ਿਤਾਬ ਦਿਤੇ ਗਏ ਹਨ। ਹੁਣ ਉਨ੍ਹਾਂ ਦੀ ਪਛਾਣ ਡਿਊਕ ਆਫ਼ ਸਸੈਕਸ, ਅਰਲ ਆਫ਼ ਡੰਬਆਰਤਨ ਤੇ ਬੈਰਨ ਕਿਲਕੀਲ ਵਜੋਂ ਹੋਵੇਗੀ। ਇੰਗਲੈਂਡ ‘ਚ ਹੋਣ ਵਾਲੇ ਇਸ ਸ਼ਾਹੀ ਵਿਆਹ ਲਈ ਬਹੁਤ ਖ਼ਾਸ ਲੋਕ ਪਹੁੰਚੇ ਸਨ।ਮਹਿਮਾਨਾਂ ਵਿਚ ਫੁਟਬਾਲਰ ਡੇਵਿਡ ਬੇਕਹਮ, ਭਾਰਤੀ ਅਦਾਕਾਰ ਪ੍ਰਿਯੰਕਾ ਚੋਪੜਾ, ਅਮਰੀਕੀ ਟੀਵੀ ਸਟਾਰ ਓਪਰਾ ਵਿਨਫਰੇ, ਅਦਾਕਾਰ ਜੌਰਜ ਕਲੂਨੀ ਤੇ ਅਦਾਕਾਰ ਇਡਰੀਸ ਅਲਬਾ ਵੀ ਪਹੁੰਚੇ ਸਨ।

Comments are closed.

COMING SOON .....


Scroll To Top
11