Thursday , 19 July 2018
Breaking News
You are here: Home » PUNJAB NEWS » ਪ੍ਰਧਾਨ ਕੁਲਦੀਪ ਸਿੰਘ ਜਾਫਲਪੁਰ ਦੀ ਅਗਵਾਈ ਹੇਠ ਪਤਰਕਾਰ ਯੂਨੀਅਨ ਦੀ ਮੀਟਿੰਗ

ਪ੍ਰਧਾਨ ਕੁਲਦੀਪ ਸਿੰਘ ਜਾਫਲਪੁਰ ਦੀ ਅਗਵਾਈ ਹੇਠ ਪਤਰਕਾਰ ਯੂਨੀਅਨ ਦੀ ਮੀਟਿੰਗ

ਕਾਹਨੂੰਵਾਨ, 12 ਸਤੰਬਰ (ਜਸਪਾਲ ਸਿੰਘ ਭਿਟੇਵਡ)-ਬੀਤੇ ਦਿਨ ਗੁਰਦਾਸਪੁਰ ਵਿਖੇ ਕਾਂਗਰਸ ਪਾਰਟੀ ਦੇ ਵਿਧਾਇਕਾਂ ਵਲੋਂ ਰਖੀ ਪ੍ਰੈਸ ਕਾਨਫਰੰਸ ਦੌਰਾਨ ਕਾਂਗਰਸ ਪਾਰਟੀ ਦੇ ਜਨਰਲ ਸਕਤਰ ਅਖਵਾਉਂਦੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਭਿੰਦਾ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਸਮੂਹ ਪਤਰਕਾਰ ਭਾਈਚਾਰੇ ਖਿਲਾਫ ਬੇਹੂਦਾ ਟਿਪਣੀਆਂ ਕਰਨ ਤੋਂ ਇਲਾਵਾ ਸੀਨੀਅਰ ਪਤਰਕਾਰਾਂ ਨਾਲ ਦੁਰਵਿਵਹਾਰ ਵੀ ਕੀਤਾ ਸੀ।ਕਾਂਗਰਸੀ ਆਗੂ ਦੀ ਇਸ ਵਧੀਕੀ ਅਤੇ ਗੁੰਡਾਗਰਦੀ ਦੇ ਖਿਲਾਫ ਸਥਾਨਕ ਫੀਲਡ ਪਤਰਕਾਰਾਂ ਦੀ ਯੂਨੀਅਨ ਦੀ ਮੀਟਿੰਗ ਪ੍ਰਧਾਨ ਕੁਲਦੀਪ ਸਿੰਘ ਜਾਫਲਪੁਰ ਦੀ ਅਗਵਾਈ ਸ਼ਹੀਦੀ ਪਾਰਕ ਕਾਹਨੂੰਵਾਨ ਚ ਹੋਈ।ਮੀਟਿੰਗ ਵਿਚ ਵਖ ਵਖ ਅਖਬਾਰਾਂ ਦੇ ਸੀਨੀਅਰ ਨੁਮਾਇੰਦਿਆਂ ਨੇ ਅਤੇ ਪਤਰਕਾਰਾਂ ਨੇ ਕਾਂਗਰਸੀ ਆਗੂ ਬਲਵਿੰਦਰ ਸਿੰਘ ਭਿੰਦਾ ਨੈਨੋਕੋਟ ਦੇ ਇਸ ਕਾਰਨਾਮੇ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ।ਪਤਰਕਾਰਾਂ ਵਲੋਂ ਕੁਲਦੀਪ ਸਿੰਘ ਮਨਿੰਦਰਪਾਲ ਸਿੰਘ ਘੁਮਣ,ਨਿਸ਼ਾਨ ਸਿੰਘ ਚਾਹਲ ਅਤੇ ਵਰਿੰਦਰ ਜਾਗੋਵਾਲ ਨੇ ਸਾਂਝੇ ਤੌਰ ਤੇ ਕਿਹਾ ਕਿ ਕਾਂਗਰਸੀ ਆਗੂ ਦੀ ਇਹ ਕਰਤੂਤ ਪ੍ਰੈਸ ਦੀ ਆਜ਼ਾਦੀ ਤੇ ਸਿਧਾ ਹਮਲਾ ਹੈ ।ਪਤਰਕਾਰ ਭਾਈਚਾਰੇ ਨੂੰ ਸਿਆਸੀ ਲੋਕ ਅਤੇ ਹੋਰ ਪੁਲਿਸ ਅਧਿਕਾਰੀ ਕਠਪੁਤਲੀ ਵਾਂਗ ਰਖਣ ਦਾ ਯਤਨ ਹਮੇਸ਼ਾ ਕਰਦੇ ਹਨ।
ਇਸ ਤੋਂ ਇਲਾਵਾ ਪਤਰਕਾਰਾਂ ਨੂੰ ਵੀ ਗਾਹੇ ਬਗਾਹੇ ਆਪਣੇ ਨਿਜੀ ਹਿਤਾਂ ਲਈ ਵਰਤਣ ਦੀ ਕੋਸ਼ਿਸ ਕਰਦੇ ਹਨ।ਪਰ ਪਤਰਕਾਰ ਭਾਈਚਾਰਾ ਸਮਾਜ ਅਤੇ ਮੋਜੂਦਾ ਹਾਲਾਤਾਂ ਦਾ ਦਰਪਣ ਹੈ।ਜੋ ਵਾਪਰਦਾ ਹੈ ਉਸ ਨੂੰ ਸ਼ਬਦਾਂ ਦੇ ਰੂਪ ਚ ਮੀਡੀਆ ਬਿਆਨ ਕਰਦਾ ਹੈ।ਪਰ ਬਲਵਿੰਦਰ ਸਿੰਘ ਭਿੰਦਾ ਵਰਗੇ ਹੋਸ਼ੇ ਅਤੇ ਗੈਰ ਜਿੰਮੇਵਾਰ ਆਗੂ ਆਪਣੀਆਂ ਕਾਲੀਆਂ ਕਰਤੂਤਾਂ ਤੇ ਪਰਦਾ ਪਾਉਣ ਲਈ ਪਤਰਕਾਰ ਭਾਈਚਾਰੇ ਦੇ ਫਰਜਾਂ ਅਤੇ ਮਾਣ ਮਰਿਯਾਦਾ ਨਾਲ ਖਿਲਵਾੜ ਕਰਨ ਤੋਂ ਬਾਜ਼ ਨਹੀਂ ਆਉਂਦੇ।ਉਹਨਾਂ ਕਿਹਾ ਕਿ ਪਰ ਪਤਰਕਾਰ ਭਾਈਚਾਰਾ ਆਪਣੇ ਹਕਾਂ ਅਤੇ ਫਰਜ਼ਾਂ ਪ੍ਰਤੀ ਸੁਚੇਤ ਹੈ।ਪਤਰਕਾਰ ਕਿਸੇ ਵੀ ਅਜਿਹੇ ਸਿਆਸੀ ਆਗੂ ਦੀ ਧੌਂਸ ਨੂੰ ਨਾ ਮੰਨਦੇ ਹੋਏ ਆਪਣੇ ਨਾਲ ਅਤੇ ਸਮਾਜ ਦੇ ਬੁਨਿਆਦੀ ਹਕਾਂ ਲਈ ਹਮੇਸ਼ਾ ਸੰਘਰਸ਼ ਕਰਦਾ ਰਹੇਗਾ।ਇਸ ਮੌਕੇ ਜਸਬੀਰ ਫੇਰੋਚੇਚੀ, ਪਰਦੀਪ ਗਰੋਵਰ, ਗੁਰਵਿੰਦਰ ਗੋਰਾਇਆ, ਸੁਨੀਲ ਸ਼ਰਮਾ, ਹਰਭਜਨ ਸੈਣੀ, ਹਰਜਿੰਦਰ ਜਜ, ਜਸਪਾਲ ਸਿੰਘ ਭਿਟੇਵਡ ਸਮੇਤ ਹੋਰ ਵੀ ਮੀਡੀਆ ਨੁਮਾਇੰਦੇ ਹਾਜ਼ਰ ਸਨ।

Comments are closed.

COMING SOON .....
Scroll To Top
11