Thursday , 27 June 2019
Breaking News
You are here: Home » INTERNATIONAL NEWS » ਪ੍ਰਮਾਣੂ ਮੁਕਤੀਕਰਨ ’ਤੇ ਟਰੰਪ ਅਤੇ ਕਿਮ ਦਰਮਿਆਨ ਗੱਲਬਾਤ ਸਫਲ

ਪ੍ਰਮਾਣੂ ਮੁਕਤੀਕਰਨ ’ਤੇ ਟਰੰਪ ਅਤੇ ਕਿਮ ਦਰਮਿਆਨ ਗੱਲਬਾਤ ਸਫਲ

ਦੱਖਣੀ ਕੋਰੀਆ ਦੇ ਨਾਲ ਫੌਜੀ ਅਭਿਆਸ ਬੰਦ ਕਰੇਗਾ ਅਮਰੀਕਾ

ਸਿੰਗਾਪੁਰ, 12 ਜੂਨ- ਅਮਰੀਕੀ ਰਾਸ਼ਟਰਪਤੀ ਮਿਸਟਰ ਡੋਨਾਲਡ ਟਰੰਪ ਅਤੇ ਉਤਰ ਕੋਰੀਆਈ ਨੇਤਾ ਮਿਸਟਰ ਕਿਮ ਜੋਂਗ ਉਨ ਨਾਲ ਇਤਿਹਾਸਿਕ ਸਿਖਰ ਵਾਰਤਾ ’ਚ ਦੋਵੇਂ ਦੇਸ਼ ਕੋਰੀਅਨ ਪੈਨਸੂਲਾ ਨੂੰ ਪ੍ਰਮਾਣੂਮੁਕਤ ਕਰਨ ਲਈ ਸਹਿਮਤ ਹੋ ਗਏ ਹਨ। ਇਹ ਸਮਝੌਤਾ ਉਤਰੀ ਕੋਰੀਆ ਦੀ ਸੁਰੱਖਿਆ ਦੀ ਗਰੰਟੀ ਨਾਲ ਹੋਇਆ ਹੈ। ਮੰਗਲਵਾਰ ਨੂੰ ਇਸ ਸਮਝੌਤੇ ਉਪਰ ਸਹੀ ਪਾਈ ਗਈ। ਦੋਵੇਂ ਰਾਸ਼ਟਰ ਮੁਖੀਆਂ ਦਰਮਿਆਨ ਇਹ ਗੱਲਬਾਤ 50 ਮਿੰਟ ਚੱਲੀ। ਇਸ ਦੌਰਾਨ ਦੋਵੇਂ ਦੇਸ਼ਾਂ ਨੇ ਮਿਲ-ਜੁਲ ਕੇ ਨਵੇਂ ਸਬੰਧਾਂ ਦੀ ਉਸਾਰੀ ਦਾ ਸੰਕਲਪ ਲਿਆ ਹੈ। ਦੋਵੇਂ ਦੇਸ਼ ਹੁਣ ਸ਼ਾਂਤੀ, ਖੁਸ਼ਹਾਲੀ ਅਤੇ ਸੁਰੱਖਿਆ ਲਈ ਕੰਮ ਕਰਨਗੇ। ਸਿੰਗਾਪੁਰ ਦੇ ਰਿਜ਼ੋਰਟ ਆਈਸਲੈਂਡ ਸੈਨਟੋਸਾ ਦੇ ਕੰਪੇਲਾ ਹੋਟਲ ਵਿਖੇ ਹੋਈ ਇਸ ਸਿਖਰ ਬੈਠਕ ’ਤੇ ਦੁਨੀਆ ਭਰ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸਨ। ਸਮਝੌਤੇ ਵਿੱਚ ਇਹ ਲਿਖਿਆ ਗਿਆ ਹੈ ਕਿ ਰਾਸ਼ਟਰਪਤੀ ਟਰੰਪ ਨੇ ਉਤਰੀ ਕੋਰੀਆ ਨੂੰ ਸੁੱਰਖਿਆ ਦੀ ਗਰੰਟੀ ਦਿੱਤੀ ਹੈ ਅਤੇ ਚੇਅਰਮੈਨ ਕਿਮ ਜੋਂਗ ਨੇ ਕੋਰੀਅਨ ਪੈਨਸੂਲਾ ਨੂੰ ਮੁਕੰਮਲ ਪ੍ਰਮਾਣੂਮੁਕਤ ਕਰਨ ਦਾ ਵਾਅਦਾ ਕੀਤਾ ਹੈ। ਇਸ ਸਮਝੌਤੇ ਨਾਲ ਦੋਵੇਂ ਦੇਸ਼ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਨ। ਭਾਰਤ ਨੂੰ ਵੀ ਇਸ ਸਮਝੌਤੇ ਦਾ ਵੱਡਾ ਲਾਭ ਹੋਵੇਗਾ ਕਿਉਂਕਿ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਅਮਰੀਕਾ ਵੱਲੋਂ ਉਤਰੀ ਕੋਰੀਆ ਖਿਲਾਫ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਖਤਮ ਹੋ ਜਾਣਗੀਆਂ।
ਬੈਠਕ ਤੋਂ ਬਾਅਦ ਮੰਗਲਵਾਰ ਨੂੰ ਸ੍ਰੀ ਟਰੰਪ ਨੇ ਕਿਹਾ ਕਿ ਅਮਰੀਕਾ ਕੋਰੀਆਈ ਟਾਪੂ ’ਚ ਫੌਜੀ ਅਭਿਆਸ ਕਰਨਾ ਬੰਦ ਕਰ ਦੇਵੇਗਾ। ਪਰ ਉਸ ਦੇ ਪ੍ਰਮਾਣੂ ਪ੍ਰੀਖਣਾਂ ਨੂੰ ਲੈ ਕੇ ਉਸ ‘ਤੇ ਪਾਬੰਦੀ ਫਿਲਹਾਲ ਲਗੀ ਰਹੇਗੀ। ਟਰੰਪ ਨੇ ਪਤਰਕਾਰਾਂ ਨੂੰ ਕਿਹਾ ਕਿ ਅਸੀਂ ਫੌਜੀ ਅਭਿਆਸ ਬੰਦ ਕਰ ਦਿਆਂਗੇ, ਜਿਸ ਨਾਲ ਸਾਨੂੰ ਕਾਫੀ ਮਾਤਰਾ ‘ਚ ਪੈਸਿਆਂ ਦੀ ਬਚਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਉਹ ਫੌਜੀ ਅਭਿਆਸ ਬੰਦ ਕਰਨ ਲਈ ਸਹਿਮਤ ਹੋਏ ਹਨ ਕਿਉਂਕਿ ਉਤਰ ਕੋਰੀਆ ਇਸ ਨੂੰ ਬਹੁਤ ਉਕਸਾਵੇ ਵਾਲਾ ਕੰਮ ਮੰਨਦਾ ਹੈ।
ਦਖਣੀ ਕੋਰੀਆ ਦੇ ਨਾਲ ਸੰਯੁਕਤ ਫੌਜੀ ਅਭਿਆਸ ਬੰਦ ਕਰਨ ਦੇ ਟਰੰਪ ਦੇ ਐਲਾਨ ਨੇ ਉਤਰ ਕੋਰੀਆ ਦੀ ਇਕ ਵਡੀ ਮੰਗ ਪੂਰੀ ਕਰ ਦਿਤੀ ਹੈ।ਟਰੰਪ ਨੇ ਕਿਹਾ ਕਿ ਉਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ’ਤੇ ਲਗੀ ਪਾਬੰਦੀ ਅਜੇ ਜਾਰੀ ਰਹੇਗੀ।ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਹ ਦਖਣੀ ਕੋਰੀਆ ‘ਚ ਤਾਇਨਾਤ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣਾ ਚਾਹੁੰਦੇ ਹਨ, ਜਿਵੇਂ ਕਿ ਉਨ੍ਹਾਂ ਨੇ ਚੋਣਾਂ ਦੇ ਪ੍ਰਚਾਰ ਦੌਰਾਨ ਵਾਅਦਾ ਕੀਤਾ ਸੀ।ਅਮਰੀਕਾ ਤੇ ਦਖਣੀ ਕੋਰੀਆ ਸੁਰਖਿਆ ਦੇ ਮਾਮਲੇ ’ਚ ਸਹਿਯੋਗੀ ਦੇਸ਼ ਹਨ। ਕਰੀਬ 30,000 ਅਮਰੀਕੀ ਫੌਜੀ ਦਖਣੀ ਕੋਰੀਆ ‘ਚ ਤਾਇਨਾਤ ਹਨ।ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਕਿਮ ਬੇਹਦ ਸਮਰਥਾ ਵਾਲੇ ਵਿਅਕਤੀ ਹਨ ਅਤੇ ਉਹ ਉਤਰੀ ਕੋਰੀਆਈ ਨੇਤਾ ਨੂੰ ਨਿਸ਼ਚਿਤ ਰੂਪ ਨਾਲ ਵ੍ਹਾਈਟ ਹਾਊਸ ਆਉਣ ਦਾ ਸਦਾ ਦਿੰਦੇ ਹਨ। ਦੋਹਾਂ ਨੇਤਾਵਾਂ ਨੇ ਸਾਂਝਾ ਬਿਆਨ ਜਾਰੀ ਕਰ ਦੇ ਹੋਏ ਕਿਹਾ ਕਿ ਦੁਨੀਆ ਛੇਤੀ ਹੀ ਵਡਾ ਬਦਲਾਅ ਦੇਖੇਗੀ।ਸਿੰਗਾਪੁਰ ਦੇ ਸੈਂਟੋਸਾ ਟਾਪੂ ਦੇ ਕੈਪੇਲਾ ਹੋਟਲ ‘ਚ ਦੋਹਾਂ ਨੇਤਾਵਾਂ ਵਿਚਾਲੇ ਮੁਲਾਕਾਤ ਹੋਈ।ਇਹ ਮੁਲਾਕਾਤ ਕਈ ਮਾਇਨਿਆਂ ਵਿਚ ਇਤਿਹਾਸਕ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਵਿਚਾਲੇ ਮੁਲਾਕਾਤ, ਜਿਸ ‘ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਸਨ।ਮੁਲਾਕਾਤ ਦੌਰਾਨ ਦੋਹਾਂ ਨੇ ਇਕ-ਦੂਜੇ ਨਾਲ ਹਥ ਮਿਲਾਇਆ ਅਤੇ ਹਸ ਕੇ ਗਲਬਾਤ ਕੀਤੀ।
ਕਿਮ ਦੇ ਪਹਿਲੇ ਸ਼ਬਦ- ਅਮਰੀਕਾ ਅਤੇ ਉਤਰੀ ਕੋਰੀਆਈ ਝੰਡਿਆਂ ਦੇ ਸਾਹਮਣੇ ਦੋਵੇਂ ਨੇਤਾ ਇਕ-ਦੂਜੇ ਵਲ ਵਧੇ ਅਤੇ ਮਜ਼ਬੂਤੀ ਨਾਲ ਇਕ-ਦੂਜੇ ਨਾਲ ਹਥ ਮਿਲਾਇਆ। ਇਸ ਦੌਰਾਨ ਹਥ ਮਿਲਾਉਂਦੇ ਸਮੇਂ ਸਭ ਤੋਂ ਪਹਿਲਾਂ ਕਿਮ ਜੋਂਗ ਨੇ ਟਰੰਪ ਨਾਲ ਗਲਬਾਤ ਸ਼ੁਰੂ ਕੀਤੀ। ਕਿਮ ਨੇ ਟਰੰਪ ਨੂੰ ਕਿਹਾ, ‘‘ਤੁਹਾਡੇ ਨਾਲ ਮਿਲ ਕੇ ਚੰਗਾ ਲਗਾ ‘ਮਿਸਟਰ ਪ੍ਰੈਜੀਡੈਂਟ।‘‘ ਇਸ ਦੇ ਜਵਾਬ ‘ਚ ਟਰੰਪ ਨੇ ਕਿਹਾ ਕਿ ਅਸਲ ਵਿਚ ਬਹੁਤ ਚੰਗਾ ਮਹਿਸੂਸ ਕਰ ਰਿਹਾ ਹਾਂ। ਅਸੀਂ ਇਕ ਸ਼ਾਨਦਾਰ ਚਰਚਾ ਕਰਾਂਗੇ ਅਤੇ ਦੋਹਾਂ ਦੇਸ਼ਾਂ ਵਿਚਾਲੇ ਬਿਹਤਰ ਸੰਬੰਧ ਸਥਾਪਤ ਹੋਣ ਵਾਲੇ ਹਨ।ਹਥ ਮਿਲਾਉਣ ਤੋਂ ਬਾਅਦ ਦੋਵੇਂ ਨੇਤਾ ਹੋਟਲ ਦੇ ਅੰਦਰ ਚਲੇ ਗਏ ਅਤੇ ਸਥਾਨਕ ਸਮੇਂ ਅਨੁਸਾਰ ਸਵੇਰੇ 9.00 ਵਜ ਕੇ 6 ਮਿੰਟ ‘ਤੇ ਕਮਰੇ ਵਿਚ ਗਏ, ਜਿਥੇ ਉਨ੍ਹਾਂ ਨੇ ਮੁਲਾਕਾਤ ਕੀਤੀ।ਸਿੰਗਾਪੁਰ ‘ਚ ਟਰੰਪ ਅਤੇ ਕਿਮ ਉਥੇ ਹੀ ਹੋਟਲ ‘ਚ ਮੁਲਾਕਾਤ ਲਈ ਅੰਦਰ ਜਾਣ ਤੋਂ ਪਹਿਲਾਂ ਕਿਮ ਅਤੇ ਟਰੰਪ ਨੇ ਇਕ ਛੋਟੀ ਜਿਹੀ ਪ੍ਰੈਸ ਕਾਨਫਰੰਸ ਵੀ ਕੀਤੀ।ਟਰੰਪ ਨੇ ਇਸ ਦੌਰਾਨ ਕਿਹਾ, ‘‘ਮੈਂ ਬਹੁਤ ਹੀ ਚੰਗਾ ਮਹਿਸੂਸ ਕਰ ਰਿਹਾ ਹਾਂ, ਸਾਡੇ ਵਿਚਕਾਰ ਗਲਬਾਤ ਹੋਣ ਵਾਲੀ ਹੈ ਅਤੇ ਮੈਨੂੰ ਲਗਦਾ ਹੈ ਕਿ ਇਹ ਮੁਲਾਕਾਤ ਜ਼ਬਰਦਸਤ ਰੂਪ ਨਾਲ ਕਾਮਯਾਬ ਰਹੇਗੀ।ਇਹ ਮੇਰੇ ਲਈ ਬਹੁਤ ਹੀ ਸਨਮਾਨਜਨਕ ਹੈ ਅਤੇ ਇਸ ‘ਚ ਮੈਨੂੰ ਕੋਈ ਸ਼ਕ ਨਹੀਂ ਕਿ ਸਾਡੇ ਵਿਚਕਾਰ ਚੰਗੇ ਸੰਬੰਧ ਸਥਾਪਤ ਹੋਣਗੇ।ਕਿਮ ਨੇ ਵੀ ਟਰੰਪ ਨੂੰ ਸੰਬੋਧਤ ਕਰਦੇ ਹੋਏ ਕਿਹਾ, ‘‘ਤੁਹਾਡੇ ਨਾਲ ਮਿਲਣਾ ਸੌਖਾ ਨਹੀਂ ਸੀ, ਬੈਠਕ ਦੀ ਰਾਹ ‘ਚ ਕਈ ਰੋੜੇ ਸਨ।ਅਸੀਂ ਕਈ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਅਜ ਅਸੀਂ ਇਥੇ ਹਾਂ।

Comments are closed.

COMING SOON .....


Scroll To Top
11