Sunday , 19 November 2017
Breaking News
You are here: Home » NATIONAL NEWS » ਪ੍ਰਦੂਸ਼ਨ ਕਾਰਨ ਦਿੱਲੀ ਬਣੀ ਗੈਸ ਚੈਂਬਰ ਓਡ-ਈਵਨ ਫਾਰਮੂਲਾ 13 ਤੋਂ

ਪ੍ਰਦੂਸ਼ਨ ਕਾਰਨ ਦਿੱਲੀ ਬਣੀ ਗੈਸ ਚੈਂਬਰ ਓਡ-ਈਵਨ ਫਾਰਮੂਲਾ 13 ਤੋਂ

ਮਾਹਿਰਾਂ ਵੱਲੋਂ ਹਾਲਾਤ ਹੋਰ ਵਿਗੜਣ ਦਾ ਖਦਸ਼ਾ

ਨਵੀਂ ਦਿੱਲੀ, 9 ਨਵੰਬਰ- ਦਿੱਲੀ ’ਚ ਪ੍ਰਦੂਸ਼ਣ ਦੀ ਭਿਆਨਕ ਸਥਿਤੀ ਨੂੰ ਦੇਖਦੇ ਹੋਏ ਦਿਲੀ ’ਚ ਇਕ ਵਾਰ ਫਿਰ ਤੋਂ ਓਡ-ਈਵਨ ਫਾਰਮੂਲਾ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ। ਸੂਤਰਾਂ ਅਨੁਸਾਰ ਦਿਲੀ ‘ਚ 13 ਨਵੰਬਰ ਤੋਂ 17 ਨਵੰਬਰ ਤਕ ਓਡ-ਈਵਨ ਦਾ ਫਾਰਮੂਲਾ ਲਾਗੂ ਰਹੇਗਾ। ਇਸ ਯੋਜਨਾ ‘ਚ ਦੋਪਹੀਆ ਵਾਹਨਾਂ ਨੂੰ ਛੂਟ ਦਿਤੀ ਜਾਵੇਗੀ। ਜ਼ਿਕਰਯੋਗ ਹੈ ਕਿ ਲੈਫਟੀਨੈਂਟ ਗਵਰਨਰ ਅਨਿਲ ਬੈਜਲ ਨੇ ਬੁਧਵਾਰ ਨੂੰ ਇਕ ਐਮਰਜੈਂਸੀ ਬੈਠਕ ਬੁਲਾਈ ਸੀ। ਇਸ ਬੈਠਕ ‘ਚ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਸਾਰੀਆਂ ਜ਼ਰੂਰੀ ਏਜੰਸੀਆਂ ਦੇ ਪ੍ਰਤੀਨਿਧੀਆਂ ਨੂੰ ਬੁਲਾਇਆ ਗਿਆ ਸੀ। ਉਥੇ ਹੀ ਮੌਸਮ ਮਾਹਰਾਂ ਅਨੁਸਾਰ ਦਿਲੀ ਅਤੇ ਐਨ.ਸੀ.ਆਰ. ‘ਚ ਸਮੋਗ ਨਾਲ ਹਾਲਾਤ ਹੋਰ ਵਿਗੜ ਸਕਦੇ ਹਨ। ਉਥੇ ਹੀ ਬੁਧਵਾਰ ਨੂੰ ਦਿਲੀ ਦੇ ਉਪ ਮੁਖ ਮੰਤਰੀ ਮਨੀਸ਼ ਸਿਸੌਦੀਆ ਨੇ ਕਿਹਾ ਕਿ ਹਵਾ ਦੀ ਗੁਣਵਤਾ ਵਿਗੜ ਰਹੀ ਹੈ, ਇਸ ਕਾਰਨ ਸਕੂਲ ਐਤਵਾਰ ਤਕ ਬੰਦ ਰਹਿਣਗੇ।ਉਨ੍ਹਾਂ ‘ਚ ਜ਼ਰੂਰੀ ਸਾਮਾਨ ਢੋਹਣ ਵਾਲੇ ਟਰਕਾਂ ਤੋਂ ਇਲਾਵਾ ਬਾਕੀ ਸਾਰੇ ਟਰਕਾਂ ਦੇ ਦਿਲੀ ‘ਚ ਐਂਟਰੀ ‘ਤੇ ਬੈਨ ਪਾਰਕਿੰਗ ਫੀਸ ‘ਚ ਵਾਧਾ ਅਤੇ ਮੈਟਰੋ ਅਤੇ ਬਸਾਂ ਦੇ ਫੇਰੇ ਵਧਾਉਣ ਦੇ ਫੈਸਲੇ ਸ਼ਾਮਲ ਹਨ।ਦਿੱਲੀ ਵਿੱਚ ਉਸਾਰੀ ਦੇ ਸਾਰੇ ਕਾਰਜ ਰੋਕ ਦਿੱਤੇ ਗਏ ਹਨ। ਕੇਜਰੀਵਾਲ ਨੇ ਕਿਹਾ ਕਿ ਇਹ ਐਮਰਜੈਂਸੀ ਦੀ ਸਥਿਤੀ ਹੈ

Comments are closed.

COMING SOON .....
Scroll To Top
11