Sunday , 26 May 2019
Breaking News
You are here: Home » haryana news » ਪ੍ਰਧਾਨ ਮੰਤਰੀ ਵੱਲੋਂ ਹਰਿਆਣਾ ’ਚ ਰੇਲ ਕੋਚ ਰਿਪੇਅਰ ਫੈਕਟਰੀ ਦਾ ਨੀਂਹ ਪੱਥਰ

ਪ੍ਰਧਾਨ ਮੰਤਰੀ ਵੱਲੋਂ ਹਰਿਆਣਾ ’ਚ ਰੇਲ ਕੋਚ ਰਿਪੇਅਰ ਫੈਕਟਰੀ ਦਾ ਨੀਂਹ ਪੱਥਰ

ਸਾਂਪਲਾ ਵਿਖੇ ਸਰ ਛੋਟੂ ਰਾਮ ਦੇ 64 ਫ਼ੁਟੇ ਬੁੱਤ ਤੋਂ ਪਰਦਾ ਉਠਾਇਆ

ਸਾਂਪਲਾ/ਚੰਡੀਗੜ੍ਹ, 9 ਅਕਤੂਬਰ- ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਮਾਜਿਕ ਏਕਤਾ ਅਤੇ ਕੌਮੀ ਏਕਤਾ ਦੇ ਲਈ ਲੜਨ ਵਾਲੇ ਕੌਮੀ ਮਹਾਪੁਰਸ਼ ਦੀਨਬੰਧੂ ਸਰ ਛੋਟੂਰਾਮ ਜੀ ਨੂੰ ਸਚੀ ਸ਼ਰਧਾਂਜਲੀ ਉਦੋਂ ਮਿਲੇਗੀ ਜਦੋਂ ਅਸੀਂ ਸਾਰੇ ਮਿਲ ਕੇ ਉਨ੍ਹਾਂ ਦੇ ਸਪਨਿਆਂ ਦੇ ਨਵੇਂ ਭਾਰਤ ਦਾ ਨਿਰਮਾਣ ਕਰਾਂਗੇ। ਪ੍ਰਧਾਨ ਮੰਤਰੀ ਸ੍ਰੀ ਮੋਦੀ ਨੇ ਅਜ ਰੋਹਤਕ ਦੇ ਗੜ੍ਹੀ ਸਾਂਪਲਾ ਪਿੰਡ ਵਿਚ ਦੀਨਬੰਧੂ ਸਰ ਛੋਟੂਰਾਮ ਦੀ 64 ਫ਼ੁਟ ਪ੍ਰਤਿਮਾ ਦਾ ਅਨਾਵਰਣ ਕਰਨ ਅਤੇ ਉਨ੍ਹਾਂ ਤੋਂ ਜੁੜੀ ਚੀਜਾਂ ਦੇ ਮਿਊਜੀਅਮ ਦਾ ਉਦਘਾਟਨ ਕਰਨ ਅਤੇ ਸੋਨੀਪਤ ਦੇ ਬੜੀ ਵਿਚ ਬਨਣ ਜਾ ਰਹੀ ਰੇਲ ਕੋਚ ਰਿਪੇਅਰ ਫ਼ੈਕਟਰੀ ਦਾ ਨੀਂਹ ਪਥਰ ਰਖਣ ਦੇ ਬਾਅਦ ਮੌਜੂਦ ਜਨ ਸਮੂਹ ਨੂੰ ਸੰਬੋਧਿਤ ਕਰ ਰਹੇ ਸਨ।
ਪ੍ਰਧਾਨ ਮੰਤਰੀ ਨੇ ਹਰਿਆਣਵੀਂ ਅੰਦਾਜ ਵਿਚ ਕਿਹਾ ਕਿ ‘ਦੇਸ਼ ਦੀ ਸੀਮਾ ‘ਦੇਸ਼ ਕੀ ਸੀਮਾ ਪੈ ਰਕਸ਼ਾ ਕਰਨੇ ਮੈਂ ਸਭਸੈ ਘਣੈ ਜਵਾਨ, ਦੇਸ਼ ਕੀ ਕਰੋੜੋ ਅਬਾਦੀ ਕਾ ਪੇਂਟ ਭਰਣ ਮੈ ਸਭਸੈ ਆਗੇ ਕਿਸਾਨ, ਅਰ ਖੇਲਾਂ ਮੈਂ ਸਭਤੈ ਜਿਆਦਾ ਮੈਡਲ ਜਿਤਣਆਲੈ ਖਿਲਾੜੀ ਦੇਣ ਆਲੀ ਹਰਿਆਣਾ ਕੀ ਧਰਤੀ ਨੈ ਮੈਂ ਪ੍ਰਣਾਮ ਕਰੂ ਸੈ‘। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿਚ ਹਰਿਆਣੀਆਂ ਦਾ ਕੋਈ ਮੁਕਾਬਲਾ ਨਹੀਂ ਹੈ। ਉਨ੍ਹਾਂ ਨੇ ਮੁੜ ਹਰਿਆਣਵੀਂ ਅੰਦਾਜ ਵਿਚ ਕਿਹਾ ਕਿ ਦੀਨਬੰਧੂ ਸਰ ਛੋਟੂਰਾਮ ਦੀ ਮੂਰਤੀ ਥਮਨੇ ਸੌਂਪਨੇ ਆਇਆ ਸੂੰ, ਇਸ ਤੈ ਬੜਾ ਮੇਰੇ ਖਾਤਰ ਕੈ ਹੋ ਸਕੇ।
ਉਨ੍ਹਾ ਨੇ ਕਿਹਾ ਕਿ ਅਜ ਉਨ੍ਹਾਂ ਨੇ ਗੜੀ ਸਾਂਪਲਾਂ ਵਿਚ ਕਿਸਾਨਾਂ ਦੀ ਆਵਾਜ ਚੁਕਣ ਵਾਲੇ ਅਤੇ ਕਿਸਾਨਾਂ ਦੇ ਮਸੀਹਾ ਜਿਨ੍ਹਾਂ ਨੂੰ ਰਹਿਬਰ-ਏ-ਆਜਮ ਵੀ ਕਿਹਾ ਜਾਂਦਾ ਹੈ ਦੀਨਬੰਧੂ ਸਰ ਛੋਟੂਰਾਮ ਦੀ ਵਿਸ਼ਾਲ ਅਤੇ ਵਡੀ ਪ੍ਰਤਿਮਾ ਦਾ ਅਨਾਵਰਣ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਅਜ ਹੀ ਉਨ੍ਹਾਂ ਨੇ ਹਰਿਆਣਾ ਦੀ ਸਭ ਤੋਂ ਉਚੀ ਮੂਰਤੀ ਦੇ ਅਨਾਵਰਣ ਦੇ ਨਾਲ-ਨਾਲ ਮਿਉਜੀਅਮ ਦਾ ਵੀ ਉਦਘਾਟਨ ਕੀਤਾ ਹੈ, ਜੋ ਰੋਹਤਕ ਦੀ ਇਕ ਨਵੀਂ ਪਹਚਿਾਣ ਵੀ ਬਣ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਜ ਇਸ ਅਕਤੂਬਰ ਮਹੀਨੇ ਵਿਚ ਉਨ੍ਹਾਂ ਨੇ ਦੀਨਬੰਧੂ ਸਰ ਛੋਟੂਰਾਮ ਦੀ ਮੂਰਤੀ ਦਾ ਅਨਾਵਰਣ ਹਰਿਆਣਾ ਵਿਚ ਕੀਤਾ ਹੈ ਤਾਂ ਉਥੇ ਆਉਣ ਵਾਲੀ 31 ਅਕਤੂਬਰ ਨੂੰ ਸਰਦਾਰ ਵਲਭ ਭਾਈ ਪਟੇਲ ਦੀ ਦੁਨੀਆ ਦੀ ਸਭ ਤੋਂ ਉਚੀ ਮੂਰਤੀ ਦਾ ਅਨਾਵਰਣ ਵੀ ਉਨ੍ਹਾਂ ਦੇ ਹਥਾਂ ਤੋਂ ਕੀਤਾ ਜਾਵੇਗਾ। ਉਨ੍ਹਾਂ ਨੇ ਇੰਨਾ ਦੋਨੋ ਮਹਾ ਪੁਰਸ਼ਾਂ ਨੂੰ ਕਿਸਾਨਾਂ ਦੇ ਨਾਲ ਜੋੜਦੇ ਹੋਏ ਕਿਹਾ ਕਿ ਉਹ ਦੋਨੋ ਮਹਾ ਪੁਰਸ਼ ਕਿਸਾਨ ਸਨ ਅਤੇ ਉਨ੍ਹਾਂ ਨੇ ਕਿਸਾਨਾਂ ਲਈ ਅਤੇ ਕਿਸਾਨਾਂ ਨੂੰ ਆਪਸ ਵਿਚ ਜੋੜਨ ਦਾ ਕੰਮ ਕੀਤਾ। ਅਤੇ ਦੇਸ਼ ਨੂੰ ਦਿਸ਼ਾ ਦਿਖਾਉਣ ਲਈ ਆਪਣੇ ਆਪ ਨੂੰ ਹਰ ਚਨੌਤੀ ਪਾਰ ਕਰ ਦਿਖਾ ਦਿਤੀ ਹੈ। ਅਜਿਹੇ ਮਹਾ ਪੁਰਸ਼ਾਂ ਨੇ ਚਨੌਤੀਆਂ ਦਾ ਸਾਹਮਣਾ ਕਰ ਦੇਸ਼ ਨੂੰ ਅਗੇ ਵਧਾਇਆ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸੋਨੀਪਤ ਵਿਚ ਲਗਭਗ 500 ਕਰੋੜ ਰੁਪਏ ਦੀ ਲਾਗਤ ਨਾਲ ਰੇਲਵੇ ਕੋਚ ਰਿਪੇਅਰ ਫ਼ੈਕਟਰੀ ਵਿਚ ਹਰ ਸਾਲ ਲਗਭਗ 250 ਡਬੇਆਂ ਦੀ ਮੁਰੰਮਤ ਕਰ ਕੇ ਆਧੁਨਿਕ ਬਣਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਆਪਣੇ ਆਪ ਦਾ ਹਰਿਆਣਾ ਨਾਲ ਰਿਸ਼ਤਾ ਜੋੜਦੇ ਹੋਏ ਦਸਿਆ ਕਿ ਉਨ੍ਹਾਂ ਨੇ ਹਰਿਆਣਾ ਵਿਚ ਕੰਮ ਕਰਨ ਦਾ ਸੌਭਾਗ ਪ੍ਰਾਪਤ ਹੋਇਆ ਹੈ ਅਤੇ ਇਸ ਦੌਰਾਨ ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇਗਾ ਜਦੋ ਉਨ੍ਹਾਂ ਨੇ ਦੀਨਬੰਧ੍ਹ ਸਰ ਛੋਟੂਰਾਮ ਦਾ ਕੋਈ ਪ੍ਰਸੰਗ ਨਾ ਸੁਣਿਆ ਹੋਵੇ। ਉਨ੍ਹਾਂ ਨੇ ਕਿਹਾ ਕਿ ਦੀਨਬੰਧੁ ਸਰ ਛੋਟੂਰਾਮ ਨੇ ਇਥੇ ਦੇ ਕਿਸਾਨਾਂ ਦੀ ਚਨੌਤੀਆਂ ਨੂੰ ਸਮਝਿਆ ਅਤੇ ਉਨ੍ਹਾਂ ਚਨੌਤੀਆਂ ਦਾ ਮੁਕਾਬਲਾ ਵੀ ਕੀਤਾ। ਚਕਰਵਰਤੀ ਰਾਜਾ ਗੋਪਾਲਚਾਰੀ ਨੇ ਕਿਹਾ ਸੀ ਕਿ ਦੀਨਬੰਧੂ ਸਰ ਛੋਟੂਰਾਮ ਉਚੇ ਟੀਚੇ ਨੂੰ ਤੈਅ ਕਰਨਾ ਜਾਣਦੇ ਸਨ ਅਤੇ ਉਸ ਨੂੰ ਕਿਵੇਂ ਹਾਸਲ ਕੀਤਾ ਜਾਵੇ ਉਸ ਦਾ ਰਸਤਾ ਕਢਣਾ ਵੀ ਜਾਣਦੇ ਸਨ। ਉਨ੍ਹਾਂ ਨੇ ਕਿਹਾ ਕਿ ਭਾਚੜਾ ਬੰਨ੍ਹ ਪਰਿਯੋਜਨਾ ਦੀਨਬੰਧੂ ਸਰਛੌਟੂ ਰਾਮ ਦੀ ਸੋਚ ਸੀ। ਦੀਨਬੰਧੂ ਸਰ ਛੋਟੂਰਾਮ ਨੇ ਹੀ ਬਿਲਾਸਪੁਰ ਦੇ ਰਾਜੇ ਦੇ ਨਾਲ ਹਸਤਾਖਰ ਕੀਤੇ ਸਨ ਅਤੇ ਇਹ ਹੀ ਉਨ੍ਹਾਂ ਦੀ ਦੂਰ ਦ੍ਰਿਸ਼ਟੀ ਨੂੰ ਦਰਸ਼ਾਉਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਸਾਹਮਣੇ ਅਜਿਹਾ ਵਿਜਨ ਰਖਿਆ ਸੀ ਜਿਸ ਨੂੰ ਜਾਣਨਾ ਅਤੇ ਸਮਝਨਾ ਹਰ ਵਿਅਕਤੀ ਦਾ ਅਧਿਕਾਰ ਸੀ ਪਰ ਇੰਨੇ ਮਹਾਨ ਵਿਅਕਤੀ ਨੂੰ ਸੀਮਿਤ ਕਰ ਦਿਤਾ ਗਿਆ ਜਿਸ ਨਾਲ ਆਉਣ ਵਾਲੀਆਂ ਪੀੜੀਆਂ ਉਨ੍ਹਾਂ ਦੀ ਪ੍ਰੇਰਣਾ ਤੋਂ ਵਾਂਝੀਆਂ ਰਹਿ ਗਈਆਂ। ਇਸ ਤੋਂ ਪਹਿਲਾਂ ਮੁਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਹਰਿਆਣਾ ਆਉਣ ‘ਤੇ ਸਵਾਗਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇਸ਼ ਨੂੰ ਬੁਲੰਦੀਆਂ ‘ਤੇ ਲੈ ਜਾ ਰਹੇ ਹਨ ਅਤੇ ਖੁਸ਼ੀ ਦਾ ਵਿਸ਼ੇ ਹੈ ਉਨ੍ਹਾਂ ਨੇ ਰੋਹਤਕ ਦੇ ਗੜੀ ਸਾਂਪਲਾਂ ਪਿੰਡ ਵਿਚ ਦੀਨ ਬੰਧੁ ਸਰ ਛੋਟੂਰਾਮ ਦੀ 64 ਫ਼ੁਟ ਪ੍ਰਤਿਮਾ ਦਾ ਅਨਾਵਰਣ ਅਤੇ ਉਸ ਨਾਲ ਜੁੜੀਆਂ ਚੀਜਾਂ ਦੇ ਮਿਊਜੀਅਮ ਦਾ ਉਦਘਾਟਨ ਅਤੇ ਸੋਨੀਪਤ ਦੇ ਬੜੀ ਵਿਚ ਬਨਣ ਜਾ ਰਹੀ ਰੇਲ ਕੋਚ ਰਿਪੇਅਰ ਫ਼ੈਕਟਰੀ ਦਾ ਨੀਂਹ ਪਥਰ ਰਖਿਆ। ਉਨ੍ਹਾਂ ਨੇ ਇੰਨਾ ਤਿੰਨ ਕਾਰਨਾ ਤੋਂ ਉਨ੍ਹਾਂ ਦਾ ਧੰਨਵਾਦ ਕੀਤਾ ਦੀਨ ਬੰਧੂ ਸਰ ਛੋਟੂਰਾਮ ਨੇ 8 ਘੰਟੇ ਦੀ ਕਾਰਜ ਸੀਮਾ ਦਾ ਪ੍ਰਾਵਧਾਨ, ਵਪਾਰੀਆਂ ਲਈ ਹਫ਼ਤੇ ਵਿਚ ਇਕ ਦਿਨ ਦੀ ਛੁਟੀ ਵਰਗਾ ਪ੍ਰਾਵਧਾਨ ਕਰਾਇਆ। ਇਸ ਤਰ੍ਹਾ ਮੌਜੂਦਾ ਸਰਕਾਰ ਨੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਦੇ ਤਹਿਤ ਲਾਗਤ ਦਾ ਡੇਢ ਗੁਣਾ ਦਾ ਕੰਮ ਕੀਤਾ ਹੈ ਅਤੇ ਹਰਿਆਣਾ ਸਰਕਾਰ ਵੀ ਇਸ ਕਦਮ ‘ਤੇ ਚਲ ਰਹੀ ਹੈ। ਮੁਖ ਮੰਤਰੀ ਨੇ ਪ੍ਰਧਾਨ ਮੰਤਰੀ ਤੋਂ ਕੇ.ਐਮ.ਪੀ. ਦੇ ਉਦਘਾਟਨ ਦੇ ਲਈ ਸਮੇਂ ਮੰਗਦੇ ਹੋਏ ਕਿਹਾ ਕਿ ਆਉਣ ਵਾਲੇ ਇਕ ਮਹੀਨੇ ਦੇ ਅੰਦਰ ਇਸ ਦਾ ਉਦਘਾਟਨ ਕੀਤਾ ਜਾਵਗਾ ਅਤੇ ਇਸ 180 ਕਿਲੋਮੀਟਰ ਲੰਬੇ ਹਾਈਵੇ ‘ਤੇ 5 ਵਡੇ ਮਤਲਬ ਪੰਚਗ੍ਰਾਮ ਸ਼ਹਿਰ ਵਿਕਸਿਤ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਚ ਨੌਜੁਆਨਾਂ ਨੂੰ ਸਰਕਾਰੀ ਨੌਕਰੀ ਮੈਰਿਟ ‘ਤੇ ਦਿਤੀ ਜਾ ਰਹੀ ਹੈ ਅਤੇ ਸਵਾ ਲਖ ਲੋਕਾਂ ਦਾ ਕੌਸ਼ਲ ਵਿਕਾਸ ਕਰ ਕੇ ਰੁਜਗਾਰ ਦਿਤਾ ਗਿਆ ਹੈ। ਇਸ ਮੌਕੇ ‘ਤੇ ਕੇਂਦਰੀ ਇਸਪਾਤ ਮੰਤਰੀ ਚੌਧਰੀ ਬੀਰੇਦਰ ਸਿੰਘ ਨੇ ਕਿਹਾ ਕਿ ਜਦੋਂ ਹਰਿਆਣਾ ਪੰਜਾਬ ਤੋਂ ਵਖ ਹੋਇਆ  ਸੀ ਤਾਂ ਅਨਾਜ ਲੈਣਾ ਪੈਂਦਾ ਸੀ ਪਰ ਅਜ ਹਰਿਆਣਾ ਇੰਨਾ ਸਮਰਥ ਹੋ ਚੁਕਾ ਹੈ ਕਿ ਦੇਸ਼ ਦੇ ਖੁਰਾਕ ਭੰਡਾਰ ਵਿਚ ਹਰਿਆਣਾ ਦਾ 17 ਫ਼ੀਸਦੀ ਯੋਗਦਾਨ ਹੈ। ਹਰਿਆਣਾ ਦੇ ਭਾਜਪਾ ਪ੍ਰਧਾਨ ਅਤੇ ਵਿਧਾਇਕ ਸੁਭਾਸ਼ ਬਰਾਲਾ ਨੇ ਕਿਹਾ ਕਿ ਦੀਨਬੰਧੂ ਸਰ ਛੋਟੂਰਾਮ ਜੀ ਦੇ ਸਪਨਿਆਂ ਨੂੰ ਪੁਰਾ ਕਰਨ ਦਾ ਕੰਮ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕੀਤਾ। ਇਸ ਮੌਕੇ ‘ਤੇ ਜੰਮੂ ਕਸ਼ਮੀਰ ਦੇ ਰਾਜਪਾਲ ਸਤਯਪਾਲ ਮਲਿਕ, ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਅਚਾਰਿਆ ਦੇਵਵ੍ਰਤ, ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓ.ਪੀ. ਧਨਖੜ ਨੇ ਵੀ ਆਪਣੇ ਵਿਚਾਰ ਰਖੇ। ਇਸ ਮੌਕੇ ‘ਤੇ ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਉਣ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਉਥੇ ਹੀ ਕੇਂਦਰੀ ਇਸਪਾਤ ਮੰਤਰੀ ਬੀਰੇਂਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪਗ ਪਹਿਨਾਈ। ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਓਮ ਪ੍ਰਕਾਸ਼ ਧਨਖੜ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਨੇ ਪ੍ਰਧਾਨ ਮੰਤਰੀ ਨੂੰ ਹਲ ਭੇਂਟ ਕੀਤਾ ਅਤੇ ਵਿਧਾਇਕ ਪ੍ਰੇਮਲਤਾ ਨੇ ਦੀਨਬੰਧੁ ਸਰ ਛੋਟੂਰਾਮ ਜੀ ਦੀ ਫ਼ੋਟੋ ਪ੍ਰਧਾਨ ਮੰਤਰੀ ਨੁੰ ਭੇਂਟ ਕੀਤੀ।

Comments are closed.

COMING SOON .....


Scroll To Top
11