ਮਾਨਸਾ, 15 ਜੁਲਾਈ (ਜਗਦੀਸ਼ ਬਾਂਸਲ)- ਵਧ ਰਹੇ ਪ੍ਰਦੂਸ਼ਣ ਦੀ ਰੋਕਲਥਾਮ ਲਈ ਪੌਦੇ ਲਾਉਣਾ ਹਰ ਇੱਕ ਇਨਸਾਨ ਨੂੰ ਆਪਣੀ ਜਿੰਦਗੀ ਦਾ ਇੱਕ ਹਿੱਸਾ ਬਣਾਉਣਾ ਚਾਹੀਦਾ ਹੈ ਤਾਂ ਕਿ ਪ੍ਰਦੂਸ਼ਣ ਨਾਲ ਫੈਲ ਰਹੀਆਂ ਬਿਮਾਰੀਆਂ ਤੋਂ ਛੇਟਕਾਰਾ ਪਾਇਆ ਜਾ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਫੇਰੀ ਦੌਰਾਨ ਵਾਟਰ ਵਰਕਸ ਵਿਖੇ ਬਣ ਰਹੇ ਮਾਡਰਨ ਪਾਰਕ ਆਈ ਲਵ ਮਾਨਸਾ ਵਿਖੇ ਪੌਦੇ ਲਾਉਣ ਸਮੇਂ ਕਹੇ। ਇਨ੍ਹਾਂ ਕਿਹਾ ਕਿ “ਪੌਦੇ ਲਗਾਓ, ਜੀਵਨ ਵਧਾਓ” ਦੀ ਮੁੰਹਿਮ ਪੰਜਾਬ ਵਿੱਚ ਹੀ ਨਹੀਂ ਬਲਕਿ ਦੇਸ਼ ਵਿੱਚ ਆਰੰਭਣੀ ਚਾਹੀਦੀ ਹੈ ਤਾਂ ਕਿ ਰੁੱਖਾਂ ਦੀ ਸਹਾਇਤਾ ਨਾਲ ਜਿੱਥੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾਵੇਗਾ। ਉੱਥੇ ਹੀ ਰੁੱਖਾਂ ਦਾ ਪਾਲਣ ਪੋਸ਼ਣ ਇੱੱਕ ਲਾਭਦਾਇਕ ਸਿੱਧ ਹੋਵੇਗਾ ਕਿਉੇਂਕਿ ਰੁੱਖਾਂ ਅਤੇ ਪੌਦਿਆਂ ਤੋਂ ਅਨੇਕਾਂ ਹੀ ਅਜਿਹੇ ਪਦਾਰਥ ਪੈਦਾ ਹੂਮਦੇ ਹਨ ਜੋ ਕਿ ਕੁਦਰਤ ਦਾ ਇੱਕ ਅਨਮੋਲ ਖਜਾਨਾ ਹੋਣ ਕਾਰਨ ਆਪਣੇ ਅਨੇਕਾਂ ਹੀ ਕੰਮ ਆਉਂਦੇ ਹਨ। ਇਸ ਮੌਕੇ ਜਗਦੀਪ ਸਿੰਘ ਨਕੱਈ, ਲਾਲੀ ਖੜਕ ਸਿੰਘ ਵਾਲਾ, ਚੇਅਰਮੈਨ ਪ੍ਰੇਮ ਕੁਮਾਰ ਅਰੋੜਾ, ਮਲਕੀਤ ਸਿੰਘ ਭਪਲਾ, ਯੂਥ ਆਗੂ ਰਘੁਵੀਰ ਸਿੰਘ ਮਾਨਸਾ, ਜੁਗਰਾਜ ਸਿੰਘ ਰਾਜੂ, ਅਮਰੀਕ ਸਿੰਘ ਭੋਲਾ, ਬਿੱਕਰ ਮੰਘਾਣੀਆਂ, ਅਨਮੋਲਪ੍ਰੀਤ ਸਿੰਘ ਪੀ.ਏ, ਹਰਮਨਜੀਤ ਸਿੰਘ ਭੰਮਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।
You are here: Home » PUNJAB NEWS » ਪੌਦੇ ਲਾਉਣ ਦੀ ਮੁੰਹਿਮ ਹਰ ਇੱਕ ਨੂੰ ਆਪਣੀ ਜਿੰਦਗੀ ਦਾ ਹਿੱਸਾ ਬਣਾਉਣੀ ਚਾਹੀਦੀ ਹੈ : ਬੀਬਾ ਬਾਦਲ