Thursday , 20 September 2018
Breaking News
You are here: Home » NATIONAL NEWS » ਪ੍ਰਧਾਨ ਮੰਤਰੀ ਅੱਜ ਜੰਮੂ ਅਤੇ ਕਸ਼ਮੀਰ ਜਾਣਗੇ

ਪ੍ਰਧਾਨ ਮੰਤਰੀ ਅੱਜ ਜੰਮੂ ਅਤੇ ਕਸ਼ਮੀਰ ਜਾਣਗੇ

ਨਵੀਂ ਦਿੱਲੀ, 18 ਮਈ (ਪੀ.ਟੀ.)- ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ 19 ਮਈ 2018 ਨੂੰ ਜੰਮੂ ਅਤੇ ਕਸ਼ਮੀਰ ਦੇ ਇਕ ਦਿਨਾ ਦੌਰੇ ਉਤੇ ਜਾਣਗੇ।ਪ੍ਰਧਾਨ ਮੰਤਰੀ ਲੇਹ ਵਿਚ 19ਵੇਂ ਕੁਸ਼ੋਕ ਬਕੁਲਾ ਰਿਨਪੋਚੇ (ਖੁਸਹੋਕ 2ੳਕੁਲੳ ੍ਰਨਿਪੋਚਹੲ) ਦੇ ਜਨਮ ਸ਼ਤਾਬਦੀ ਪ੍ਰੋਗਰਾਮਾਂ ਦੇ ਸਮਾਪਤੀ ਸਮਾਰੋਹਾਂ ਵਿਚ ਸ਼ਾਮਲ ਹੋਣਗੇ। ਇਸੇ ਪ੍ਰੋਗਰਾਮ ਵਿਚ ਉਹ ਜ਼ੋਜਿਲਾ ਸੁਰੰਗ ਦੇ ਕੰਮ ਦੀ ਸ਼ੁਰੂਆਤ ਲਈ ਇਕ ਤਖ਼ਤੀ ਤੋਂ ਪਰਦਾ ਹਟਾਉਣਗੇ।14 ਕਿਲੋਮੀਟਰ ਲੰਬੀ ਜ਼ੋਜਿਲਾ ਸੁਰੰਗ ਭਾਰਤ ਦੀ ਸਭ ਤੋਂ ਲੰਬੀ ਸੜਕੀ ਸੁਰੰਗ ਅਤੇ ਏਸ਼ੀਆ ਦੀ ਸਭ ਤੋਂ ਲੰਬੀ ਦੋ -ਦਿਸ਼ਾਵੀ ਸੁਰੰਗ ਹੋਵੇਗੀ। ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਇਸ ਸਾਲ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿਚ ਇਸ ਸੁਰੰਗ ਦੇ ਐਨਐਚ-1 ਏ ਸ੍ਰੀਨਗਰ -ਲੇਹ ਸੈਕਸ਼ਨ ਉਤੇ ਬਾਲਟਾਲ ਅਤੇ ਮੀਨਾਮਾਰਗ ਹਿਸੇ ਦੇ ਨਿਰਮਾਣ, ਸੰਚਾਲਨ ਅਤੇ ਸਾਂਭ-ਸੰਭਾਲ ਬਾਰੇ ਪ੍ਰਵਾਨਗੀ ਦਿਤੀ ਗਈ ਸੀ। ਇਸ ਉਤੇ ਕੁਲ 6800 ਕਰੋੜ ਰੁਪਏ ਦੀ ਲਾਗਤ ਆਉਣੀ ਹੈ। ਇਸ ਸੁਰੰਗ ਦੇ ਨਿਰਮਾਣ ਨਾਲ ਸ੍ਰੀਨਗਰ, ਕਰਗਿਲ ਅਤੇ ਲੇਹ ਨੂੰ ਸਭ ਮੌਸਮਾਂ ਦੀ ਕੁਨੈਕਟੀਵਿਟੀ ਮੁਹਈਆ ਹੋ ਜਾਵੇਗੀ। ਇਸ ਨਾਲ ਜ਼ੋਜਿਲਾ ਦਰੇ ਨੂੰ ਪਾਰ ਕਰਨ ਦਾ ਸਮਾਂ, ਜੋ ਇਸ ਵੇਲੇ 3.5 ਘੰਟੇ ਦਾ ਹੈ, ਘਟਕੇ ਸਿਰਫ 15 ਮਿੰਟ ਦਾ ਰਹਿ ਜਾਵੇਗਾ।

Comments are closed.

COMING SOON .....
Scroll To Top
11