Friday , 19 April 2019
Breaking News
You are here: Home » EDITORIALS » ਪ੍ਰਧਾਨ ਮੰਤਰੀ ਦੇ ਵਿਚਾਰ

ਪ੍ਰਧਾਨ ਮੰਤਰੀ ਦੇ ਵਿਚਾਰ

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਆਖਿਆ ਹੈ ਕਿ ਦੇਸ਼ ਜਬਰ ਜਨਾਹ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸੰਸਦ ਵਲੋਂ ਪਾਸ ਕੀਤਾ ਗਿਆ ਕਾਨੂੰਨ ਔਰਤਾਂ ਤੇ ਲੜਕੀਆਂ ਵਿਰੁਧ ਜ਼ੁਰਮਾਂ ਨੂੰ ਰੋਕਣ ਵਿਚ ਪ੍ਰਭਾਵਸ਼ਾਲੀ ਭੂਮਿਕਾ ਅਦਾ ਕਰੇਗਾ। ਪ੍ਰਧਾਨ ਮੰਤਰੀ ਵੱਲੋਂ ਆਪਣੇ ਇਸ ਪ੍ਰੋਗਰਾਮ ਵਿੱਚ ਇਸ ਵਾਰ ਵੀ ਕਈ ਅਹਿਮ ਮੁੱਦੇ ਉਠਾਏ ਹਨ। ਤੀਨ ਤਲਾਕ ਦੇ ਮੁੱਦੇ ਉਪਰ ਵੀ ਉਨ੍ਹਾਂ ਨੇ ਇਕ ਵਾਰ ਫਿਰ ਚਰਚਾ ਕੀਤੀ ਹੈ। ਉਨ੍ਹਾਂ ਇਹ ਵੀ ਆਖਿਆ ਕਿ ਜਦੋਂ ਅਸੀਂ ਕੌਮੀ ਹਿਤ ਵਿਚ ਅਗੇ ਵਲ ਵਧਦੇ ਹਾਂ ਤਾਂ ਗਰੀਬਾਂ, ਪਛੜੇ ਲੋਕਾਂ ਅਤੇ ਵਾਂਝੇ ਲੋਕਾਂ ਦੇ ਜੀਵਨ ਵਿਚ ਤਬਦੀਲੀ ਆਉਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਈ ਵੀ ਨਾਗਰਿਕ ਸਮਾਜ ਦੇਸ਼ਾਂ ਦੀਆਂ ਔਰਤਾਂ ਪ੍ਰਤੀ ਅਨਿਆਂ ਸਹਿਨ ਨਹੀਂ ਕਰ ਸਕਦਾ ਦੇਸ਼ ਜਬਰ ਜਨਾਹ ਕਰਨ ਵਾਲੇ ਲੋਕਾਂ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਇਸ ਗਲ ਨੂੰ ਧਿਆਨ ਵਿਚ ਰਖ ਕੇ ਸੰਸਦ ਨੇ ਸਖਤ ਸਜ਼ਾ ਵਾਲਾ ਅਪਰਾਧਿਕ ਕਾਨੂੰਨ ਸੋਧ ਬਿਲ ਪਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਹਾਲ ਹੀ ਵਿਚ ਅਦਾਲਤਾਂ ਨੇ ਕੁਝ ਦਿਨਾਂ ਵਿਚ ਹੀ ਕੇਸ ਚਲਾਉਣ ਪਿਛੋਂ ਜਬਰ ਜਨਾਹ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਤੀਆਂ ਹਨ। ਤਿੰਨ ਤਲਾਕ ਮੁਦੇ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਤਬਦੀਲੀ ਤੋਂ ਬਿਨਾਂ ਆਰਥਿਕ ਵਿਕਾਸ ਅਧੂਰਾ ਰਹੇਗਾ। ਲੋਕ ਸਭਾ ਨੇ ਤਿੰਨ ਤਲਾਕ ਬਿਲ ਪਾਸ ਕਰ ਦਿਤਾ ਹੈ, ਭਾਵੇਂ ਇਹ ਰਾਜ ਸਭਾ ਵਿਚ ਪਾਸ ਨਹੀਂ ਹੋ ਸਕਿਆ ਪਰ ਉਹ ਮੁਸਲਿਮ ਔਰਤਾਂ ਨੂੰ ਯਕੀਨ ਦਿਵਾਉਣਾ ਚਾਹੁੰਦੇ ਹਨ ਕਿ ਉਨ੍ਹਾਂ ਨੂੰ ਸਮਾਜਿਕ ਨਿਆਂ ਦੇਣ ਲਈ ਸਾਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ। ਪ੍ਰਧਾਨ ਮੰਤਰੀ ਇਹ ਵੀ ਚਾਹੁੰਦੇ ਹਨ ਕਿ ਦੇਸ਼ ਵਿੱਚ ਲੋਕ ਸਭਾ ਅਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੋ ਸਮੇਂ ਹੋਣ। ਪ੍ਰਧਾਨ ਮੰਤਰੀ ਨੇ ਕੇਰਲਾ ਦੇ ਹੜ੍ਹ ਪੀੜਤਾਂ ਨੂੰ ਸਾਰੀ ਤਰ੍ਹਾਂ ਦੇ ਲੋਕਾਂ ਵਲੋਂ ਮਾਨਵੀ ਸਹਾਇਤਾ ਮੁਹਈਆ ਕਰਨ ਦੀ ਸ਼ਲਾਘਾ ਕੀਤੀ ਹੈ ਅਤੇ ਲੋਕ ਉਮਰ ਜਾਂ ਕੰਮ ਦੇ ਖੇਤਰ ਦਾ ਖਿਆਲ ਨਾ ਕਰਦਿਆਂ ਪੀੜਤਾਂ ਲਈ ਯੋਗਦਾਨ ਪਾ ਰਹੇ ਹਨ। ਪ੍ਰਧਾਨ ਮੰਤਰੀ ਮੁਤਾਬਿਕ ਇੰਡੋਨੇਸ਼ੀਆ ਵਿਚ ਚਲ ਰਹੀਆਂ ਏਸ਼ੀਅਨ ਖੇਡਾਂ ਵਿਚ ਵਡੀ ਗਿਣਤੀ ਵਿਚ ਭਾਰਤੀ ਪੁਤਰੀਆਂ ਵਲੋਂ ਤਮਗੇ ਜਿਤਣੇ ਇਕ ਹਾਂਪਖੀ ਸੰਕੇਤ ਹੈ। ਕਰੋੜਾਂ ਭਾਰਤੀਆਂ ਦਾ ਏਸ਼ੀਅਨ ਖੇਡਾਂ ਵਲ ਧਿਆਨ ਹੈ ਅਤੇ ਹਰੇਕ ਸਵੇਰ ਉਹ ਅਖ਼ਬਾਰਾਂ ਪੜ੍ਹਦੇ, ਟੈਲੀਵੀਜ਼ਨ ਅਤੇ ਸੋਸ਼ਲ ਮੀਡੀਆ ‘ਤੇ ਦੇਖਦੇ ਹਨ ਕਿ ਭਾਰਤੀ ਖਿਡਾਰੀਆਂ ਨੇ ਤਮਗੇ ਜਿਤੇ ਹਨ ਜਾਂ ਨਹੀਂ। ਪ੍ਰਧਾਨ ਮੰਤਰੀ ਵੱਲੋਂ ਪ੍ਰਗਟ ਕੀਤੇ ਜਾਂਦੇ ਖਿਆਲ ਬਹੁਤ ਵੱਡੀ ਅਹਿਮੀਅਤ ਰੱਖਦੇ ਹਨ। ਉਹ ਹਮੇਸ਼ਾ ਆਮ ਲੋਕਾਂ ਦੀ ਗੱਲ ਕਰਦੇ ਹਨ। ਬਦਲਦੇ ਭਾਰਤ ਬਾਰੇ ਚਰਚਾ ਕਰਦੇ ਹਨ। ਉਮੀਦ ਕਰਨੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਦੇ ਵਿਚਾਰਾਂ ਉਪਰ ਚੱਲ ਕੇ ਭਾਰਤ ਛੇਤੀ ਹੀ ਵੱਡੀਆਂ ਤਬਦੀਲੀਆਂ ਵਿੱਚੋਂ ਗੁਜ਼ਰੇਗਾ।
– ਬਲਜੀਤ ਸਿੰਘ ਬਰਾੜ

Comments are closed.

COMING SOON .....


Scroll To Top
11