Sunday , 15 December 2019
Breaking News
You are here: Home » NATIONAL NEWS » ਪ੍ਰਮੋਦ ਸਾਵੰਤ ਗੋਆ ਦੇ ਨਵੇਂ ਮੁੱਖ ਮੰਤਰੀ

ਪ੍ਰਮੋਦ ਸਾਵੰਤ ਗੋਆ ਦੇ ਨਵੇਂ ਮੁੱਖ ਮੰਤਰੀ

2 ਡਿਪਟੀ ਸੀ.ਐਮ. ਬਣਾਉਣ ਦਾ ਫੈਸਲਾ

ਪਣਜੀ (ਗੋਆ), 18 ਮਾਰਚ- ਮਨੋਹਰ ਪਾਰੀਕਰ ਦੇ ਅੰਤਿਮ ਸੰਸਕਾਰ ਤੋਂ ਬਾਅਦ ਭਾਜਪਾ ਵੱਲੋਂ ਦੇਰ ਰਾਤ ਪ੍ਰਮੋਦ ਸਾਵੰਤ ਨੂੰ ਗੋਆ ਦੇ ਅਗਲੇ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਗੋਆ ਦੇ ਦੋ ਉਪ ਮੁੱਖ ਮੰਤਰੀ ਵੀ ਹੋਣਗੇ। ਜ਼ਿਕਰਯੋਗ ਹੈ ਕਿ ਮਨੋਹਰ ਪਾਰੀਕਰ ਗੋਆ ’ਚ ਇੱਕ ਗਠਬੰਧਨ ਸਰਕਾਰ ਦੀ ਅਗਵਾਈ ਕਰ ਰਹੇ ਸਨ ਜਿਸ ਵਿੱਚ ਭਾਜਪਾ ਦੇ ਨਾਲ ਗੋਆ ਫਾਰਵਰਡ ਪਾਰਟੀ, ਐਮ.ਜੀ.ਪੀ. ਅਤੇ ਆਜ਼ਾਦ ਵਿਧਾਇਕ ਵੀ ਸ਼ਾਮਿਲ ਸਨ। ਪ੍ਰਮੋਦ ਸਾਵੰਤ ਦੇ ਮੁੱਖ ਮੰਤਰੀ ਬਣਨ ਤੋਂ ਇਲਾਵਾ ਸੁਦਿਨ ਧਵਲੀਕਰ ਅਤੇ ਵਿਜੇ ਸਰਦੇਸਾਈ ਦੋਨੋ ਡਿਪਟੀ ਸੀ.ਐਮ. ਬਣੇ ਹਨ। ਜ਼ਿਕਰਯੋਗ ਹੈ ਕਿ ਸਦਿਨ ਧਵਲੀਕਰ ਮਹਾਰਾਸ਼ਟਰਵਾਦੀ ਗੋਮੰਤਕ ਪਾਰਟੀ ਦੇ ਨੇਤਾ ਹਨ ਅਤੇ ਵਿਜੇ ਸਰਦੇਸਾਈ ਗੋਆ ਫਾਰਵਰਡ ਪਾਰਟੀ ਦੇ ਨੇਤਾ ਹਨ। ਪ੍ਰਮੋਦ ਸਾਵੰਤ ਫਿਲਹਾਲ ਗੋਆ ਵਿਧਾਨ ਸਭਾ ਦੇ ਸਪੀਕਰ ਹਨ ਅਤੇ ਉਤਰੀ ਗੋਆ ਸਥਿਤ ਸੈਨਕਵਲਿਮ ਵਿਧਾਨ ਸਭਾ ਸੀਟ ਦੇ ਵਿਧਾਇਕ ਹਨ। ਉਹ ਪੇਸ਼ੇ ਤੋਂ ਇੱਕ ਆਯੁਰਵੈਦਿਕ ਡਾਕਟਰ ਹਨ। ਮੀਡੀਆ ਰਿਪੋਰਟਾਂ ਅਨੁਸਾਰ ਉਹ ਪਾਰੀਕਰ ਦੇ ਨਜ਼ਦੀਕੀ ਸਨ। ਬੀਤੇ ਸਾਲ ਸਤੰਬਰ ’ਚ ਕਾਂਗਰਸ ਦੇ ਪ੍ਰਮੋਦ ਸਾਵੰਤ ਨੂੰ ਵਿਧਾਨ ਸਭਾ ਸਪੀਕਰ ਦੇ ਅਹੁਦੇ ਤੋਂ ਹਟਾਉਣ ਦਾ ਨੋਟਿਸ ਦਿੱਤਾ ਸੀ। ਕਾਂਗਰਸ ਦਾ ਦਾਅਵਾ ਸੀ ਕਿ ਗੋਆ ਦੀ ਭਾਜਪਾ ਸਰਕਾਰ ਘੱਟ ਗਿਣਤੀ ’ਚ ਸੀ। ਇੱਥੇ ਦੱਸਣਯੋਗ ਹੈ ਕਿ ਪ੍ਰਮੋਦ ਦਾ ਨਾਮ ਬੀਤੇ 2-3 ਦਿਨ ਤੋਂ ਲਗਾਤਾਰ ਚਰਚਾ ਵਿੱਚ ਸੀ।

Comments are closed.

COMING SOON .....


Scroll To Top
11