Sunday , 27 May 2018
Breaking News
You are here: Home » INTERNATIONAL NEWS » ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਨ ਲਈ ਤਿਆਰ ਹਾਂ : ਰਾਹੁਲ ਗਾਂਧੀ

ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਨ ਲਈ ਤਿਆਰ ਹਾਂ : ਰਾਹੁਲ ਗਾਂਧੀ

ਪੂਰਾ ਭਾਰਤ ਪਰਿਵਾਰਵਾਦ ਨਾਲ ਚਲਦੈ ਸਿਰਫ ਮੇਰੇ ਪਿੱਛੇ ਨਾ ਪਓ

ਨਿਊਯਾਰਕ, 12 ਸਤੰਬਰ- ਅਮਰੀਕਾ ਵਿਚ ਬਰਕਲੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਵਿਖੇ ਭਾਸ਼ਣ ਦੇਣ ਪਹੁੰਚੇ ਕਾਂਗਰਸ ਦੇ ਕੌਮੀ ਉਪ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਭਾਰਤ ਦੀ ਸਮੁੱਚੀ ਸਿਆਸਤ ਪਰਿਵਾਰਵਾਦ ਨਾਲ ਚਲਦੀ ਹੈ ਇਸ ਲਈ ਸਿਰਫ ਉਨ੍ਹਾਂ ਦੇ ਪਿੱਛੇ ਨਾ ਪਿਆ ਜਾਵੇ। ਉਨ੍ਹਾਂ ਨੇ ਪਹਿਲੀ ਵਾਰ ਇਹ ਵੀ ਆਖਿਆ ਹੈ ਕਿ ਜੇਕਰ ਪਾਰਟੀ ਸੁਭਾਵਿਕ ਤਰੀਕੇ ਨਾਲ ਇਸ ਗੱਲ ਦਾ ਫੈਸਲਾ ਕਰਦੀ ਹੈ ਤਾਂ ਉਹ ਪ੍ਰਧਾਨ ਮੰਤਰੀ ਪਦ ਦਾ ਉਮੀਦਵਾਰ ਬਣਨ ਲਈ ਤਿਆਰ ਹਨ। ਦਿਲਚਸਪ ਗੱਲ ਇਹ ਹੈ ਕਿ ਆਪਣੇ ਇਸ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਮੋਦੀ ਦੇ ਕੋਲ ਹੁਨਰ ਹੈ। ਉਹ ਕਾਫੀ ਚੰਗੇ ਬੁਲਾਰੇ ਹਨ। ਮੇਰੇ ਤੋਂ ਕਾਫੀ ਚੰਗੇ ਹਨ। ਉਹ ਜਾਣਦੇ ਹਨ ਕਿ ਭੀੜ ਵਿੱਚ ਅਲੱਗ-ਅਲੱਗ ਸਮੂਹਾਂ ਨੂੰ ਕਿਸ ਤਰ੍ਹਾਂ ਸੰਦੇਸ਼ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਭਾਜਪਾ ਨੇਤਾਵਾਂ ਦੀ ਗੱਲ ਨਹੀਂ ਸੁਣਦੇ। ਭਾਰਤ ਵਿਚ ਚੱਲ ਰਹੇ ਕਈ ਖਾਸ ਮੁਦਿਆਂ ਦਾ ਜਿਕਰ ਕੀਤਾ।ਰਾਹੁਲ ਗਾਂਧੀ ਨੇ ਕਿਹਾ,‘‘ਭਾਰਤ ਵਿਚ ਅਜ ਨਫਰਤ ਅਤੇ ਹਿੰਸਾ ਦੀ ਰਾਜਨੀਤੀ ਚਲ ਰਹੀ ਹੈ।‘‘ ਉਨ੍ਹਾਂ ਨੇ ਕਿਹਾ ਕਿ ਉਹ ਹਿੰਸਾ ਦੇ ਦਰਦ ਨੂੰ ਚੰਗੀ ਤਰ੍ਹਾਂ ਸਮਝਦੇ ਹਨ ਕਿਉਂਕਿ ਇਸੇ ਕਾਰਨ ਉਨ੍ਹਾਂ ਨੇ ਆਪਣੀ ਦਾਦੀ ਅਤੇ ਪਿਉ ਨੂੰ ਗਵਾਇਆ ਹੈ। ਰਾਹੁਲ ਗਾਂਧੀ ਨੇ ਕਿਹਾ,‘‘ਮੈਂ ਦਾਦੀ ਅਤੇ ਪਿਉ ਨੂੰ ਗਵਾ ਚੁਕਾ ਹਾਂ ਅਤੇ ਮੈਨੂੰ ਪਤਾ ਹੈ ਕਿ ਹਿੰਸਾ ਦੇ ਕੀ ਨੁਕਸਾਨ ਹੋ ਸਕਦੇ ਹਨ। ਕਿਸੇ ਵੀ ਵਿਅਕਤੀ ਵਿਰੁਧ ਹਿੰਸਾ ਹੋਣਾ ਗਲਤ ਗਲ ਹੈ।’’ ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਫਿਰਕੂ ਤਾਕਤਾਂ ਮਜ਼ਬੂਤ ਹੋ ਰਹੀਆਂ ਹਨ।ਰਾਹੁਲ ਮੁਤਾਬਕ ਕਸ਼ਮੀਰ ਵਿਚ ਸਾਲ 2013 ਵਿਚ ਅਤਵਾਦ ਕਾਫੀ ਵਧ ਗਿਆ ਸੀ, ਜਿਸ ਮਗਰੋਂ ਉਨ੍ਹਾਂ ਨੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਮਿਲ ਕੇ ਅਤਵਾਦ ਨੂੰ ਘਟ ਕਰਨ ਦਾ ਕੰਮ ਕਰਨਾ ਸ਼ੁਰੂ ਕੀਤਾ। ਰਾਹੁਲ ਨੇ ਡਾ. ਮਨਮੋਹਨ ਸਿੰਘ ਦੀ ਤਰੀਫ ਕੀਤੀ ਅਤੇ ਕਿਹਾ ਕਿ ਤੁਹਾਡੀ ਸਭ ਤੋਂ ਵਡੀ ਸਫਲਤਾ ਕਸ਼ਮੀਰ ‘ਚੋਂ ਅਤਵਾਦ ਨੂੰ ਘਟ ਕਰਨਾ ਹੈ। ਰਾਹੁਲ ਨੇ ਪੀ. ਡੀ. ਪੀ. ਅਤੇ ਐਨ. ਡੀ. ਏ. ਦੇ ਗਠਜੋੜ ‘ਤੇ ਵੀ ਨਾਰਾਜਗੀ ਜਾਹਰ ਕੀਤੀ। ਉਨ੍ਹਾਂ ਨੇ ਕਿਹਾ ਕਿ ਪੀ. ਡੀ. ਪੀ. ਨੇ ਲੋਕਾਂ ਨੂੰ ਰਾਜਨੀਤੀ ਵਿਚ ਲਿਆਂਦਾ ਸੀ ਪਰ ਜਦੋਂ ਤੋਂ ਉਸ ਨੇ ਐਨ. ਡੀ. ਏ. ਨਾਲ ਗਠਜੋੜ ਕੀਤਾ ਹੈ ਇਹ ਮੁਹਿੰਮ ਖਤਮ ਹੋ ਗਈ ਹੈ। ਲੋਕ ਅਤਵਾਦ ਵਲ ਵਧ ਰਹੇ ਹਨ। ਬੀ. ਜੇ. ਪੀ. ਆਪਣੇ ਰਾਜਨੀਤਕ ਏਜੰਡੇ ਲਈ ਕਸ਼ਮੀਰ ਨੂੰ ਨੁਕਸਾਨ ਪਹੁੰਚਾ ਰਹੀ ਹੈ।ਰਾਹੁਲ ਨੇ ਦੇਸ਼ ਦੀ ਡਿਗਦੀ ਜੀ. ਡੀ. ਪੀ. ‘ਤੇ ਚਿੰਤਾ ਜਾਹਰ ਕੀਤੀ ਅਤੇ ਕਿਹਾ ਕਿ ਨੋਟਬੰਦੀ ਕਾਰਨ ਦੇਸ਼ ਦੀ ਅਰਥਵਿਵਸਥਾ ਦੀ ਗਤੀ ਹੌਲੀ ਹੋ ਗਈ ਹੈ। ਉਨ੍ਹਾਂ ਮੁਤਾਬਕ ਜੀ. ਡੀ. ਪੀ. ਕਰੀਬ 2 ਫੀਸਦੀ ਡਿਗ ਗਈ ਹੈ। ਨੋਟਬੰਦੀ ਕਰਦੇ ਸਮੇਂ ਸੰਸਦ ਨੂੰ ਹਨੇਰੇ ਵਿਚ ਰਖਿਆ ਗਿਆ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੀ ਪਾਰਟੀ ਨੇ ਲੋਕਾਂ ਨੂੰ ਰਾਈਟ ਟੂ ਇਨਫੋਰਮੇਸ਼ਨ (ਆਰ. ਟੀ. ਆਈ.) ਦਾ ਅਧਿਕਾਰ ਦਿਤਾ ਪਰ ਮੋਦੀ ਸਰਕਾਰ ਨੇ ਆਰ. ਟੀ. ਆਈ. ‘ਤੇ ਸ਼ਿੰਕਜਾ ਕਸ ਦਿਤਾ ਅਤੇ ਇਸ ਨੂੰ ਬੰਦ ਕਰ ਦਿਤਾ।

Comments are closed.

COMING SOON .....
Scroll To Top
11