Tuesday , 18 June 2019
Breaking News
You are here: Home » Editororial Page » ਪ੍ਰਵਾਸੀ ਸ਼ਾਇਰ ਸੁਰਿੰਦਰ ਸਿੰਘ ਸੁੱਨੜ ਦਾ ਸਨਮਾਨ-ਪ੍ਰਿੰ. ਗੁਰਦੇਵ ਸਿੰਘ ਮੋਗਾ ਦੀ ਪੁਸਤਕ ‘ਗੁਰਮਤਿ ਨੂਰ’ ਲੋਕ ਅਰਪਣ

ਪ੍ਰਵਾਸੀ ਸ਼ਾਇਰ ਸੁਰਿੰਦਰ ਸਿੰਘ ਸੁੱਨੜ ਦਾ ਸਨਮਾਨ-ਪ੍ਰਿੰ. ਗੁਰਦੇਵ ਸਿੰਘ ਮੋਗਾ ਦੀ ਪੁਸਤਕ ‘ਗੁਰਮਤਿ ਨੂਰ’ ਲੋਕ ਅਰਪਣ

ਜਲੰਧਰ- ਪੰਜਾਬੀ ਲਿਖਾਰੀ ਸਭਾ ਵੱਲੋਂ ਅਮਰੀਕਾ ਤੋਂ ਆਏ ਕਵੀ ਤੇ ਲੇਖਕ ਸ. ਸੁਰਿੰਦਰ ਸਿੰਘ ਸੁਨੱੜ ਦੇ ਸਨਮਾਨ ਵਿੱਚ ਇਕ ਵਿਸ਼ੇਸ਼ ਮੀਟਿੰਗ ਹੋਈ। ਪ੍ਰਧਾਨਗੀ ਮੰਡਲ ਵਿੱਚ ਇੰਜੀਨੀਅਰ ਕਰਮਜੀਤ ਸਿੰਘ, ਬੇਅੰਤ ਸਿੰਘ ਸਰਹੱਦੀ ਤੇ ਸੰਤ ਸੁਖਦੇਵ ਸਿੰਘ ਬਿਲਗਾ ਵਾਲੇ ਸੁਸ਼ੋਭਿਤ ਸਨ। ਪਹਿਲਾਂ ਕਵੀ ਦਰਬਾਰ ਦਾ ਦੌਰਾ ਚਲਿਆ ਜਿਸ ਵਿੱਚ ਸਰਹੱਦੀ, ਅਨੇਜਾ, ਹੀਰ, ਮੁਖਵਿੰਦਰ ਸਿੰਘ, ਪ੍ਰੋਫੈਸਰ ਰਿਆੜ, ਹਰਬੰਸ ਅਰੋੜਾ, ਉਰਮਿਲਜੀਤ ਸਿੰਘ, ਕਰਮਜੀਤ ਸਿੰਘ, ਗੁਰਦੀਪ ਸਿੰਘ ਔਲਖ, ਸੰਗਤ ਰਾਮ ਨੇ ਆਪੋ-ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਨਿਰਮਲ ਸਿੰਘ ਧਾਲੀਵਾਲ, ਚੰਦਰ ਕਾਂਤਾ, ਹਰਭਜਨ ਸਿੰਘ ਨਾਹਲ ਨੇ ਗੀਤਾਂ ਦੀ ਛਹਿਬਰ ਲਾਈ। ਸਜੇਟ ਦੀ ਸੇਵਾ ਮਾਸਟਰ ਅਨੇਜਾ ਨੇ ਬਾਖੂਬੀ ਨਿਭਾਈ। ਜਿੰਦੀ ਮਠੋਲਾ, ਰਮੇਸ਼ ਮੋਦਗਿਲ, ਗੁਰਦੇਵ ਸਿੰਘ ਧਾਲੀਵਾਲ, ਹਰਜਿੰਦਰ ਕੌਰ, ਅਕਵੀਰ ਕੌਰ, ਰਣਧੀਰ ਸਿੰਘ ਸੰਭਲ, ਗੁਰਦੀਪ ਸਿੰਘ ਉਜਾਲਾ, ਜਗਤਾਰ ਸਿੰਘ, ਸਤਪਾਲ ਸਿੰਘ ਵਦਨ (ਤਿੰਨੇ ਮੈਂਬਰ), ਡਾ. ਹਰਿੰਦਰ ਸਿੰਘ, ਮੁਖਤਾਰ ਸਿੰਘ ਜੋਸ਼ਨ, ਮੌਜੀ, ਸੁਖਬੀਰ ਸਿੰਘ, ਸਤਨਾਮ ਸਿੰਘ ਨਾਭਾ, ਨਗੀਨਾ ਸਿੰਘ ਬਲੱਗਣ, ਚਿੰਤੀ, ਚਰਨਜੀਤ ਸਿੰਘ ਲੁਬਾਣਾ, ਐਸ.ਐਸ. ਸੰਧੂ, ਸੁਰਿੰਦਰ ਮੋਹਨ ਐਵਾਰਡੀ, ਅਜੀਤ ਸਿੰਘ ਫ਼ਤਹਪੁਰੀ, ਮਨਪ੍ਰੀਤ ਕੌਰ, ਅਵਤਾਰ ਸਿੰਘ, ਅਮਰੀਕ ਸਿੰਘ ਕੋਟ ਸਦੀਕ, ਗੁਰਮਿੰਦਰ ਕੌਰ, ਇੰਦਰਪਾਲ ਸਿੰਘ ਅਰੋੜਾ ਆਦਿ ਲੇਖਕ, ਕਵੀ ਅਤੇ ਸਰੋਤੇ ਸੁਸ਼ੋਭਿਤ ਸਨ। ਬੀਬੀ ਗੁਰਬਚਨ ਕੌਰ ਦੂਆ ਨੇ ਆਏ ਮਹਿਮਾਨਾਂ, ਸ਼ਾਇਰਾਂ ਤੇ ਸਰੋਤਿਆਂ ਦਾ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ ਅਸੀਂ ਸਾਰੇ ਪੂਰੇ ਤਾਣ ਨਾਲ ਮਾਂ ਬੋਲੀ ਦਾ ਸਤਿਕਾਰ ਸੇਵਾਵਾਂ ਅਤੇ ਵਿਦੇਸ਼ ’ਚ ਸਾਬਤ ਸੂਰਤ ਸ਼ਖਸੀਅਤ ਅਤੇ ਖੂਬਸੂਰਤ ਕਵਿਤਾਵਾਂ ਲਿਖੀਆਂ। ਸੁੰਨਣ ਜੀ ਨੂੰ ਸਪਤਾਹਿਕ ‘ਸਿਮਰਨ’ ਅਤੇ ਪੰਜਾਬੀ ਲਿਖਾਰੀ ਸਭਾ ਵੱਲੋਂ ਮਾਣ- ਪੱਤਰ, ਦੁਸ਼ਾਲਾ, ਸਿਰੋਪਾਉ ਅਤੇ ਅਸੀਸਾਂ ਦੇ ਕੇ ਸਨਮਾਨਤ ਕੀਤਾ ਗਿਆ। ਸੁਨੱੜ ਜੀ ਨੇ ਆਪਣੀਆਂ ਕਵਿਤਾਵਾਂ ਅਤੇ ‘ਸੰਨੜ ਹੀਰ’ ਦੀਆਂ ਵੰਨਗੀਆਂ ਪੇਸ਼ ਕੀਤੀਆਂ। ਇਸ ਮੌਕੇ ’ਤੇ ਬਜ਼ੁਰਗ ਲੇਖਕ ਪ੍ਰਿੰਸੀਪਲ ਗੁਰਦੇਵ ਸਿੰਘ ਮੋਗਾ ਦੀ ਪੁਸਤਕ ‘ਗੁਰਮਤਿ ਨੂਰ’ ਪ੍ਰਧਾਨਗੀ ਮੰਡਲ ਵੱਲੋਂ ਰਿਲੀਜ਼ ਕੀਤੀ ਗਈ।
– ਪੰਜਾਬ ਟਾਇਮਜ਼ ਬਿਊਰੋ

Comments are closed.

COMING SOON .....


Scroll To Top
11