Wednesday , 21 November 2018
Breaking News
You are here: Home » NATIONAL NEWS » ਪ੍ਰਧਾਨ ਮੰਤਰੀ ਵੱਲੋਂ ਛੋਟੇ ਕਾਰੋਬਾਰ ਲਈ 59 ਮਿੰਟ ’ਚ ਕਰਜ਼ਾ ਸਕੀਮ ਜਾਰੀ

ਪ੍ਰਧਾਨ ਮੰਤਰੀ ਵੱਲੋਂ ਛੋਟੇ ਕਾਰੋਬਾਰ ਲਈ 59 ਮਿੰਟ ’ਚ ਕਰਜ਼ਾ ਸਕੀਮ ਜਾਰੀ

1 ਕਰੋੜ ਤੱਕ ਦੇ ਕਰਜ਼ੇ ਲਈ ਆਨਲਾਇਨ ਹੋਵੇਗੀ ਪ੍ਰਵਾਨਗੀ

ਨਵੀਂ ਦਿੱਲੀ, 2 ਨਵੰਬਰ- ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਛੋਟੇ ਅਤੇ ਮੱਧਮ ਉਦਯੋਗਾਂ ਤੇ ਕਾਰੋਬਾਰਾਂ ਦੀ ਸਹੂਲਤ ਲਈ ਸਿਰਫ 59 ਮਿੰਟ ’ਚ 1 ਕਰੋੜ ਰੁਪਏ ਦੇ ਕਰਜ਼ੇ ਦੀ ਪ੍ਰਵਾਨਗੀ ਦੇਣ ਲਈ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਪੋਰਟਲ ਨੂੰ ਪੇਸ਼ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਖੇਤੀ ਭਾਰਤ ‘ਚ ਅਰਥ ਵਿਵਸਥਾ ਦੀ ਰੀੜ ਦੀ ਹਡੀ ਹੈ ਤਾਂ ਐਮ. ਐਸ. ਐਮ. ਈ. (ੰਸ਼ੰ5) ਉਸ ਦੇ ਲਈ ਮਜ਼ਬੂਤ ਕਦਮ ਹੈ, ਜੋ ਦੇਸ਼ ਦੀ ਤਰਕੀ ਨੂੰ ਸਪੀਡ ਦੇਣ ਦਾ ਕੰਮ ਕਰਦਾ ਹੈ।ਦਿਲੀ ਦੇ ਵਿਗਿਆਨ ਭਵਨ ’ਚ ਛੋਟੇ, ਲਘੂ ਅਤੇ ਮਿਡਲ ਉਦਯੋਗਾਂ ਦੇ ਲਈ ਸਪੋਰਟ ਐਂਡ ਆਊਟਰੀਚ ਇੰਨਸ਼ੇਟਿਵ ਪ੍ਰੋਗਰਾਮਾਂ ’ਚ ਦੀਵਾਲੀ ਗਿਫਟ ਦਿੰਦੇ ਹੋਏ 12 ਵਡੇ ਹੋਰ ਇਤਹਾਸਿਕ ਫੈਸਲੇ ਲਏ ਹਨ। ਪ੍ਰਧਾਨ ਮੰਤਰੀ ਨੇ ਪਹਿਲੇ ਫੈਸਲੇ ’ਚ ਇਨ੍ਹਾਂ ਉਦਯੋਗਾਂ ਦੇ ਲਈ 59 ਮਿੰਟਾਂ ’ਚ 1 ਕਰੋੜ ਰੁਪਏ ਤਕ ਕਰਜ਼ੇ ਦੇ ਲੋਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਹੈ। ਜੀ. ਐਸ. ਟੀ. ਪੰਜੀਕਰਨ ਹਰ ਐਮ. ਐਸ. ਐਮ. ਈ. ਨੂੰ 1 ਕਰੋੜ ਰੁਪਏ ਤਕ ਦੇ ਨਵੇਂ ਕਰਜ਼ੇ ਜਾਂ ਵਧ ਕਰਜ਼ੇ ਦੀ ਰਕਮ ’ਤੇ ਵਿਆਜ਼ 2% ਦਾ ਡਿਸਕਾਊਂਟ ਦਿਤਾ ਜਾਵੇਗਾ।

Comments are closed.

COMING SOON .....


Scroll To Top
11