Monday , 19 August 2019
Breaking News
You are here: Home » PUNJAB NEWS » ਪ੍ਰਿਅੰਕਾ ਗਾਂਧੀ ਵੱਲੋਂ ਬੇਅਦਬੀ ਅਤੇ ਮਾਫ਼ੀਆ ਦੇ ਮੁੱਦੇ ’ਤੇ ਅਕਾਲੀਆਂ ਨੂੰ ਰਗੜੇ

ਪ੍ਰਿਅੰਕਾ ਗਾਂਧੀ ਵੱਲੋਂ ਬੇਅਦਬੀ ਅਤੇ ਮਾਫ਼ੀਆ ਦੇ ਮੁੱਦੇ ’ਤੇ ਅਕਾਲੀਆਂ ਨੂੰ ਰਗੜੇ

‘ਬੱਦਲ ਰਡਾਰ’ ਵਾਲੀ ਟਿੱਪਣੀ ’ਤੇ ਮੋਦੀ ਦਾ ਉਡਾਇਆ ਮਜ਼ਾਕ

ਬਠਿੰਡਾ, 14 ਮਈ- ਕੁਲ ਹਿੰਦ ਕਾਂਗਰਸ ਕਮੇਟੀ ਦੀ ਜਨਰਲ ਸਕਤਰ ਪ੍ਰਿਯੰਕਾ ਗਾਂਧੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਅਤੇ ਇਸ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ‘ਤੇ ਤਿਖਾ ਹਮਲਾ ਕਰਦੇ ਹੋਏ ਸੂਬਾ, ਦੇਸ਼ ਅਤੇ ਇਥੋਂ ਦੇ ਬਚਿਆਂ ਦੇ ਭਵਿਖ ਦੇ ਹਿਤ ਵਿਚ ਲੋਕਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਇਨਾਂ ਪਾਰਟੀਆਂ ਨੂੰ ਤਕੜੀ ਹਾਰ ਦਾ ਸਦਾ ਦਿਤਾ ਹੈ।ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਕ ਵਿਚ ਪਹਿਲੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਲਈ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਸਬਕ ਸਿਖਾਉਣ ਦਾ ਲੋਕਾਂ ਨੂੰ ਸਦਾ ਦਿਤਾ ਹੈ। ਆਪਣੇ ਸਿਆਸੀ ਹਿਤਾਂ ਲਈ ਲੋਕਾਂ ਨਾਲ ਧੋਖਾ ਕਰਨ ਅਤੇ ਘਿਨਾਉਣੇ ਝੂਠ ਬੋਲਣ ਲਈ ਮੋਦੀ ‘ਤੇ ਤਿਖਾ ਹਮਲਾ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਅਕਾਲੀਆਂ ਦੇ ਸ਼ਾਸਨ ਦੌਰਾਨ ਮਾਫੀਆ ਰਾਜ ਅਤੇ ਬੇਅਦਬੀ ਦੇ ਮੁਦਿਆਂ ‘ਤੇ ਵੀ ਅਕਾਲੀਆਂ ਨੂੰ ਘੇਰਿਆ।ਪ੍ਰਿਯੰਕਾ ਗਾਂਧੀ ਦੇ ਨਾਲ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਸਨ ਜਿਨਾਂ ਨੇ ਭਾਰਤ ਦੇ ਭਵਿਖ ਲਈ ਚੋਣ ਜੰਗ ਦੌਰਾਨ ਲੋਕਾਂ ਨੂੰ ਕਾਂਗਰਸ ਦੇ ਹਥ ਮਜ਼ਬੂਤ ਕਰਨ ਦੀ ਅਪੀਲ ਕੀਤੀ ਅਤੇ ਉਨਾਂ ਨੇ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਉਸ ਦੇ ਘੁਮੰਡ ਦੇ ਲਈ ਸਬਕ ਸਿਖਾਉਣ ਦਾ ਸਦਾ ਦਿਤਾ।ਬੀਤੇ ਦਿਨ ਇਸੇ ਸਥਾਨ ‘ਤੇ ਬਠਿੰਡਾ ਵਿਖੇ ਹੋਈ ਮੋਦੀ ਦੀ ਰੈਲੀ ਦੌਰਾਨ ਮਾਮੂਲੀ ਇਕਠ ਦਾ ਜ਼ਿਕਰ ਕਰਦੇ ਹੋਏ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ਦੇ ਝੂਠੇ ਵਾਅਦਿਆਂ ਲਈ ਉਸ ਨੂੰ ਸਖ਼ਤ ਸਬਕ ਸਿਖਾਉਣ ਦਾ ਲੋਕਾਂ ਨੂੰ ਸਦਾ ਦਿਤਾ। ‘ਬਦਲਾਂ ਵਿਚ ਰਡਾਰ‘ ਸਬੰਧੀ ਮੋਦੀ ਦੇ ਬਿਆਨ ‘ਤੇ ਚੁਟਕੀ ਲੈਂਦਿਆਂ ਪਿਯੰਕਾ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸਚਾਈ ਲੋਕਾਂ ਦੇ ਰਡਾਰ ‘ਤੇ ਆ ਗਈ ਹੈ ਅਤੇ ਹੁਣ ਉਸ ਦੇ ਲਈ ਸਮਾਂ ਆ ਗਿਆ ਹੈ ਕਿ ਉਹ ਆਪਣੇ ਪੂਰੇ ਨਾ ਕੀਤੇ ਗਏ ਵਾਅਦਿਆਂ ਨੂੰ ਰਡਾਰ ‘ਤੇ ਲੈ ਕੇ ਆਵੇ।ਮੋਦੀ ਦੀ ਕਲ ਦੀ ਰੈਲੀ ਦੇ ਮੁਕਾਬਲੇ ਅਜ ਦੀ ਦੁਗਣੀ ਵਡੀ ਰੈਲੀ ਵਿਚ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਉਸ ਦਾ ਪਤੀ ਪੰਜਾਬੀ ਹੈ। ਉਹ ਇਥੇ ਅਤੇ ਇਥੋਂ ਦੇ ਲੋਕਾਂ ਵਿਚ ਆ ਕੇ ਘਰ ਵਰਗਾ ਮਹਿਸੂਸ ਕਰ ਰਹੀ ਹੈ। ਪ੍ਰਿਯੰਕਾ ਨੇ ਪੰਜਾਬੀਆਂ ਦੀ ਬਹਾਦਰੀ ਅਤੇ ਉਨਾਂ ਦੀ ਹਰ ਹਾਲਤ ਵਿਚ ਚੜਦੀ ਕਲਾ ‘ਚ ਰਹਿਣ ਦੀ ਸਮਰਥਾ ਦੀ ਸ਼ਲਾਘਾ ਕੀਤੀ।ਪੰਜਾਬ ਦੇ ਲੋਕਾਂ ਦਾ ਕਚੂਮਰ ਕਢਣ ਅਤੇ ਪੀੜੀਆਂ ਨੂੰ ਤਬਾਹ ਕਰਨ ਲਈ ਭਾਜਪਾ ਦੀ ਭਾਈਵਾਲ ਅਕਾਲੀਆਂ ‘ਤੇ ਤਿਖਾ ਹਮਲਾ ਕਰਦਿਆਂ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਨਾਂ ਨੇ ਆਪਣੇ 10 ਸਾਲਾਂ ਦੇ ਸ਼ਾਸਨ ਦੌਰਾਨ ਸੂਬੇ ਨੂੰ ਨਸ਼ਿਆਂ, ਸ਼ਰਾਬ, ਰੇਤ ਅਤੇ ਟਰਾਂਸਪੋਰਟ ਮਾਫੀਏ ਦੇ ਹਵਾਲੇ ਕਰੀ ਰਖਿਆ। ਭਾਜਪਾ ਅਤੇ ਅਕਾਲੀਆਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਚਿਟੇ ਨਾਲ ਤਬਾਹ ਕੀਤਾ ਹੈ।ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ ਅਤੇ ਜਿਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ, ਉਨਾਂ ਨੇ ਪੰਜਾਬ ਦੀ ਆਤਮਾ ਨੂੰ ਵੀ ਡੂੰਘੀ ਸਟ ਮਾਰੀ। ਉਨਾਂ ਕਿਹਾ ਕਿ ਇਹ ਅਪਰਾਧ ਅਕਾਲੀਆਂ ਨੇ ਕੀਤਾ ਹੈ। ਉਨਾਂ ਕਿਹਾ ਕਿ ਬਾਬਾ ਨਾਨਕ ਨੇ ਹਮੇਸ਼ਾ ‘ਤੇਰਾ ਤੇਰਾ‘ ਆਖਿਆ ਜਦਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ‘ਮੇਰਾ ਮੇਰਾ‘ ਆਖਿਆ। ਮੋਦੀ ਦੇ ਕੋਰੇ ਝੂਠ ਅਤੇ ਫਰੇਬ ‘ਤੇ ਨਿਸ਼ਾਨਾ ਸਾਧਦਿਆਂ ਪ੍ਰਿਯੰਕਾ ਨੇ ਕਿਹਾ ਕਿ ਪ੍ਰਧਾਨ ਮੰਤਰੀਆਂ ਦੀਆਂ ਗਲਾਂ ਸੁਣ ਕੇ ਵਿਅਕਤੀ ਇਕ ਵਾਰ ਤਾਂ ਇੰਜ ਸੋਚਦਾ ਹੈ ਕਿ ਮੁਲਕ ਵਿਚ ਵਿਕਾਸ ਸਿਰਫ ਪਿਛਲੇ ਸਾਲਾਂ ਵਿਚ ਹੀ ਹੋਇਆ ਹੋਵੇ।ਬਠਿੰਡਾ ਦੀ ਸਭ ਤੋਂ ਵਡੀ ਮਿਸਾਲ ਦਿੰਦਿਆਂ ਉਨਾਂ ਕਿਹਾ ਕਿ ਇਸ ਇਲਾਕੇ ਵਿਚ ਉਦਯੋਗਿਕ ਅਤੇ ਖੇਤੀਬਾੜੀ ਦੇ ਵਿਕਾਸ ਮੋਦੀ ਸਰਕਾਰ ਦੇ ਸਤਾ ਵਿਚ ਆਉਣ ਤੋਂ ਪਹਿਲਾਂ ਹੋਇਆ ਹੈ।

Comments are closed.

COMING SOON .....


Scroll To Top
11