Sunday , 19 January 2020
Breaking News
You are here: Home » HEALTH » ਪੋਲੀਓ ਮੁਹਿੰਮ ਸਬੰਧੀ ਡੀ.ਸੀ. ਰੂਪਨਗਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਪੋਲੀਓ ਮੁਹਿੰਮ ਸਬੰਧੀ ਡੀ.ਸੀ. ਰੂਪਨਗਰ ਵੱਲੋਂ ਅਧਿਕਾਰੀਆਂ ਨਾਲ ਮੀਟਿੰਗ

ਰੂਪਨਗਰ, 14 ਜਨਵਰੀ (ਲਾਡੀ ਖਾਬੜਾ)- ਪੋਲੀਓ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉੁਣ ਲਈ 0-5 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਉਣ ਲਈ ਮਿਤੀ 19 ਜਨਵਰੀ ਤੋਂ 21 ਜਨਵਰੀ 2020 ਤੱਕ ਦੇਸ਼ ਵਿਆਪੀ ਐਨ.ਆਈ.ਡੀ ਪਲਸ ਪੋਲੀਓ ਮੁਹਿੰਮ ਆਰੰਭੀ ਜਾ ਰਹੀ ਹੈ, ਇਸ ਮੁਹਿੰਮ ਨੂੰ ਰੂਪਨਗਰ ਜਿਲ੍ਹੇ ਵਿੱਚ ਅਸਰਦਾਰ ਢੰਗ ਨਾਲ ਚਲਾਉਣ ਲਈ ਸਮੂਹ ਵਿਭਾਗਾਂ ਦੇ ਅਧਿਕਾਰੀ ਆਪਣਾ ਸਹਿਯੋਗ ਦੇਣ ਤਾਂ ਜੋ 0 ਤੋਂ 5 ਸਾਲ ਤੱਕ ਦਾ ਕੋਈ ਵੀ ਬੱਚਾ ਪੋਲੀਓ ਬੂੰੰਦਾਂ ਪੀਣ ਤੋ ਵਾਂਝਾ ਨਾ ਰਹੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਸੁਮੀਤ ਜਾਰੰਗਲ (ਆਈ.ਏ.ਐਸ.) ਵੱਲੋਂ ਜਿਲ੍ਹਾ ਟਾਸਕ ਫੋਰਸ ਇਮੂਨਾਇਜੇਸ਼ਨ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੋਲੀਓ ਮੁਹਿੰਮ ਦੀ ਸਫਲਤਾ ਲਈ ਹਰ ਪੱਧਰ ਤੇ 100 ਫੀਸਦੀ ਕਵਰੇਜ ਕਰਨ ਨੂੰ ਯਕੀਨੀ ਬਣਾਉਣ ਲਈ ਸਮੂਹ ਪੰਚਾਇਤਾਂ, ਡੀ.ਈ.ਓਜ਼ (ਪ੍ਰਇਮਰੀ, ਸੈਕੰਡਰੀ), ਪੇਂਡੂ ਵਿਕਾਸ ਵਿਭਾਗ, ਟਰਾਸਪੋਰਟ ਵਿÎਭਾਗ, ਪੁਲਿਸ ਵਿਭਾਗ, ਫੂਡ ਅਤੇ ਸਿਵਲ ਸਪਲਾਈ ਵਿਭਾਗ, ਇਸਤਰੀ ਤੇ ਬਾਲ ਵਿਕਾਸ ਵਿਭਾਗ ਤੋਂ ਇਲਾਵਾ ਐਨ.ਜੀ.ਓਜ਼ ਵੱਲੋਂ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਇਸ ਮੁਹਿੰਮ ਨੂੰ ਨੇਪਰੇ ਚਾੜ੍ਹਿਆ ਜਾਵੇ। ਉਹਨਾਂ ਕਿਹਾ ਕਿ ਝੁੱਗੀਆਂ ਝੋਪੜੀਆਂ, ਸਰਾਂ, ਧਰਮਸ਼ਾਲਵਾਂ, ਭੱਠਿਆ ਤੇ ਰਹਿਣ ਵਾਲੇ ਬੱਚਿਆਂ ਖਾਸ ਤੋਰ ਤੇ ਕਵਰ ਕੀਤਾ ਜਾਵੇ ਅਤੇ ਕੋਈ ਵੀ ਬੱਚਾ ਬੂੰਦਾ ਪੀਣ ਤੋਂ ਵਾਂਝਾ ਨਾ ਰਹੇ। ਇਸ ਮੌਕੇ ਸਿਵਲ ਸਰਜਨ, ਰੂਪਨਗਰ ਡਾ: ਐਚ.ਐਨ.ਸ਼ਰਮਾ ਨੇ ਦੱਸਿਆ ਕਿ ਪੋਲੀਓ ਮੁਹਿੰਮ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਪੋਲੀਓ ਮੁਹਿੰਮ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ਲਈ ਜਿਲ੍ਹੇ ਦੀ ਲਗਭਗ ਕੁੱਲ ਅਬਾਦੀ 715596 ਦੇ 143725ਘਰਾਂ ਦੇ 63944 ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਪਹਿਲੇ ਦਿਨ ਬੂਥ ਡੇਅ ਅਤੇ ਬਾਅਦ ਦੇ ਦਿਨਾਂ ਦੌਰਾਨ ਘਰ-ਘਰ ਪਹੁੰਚ ਕਰਕੇ ਬੱਚਿਆਂ ਨੂੰ ਪੋਲੀਓ ਰੌਧਕ ਬੂੰਦਾਂ ਪਿਲਾਈਆਂ ਜਾਣਗੀਆ।ਇਸ ਤੋਂ ਇਲਾਵਾ ਜਿਲ੍ਹੇ ਦੇ 68 ਭੱਠਿਆਂ, 4657 ਝੁੱਗੀਆਂ, 95 ਟੱਪਰੀਵਾਸਾਂ ਦੇ ਟਿਕਾਣਿਆਂ, 03 ਨਿਰਮਾਣ ਅਧੀਨ ਖੇਤਰ ਅਤੇ 29 ਹਾਇਰਿਸਕ ਇਲਾਕਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਦੇ ਨਾਲ ਹੀ ਵੱਖ-ਵੱਖ ਥਾਵਾਂ ਤੇ 256 ਬੂਥ ਲਗਾਏ ਜਾਣਗੇ ਅਤੇ 23 ਮੋਬਾਇਲ ਟੀਮਾਂ ਦੇ ਨਾਲ 23 ਟਰਾਂਜਿਟ ਟੀਮਾਂ ਵੀ ਤੈਨਾਤ ਰਹਿਣਗੀਆਂ। ਇਸ ਮੁਹਿੰਮ ਲਈ 59 ਸੁਪਰਵਾਇਜਰ ਵੀ ਲਗਾਏ ਗਏ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਮੈਡਮ ਦੀਪਸ਼ਿਖਾ ਸ਼ਰਮਾ (ਆਈ.ਏ.ਐਸ.), ਐਸ.ਡੀ.ਐਮ. ਸ਼੍ਰੀ ਆਨੰਦਪੁਰ ਸਾਹਿਬ ਮੈਡਮ ਕਨੂ ਗਰਗ , ਜਿਲ੍ਹਾ ਟੀਕਾਕਰਨ ਅਫਸਰ ਡਾ. ਮੋਹਣ ਕਲੇਰ, ਸਕੂਲ ਹੈਲਥ ਅਫਸਰ ਡਾ. ਜਤਿੰਦਰ ਕੋਰ, ਜਿਲ੍ਹਾ ਪ੍ਰੋਗਰਾਮ ਮੈਨੇਜਰ ਐਨ.ਐਚ.ਐਮ ਡੋਲੀ ਸਿੰਗਲਾ, ਸਮੂਹ ਬਲਾਕਾਂ ਦੇ ਐਸ.ਐਮ.ਓਜ ਅਤੇ ਸਮੂਹ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

Comments are closed.

COMING SOON .....


Scroll To Top
11